ਅਜ਼ਰਬਾਈਜਾਨ
ਅਜ਼ਰਬਾਈਜਾਨ ਦਾ ਗਣਰਾਜ Azərbaycan Respublikası | |||||
---|---|---|---|---|---|
| |||||
ਐਨਥਮ: Azərbaycan marşı (March of Azerbaijan) | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਬਾਕੂ | ||||
ਅਧਿਕਾਰਤ ਭਾਸ਼ਾਵਾਂ | ਅਜ਼ਰਬਾਈਜਾਨੀ | ||||
ਨਸਲੀ ਸਮੂਹ | 91.60% ਅਜ਼ਰਬਾਈਜਾਨੀ 2.02% Lezgian 1.35% Armenian 1.34% Russian 1.26% Talysh 2.43% other | ||||
ਵਸਨੀਕੀ ਨਾਮ | ਅਜ਼ਰਬਾਈਜਾਨੀ | ||||
ਸਰਕਾਰ | Unitary presidential constitutional republic | ||||
ਇਲਹਾਮ ਆਲੀਯੇਵ | |||||
• ਪ੍ਰਧਾਨ ਮੰਤਰੀ | Ali Asadov | ||||
ਵਿਧਾਨਪਾਲਿਕਾ | National Assembly | ||||
Statehood formation | |||||
4th century BC | |||||
1135 | |||||
28 May 1918 | |||||
28 April 1920 | |||||
30 August 1991 18 October 1991 | |||||
• Constitution of Azerbaijan adopted | 12 November 1995 | ||||
ਖੇਤਰ | |||||
• ਕੁੱਲ | 86,600 km2 (33,400 sq mi) (114th) | ||||
• ਜਲ (%) | 1.6% | ||||
ਆਬਾਦੀ | |||||
• 2011 ਅਨੁਮਾਨ | 9,165,000[1] (89th) | ||||
• 1999 ਜਨਗਣਨਾ | 7,953,438 | ||||
• ਘਣਤਾ | 105.8/km2 (274.0/sq mi) (103th) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $93.055 billion[2] | ||||
• ਪ੍ਰਤੀ ਵਿਅਕਤੀ | $10,201[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $62.321 billion[2] | ||||
• ਪ੍ਰਤੀ ਵਿਅਕਤੀ | $6,832[2] | ||||
ਗਿਨੀ (2010) | 16.8[3] Error: Invalid Gini value | ||||
ਐੱਚਡੀਆਈ (2011) | 0.731[4] Error: Invalid HDI value · 76th | ||||
ਮੁਦਰਾ | Manat (AZN) | ||||
ਸਮਾਂ ਖੇਤਰ | AZT (UTC+04) | ||||
• ਗਰਮੀਆਂ (DST) | UTC+5 | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 994 | ||||
ਇੰਟਰਨੈੱਟ ਟੀਐਲਡੀ | .az |
ਅਜ਼ਰਬਾਈਜਾਨ, ਅਧਿਕਾਰਕ ਤੌਰ 'ਤੇ ਅਜ਼ਰਬਾਈਜਾਨ ਦਾ ਗਣਤੰਤਰ, ਪੱਛਮੀ ਏਸ਼ੀਆ ਅਤੇ ਪੂਰਬੀ ਯੂਰਪ ਦੇ ਚੌਰਾਹੇ ਤੇ ਵਸੇ ਕਾਕਸਸ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹਦੀਆਂ ਹੱਦਾਂ ਪੂਰਬ ਵੱਲ ਕੈਸਪੀਅਨ ਸਾਗਰ, ਉੱਤਰ ਵੱਲ ਰੂਸ, ਉੱਤਰ-ਪੱਛਮ ਵੱਲ ਜਾਰਜੀਆ, ਪੱਛਮ ਵੱਲ ਅਰਮੀਨੀਆ ਅਤੇ ਦੱਖਣ ਵੱਲ ਇਰਾਨ ਨਾਲ ਲੱਗਦੀਆਂ ਹਨ। ਨਾਖਚੀਵਾਨ ਦਾ ਬਾਹਰੀ ਇਲਾਕਾ ਉੱਤਰ ਤੇ ਪੂਰਬ ਵੱਲ ਅਰਮੀਨੀਆ, ਦੱਖਣ ਤੇ ਪੱਛਮ ਵੱਲ ਇਰਾਨ ਨਾਲ ਘਿਰਿਆ ਹੋਇਆ ਹੈ ਅਤੇ ਉੱਤਰ-ਪੱਛਮ ਵੱਲ ਤੁਰਕੀ ਨਾਲ ਛੋਟੀ ਜਿਹੀ ਸਰਹੱਦ ਲੱਗਦੀ ਹੈ।
ਅਜ਼ਰਬਾਈਜਾਨ ਪੁਰਾਤਨ ਅਤੇ ਇਤਿਹਾਸਕ ਸੱਭਿਆਚਾਰਕ ਵਿਰਸੇ ਦਾ ਮਾਲਕ ਹੈ ਅਤੇ ਇਸਨੂੰ ਪਹਿਲਾ ਮੁਸਲਮਾਨ-ਬਹੁਮਤ ਦੇਸ਼, ਜਿਸ ਵਿੱਚ ਸਾਂਗ-ਘਰ, ਰੰਗਸ਼ਾਲਾ ਅਤੇ ਨਾਟਕ ਹੁੰਦੇ ਹਨ, ਦਾ ਨਿਆਰਾਪਨ ਹਾਸਲ ਹੈ। ਅਜ਼ਰਬਾਈਜਾਨ ਲੋਕਰਾਜੀ ਗਣਰਾਜ ਦੀ ਸਥਾਪਨਾ 1918 ਵਿੱਚ ਹੋਈ ਸੀ ਪਰ 1920 ਵਿੱਚ ਇਸਨੂੰ ਸੋਵੀਅਤ ਸੰਘ ਨਾਲ ਮਿਲਾ ਲਿਆ ਗਿਆ। ਅਜ਼ਰਬਾਈਜਾਨ ਨੂੰ ਮੁੜ ਸੁਤੰਤਰਤਾ 1991 ਵਿੱਚ ਮਿਲੀ। ਥੋੜ੍ਹੀ ਹੀ ਦੇਰ ਬਾਅਦ ਨਗੌਰਨੋ-ਕਾਰਾਬਾਖ ਜੰਗ ਦੇ ਦੌਰਾਨ ਗੁਆਂਢੀ ਦੇਸ਼ ਆਰਮੀਨੀਆ ਨੇ ਨਗੌਰਨੋ-ਕਾਰਾਬਾਖ, ਉਸ ਦੇ ਨਾਲ ਦੇ ਇਲਾਕੇ ਅਤੇ ਕਾਰਕੀ, ਯੁਖਾਰੀ ਆਸਕੀਪਾਰਾ, ਬਰਖ਼ੁਦਾਰਲੀ ਅਤੇ ਸੋਫ਼ੂਲੂ ਦੇ ਅੰਦਰੂਨੀ ਇਲਾਕਿਆਂ ਤੇ ਕਬਜ਼ਾ ਕਰ ਲਿਆ। ਨਗੌਰਨੋ-ਕਾਰਾਬਾਖ ਗਣਤੰਤਰ, ਜਿਹੜਾ ਕਿ ਨਗੌਰਨੋ-ਕਾਰਾਬਾਖ ਦੇ ਇਲਾਕੇ ਤੋਂ ਨਿਕਲਿਆ, ਅਜੇ ਤੀਕ ਵੀ ਕਿਸੇ ਮੁਲਕ ਵੱਲੋਂ ਸਫ਼ਾਰਤੀ ਤੌਰ 'ਤੇ ਮਾਨਤਾ-ਪ੍ਰਾਪਤ ਨਹੀਂ ਹੈ ਅਤੇ ਕਨੂੰਨੀ ਤੌਰ 'ਤੇ ਅਜ਼ਰਬਾਈਜਾਨ ਦਾ ਹਿੱਸਾ ਮੰਨਿਆ ਜਾਂਦਾ ਹੈ ਭਾਵੇਂ ਜੰਗ ਤੋਂ ਬਾਅਦ ਵਾਸਤਵਿਕ ਰੂਪ ਤੇ ਇਹ ਆਜ਼ਾਦ ਹੈ।
ਅਜ਼ਰਬਾਈਜਾਨ ਇੱਕ ਏਕਾਤਮਕ ਸੰਵਿਧਾਨਕ ਗਣਰਾਜ ਹੈ। ਇਹ ਛੇ ਆਜ਼ਾਦ ਤੁਰਕ ਰਾਸ਼ਟਰਾਂ 'ਚੋਂ ਇੱਕ ਹੈ ਅਤੇ 'ਤੁਰਕ ਪਰਿਸ਼ਦ' ਤੇ 'ਤੁਰਕ ਕਲਾ ਅਤੇ ਸੱਭਿਆਚਾਰ ਦਾ ਸੰਯੁਕਤ ਪ੍ਰਸ਼ਾਸਨ' ਦਾ ਕਿਰਿਆਸ਼ੀਲ ਮੈਂਬਰ ਹੈ। ਇਸ ਦੇ 158 ਦੇਸ਼ਾਂ ਨਾਲ ਸਫ਼ਾਰਤੀ ਸੰਬੰਧ ਹਨ ਅਤੇ 38 ਅੰਤਰਰਾਸ਼ਟਰੀ ਸੰਗਠਨਾਂ ਦਾ ਮੈਂਬਰ ਹੈ। ਇਹ 'ਗੁਆਮ', 'ਆਜ਼ਾਦ ਮੁਲਕਾਂ ਦਾ ਰਾਸ਼ਟਰਮੰਡਲ' ਅਤੇ 'ਰਸਾਇਣਕ ਹਥਿਆਰਾਂ ਦੀ ਰੋਕ ਲਈ ਸੰਗਠਨ' ਦਾ ਸੰਸਥਾਪਨ ਮੈਂਬਰ ਹੈ। 9 ਮਈ, 2006 ਵਿੱਚ ਅਜ਼ਰਬਾਈਜਾਨ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵੱਲੋਂ ਨਵੇਂ ਸਥਾਪਤ ਕੀਤੇ ਮਨੁੱਖੀ ਅਧਿਕਾਰ ਕੌਂਸਲ ਦਾ ਮੈਂਬਰ (ਕਾਰਜਕਾਲ 19 ਜੂਨ,2006 ਨੂੰ ਸ਼ੁਰੂ ਹੋਇਆ ਸੀ) ਬਣਾਇਆ ਗਿਆ ਸੀ। ਦੇਸ਼ ਵਿੱਚ ਯੂਰਪੀ ਕਮਿਸ਼ਨ ਦਾ ਇੱਕ ਵਿਸ਼ੇਸ਼ ਦੂਤ ਮੌਜੂਦ ਹੈ ਅਤੇ ਇਹ ਦੇਸ਼ ਸੰਯੁਕਤ ਰਾਸ਼ਟਰ, ਯੂਰਪ ਦੇ ਕੌਂਸਲ, ਯੂਰਪ ਦੀ ਸੁਰੱਖਿਆ ਅਤੇ ਸਹਿਯੋਗ ਲਈ ਸੰਗਠਨ ਅਤੇ ਨਾਟੋ ਦੇ 'ਅਮਨ ਲਈ ਸਾਂਝੀਵਾਲਤਾ' ਪ੍ਰੋਗਰਾਮ ਦਾ ਵੀ ਮੈਂਬਰ ਹੈ। ਅਜ਼ਰਬਾਈਜਾਨ ਅੰਤਰਰਾਸ਼ਟਰੀ ਟੈਲੀਕਮਿਊਨੀਕੇਸ਼ਨ ਯੂਨੀਅਨ ਵਿਖੇ ਸੰਵਾਦ-ਦਾਤਾ ਦੇ ਰੂਪ ਵਿੱਚ ਹੈ ਅਤੇ ਨਾਨ-ਅਲਾਈਨਡ (ਨਿਰਪੱਖ) ਲਹਿਰ ਦਾ ਮੈਂਬਰ ਅਤੇ ਵਿਸ਼ਵ ਵਪਾਰ ਸੰਗਠਨ ਵਿਖੇ ਦਰਸ਼ਕ ਦੇ ਅਹੁਦੇ ਵਜੋਂ ਸ਼ਾਮਲ ਹੈ।
ਅਜ਼ਰਬਾਈਜਾਨ ਦਾ ਸੰਵਿਧਾਨ ਕੋਈ ਅਧਿਕਾਰਕ ਧਰਮ ਨਹੀਂ ਐਲਾਨਦਾ ਅਤੇ ਦੇਸ਼ ਦੀਆਂ ਪ੍ਰਮੁੱਖ ਸਿਆਸੀ ਤਾਕਤਾਂ ਵੀ ਧਰਮ-ਨਿਰਪੇਖ ਰਾਸ਼ਟਰਵਾਦੀ ਹਨ ਪਰ ਬਹੁਮਤ ਵਿੱਚ ਲੋਕ ਅਤੇ ਕੁਝ ਵਿਰੋਧੀ ਲਹਿਰਾਂ ਸ਼ੀਆ ਇਸਲਾਮ ਦਾ ਪਾਲਣ ਕਰਦੀਆਂ ਹਨ। ਹੋਰ ਪੂਰਬੀ ਯੂਰਪੀ ਮੁਲਕਾਂ ਅਤੇ ਰਾਸ਼ਟਰਮੰਡਲ ਦੇਸ਼ਾਂ ਦੇ ਮੁਕਾਬਲੇ ਅਜ਼ਰਬਾਈਜਾਨ ਨੇ ਮਨੁੱਖੀ ਵਿਕਾਸ, ਆਰਥਕ ਵਿਕਾਸ ਅਤੇ ਸਾਖਰਤਾ ਵਿੱਚ ਉੱਚਾ ਪੱਧਰ ਪ੍ਰਾਪਤ ਕੀਤਾ ਹੈ ਅਤੇ ਨਾਲ ਹੀ ਨਾਲ ਬੇਰੁਜ਼ਗਾਰੀ ਅਤੇ ਇਰਾਦਤਨ ਹੱਤਿਆ ਦੀਆਂ ਦਰਾਂ ਵੀ ਘਟੀਆਂ ਹਨ। 1 ਜਨਵਰੀ, 2012 ਵਿੱਚ ਦੇਸ਼ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ ਦੋ-ਸਾਲਾ ਕਾਰਜਕਾਲ ਸੰਭਾਲਿਆ।
ਤਸਵੀਰਾਂ
[ਸੋਧੋ]-
ਜੇਨੈਜੀਲੋਵੈਕ
-
ਰਵਾਇਤੀ ਚਾਹ ਪੋਟ
-
ਬਾਕੂ ਮਾਰਕੀਟ
-
ਬਾਕੂ ਫਲੀ ਮਾਰਕੀਟ
-
ਕਾਰਪਟ ਕਾਰਜ
-
ਸਟੇਪਨੇਕਰਟ ਦੇ ਬਜ਼ਾਰ ਵਿਖੇ ਟਰਕੀ
ਪ੍ਰਬੰਧਕੀ ਹਿੱਸੇ
[ਸੋਧੋ]ਅਜ਼ਰਬਾਈਜਾਨ 10 ਆਰਥਕ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ: 66 ਰੇਔਨ (ਜ਼ਿਲ੍ਹੇ) ਅਤੇ 77 ਸ਼ਹਿਰ ਜਿਹਨਾਂ 'ਚੋਂ 11 ਸੰਘ ਦੇ ਸਿੱਧੇ ਪ੍ਰਸ਼ਾਸਨ ਹੇਠ ਹਨ।[5]
ਅਜ਼ਰਬਾਈਜਾਨ ਵਿੱਚ ਨਾਖਚੀਵਾਨ ਦਾ ਸੁਤੰਤਰ ਸੰਘ ਵੀ ਹੈ। ਅਜ਼ਰਬਾਈਜਾਨ ਦਾ ਰਾਸ਼ਟਰਪਤੀ ਇਹਨਾਂ ਇਕਾਈਆਂ ਦੇ ਰਾਜਪਾਲਾਂ ਨੂੰ ਚੁਣਦਾ ਹੈ ਜਦਕਿ ਨਾਖਚੀਵਾਨ ਦੀ ਸਰਕਾਰ ਨੂੰ ਨਾਖਚੀਵਾਨ ਸੁਤੰਤਰ ਸੰਘ ਦੀ ਸੰਸਦ ਚੁਣਦੀ ਅਤੇ ਮਾਨਤਾ ਦਿੰਦੀ ਹੈ।
- ਅਬਸ਼ੇਰੋਨ
- ਅਰਾਨ
- ਅਘਜ਼ਾਬਾਦੀ (Ağcabədi)
- ਅਘਦਾਸ਼ (Ağdaş)
- ਬਰਦ (Bərdə)
- ਬੇਲਗਾਨ (Beyləqan)
- ਬਿਲਸੁਵਾਰ (Biləsuvar)
- ਗੋਇਚੇ (Göyçay)
- ਹਜੀਗਾਬੁਲ (Hacıqabul)
- ਇਮਿਸ਼ਲੀ (İmişli)
- ਕੁਰਦਮੀਰ (Kürdəmir)
- ਮਿੰਗਚੇਵੀਰ (Mingəçevir)
- ਨੇਫ਼ਤਚਾਲਾ (Neftçala)
- ਸਾਤਲੀ (Saatlı)
- ਸਬੀਰਾਬਾਦ (Sabirabad)
- ਸਲਿਆਨ (Salyan)
- ਸ਼ਿਰਵਾਨ (Şirvan)
- ਉਜਾਰ (Ucar)
- ਯੇਵਲਖ (Yevlax)
- ਯੇਵਲਖ (Yevlax)
- ਜ਼ਰਦਾਬ (Zərdab)
- ਦਾਘਲਿਗ ਸ਼ਿਰਵਾਨ
- ਗੰਜ-ਗਜ਼ਾਖ
- ਅਘਸਤਾਫ਼ਾ (Ağstafa)
- ਦਾਸ਼ਕਸਨ (Daşkəsən)
- ਗਦਬਏ (Gədəbəy)
- ਗੰਜ (Gəncə)
- ਗਜ਼ਾਖ (Qazax)
- ਗੋਏਗੋਲ (Göygöl)
- ਗੋਰਾਂਬੋਈ (Goranboy)
- ਨਫ਼ਤਾਲਾਂ (Naftalan)
- ਸਾਮੁਖ (Samux)
- ਸ਼ਮਕੀਰ (Şəmkir)
- ਤੋਵੂਜ਼ (Tovuz)
- ਗੂਬਾ-ਖ਼ਾਚਮਾਜ਼
- ਕਲਬਜਰ-ਲਾਚੀਂ
- ਲੰਕਰਾਂ
- ਅਸਤਾਰਾ (Astara)
- ਜਲੀਲਾਬਾਦ (Cəlilabad)
- ਲੰਕਰਾਂ (Lənkəran)
- ਲੰਕਰਾਂ (Lənkəran)
- ਲੇਰੀਕ (Lerik)
- ਮਾਸਾਲੀ (Masallı)
- ਯਾਰਦਿਮਲੀ (Yardımlı)
- ਨਾਖਚੀਵਾਨ
- ਬਾਬਕ (Babək)
- ਜੁਲਫ਼ਾ (Culfa)
- ਕੰਗਰਲੀ (Kəngərli)
- ਨਾਖਚੀਵਾਨ (Naxçıvan)
- ਓਰਦੂਬਾਦ (Ordubad)
- ਸਦਰਕ (Sədərək)
- ਸ਼ਾਹਬੂਜ਼ (Şahbuz)
- ਸ਼ਰੂਰ (Şərur)
- ਸ਼ਕੀ-ਜ਼ਾਕਾਤਾਲਾ
- ਯੁਖਾਰੀ ਗਾਰਾਬਾਖ
- ਅਘਦਾਮ (Ağdam)
- ਫ਼ੁਜ਼ੂਲੀ (Füzuli)
- ਜਬਰਾਈਲ (Cəbrayıl)
- ਖ਼ਾਣਕੰਦੀ (Xankəndi)
- ਖ਼ੋਜਾਲੀ (Xocalı)
- ਖ਼ੋਜਾਵੰਦ (Xocavənd)
- ਸ਼ੂਸ਼ਾ (Şuşa)
- ਸ਼ੂਸ਼ਾ (Şuşa)
- ਤਰਤਰ (Tərtər)
ਨੋਟ: ਸੰਘ ਵੱਲੋਂ ਸਿੱਧੇ ਤੌਰ 'ਤੇ ਪ੍ਰਸ਼ਾਸਤ ਸ਼ਹਿਰ ਟੇਢੇ ਲਿਖੇ ਗਏ ਹਨ।
ਹਵਾਲੇ
[ਸੋਧੋ]- ↑ "11 July – The International Population Day, The demographic situation in Azerbaijan, The State Statistical Committee of the Republic of Azerbaijan, 11 July 2011, retrieved 12 July 2011". Archived from the original on 25 ਜੁਲਾਈ 2013. Retrieved 4 ਸਤੰਬਰ 2012.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 2.3 "Azerbaijan". International Monetary Fund. Retrieved April 17, 2012.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "The State Statistical Committee of the Republic of Azerbaijan, Administrative and territorial units of Azerbaijan Republic". Azstat.org. Archived from the original on 2011-05-12. Retrieved 2011-05-22.
{{cite web}}
: Unknown parameter|deadurl=
ignored (|url-status=
suggested) (help)
- CS1 errors: unsupported parameter
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- Articles containing Azerbaijani-language text
- Country articles requiring maintenance
- Pages using infobox country with unknown parameters
- Pages using infobox country or infobox former country with the symbol caption or type parameters
- ਅਜ਼ਰਬਾਈਜਾਨ