ਮੁੱਲਾਂ ਨਸਰੁੱਦੀਨ (ਟੀ ਵੀ ਲੜੀਵਾਰ)
ਦਿੱਖ
ਮੁੱਲਾ ਨਸਰੁੱਦੀਨ (ਮੁੱਲਾ ਨਸੀਰੁੱਦੀਨ, ਮੁੱਲਾ ਨਸੀਰੂਦੀਨ ਹਿੱਜੇ ਵੀ ਪ੍ਰਚਲਿਤ ਹਨ) ਦੂਰਦਰਸ਼ਨ 'ਤੇ ਇੱਕ ਟੈਲੀਵੀਯਨ ਪ੍ਰੋਗਰਾਮ ਸੀ, ਜਿਹੜਾ 1990 ਵਿੱਚ ਪ੍ਰਸਾਰਿਤ ਹੋਇਆ ਸੀ। ਮੁੱਲਾ ਦੀ ਭੂਮਿਕਾ ਰਘੁਬੀਰ ਯਾਦਵ ਨੇ ਨਿਭਾਈ, ਜੋ ਆਪਣੇ ਵਫ਼ਾਦਾਰ ਗਧੇ ਫਿਢੂ ਨਾਲ ਹਰ ਪ੍ਰਕਾਰ ਦੇ ਸਥਾਨਾਂ 'ਤੇ ਜਾਂਦਾ ਹੈ।
ਐਪੀਸੋਡ ਮੁੱਲਾਂ ਨਸਰੁੱਦੀਨ ਦੀਆਂ ਕਹਾਣੀਆਂ 'ਤੇ ਅਧਾਰਤ ਸਨ (ਇਸ ਸ਼ੋਅ ਵਿੱਚ ਦਾਸਤਾਨ-ਏ-ਨਸਰੇਦੀਨ ਨੂੰ ਅਧਾਰ ਬਣਾਇਆ ਗਿਆ ਸੀ), ਇੱਕ 13 ਵੀਂ ਸਦੀ ਦਾ ਬੁੱਧੀਮਾਨ ਆਦਮੀ, ਜਿਸ ਦੀ ਸਿਆਣਪ ਤੁਰਕੀ ਤੋਂ ਚੀਨ ਤੱਕ ਦੀਆਂ ਲੋਕ ਕਹਾਣੀਆਂ ਵਿੱਚ ਵੇਖੀ ਜਾ ਸਕਦੀ ਹੈ। ਸ਼ੋਅ ਦਾ ਨਿਰਦੇਸ਼ਨ ਅਮਲ ਅੱਲਾਨਾ ਨੇ ਕੀਤਾ ਸੀ। ਇਸ ਦਾ ਸੰਗੀਤ ਲੂਯਿਸ ਬੈਂਕਸ ਦਾ[1] ਅਤੇ ਸਕ੍ਰਿਪਟ ਐਸ ਐਮ ਮਹਿਦੀ ਦੀ ਸੀ।
ਕਾਸਟ
[ਸੋਧੋ]- ਰਘੁਬੀਰ ਯਾਦਵ ਬਤੌਰ ਮੁੱਲਾ ਨਸਰੂਦੀਨ
- ਜ਼ੋਹਰਾ ਸਹਿਗਲ
- ਮਨੋਹਰ ਸਿੰਘ
- ਜਾਸੂਸ ਵਜੋਂ ਸੌਰਭ ਸ਼ੁਕਲਾ
- ਵਿਜੇ ਕਸ਼ਯਪ
ਹਵਾਲੇ
[ਸੋਧੋ]- ↑ "Coming soon on the small screen is the delightful Mullah Nasiruddin". Retrieved 2016-06-25.