ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ
ਦਿੱਖ
ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ (Lua error in package.lua at line 80: module 'Module:Lang/data/iana scripts' not found.) ਮਾਸਕੋ ਵਿੱਚ ਉੱਚ ਸਿੱਖਿਆ ਦੀ ਇੱਕ ਸੰਸਥਾ ਹੈ। ਇਹ ਮੱਧ ਮਾਸਕੋ ਵਿੱਚ 25 ਤਵੇਰਸਕੋਏ ਬੂਲੇਵਾਰਦ ਉੱਤੇ ਸਥਿਤ ਹੈ।[1]
ਸੰਸਥਾ ਦੀ ਸਥਾਪਨਾ ਮੈਕਸਿਮ ਗੋਰਕੀ ਦੀ ਪਹਿਲ ਉੱਤੇ 1933 ਵਿੱਚ ਕੀਤੀ ਗਈ ਸੀ,[2] ਅਤੇ 1936 ਵਿੱਚ ਗੋਰਕੀ ਦੀ ਮੌਤ ਉੱਤੇ ਇਸ ਨੂੰ ਮੌਜੂਦਾ ਨਾਮ ਮਿਲਿਆ।ਇੰਸਟੀਚਿਊਟ ਦੇ ਪਾਠਕ੍ਰਮ ਵਿੱਚ ਹਿਊਮੈਨਟੀਜ਼ ਅਤੇ ਸਮਾਜਿਕ ਵਿਗਿਆਨ ਦੇ ਕੋਰਸ ਅਤੇ ਵਾਰਤਕ, ਕਵਿਤਾ, ਨਾਟਕ, ਬਾਲ ਸਾਹਿਤ, ਸਾਹਿਤਕ ਆਲੋਚਨਾ, ਅਖਬਾਰਾਂ ਲਈ ਲੇਖਣੀ, ਅਤੇ ਸਾਹਿਤਕ ਅਨੁਵਾਦ ਸਮੇਤ ਅਨੇਕ ਸਾਹਿਤਕ ਵਿਧਾਵਾਂ ਬਾਰੇ ਸੈਮੀਨਾਰ ਸ਼ਾਮਲ ਹਨ।
ਕੁਝ ਅਲੂਮਨੀ
[ਸੋਧੋ]- ਹਲੀਮਾ ਖ਼ੁਦਾਬੇਰਦੀਏਵਾ (ਉਜ਼ਬੇਕਿਸਤਾਨ ਦੀ ਲੋਕ ਕਵੀ)
- ਚੰਗੇਜ਼ ਆਇਤਮਾਤੋਵ (ਨਾਵਲਕਾਰ)
- ਬੇਲਾ ਅਖਮਾਦੁਲੀਨਾ (ਕਵੀ)
- ਮਾਰੀਆ ਅਰਬਾਤੋਵਾ (ਲੇਖਕ, ਨਾਰੀਵਾਦੀ, ਅਤੇ ਸਿਆਸਤਦਾਨ)
- ਵਿਕਟਰ ਅਸਤਾਫ਼ਏਵ (ਨਾਵਲਕਾਰ)
- ਯੂਰੀ ਬੋਂਦਾਰੇਵ (ਲੇਖਕ)
- ਨਾਮਬ੍ਰਿਨ ਏਨਖਬਿਆਰ (ਨਾਵਲਕਾਰ, ਮੰਗੋਲੀਆ ਦੇ ਪ੍ਰਧਾਨ, 2005-2009 ਦੇ ਵਿਚਕਾਰ)
- ਅਲੈਗਜ਼ੈਂਡਰ ਗੈਲਿਚ (ਕਵੀ, ਗਾਇਕ-ਗੀਤਕਾਰ)
- ਰਸੂਲ ਹਮਜ਼ਾਤੋਵ (ਕਵੀ)
- ਬੋਰਿਸ ਗੋਲੋਵਿਨ (ਕਵੀ, ਗਾਇਕ-ਗੀਤਕਾਰ)
- ਫ਼ਾਜ਼ਿਲ ਇਸਕੰਦਰ (ਨਾਵਲਕਾਰ)
- ਇਸਮਾਇਲ ਕਦਾਰੇ (ਨਾਵਲਕਾਰ, ਕਵੀ)
- ਓਲਯੈਕ ਖਾਫ਼ੀਜੋਵ (ਲੇਖਕ)
- ਓਲਯੈਕ ਪਾਵਲੋਵ (ਲੇਖਕ)
- ਹੋਵਹਾਨੇਸ ਸ਼ਿਰਾਜ਼ (ਕਵੀ)
- ਵਿਕਟਰ ਪੇਲੇਵਿਨ (ਨਾਵਲਕਾਰ)
- ਵਿਕਟਰ ਰੋਜ਼ੋਵ (ਨਾਟਕਕਾਰ, ਸਕਰੀਨ-ਲੇਖਕ - "ਸਾਰਸ ਉੜ ਰਹੇ ਨੇ")
- ਬੇਬੀਲੇਨ ਤਾਤਾਰਸਕੀ (ਕਵੀ)
- ਯੂਰੀ ਤ੍ਰਿਫੋਨੋਵ (ਲੇਖਕ)
- ਯੇਵਗੇਨੀ ਯੇਵਤੂਸ਼ੇਂਕੋ (ਕਵੀ, ਗਾਇਕ-ਗੀਤਕਾਰ, ਨਾਵਲਕਾਰ, ਨਿਬੰਧਕਾਰ, ਨਾਟਕਕਾਰ, ਸਕਰੀਨ-ਲੇਖਕ)
- ਵਾਸਿਲੀ ਬੇਲੋਵ (ਲੇਖਕ)
- ਯੂਰੀ ਕਜ਼ਾਕੋਵ (ਲੇਖਕ)
- ਅਨਾਤੋਲੀ ਕਿਮ (ਲੇਖਕ)
- ਯੂਰੀ ਕੁਜ਼ਨੇਤਸੋਵ (ਕਵੀ)
- ਨਿਕੋਲਾਈ ਰੁਬਤਸੋਵ (ਕਵੀ)
- ਡ੍ਰਾਗੋ ਸਲੀਕੀ (ਲੇਖਕ, ਸਾਹਿਤ ਆਲੋਚਕ, ਅਤੇ ਪ੍ਰਕਾਸ਼ਕ)
- ਕੋਨਸਤਾਂਤਿਨ ਸਿਮੋਨੋਵ (ਲੇਖਕ)