ਸਮੱਗਰੀ 'ਤੇ ਜਾਓ

ਮੋਕਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਕਸ਼ 2 ਅੱਖਰਾਂ ਦਾ ਸ਼ਬਦ ਹੈ। 'ਮੋ' ਦਾ ਮਤਲਬ ਹੈ ਮੋਹ ਅਤੇ 'ਕਸ਼' ਦਾ ਮਤਲਬ ਹੈ ਕਸ਼ੈ (ਨਾਸ਼) ਹੋ ਜਾਣਾ। ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਅਤੇ ਹਉਮੈ ਦੇ ਬੰਧਨਾਂ ਤੋਂ ਛੁਟਕਾਰਾਂ ਹੀ ਮੁਕਤੀ ਹੈ। ਭਾਰਤੀ ਦਰਸ਼ਨ ਅਨੁਸਾਰ ਜਨਮ, ਮੌਤ ਸੰਸਾਰ ਦੇ ਬੰਧਨਾ ਤੋਂ ਛੁਟਕਾਰਾ ਹੀ ਮੁਕਤੀ ਹੈ। ਰੱਬ ਦਾ ਨਾਂ, ਸਾਧੂ ਦਾ ਸਾਥ ਤੇ ਧਾਰਮਿਕ ਕਿਤਾਬਾਂ ਦਾ ਸਾਥ ਅਤੇ ਕੁਝ ਬੀਮਾਰੀਆਂ ਤੋਂ ਮੁਕਤ ਹੋ ਕੇ ਮੋਕਸ਼ ਹਾਸਲ ਕੀਤਾ ਜਾ ਸਕਦਾ ਹੈ। ਮੋਕਸ਼ ਕੋਈ ਜ਼ਮੀਨ ਨਹੀਂ, ਇਹ ਇੱਕ ਭੂਮਿਕਾ ਹੈ। ਇਸ ਦਾ ਸੰਬੰਧ ਮਨ ਨਾਲ ਹੈ। ਇਹ ਮਨ ਨਾਲ ਜੁੜੀ ਇੱਕ ਸਥਿਤੀ ਹੈ। ਮੋਕਸ਼, ਮਨ ਦਾ ਅਹਿਸਾਸ ਭਾਗਵਤ ਕਥਾ ਨਾਲ ਹੁੰਦਾ ਹੈ। ਜਦੋਂ ਮਨ ਨੂੰ ਅਹਿਸਾਸ ਹੋਵੇਗਾ ਤਾਂ ਕੋਈ ਵੀ ਘਟਨਾ ਬੇਚੈਨ ਨਹੀਂ ਕਰ ਸਕੇਗੀ। ਤੁਹਾਡੇ ਸੁੱਖਾਂ ਵਿੱਚ ਸਾਰਿਆਂ ਦਾ ਹਿੱਸਾ ਹੈ। ਇਨ੍ਹਾਂ ਨੂੰ ਦੂਜਿਆਂ ਨਾਲ ਵੰਡੋ। ਭਾਗਵਤ ਭਗਤੀ ਤੋਂ ਬਿਨਾਂ ਮੋਕਸ਼ ਸੁੱਖ ਟਿਕਦਾ ਨਹੀਂ। ਜੀਵਨ ਵਿੱਚ ਹੌਲੀ-ਹੌਲੀ ਮੋਹ ਦਾ ਨਾਸ਼ ਹੋ ਜਾਵੇ, ਘੱਟ ਹੋ ਜਾਵੇ, ਉਸੇ ਨੂੰ ਮੋਕਸ਼ ਕਹਿੰਦੇ ਹਨ। ਮੋਕਸ਼ ਲਈ ਮਰਨ ਦੀ ਲੋੜ ਨਹੀਂ, ਬਹੁਤ ਸਾਵਧਾਨੀ ਨਾਲ ਜਿਊਣ ਦੀ ਲੋੜ ਹੈ।

5 ਚੀਜ਼ਾਂ ਦੀ ਮਾਤਰਾ ਘੱਟ ਹੋਣ ਲੱਗੇ ਤਾਂ ਸਮਝੋ ਕਿ ਮੋਕਸ਼ ਆ ਰਿਹਾ ਹੈ।
  • ਬਹੁਤ ਸਾਰੀਆਂ ਵਸਤੂਆਂ ਵਿੱਚ ਦਿਲਚਸਪੀ ਘਟਣ ਲੱਗੇ।
  • ਪੈਸਾ ਇਕੱਠਾ ਕਰਨ ਦਾ ਰੁਝਾਨ ਘੱਟ ਹੋਣ ਲੱਗੇ।
  • ਵਿਸ਼ਿਆਂ-ਵਿਕਾਰਾਂ ਪ੍ਰਤੀ ਹੌਲੀ-ਹੌਲੀ ਉਦਾਸੀਨਤਾ ਆਉਣ ਲੱਗੇ।
  • ਵਿਅਕਤੀ ਨੂੰ ਇਕਾਂਤ ਵਿੱਚ ਸੁੱਖ ਮਿਲਣ ਲੱਗੇ।
  • ਵਿਚਾਰ ਘੱਟ ਹੋਣ ਲੱਗਣ।

ਸਿੱਖ ਧਰਮ

[ਸੋਧੋ]

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ।।
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ।।1।।
ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ।।
ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ।।2।।3।।29।। ਗੁਰੂ ਗਰੰਥ ਸਾਹਿਬ[1] ਅੰਗ 534

ਹਵਾਲੇ

[ਸੋਧੋ]