ਜ਼ੋਹਰਾ ਸਹਿਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਹਰਾ ਸਹਿਗਲ
ਸਾਹਮਣੇ ਖੱਬੇ ਜੋਹਰਾ ਸਹਿਗਲ, ਉਦੇ ਸ਼ੰਕਰ ਦੀ ਮੰਡਲੀ ਵਿੱਚ (1935-1937)
ਜਨਮ(1912-04-27)27 ਅਪ੍ਰੈਲ 1912
ਮੌਤ10 ਜੁਲਾਈ 2014(2014-07-10) (ਉਮਰ 102)
ਹੋਰ ਨਾਮਜ਼ੋਹਰਾ ਮੁਮਤਾਜ਼-ਉੱਲਾ ਖਾਨ
ਸਾਹਿਬਜ਼ਾਦੀ ਜ਼ੋਹਰਾ ਬੇਗਮ ਮੁਮਤਾਜ਼-ਉੱਲਾ ਖਾਨ (ਜਨਮ ਦਾ ਨਾਮ)
ਪੇਸ਼ਾਅਭਿਨੇਤਰੀ, ਡਾਂਸਰ
ਸਰਗਰਮੀ ਦੇ ਸਾਲ1946–2007
ਜੀਵਨ ਸਾਥੀਕਮੇਸ਼ਵਰ ਨਾਥ ਸਹਿਗਲ
ਬੱਚੇਕਿਰਨ ਸਹਿਗਲ
ਪਵਨ ਸਹਿਗਲ

ਜੋਹਰਾ ਸਹਿਗਲ[1] (27 ਅਪਰੈਲ 1912 – 10 ਜੁਲਾਈ 2014) ਇੱਕ ਭਾਰਤੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਸੀ। ਇਸਨੇ 1935 ਵਿੱਚ ਉਦੇ ਸ਼ੰਕਰ ਨਾਲ ਡਾਂਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਇਸਨੇ ਕਈ ਬਾਲੀਵੁੱਡ ਅਤੇ ਕਈ ਅੰਗਰੇਜ਼ੀ ਫਿਲਮਾਂ ਵਿੱਚ ਰੋਲ ਅਦਾ ਕੀਤੇ ਹਨ। ਉਸਨੂੰ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਸਿਵਲ ਪੁਰਸਕਾਰ ਪਦਮ ਵਿਭੂਸ਼ਣ 2010 ਵਿੱਚ ਮਿਲਿਆ ਸੀ।[2]

ਸ਼ੁਰੂਆਤੀ ਜੀਵਨ[ਸੋਧੋ]

ਜ਼ੋਹਰਾ ਦਾ ਜਨਮ 1912 ਵਿੱਚ ਸਹਾਰਨਪੁਰ ਦੇ ਇੱਕ ਜ਼ਿਮੀਂਦਾਰ ਘਰਾਣੇ ਵਿੱਚ ਹੋਇਆ। ਸ਼ੁਰੂਆਤੀ ਸਿੱਖਿਆ ਦੇ ਬਾਅਦ ਉਸ ਨੂੰ ਲਾਹੌਰ ਭੇਜ ਦਿੱਤਾ ਗਿਆ ਤਾਂ ਕਿ ਉਹ ਕੂਈਨ ਮੇਰੀ ਕਾਲਜ ਵਿੱਚ ਦਾਖਿਲਾ ਲੈ ਸਕੇ ਜਿੱਥੇ ਕੁਲੀਨ ਘਰਾਂ ਦੀਆਂ ਬੇਟੀਆਂ ਹੀ ਸਿੱਖਿਆ ਪ੍ਰਾਪਤ ਕਰ ਸਕਦੀਆਂ ਸਨ। ਕੂਈਨ ਮੇਰੀ ਕਾਲਜ ਦੇ ਬਾਅਦ ਉਸ ਨੇ ਉੱਚ ਸਿੱਖਿਆ ਲਈ ਯੂਰਪ ਜਾਣ ਦੀ ਠਾਨ ਲਈ ਅਤੇ ਕਾਰ ਦੁਆਰਾ ਈਰਾਨ ਅਤੇ ਫਿਰ ਸ਼ਾਮ ਹੁੰਦੀ ਹੋਈ ਮਿਸਰ ਪਹੁੰਚ ਗਈ ਅਤੇ ਉਥੋਂ ਅਲੈਗਜ਼ੈਂਡਰੀਆ ਬੰਦਰਗਾਹ ਤੋਂ ਜਹਾਜ ਤੇ ਸਵਾਰ ਹੋਕੇ ਯੂਰਪ ਪਹੁੰਚ ਗਈ।[3]

ਡਾਂਸ[ਸੋਧੋ]

ਜਰਮਨੀ ਵਿੱਚ ਉਸ ਨੇ ਤਿੰਨ ਸਾਲ ਤੱਕ ਆਧੁਨਿਕ ਨਾਚ ਦੀ ਤਰਬੀਅਤ ਹਾਸਲ ਕੀਤੀ ਅਤੇ ਉਥੇ ਹੀ ਉਸ ਦੀ ਮੁਲਾਕ਼ਾਤ ਮਸ਼ਹੂਰ ਭਾਰਤੀ ਨਾਚਾ ਉਦੇ ਸ਼ੰਕਰ ਨਾਲ ਹੋਈ ਜੋ ਕਿ ਯੂਰਪ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਪਣਾ ਬੈਲੇ ਸ਼ਿਵ-ਪਾਰਬਤੀ ਪੇਸ਼ ਕਰ ਰਹੇ ਸਨ।[3] ਜੋਹਰਾ ਨੂੰ ਬਚਪਨ ਤੋਂ ਹੀ ਨਾਚ ਅਤੇ ਅਭਿਨੇ ਦਾ ਸ਼ੌਕ ਸੀ। ਉਹ ਉਦੇ ਸ਼ੰਕਰ ਤੋਂ ਏਨੀ ਪ੍ਰਭਾਵਿਤ ਹੋਈ ਕਿ 1935 ਵਿੱਚ ਉਸਦੀ ਮੰਡਲੀ ਵਿੱਚ ਸ਼ਾਮਿਲ ਹੋ ਗਈ ਅਤੇ ਜਾਪਾਨ, ਮਿਸਰ, ਅਮਰੀਕਾ ਆਦਿ ਦਾ ਦੌਰਾ ਕੀਤਾ। 1940 ਵਿੱਚ ਜਦੋਂ ਉਦੇ ਸ਼ੰਕਰ ਵਾਪਸ ਹਿੰਦੁਸਤਾਨ ਆਇਆ ਤਾਂ ਜ਼ੋਹਰਾ ਨੇ ਉਸ ਦੇ ਸੰਸਕ੍ਰਿਤਕ ਕੇਂਦਰ ਵਿੱਚ ਨੌਕਰੀ ਕਰ ਲਈ ਅਤੇ ਯੁਵਕਾਂ ਨੂੰ ਨਾਚ ਸਿਖਾਣ ਲੱਗੀ।[4] ਸ਼ੰਕਰ ਦੇ ਨਾਲ ਉਸਨੇ 8 ਸਾਲ ਕੰਮ ਕੀਤਾ। ਬਾਅਦ ਵਿੱਚ ਅੰਗਰੇਜ਼ੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਅਭਿਨੇ ਦੇ ਜੌਹਰ ਦਿਖਾਏ। ਉਹ ਇੰਡੀਅਨ ਪੀਪਲਸ ਥਿਏਟਰ ਐਸੋਸੀਏਸ਼ਨ (ਇਪਟਾ) ਅਤੇ ਪ੍ਰਿਥਵੀਰਾਜ ਕਪੂਰ ਥਿਏਟਰ ਨਾਲ ਵੀ ਜੁੜੀ ਰਹੀ। ਇੱਥੇ ਹੀ ਉਸ ਦੀ ਮੁਲਾਕਾਤ ਨਵ ਉਮਰ ਡਾਂਸਰ ਅਤੇ ਚਿੱਤਰਕਾਰ ਕਾਮੇਸ਼ਵਰ ਸਹਿਗਲ ਨਾਲ ਹੋਈ। ਜਦੋਂ ਦੋਸਤੀ ਵਧੀ ਅਤੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ ਤਾਂ ਹਰ ਪਾਸੇ ਤੋਂ ਵਿਰੋਧ ਹੋਇਆ ਪਰ ਆਖਰ ਜ਼ੋਹਰਾ ਦੇ ਘਰ ਵਾਲੇ ਮੰਨ ਗਏ ਅਤੇ 14 ਅਗਸਤ 1942 ਨੂੰ ਉਨ੍ਹਾਂ ਦੀ ਸ਼ਾਦੀ ਹੋ ਗਈ ਜਿਸ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਨੇ ਵੀ ਸ਼ਾਮਿਲ ਹੋਣਾ ਸੀ, ਲੇਕਿਨ ਉਹ ਭਾਰਤ ਛੱਡੋ ਅੰਦੋਲਨ ਵਿੱਚ ਸ਼ਾਮਿਲ ਹੋਣ ਦੇ ਕਾਰਨ ਇਸ ਵਿਆਹ ਤੋਂ ਕੁੱਝ ਦਿਨ ਪਹਿਲਾਂ ਗਿਰਫਤਾਰ ਕਰ ਲਏ ਗਏ।[3] ਜਦੋਂ ਉਦੇ ਸ਼ੰਕਰ ਦਾ ਕੇਂਦਰ ਬੰਦ ਹੋ ਗਿਆ ਤਾਂ ਜ਼ੋਹਰਾ ਅਤੇ ਕਾਮੇਸ਼ਵਰ ਲਾਹੌਰ ਆ ਗਏ ਅਤੇ ਇੱਥੇ ਆਪਣਾ ਡਾਂਸ ਸਕੂਲ ਖੋਲ ਲਿਆ। ਲੇਕਿਨ ਕੁੱਝ ਸਮਾਂ ਬਾਅਦ ਹਿੰਦੂ ਮੁਸਲਮਾਨ ਤਫਰਕੇ ਤੋਂ ਘਬਰਾ ਕੇ ਇਹ ਦੋਨੋਂ ਫਿਰ ਮੁੰਬਈ ਚਲੇ ਗਏ ਜਿੱਥੇ ਜ਼ੋਹਰਾ ਉਸਦੀ ਭੈਣ ਉਜਰਾ ਬਟ ਪਹਿਲਾਂ ਹੀ ਪ੍ਰਿਥਵੀ ਥਿਏਟਰ ਵਿੱਚ ਕੰਮ ਕਰ ਰਹੀ ਸੀ।

ਫ਼ਿਲਮ ਅਤੇ ਡਰਾਮਾ[ਸੋਧੋ]

ਜ਼ੋਹਰਾ ਨੇ ਪ੍ਰਿਥਵੀ ਥਿਏਟਰ ਵਿੱਚ ਨੌਕਰੀ ਪ੍ਰਾਪਤ ਕਰ ਲਈ ਅਤੇ ਥਿਏਟਰ ਗਰੁਪ ਦੇ ਨਾਲ ਹਿੰਦੁਸਤਾਨ ਦੇ ਸਾਰੇ ਵੱਡੇ ਸ਼ਹਿਰਾਂ ਦਾ ਦੌਰਾ ਕੀਤਾ। ਉਨ੍ਹਾਂ ਦਿਨਾਂ ਵਿੱਚ ਉਸਨੇ ਪ੍ਰਿਥਵੀ ਫਿਲਮ ਧਰਤੀ ਕੇ ਲਾਲ ਅਤੇ ਨੀਚਾ ਨਗਰ ਵਿੱਚ ਵੀ ਕੰਮ ਕੀਤਾ। ਇਹ ਦੋਨੋਂ ਫਿਲਮਾਂ ਕਮਿਊਨਿਸਟ ਖਿਆਲ ਬੁਧੀਜੀਵੀਆਂ ਅਤੇ ਕਾਰਕੁਨਾਂ ਦੀ ਮਿਹਨਤ ਦਾ ਫਲ ਸਨ। ਜ਼ੋਹਰਾ ਦਾ ਪਤੀ ਫਿਲਮਾਂ ਵਿੱਚ ਕਲਾ ਨਿਰਦੇਸ਼ਕ ਦੇ ਰੂਪ ਵਿੱਚ ਕੰਮ ਕਰਨ ਲੱਗ ਪਿਆ ਅਤੇ ਜ਼ੋਹਰਾ ਨੇ ਕੋਰੀਓਗਰਾਫੀ ਦਾ ਕਾਰਜ ਸੰਭਾਲ ਲਿਆ।

ਉਸ ਜ਼ਮਾਨੇ ਵਿੱਚ ਗੁਰੂਦੱਤ ਵੀ ਫਿਲਮੀ ਦੁਨੀਆ ਵਿੱਚ ਨਿਰਦੇਸ਼ਕ ਵਜੋਂ ਕਿਸਮਤ ਅਜਮਾਈ ਕਰ ਰਹੇ ਸਨ। ਜ਼ੋਹਰਾ ਸਹਿਗਲ ਉਨ੍ਹਾਂ ਦੀ ਪਹਿਲੀ ਫਿਲਮ ਬਾਜ਼ੀ (ਫ਼ਿਲਮ) ਵਿੱਚ ਕੋਰੀਓਗਰਾਫੀ ਕੀਤੀ ਜਿਸਦੇ ਬਾਅਦ ਰਾਜ ਕਪੂਰ ਨੇ ਆਪਣੀ ਫਿਲਮ ਅਵਾਰਾ ਵਿੱਚ ਸੁਫ਼ਨਾ ਵਾਲੇ ਦ੍ਰਿਸ਼ ਦੇ ਪ੍ਰਸਿੱਧ ਡਾਂਸ 'ਘਰ ਆਇਆ ਮੇਰਾ ਪਰਦੇਸੀ' ਦੀ ਕੋਰੀਓਗਰਾਫੀ ਜ਼ੋਹਰਾ ਤੋਂ ਕਰਵਾਈ।

1959 ਵਿੱਚ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ। 1962 ਵਿੱਚ ਉਹ ਇੱਕ ਵਜ਼ੀਫ਼ਾ ਤੇ ਲੰਦਨ ਗਈ ਅਤੇ ਉੱਥੇ ਟੀਵੀ ਦੇ ਕਈ ਪ੍ਰੋਗਰਾਮਾਂ ਵਿੱਚ ਭਾਗ ਲਿਆ ਜਿਵੇਂ: ਮਾਈਂਡ ਯੂਅਰ ਲੈਂਗੁਏਜ, ਜੈਵਲ ਇਨ ਦੀ ਕਰਾਊਨ, ਤੰਦੂਰੀ ਨਾਇਟਸ ਵਗ਼ੈਰਾ। ਇਨ੍ਹਾਂ ਦੇ ਇਲਾਵਾ ਉਸ ਨੇ ਕਈ ਬ੍ਰਿਟਿਸ਼ ਫਿਲਮਾਂ ਵਿੱਚ ਵੀ ਭੂਮਿਕਾ ਨਿਭਾਈ।

ਮੌਤ[ਸੋਧੋ]

10 ਜੁਲਾਈ 2014 ਨੂੰ 102 ਸਾਲ ਦੀ ਉਮਰ ਵਿੱਚ ਇਹਨਾਂ ਦੀ ਮੌਤ ਹੋ ਗਈ।

ਪ੍ਰਮੁੱਖ ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਚਰਿਤਰ ਟਿੱਪਣੀ
2007 ਚੀਨੀ ਕਮ
2007 ਸਾਂਵਰਿਯਾ
2005 ਦ ਮਿਸਟਰੈਸ ਆਫ ਸਪਾਇਸੇਜ਼
2004 ਕੌਨ ਹੈ ਜੋ ਸਪਨੋਂ ਮੇਂ ਆਯਾ?
2004 ਵੀਰ-ਜ਼ਾਰਾ
2003 ਸਾਯਾ
2001 ਦ ਮਿਸਟਿਕ ਮਸਿਯੂਰ
2000 ਤੇਰਾ ਜਾਦੂ ਚਲ ਗਯਾ
1999 ਦਿਲਲਗੀ
1999 ਹਮ ਦਿਲ ਦੇ ਚੁਕੇ ਸਨਮ ਦਾਦੀ
1997 ਤਮੰਨਾ
1984 ਦ ਜ੍ਵੈਲ ਇਨ ਦ ਕ੍ਰਾਉਨ ਦੂਰਦਰਸ਼ਨ ਧਾਰਾਵਾਹਿਕ ਫ਼ਿਲਮ
1969 ਦ ਗੁਰੁ
1950 ਅਫ਼ਸਰ

ਹਵਾਲੇ[ਸੋਧੋ]