ਮੁਹੰਮਦ ਹੁਸੈਨ ਸ਼ਹਿਰਯਾਰ
ਮੁਹੰਮਦ ਹੁਸੈਨ ਸ਼ਹਿਰਯਾਰ ਦਾ ਅਸਲ ਨਾਮ “ ਸਯਦ ਮੁਹੰਮਦ ਹੁਸੈਨ ਬਹਜਤ ਅਲ-ਤਬਰੀਜ਼ੀ” ਹੈ ਪਰ ਉਹ ਆਪਣੇ “ਸ਼ਹਰਯਾਰ” ਉਪਨਾਮ ਨਾਲ਼ ਮਸ਼ਹੂਰ ਹੋਇਆ।
ਸਥਾਨ ਅਤੇ ਸਥਿਤੀ[ਸੋਧੋ]
ਮੁਹੰਮਦ ਹੁਸੈਨ ਸ਼ਹਿਰਯਾਰ ਇਕ ਈਰਾਨੀ ਕਵੀ ਸੀ ਜਿਸਨੇ ਸਾਰੀ ਉਮਰ ਈਰਾਨ ਦੇ ਅਜ਼ਰਬਾਈਜਾਨੀ ਖੇਤਰ ਦੀ ਪ੍ਰਤੀਨਿਧਤਾ ਕੀਤੀ। ਇਸ ਕਾਰਨ ਕਰਕੇ ਉਸਨੇ ਕਵਿਤਾ ਲਈ ਅਜ਼ਰੀ ਤੁਰਕੀ ਭਾਸ਼ਾ ਵੀ ਵਰਤੀ। ਮੁਹੰਮਦ ਹੁਸੈਨ ਸ਼ਹਿਰਯਾਰ ਸੰਗੀਤ ਅਤੇ ਸੁਮੇਲ ਦਾ ਵੀ ਮਾਹਰ ਸੀ।
ਜਨਮ[ਸੋਧੋ]
ਮੁਹੰਮਦ ਹੁਸੈਨ ਸ਼ਹਿਰਯਾਰ ਦਾ ਜਨਮ 1906 ਵਿੱਚ ਈਰਾਨ ਦੇ ਤਬਰੀਜ਼ ਸ਼ਹਿਰ ਵਿੱਚ ਹੋਇਆ ਸੀ।
ਗਿਆਨ ਅਤੇ ਰੁਜ਼ਗਾਰ ਦੀ ਪ੍ਰਾਪਤੀ[ਸੋਧੋ]
ਉਸਨੇ ਮੁਢਲੀ ਵਿਦਿਆ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ ਅਤੇ ਆਪਣੇ ਪਿਤਾ ਕੋਲੋਂ ਦੀਵਾਨ-ਏ-ਹਾਫਿਜ਼ ਪੜ੍ਹਿਆ. ਉਸਨੇ ਆਪਣੀ ਸੈਕੰਡਰੀ ਸਿਖਿਆ ਮਨਸੂਰ ਹਾਈ ਸਕੂਲ ਤਬਰੀਜ ਤੋਂ ਪ੍ਰਾਪਤ ਕੀਤੀ। ਬਾਅਦ ਵਿਚ ਉਹ ਉੱਚ ਵਿਦਿਆ ਲਈ ਤਹਿਰਾਨ ਚਲਾ ਗਿਆ, ਜਿਥੇ ਉਸਨੇ ਦਾਰ ਅਲ-ਫਨੂਨ ਵਿਚ ਦਾਖਲਾ ਲਿਆ। ਉਥੇ ਉਸਨੇ ਕਾਲਜ ਵਿਚ ਡਾਕਟਰੀ ਦੀ ਪੜ੍ਹਾਈ ਕੀਤੀ, ਪਰ ਗ੍ਰੈਜੂਏਟ ਹੋਣ ਤੋਂ ਪਹਿਲਾਂ ਉਹ ਖੁਰਾਸਾਨ ਚਲਾ ਗਿਆ ਅਤੇ ਉਥੇ ਕਲਰਕ ਦੀ ਨੌਕਰੀ ਲੈ ਲਈ।
ਉਹ 1921 ਵਿਚ ਤਹਿਰਾਨ ਵਾਪਸ ਪਰਤ ਆਇਆ ਅਤੇ ਦਾਰ ਉਲ ਫੂਨੂਨ ਵਿਚ ਦਾਖਲ ਹੋਇਆ। ਉਸਨੇ 1924 ਵਿੱਚ ਦਾਰ ਉਲ ਫ਼ਨੂਨ ਤੋਂ ਗ੍ਰੈਜੂਏਸ਼ਨ ਕੀਤੀ। ਉਸੇ ਸਮੇਂ, ਉਸਨੇ ਈਰਾਨ ਦੇ ਸ਼ਾਹ ਦਾ ਵਿਰੋਧ ਕੀਤਾ। ਇਕ ਸਿਆਸੀ ਪਾਰਟੀ ਵਿੱਚ ਦਾਖਲੇ ਤੇ ਪਾਬੰਦੀ ਕਰਕੇ ਉਸਦਾ ਵਿਦਿਅਕ ਸਫ਼ਰ ਪ੍ਰਭਾਵਿਤ ਹੋਇਆ ਅਤੇ ਉਹ ਨਿਸ਼ਾਪੁਰ ਤੋਂ ਹੁੰਦਾ ਹੋਇਆ ਮੁੜ ਖ਼ੁਰਾਸਾਨ ਚਲਾ ਗਿਆ। ਉਹ 1935 ਵਿਚ ਤਹਿਰਾਨ ਪਰਤ ਆਇਆ ਅਤੇ ਤਹਿਰਾਨ ਵਿਚ ਇਕ ਖੇਤੀਬਾੜੀ ਬੈਂਕ ਵਿਚ ਨੌਕਰੀ ਕਰ ਲਈ।
ਫ਼ਾਰਸੀ ਸਾਹਿਤ ਵਿਚ ਸੇਵਾਵਾਂ[ਸੋਧੋ]
ਉਸਦਾ ਪਹਿਲਾ ਕਾਵਿ ਸੰਗ੍ਰਹਿ ਖ਼ੁਰਾਸਾਨ ਵਿੱਚ ਪ੍ਰਕਾਸ਼ਤ ਹੋਇਆ ਜਿਸ ਵਿੱਚ ਉਸਦਾ ਉਪਨਾਮ "ਬਜਾਜਤ" ਸੀ ਪਰ ਬਾਅਦ ਵਿੱਚ ਬਦਲ ਕੇ "ਸ਼ਹਿਰਯਾਰ" ਹੋ ਗਿਆ। 1929 ਵਿਚ, ਉਸਦਾ ਪਹਿਲਾ ਫ਼ਾਰਸੀ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋਇਆ, ਜਿਸ ਵਿਚ ਸਿਰਫ ਕਵਿਤਾਵਾਂ ਸਨ। ਕਵਿਤਾਵਾਂ ਦਾ ਇਹ ਸੰਗ੍ਰਹਿ ਹਾਫਿਜ਼ ਦੀਆਂ ਗ਼ਜ਼ਲਾਂ ਤੋਂ ਮੁਤਾਸ਼ਰੀ ਦਾ ਨਤੀਜਾ ਸੀ।
1936 ਵਿਚ, ਉਸ ਦਾ ਅਜ਼ਰੀ ਤੁਰਕੀ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋਇਆ ਸੀ।
1954 ਵਿਚ, ਉਸ ਦਾ ਫ਼ਾਰਸੀ ਦਾ ਮਹਾਨ ਸ਼ਾਹਕਾਰ “ਹੈਦਰ ਬਾਬਾਈ ਸਲਾਮ” ਤਬਰੀਜ਼ ਤੋਂ ਪ੍ਰਕਾਸ਼ਤ ਹੋਇਆ ਅਤੇ ਸ਼ਹਰਯਾਰ ਅਦਬ ਨੂੰ ਫ਼ਾਰਸੀ ਵਿਚ ਪ੍ਰਮੁੱਖ ਰੈਂਕ ਵਿਚ ਗਿਣਿਆ ਜਾਣ ਲੱਗਾ। ਕਵਿਤਾਵਾਂ ਦੇ ਇਸ ਸੰਗ੍ਰਹਿ ਨਾਲ, ਉਸਦੀ ਪ੍ਰਸਿੱਧੀ ਤੁਰਕਮੇਨਸਤਾਨ, ਤੁਰਕੀ ਅਤੇ ਅਜ਼ਰਬਾਈਜਾਨ ਵਿੱਚ ਫੈਲ ਗਈ ਅਤੇ ਇਸਦਾ ਅਨੁਵਾਦ ਲਗਭਗ 30 ਭਾਸ਼ਾਵਾਂ ਵਿੱਚ ਕੀਤਾ ਗਿਆ। ਉਸ ਨੂੰ ਤਬਰੀਜ ਯੂਨੀਵਰਸਿਟੀ ਤੋਂ ਆਨਰੇਰੀ ਡਿਗਰੀ ਦਿੱਤੀ ਗਈ। ਬਾਅਦ ਵਿਚ, ਦੂਜੇ ਵਿਸ਼ਵ ਯੁੱਧ ਦੀ ਭਿਆਨਕ ਤਬਾਹੀ ਦੇ ਨਤੀਜੇ ਵਜੋਂ , ਆਈਨਸਟਾਈਨ ਦੇ ਨਾਮ ਇਕ ਕਵਿਤਾ ਪ੍ਰਸਿੱਧ ਹੋਈ।