ਮੇਘਨਾ ਨਾਇਡੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੇਘਨਾ ਨਾਇਡੂ
Meghna Naidu at Press conference of Rivaaz (5).jpg
ਰਿਵਾਜ਼ ਦੀ ਪ੍ਰੈੱਸ ਕਾਨਫ਼ਰੰਸ ਮੌਕੇ
ਜਨਮਵਿਜੈਵਾੜਾ, ਆਂਧਰਾ ਪ੍ਰਦੇਸ਼, ਭਾਰਤ[1]
ਪੇਸ਼ਾਅਦਾਕਾਰਾ, ਨਿਰਤਕਾਰ
ਸਰਗਰਮੀ ਦੇ ਸਾਲ1999–ਵਰਤਮਾਨ

ਮੇਘਨਾ ਨਾਇਡੂ ਇੱਕ ਭਾਰਤੀ ਅਦਾਕਾਰਾ ਅਤੇ ਨਾਚੀ ਹੈ। ਮੇਘਨਾ ਨੇ ਸਭ ਤੋਂ ਪਹਿਲਾਂ ਕਲੀਓਂ ਕਾ ਚਮਨ ਨਾਮਕ ਸੰਗੀਤਕ ਵੀਡੀਓ ਵਿੱਚ ਕੰਮ ਕੀਤਾ ਅਤੇ ਇਸ ਤੋਂ ਬਾਅਦ ਥੋੜਾ ਰੇਸ਼ਮ ਲਗਤਾ ਹੈ ਗੀਤ ਵਿੱਚ ਆਪਣੀ ਕਲਾਕਾਰੀ ਦਿਖਾਈ। ਇਹ ਗੀਤ 1981 ਵਿੱਚ ਲਤਾ ਮੰਗੇਸ਼ਕਰ ਦੁਆਰਾ ਗਾਇਆ ਗਿਆ ਅਤੇ 2002 ਵਿੱਚ ਇਸ ਦਾ ਰਿਮਿਕਸ ਗੀਤ ਤਿਆਰ ਕੀਤਾ ਗਿਆ। ਗੀਤਾਂ ਵਿੱਚ ਆਪਣੀਆਂ ਅਦਾਵਾਂ ਦਿਖਾਉਣ ਤੋਂ ਬਾਅਦ ਮੇਘਨਾ ਨੇ ਭਾਰਤੀ ਫ਼ਿਲਮਾਂ ਵਿੱਚ ਆਪਣੀ ਪਛਾਣ ਕਾਇਮ ਕੀਤੀ।

ਜੀਵਨ[ਸੋਧੋ]

ਮੇਘਨਾ ਨਾਇਡੂ ਦਾ ਜਨਮ 19 ਸੰਤਬਰ 1980 ਵਿੱਚ ਭਾਰਤ ਦੇ ਵਿਜੈਵਾੜਾ, ਆਂਧਰਾ ਪ੍ਰਦੇਸ਼ ਵਿੱਚ ਹੋਇਆ। ਉਸ ਦੇ ਪਿਤਾ ਏਥੀਰਾਜ ਏਅਰ ਇੰਡੀਆ ਵਿੱਚ ਕੰਮ ਕਰਦੇ ਹਨ ਅਤੇ ਉਹ ਪਹਿਲਾਂ ਟੈਨਿਸ ਕੋਚ ਵੀ ਰਹੇ ਸਨ। ਮੇਘਨਾ ਦੀ ਮਾਂ ਪੂਰਨਿਮਾ ਇੱਕ ਸਕੂਲ ਦੀ ਅਧਿਆਪਿਕਾ ਸੀ। ਉਸ ਦੀ ਇੱਕ ਛੋਟੀ ਭੈਣ ਵੀ ਹੈ ਜਿਸਦਾ ਨਾਂ ਸੋਨਾ ਹੈ। ਮੇਘਨਾ ਨੇ ਆਪਣਾ ਬਚਪਨ ਮੁੰਬਈ, ਮਹਾਰਾਸ਼ਟਰ ਵਿੱਚ ਹੀ ਬਿਤਾਇਆ ਅਤੇ ਉਸਨੇ ਆਪਣੀ ਬੀ.ਕਾਮ ਦੀ ਡਿਗਰੀ ਭਵਨ'ਸ ਕਾਲਜ, ਅੰਧੇਰੀ ਮੁੰਬਈ ਤੋਂ ਹਾਸਿਲ ਕੀਤੀ। ਮੇਘਨਾ ਨੇ ਸੱਤ ਸਾਲ ਕਲਾਸੀਕਲ ਨਾਚ ਭਰਤਨਾਟਯਮ ਦੀ ਸਿੱਖਿਆ ਪ੍ਰਾਪਤ ਕੀਤੀ।

ਹਵਾਲੇ[ਸੋਧੋ]