ਮੁੰਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁੰਨੇ ਕਈ ਘਰੇਲੂ ਵਸਤਾਂ ਅਤੇ ਖੇਤੀ ਸੰਦਾਂ ਵਿਚ ਲੱਗਦੇ ਹਨ। ਹੱਥ ਨਾਲ ਚਲਾਉਣ ਵਾਲੇ ਨੂੰ ਵੇਲਨੇ ਵਿਚ ਦੋ ਮੁੰਨੇ ਲੱਗਦੇ ਹਨ। ਹਲ ਵਿਚ ਵੀ ਮੁੰਨਾ ਲੱਗਦਾ ਹੈ। ਚਰਖੇ ਵਿਚ ਦੋ ਮੁੰਨੇ ਲੱਗਦੇ ਹਨ। ਪਸ਼ੂਆਂ ਨੂੰ ਬੰਨ੍ਹਣ ਲਈ ਵੀ ਧਰਤੀ ਵਿੱਚ ਮੁੰਨਾ ਗੱਡਿਆ ਜਾਂਦਾ ਹੈ। ਇਸ ਮੁੰਨੇ ਨੂੰ ਕੀਲਾ ਵੀ ਕਹਿੰਦੇ ਹਨ। ਹਲਟ ਦੇ ਵੀ ਦੋ ਮੰਨੇ ਹੁੰਦੇ ਹਨ, ਜਿਨ੍ਹਾਂ ਉਪਰ ਧੱਕੜ ਰੱਖਿਆ ਜਾਂਦਾ ਹੈ। ਪਰ ਮੈਂ ਤੁਹਾਨੂੰ ਚਰਖੇ ਦੇ ਮੰਨਿਆਂ ਬਾਰੇ ਦੱਸਣ ਲੱਗਿਆ ਹਾਂ।

ਚਰਖੇ ਦੇ ਮੁੰਨੇ ਬਣਾਉਣ ਲਈ 20/22 ਕੁ ਇੰਚ ਲੰਮੀ ਤੇ 5/6 ਕੁ ਇੰਚ ਮੁਟਾਈ ਤੇ ਚੌੜਾਈ ਵਾਲੀ ਲੱਕੜ ਦੇ ਦੋ ਟੋਟੇ ਲਏ ਜਾਂਦੇ ਹਨ। ਇਨ੍ਹਾਂ ਨੂੰ ਖਰਾਦ ਕੇ ਉਪਰਲੇ ਹਿੱਸੇ ਵਿਚ ਵੱਖ ਡਿਜ਼ਾਈਨ ਬਣਾਏ ਜਾਂਦੇ ਹਨ। ਹੇਠਲੇ ਹਿੱਸੇ ਵਿਚ ਵੱਖ ਡਿਜ਼ਾਈਨ ਬਣਾਏ ਜਾਂਦੇ ਹਨ। ਹੇਠਲੇ ਹਿੱਸੇ ਦੇ ਕਿਨਾਰਿਆਂ ਵਿਚ ਗੋਲ ਚੂਲ ਪਾਏ ਜਾਂਦੇ ਹਨ। ਚਰਖੇ ਦੀ ਕਾਢ ਦੇ ਪਿਛਲੇ ਹਿੱਸੇ ਵਿਚ ਜਿਹੜਾ ਫੱਲੜ ਲੱਗਿਆ ਹੁੰਦਾ ਹੈ, ਉਸ ਦੇ ਸਿਰਿਆਂ ਦੇ ਨੇੜੇ ਗੋਲ ਸੈੱਲ ਪਾਏ ਜਾਂਦੇ ਹਨ। ਮੁੰਨਿਆ ਦੇ ਗੋਲ ਚੂਲ ਵਾਲੇ ਹਿੱਸੇ ਫੱਲੜ ਦੇ ਸੱਲਾਂ ਵਿਚ ਫਿੱਟ ਕੀਤੇ ਜਾਂਦੇ ਹਨ। ਮੁੰਨਿਆ ਦੇ ਵਿਚਕਾਰ ਛੋਟੀਆਂ ਜਿਹੀਆਂ ਗੋਲ ਗਲੀਆਂ ਕੱਢੀਆਂ ਜਾਂਦੀਆਂ ਹਨ। ਫੇਰ ਦੋਵਾਂ ਮੁੰਨਿਆਂ ਦੇ ਵਿਚਾਲੇ ਮਝੇਰੂ ਤੇ ਫਿੱਟ ਕੀਤੇ ਪੁੜ ਰੱਖ ਕੇ, ਮੁੰਨਿਆ ਦੇ ਵਿਚਕਾਰ ਰੱਖੀਆਂ ਗਲੀਆਂ ਵਿਚ ਲੋਹੇ ਦਾ ਇਕ ਸਰੀਆ ਪਾਇਆ ਜਾਂਦਾ ਹੈ। ਇਸ ਸਰੀਏ ਨੂੰ ਗੁੱਝ ਕਹਿੰਦੇ ਹਨ। ਕੁੱਝ ਦੇ ਇਕ ਪਾਸੇ ਲੱਕੜ ਦਾ ਖਰਾਦ ਕੇ ਹੱਥਾ ਲੱਗਿਆ ਹੁੰਦਾ ਹੈ। ਹੱਥੇ ਨਾਲ ਚਰਖਾ ਚਲਾਇਆ ਜਾਂਦਾ ਹੈ। ਇਸ ਤਰ੍ਹਾਂ ਚਰਖੇ ਦੇ ਮੁੰਨੇ ਇਕ ਕਿਸਮ ਦੇ ਚਰਖੇ ਦੇ ਪ੍ਰਬੰਧਕ (ਕੰਟਰੋਲਰ) ਹੁੰਦੇ ਹਨ।

ਅੱਜ ਦੀ ਬਹੁਤੀ ਪੀੜ੍ਹੀ ਨੂੰ ਚਰਖੇ ਦੇ ਬਹੁਤੇ ਅੰਗਾਂ ਦਾ ਪਤਾ ਹੀ ਨਹੀਂ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.