ਸਮੱਗਰੀ 'ਤੇ ਜਾਓ

ਮੈਕਰੋ ਵਾਇਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੰਪਿਊਟਿੰਗ ਦੀ ਸ਼ਬਦਾਵਲੀ ਵਿਚ, ਮੈਕਰੋ ਵਾਇਰਸ ਇਕ ਅਜਿਹਾ ਵਾਇਰਸ ਹੁੰਦਾ ਹੈ ਜੋ ਕਿ ਮੈਕਰੋ ਭਾਸ਼ਾ ਵਿਚ ਲਿਖਿਆ ਜਾਂਦਾ ਹੈ: ਇਕ ਪ੍ਰੋਗਰਾਮਿੰਗ ਦੀ ਭਾਸ਼ਾ ਜੋ ਕਿ ਇਕ ਸਾੱਫਟਵੇਅਰ ਐਪਲੀਕੇਸ਼ਨ ਵਿਚ ਸ਼ਾਮਲ ਕੀਤੀ ਜਾਂਦੀ ਹੈ (ਜਿਵੇਂ ਕਿ ਵਰਡ ਪ੍ਰੋਸੈਸਰ ਅਤੇ ਸਪਰੈਡਸ਼ੀਟ ਐਪਲੀਕੇਸ਼ਨਾਂ।) ਕੁਝ ਐਪਲੀਕੇਸ਼ਨਾਂ, ਜਿਵੇਂ ਮਾਈਕ੍ਰੋਸਾੱਫਟ ਆਫ਼ਿਸ, ਐਕਸਲ, ਪਾਵਰ ਪੁਆਇੰਟ ਮੈਕਰੋ ਪ੍ਰੋਗਰਾਮਾਂ ਨੂੰ ਦਸਤਾਵੇਜ਼ਾਂ ਵਿਚ ਸ਼ਾਮਲ ਕਰਨ ਦੀ ਆਗਿਆ ਦਿੰਦੇ ਹਨ, ਜਿਦਾਂ ਦਸਤਾਵੇਜ਼ ਖੋਲ੍ਹਣ ਤੇ ਮੈਕਰੋ ਆਪਣੇ ਆਪ ਚਲਾਇਆ ਜਾਂਦਾ ਹੈ, ਅਤੇ ਇਹ ਇਕ ਵੱਖਰੀ ਵਿਧੀ ਪ੍ਰਦਾਨ ਕਰ ਸਕਦਾ ਹੈ ਜਿਸ ਦੇ ਨਾਲ ਕੰਪਿਊਟਰਾਂ ਦੀ ਖਤਰਨਾਕ ਹਦਾਇਤਾਂ ਫੈਲ ਸਕਦੀਆਂ ਹਨ। ਇਹ ਇਕ ਕਾਰਨ ਹੈ ਕਿ ਈ-ਮੇਲ ਵਿਚ ਅਚਾਨਕ ਅਟੈਚਮੈਂਟ (ਜਿਵੇਂ ਕਿ ਕੋਈ ਤਸਵੀਰ, ਫਾਈਲ, ਆਦਿ) ਖੋਲ੍ਹਣਾ ਖ਼ਤਰਨਾਕ ਹੋ ਸਕਦਾ ਹੈ। ਬਹੁਤੇ ਅਜਿਹੇ ਐਂਟੀਵਾਇਰਸ ਪ੍ਰੋਗਰਾਮ ਵੀ ਹਨ ਜੋ ਕਿ ਮੈਕਰੋ ਵਾਇਰਸਾਂ ਦਾ ਪਤਾ ਲਗਾ ਸਕਦੇ ਹਨ; ਹਾਲਾਂਕਿ, ਮੈਕਰੋ ਵਾਇਰਸ ਦੇ ਵਿਵਹਾਰ ਦਾ ਪਤਾ ਲਗਾਉਣਾ ਅਜੇ ਵੀ ਮੁਸ਼ਕਲ ਹੋ ਸਕਦਾ ਹੈ। ਮੈਕਰੋ ਵਾਇਰਸ ਨੂੰ ਕਿਸੇ ਵੀ ਓਪਰੇਟਿੰਗ ਸਿਸਟਮ ਤੇ ਭੇਜਿਆ ਜਾ ਸਕਦਾ ਹੈ।

ਬੁਨਿਆਦਾਂ[ਸੋਧੋ]

ਮੈਕਰੋ, ਕਮਾਂਡਾਂ ਅਤੇ ਕਿਰਿਆਵਾਂ ਦੀ ਇੱਕ ਲੜੀ ਹੈ ਜੋ ਕਿ ਕੁਝ ਕਾਰਜਾਂ ਨੂੰ ਸਵੈਚਾਲਿਤ ਕਰਨ ਵਿੱਚ ਮਦਦ ਕਰਦੀ ਹੈ - ਆਮ ਤੌਰ ਤੇ ਇਹ ਇੱਕ ਛੋਟਾ ਅਤੇ ਸਧਾਰਨ ਪ੍ਰੋਗਰਾਮ ਹੁੰਦਾ ਹੈ। ਚਾਹੇ ਇਹ ਕਿਦਾਂ ਵੀ ਬਣਾਏ ਗਏ ਹੋਣ, ਇਹਨਾਂ ਨੂੰ ਕੁਝ ਸਿਸਟਮ ਦੁਆਰਾ ਚਲਾਉਣ ਦੀ ਜ਼ਰੂਰਤ ਹੈ ਜੋ ਕਿ ਸਟੋਰ ਕੀਤੀਆਂ ਹੋਈ ਕਮਾਂਡਾਂ ਦੀ ਵਿਆਖਿਆ ਕਰਦੀ ਹੈ। ਕਈ ਮੈਕਰੋ ਸਿਸਟਮ ਸਵੈ-ਨਿਰਭਰ ਪ੍ਰੋਗਰਾਮ ਹੁੰਦੇ ਹਨ, ਪਰ ਦੂਜੇ ਗੁੰਝਲਦਾਰ ਕਾਰਜਾਂ (ਜਿਵੇਂ ਕਿ ਵਰਡ ਪ੍ਰੋਸੈਸਰ) ਵਿੱਚ ਬਣਾਏ ਜਾਂਦੇ ਹਨ ਤਾਂ ਜੋ ਉਪਭੋਗਤਾਵਾਂ ਦੇ ਆਦੇਸ਼ਾਂ ਦੇ ਕ੍ਰਮ ਨੂੰ ਆਸਾਨੀ ਨਾਲ ਦੁਹਰਾਇਆ ਜਾ ਸਕੇ, ਜਾਂ ਫੇਰ ਡਿਵੈਲਪਰਾਂ ਦੀ ਸਥਾਨਕ ਜ਼ਰੂਰਤਾਂ ਅਨੁਸਾਰ ਐਪਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕੇ।

ਓਪਰੇਸ਼ਨ[ਸੋਧੋ]

ਇੱਕ ਮੈਕਰੋ ਵਾਇਰਸ ਈ-ਮੇਲ ਅਟੈਚਮੈਂਟ, ਹਟਾਉਣ ਯੋਗ ਮੀਡਿਆ, ਨੈਟਵਰਕ ਅਤੇ ਇੰਟਰਨੈਟ ਦੁਆਰਾ ਫੈਲ ਸਕਦਾ ਹੈ, ਅਤੇ ਇਸਦੇ ਬਾਰੇ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ। [1] ਕੰਪਿਊਟਰਾਂ ਨੂੰ ਸੰਕਰਮਿਤ ਕਰਨ ਦਾ ਮੈਕਰੋ ਵਾਇਰਸ ਦਾ ਇਕ ਆਮ ਤਰੀਕਾ ਹੈ ਆਮ ਮੈਕਰੋ ਨੂੰ ਇਕ ਵਾਇਰਸ ਦੇ ਨਾਲ ਬਦਲ ਦੇਣਾ। ਮੈਕਰੋ ਵਾਇਰਸ ਨਿਯਮਤ ਕਮਾਂਡਾਂ ਨੂੰ ਉਸੇ ਨਾਮ ਨਾਲ ਬਦਲ ਦਿੰਦਾ ਹੈ ਅਤੇ ਜਦੋਂ ਕਮਾਂਡ ਚੁਣੀ ਜਾਂਦੀ ਹੈ ਤਾਂ ਇਹ ਚੱਲ ਪੈਂਦਾ ਹੈ। ਇਹ ਖਤਰਨਾਕ ਮੈਕਰੋਸ ਆਪਣੇ ਆਪ ਸ਼ੁਰੂ ਹੋ ਸਕਦੇ ਹਨ ਜਦੋਂ ਵੀ ਕੋਈ ਦਸਤਾਵੇਜ਼ ਖੋਲ੍ਹਿਆ ਜਾਂ ਬੰਦ ਕੀਤਾ ਜਾਵੇ, ਉਪਭੋਗਤਾ ਦੀ ਜਾਣਕਾਰੀ ਤੋਂ ਬਗੈਰ। [2]

ਕਿਉਂਕਿ ਮੈਕਰੋ ਵਾਇਰਸ ਓਪਰੇਟਿੰਗ ਸਿਸਟਮ ਦੀ ਬਜਾਏ ਐਪਲੀਕੇਸ਼ਨ 'ਤੇ ਨਿਰਭਰ ਰਹਿੰਦਾ ਹੈ, ਇਹ ਕਿਸੇ ਵੀ ਓਪਰੇਟਿੰਗ ਸਿਸਟਮ ਨੂੰ ਚਲਾਉਣ ਵਾਲੇ ਕੰਪਿਊਟਰ ਨੂੰ ਸੰਕਰਮਿਤ ਕਰ ਸਕਦਾ ਹੈ ਜਿਸ ਤੇ ਐਪਲੀਕੇਸ਼ਨ ਨੂੰ ਪੋਰਟ ਕੀਤਾ ਗਿਆ ਹੈ। ਕਿਉਂਕਿ ਮਾਈਕ੍ਰੋਸਾੱਫਟ ਵਰਡ ਮੈਕਨੀਤੋਸ਼ ਕੰਪਿਊਟਰਾਂ ਤੇ ਉਪਲਬਧ ਹੁੰਦਾ ਹੈ, ਮੈਕਰੋ ਵਾਇਰਸ ਵਿੰਡੋਜ਼ ਪਲੇਟਫਾਰਮਾਂ ਤੋਂ ਇਲਾਵਾ ਕੁਝ ਮੈਕਾਂ ਤੇ ਵੀ ਹਮਲਾ ਕਰ ਸਕਦੇ ਹਨ। ਮੈਕਿਨਤੋਸ਼ ਵੱਧ ਸੁਰਖਸ਼ਿਤ ਹੋਣ ਕਰਕੇ ਇਸ ਦੇ ਓਪਰੇਟਿੰਗ ਸਿਸਟਮ ਤੇ ਅਟੈਕ ਕਰਨਾ ਔਖਾ ਹੁੰਦਾ ਹੈ। [1]

ਮੈਕਰੋ ਵਾਇਰਸ ਦੀ ਇੱਕ ਉਦਾਹਰਣ ਮੇਲਿਸਾ ਵਾਇਰਸ ਹੈ ਜੋ ਕਿ ਮਾਰਚ 1999 ਵਿੱਚ ਪ੍ਰਗਟ ਹੋਈ ਸੀ। ਜਦੋਂ ਕੋਈ ਉਪਭੋਗਤਾ ਇੱਕ ਮਾਈਕਰੋਸੌਫਟ ਵਰਡ ਦਸਤਾਵੇਜ਼ ਨੂੰ ਖੋਲ੍ਹਦਾ ਸੀ ਜਿਸ ਦੇ ਵਿੱਚ ਮੇਲਿਸਾ ਵਾਇਰਸ ਪਿਆ ਹੁੰਦਾ ਹੈ, ਤਾਂ ਉਹਨਾਂ ਦਾ ਕੰਪਿਊਟਰ ਸੰਕਰਮਿਤ ਹੋ ਜਾਂਦਾ ਸੀ। ਇਸ ਤੋਂ ਬਾਦ ਵਾਇਰਸ ਵਿਅਕਤੀ ਦੀ ਐਡਰੈਸ ਕਿਤਾਬ ਵਿਚ ਪਹਿਲੇ 50 ਲੋਕਾਂ ਨੂੰ ਈਮੇਲ ਰਾਹੀਂ ਆਪਣੇ ਆਪ ਨੂੰ ਭੇਜ ਦਿੰਦਾ ਸੀ।. ਇਸ ਨਾਲ ਵਾਇਰਸ ਇੱਕ ਤੇਜ਼ ਰੇਟ 'ਤੇ ਵਧਣ ਲੱਗ ਜਾਂਦਾ ਸੀ। [3]

ਐਂਟੀਵਾਇਰਸ ਸਾਫਟਵੇਅਰ ਦੁਆਰਾ ਹਰ ਮੈਕਰੋ ਵਾਇਰਸ ਨੂੰ ਨਹੀਂ ਲਭਿਆ ਜਾ ਸਕਦਾ। ਜਦੋਂ ਵੀ ਈ-ਮੇਲ ਦੀ ਅਟੈਚਮੈਂਟ ਖੋਲੋ, ਤਾਂ ਸਾਨੂੰ ਸਾਵਧਾਨੀ ਵਰਤਨੀ ਚਾਹੀਦੀ ਹੈ।

ਹਵਾਲੇ[ਸੋਧੋ]

  1. 1.0 1.1 "Frequently Asked Questions: Word Macro Viruses". Microsoft. Retrieved 2006-06-18.
  2. "Information Bulletin: Macro Virus Update". Computer Incident Advisory Capability. Archived from the original on 2006-06-12. Retrieved 2006-06-18.
  3. "How Computer Viruses Work". How Stuff Works inc. Retrieved 2006-06-18.