ਮੁੰਨੀ ਬੇਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁੰਨੀ ਬੇਗਮ
মুন্নী বেগম
منی بیگم
Munni Begum.jpg
ਜਾਣਕਾਰੀ
ਜਨਮ ਦਾ ਨਾਂਨਾਦਿਰਾ
ਮੂਲਮੁਰਸ਼ਿਦਾਬਾਦ, ਪੱਛਮੀ ਬੰਗਾਲ, ਭਾਰਤ
ਵੰਨਗੀ(ਆਂ)ਗ਼ਜ਼ਲ
ਕਿੱਤਾਗ਼ਜ਼ਲ ਗਾਇਕਾ

ਮੁੰਨੀ ਬੇਗਮ (ਬੰਗਾਲੀ: মুন্নী বেগম, ਉਰਦੂ: منی بیگم‎) ਉਘੀ ਪਾਕਿਸਤਾਨੀ ਗ਼ਜ਼ਲ ਗਾਇਕਾ ਹੈ।[1] ਉਸ ਦਾ ਅਸਲੀ ਨਾਮ ਨਾਦਿਰਾ ਹੈ। (ਬੰਗਾਲੀ: নাদিরা; ਉਰਦੂ: نادرہ‎).[2] ਉਹ ਸ਼ਿਕਾਗੋ, ਅਮਰੀਕਾ ਵਿੱਚ ਰਹਿੰਦੀ ਅਮਰੀਕੀ ਨਾਗਰਿਕ ਹੈ।

ਮੁੱਢਲਾ ਜੀਵਨ[ਸੋਧੋ]

ਮੁੰਨੀ ਬੇਗਮ ਮੁਰਸ਼ਿਦਾਬਾਦ, ਪੱਛਮੀ ਬੰਗਾਲ, ਭਾਰਤ ਵਿੱਚ ਪੈਦਾ ਹੋਈ ਸੀ। ਉਹ ਸੱਤ ਬੱਚਿਆਂ ਵਿੱਚ ਸਭ ਤੋਂ ਛੋਟੀ ਸੀ। ਪਹਿਲਾਂ ਉਸ ਨੇ ਮਸ਼ਹੂਰ ਗਾਇਕ ਉਸਤਾਦ ਖਵਾਜਾ ਗੁਲਾਮ ਮੁਸਤਫਾ ਵਾਰਸੀ ਤੋਂ ਸੰਗੀਤ ਦੇ ਸਬਕ ਲੈਣਾ ਸ਼ੁਰੂ ਕੀਤਾ। ਬਾਅਦ ਵਿਚ, ਉਸ ਨੇ ਤਿੰਨ ਸਾਲ ਸਕੂਲ ਵਿੱਚ ਸੰਗੀਤ ਦੀ ਪੜ੍ਹਾਈ ਕੀਤੀ, ਅਤੇ ਉਸ ਦੇ ਬਾਅਦ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।

ਉਸ ਦੇ ਮਾਤਾ-ਪਿਤਾ 1950 ਦੇ ਸ਼ੁਰੂ ਵਿੱਚ ਪੂਰਬੀ ਪਾਕਿਸਤਾਨ ਚਲੇ ਗਏ; ਪੂਰਬੀ ਪਾਕਿਸਤਾਨ ਬਾਅਦ ਵਿੱਚ ਸੁਤੰਤਰ ਬੰਗਲਾਦੇਸ਼ ਬਣ ਗਿਆ। ਉਸ ਨੇ PAF ਸ਼ਾਹੀਨ ਸਕੂਲ, ਢਾਕਾ ਵਿੱਚ ਪੜ੍ਹਾਈ ਕੀਤੀ; ਪਰ, ਉਹ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਕਾਰਨ, ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਪਹਿਲਾਂ ਹੀ ਪਾਕਿਸਤਾਨ ਚਲੀ ਗਈ।

ਹਵਾਲੇ[ਸੋਧੋ]