ਮੋਦਕ
ਮੋਦਕ | |
---|---|
ਸਰੋਤ | |
ਸੰਬੰਧਿਤ ਦੇਸ਼ | ਮਹਾਰਾਸ਼ਟਰ |
ਖਾਣੇ ਦਾ ਵੇਰਵਾ | |
ਖਾਣਾ | ਡੈਜ਼ਰਟ |
ਮੁੱਖ ਸਮੱਗਰੀ | ਚੌਲਾਂ ਦਾ ਆਟਾ, ਕਣਕ ਅਤੇ ਮੈਦਾ, ਨਾਰੀਅਲ, ਗੁੜ |
ਮੋਦਕ ਮਹਾਰਾਸ਼ਟਰ ਵਿੱਚ ਖਾਈ ਜਾਣ ਵਾਲੀ ਡੰਪਿਲਗ ਹੈ. ਇਸਨੂੰ ਮਰਾਠੀ, ਗੁਜਰਾਤੀ ਅਤੇ ਕੋਂਕਣੀ ਵਿੱਚ ਮੋਦਕ ਆਖਦੇ ਹਨ ਅਤੇ ਮਲਿਆਲਮ ਵਿੱਚ ਕੋਜ਼ਹਾਕਤਾ, ਕੰਨੜ ਵਿੱਚ ਕਾਦੂਬੂ ਆਖਦੇ ਹਨ. ਮੋਦਕ ਦੀ ਪਰਤ ਨੂੰ ਨਾਰੀਅਲ ਅਤੇ ਗੁੜ ਨਾਲ ਬਣਾਇਆ ਜਾਂਦਾ ਹੈ ਅਤੇ ਇਸਦੇ ਬਾਹਰੇ ਖੋਲ ਨੂੰ ਚਾਵਲ ਦੇ ਆਟੇ ਨੂੰ ਖੋਏ ਵਿੱਚ ਪਾਕੇ ਬਣਾਇਆ ਜਾਂਦਾ ਹੈ. ਡੰਪਲਿੰਗ ਨੂੰ ਭੁੰਨਕੇ ਜਾਂ ਤਲਕੇ ਬਣਾਇਆ ਜਾ ਸਕਦਾ ਹੈ. [1]
ਮੋਦਕ ਇਕ ਕਿਸਮ ਦਾ ਪਕਵਾਨ ਹੈ ਜੋ ਚਾਵਲ ਦੇ ਆਟੇ, ਖੋਏ ਅਤੇ ਖੰਡ ਨਾਲ ਬਣਾਇਆ ਹੁੰਦਾ ਹੈ।ਮੋਦਕ ਇਕ ਲੋਕਾਂ ਦੀ ਪਸੰਦ ਦੀ ਮਿਠਾਈ ਹੈ , ਮਹਾਰਾਸ਼ਟਰਾ ਵਿਚ ਗਣੇਸ਼ ਚਤੁਰਥੀ ਤੇ ਅਕਸਰ ਬਨਾਇਆ ਜਾਂਦਾ ਹੈ । ਮਾਰਕੀਟ ਵਿੱਚ ਅੱਜ ਸਟੀਮਡ ਮੋਦਕ, ਫਰਾਈਡ ਮੋਦਕ, ਚੋਪ ਮੋਦਕ ਅਤੇ ਡਰਾਈਵ ਫਰੂਟ ਮੋਦਕ ਦੇਖਣ ਨੂੰ ਮਿਲਦੇ ਹਨ ਅਤੇ ਸਾਰੇਆਂ ਦਾ ਆਪਣਾ ਵੱਖਰਾ ਸੁਆਦ ਹੈ।
ਦੇਸ਼ ਦਾ ਇੱਕ ਮੁੱਖ ਤਿਉਹਾਰ ਅਤੇ ਮਹਾਰਾਸ਼ਟਰ ਦਾ ਸਭ ਤੋਂ ਮਹੱਤਵਪੂਰਨ ਤੌਹਾਰ ਗਣੇਸ਼ ਚਤੁਰਥੀ ਹੈ। ਇਹ ਇੱਕ ਅਜੇਹਾ ਤਿਓਹਾਰ ਹੈ ਜਿਸ ਦੀ ਤਿਆਰੀ ਮਹਾਰਾਸ਼ਟਰਾ ਵਿੱਚ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ । ਜਗਹ -ਜਗਹ ਭਗਵਾਨ ਗਣੇਸ਼ ਦੇ ਵੱਡੇ ਪੰਡਾਲ ਲਗਦੇ ਹਨ। ਭਗਵਾਨ ਦੇ ਭੋਜਨ ਦੀਆਂ ਤਿਆਰੀਆਂ ਹੁੰਦੀਆਂ ਹਨ ਅਤੇ ਲੱਡੂ ਦੇ ਨਾਲ ਬਣਦੇ ਹਨ, ਉਨ੍ਹਾਂ ਦੇ ਪਿਆਰੇ ਮੋਦਕ। ਮੋਦਕ ਇਕ ਮਹਾਰਾਸ਼ਟਰੀਅਨ ਮਿਠਾਈ ਹੈ, ਖਾਸਤੌਰ 'ਤੇ ਇਸੇ ਤਿਉਹਾਰ ਲਈ ਬਣਾਇਆ ਗਿਆ ਹੈ।
ਕੀ ਤੁਸੀਂ ਕਦੇ ਸੋਚਦੇ ਹੋ ਕਿ ਮੋਦਕ ਕਿਵੇਂ ਬਣੇ? ਆਖਿਰ ਭਗਵਾਨ ਗਣੇਸ਼ ਨੂੰ ਇਹ ਮਿਠਾਈ ਕਿਉਂ ਪਸੰਦ ਹੈ? ਬਿਨਾਂ ਮੋਦਕ ਦੇ ਉਨ੍ਹਾਂ ਦੀ ਪੂਜਾ ਪੂਰੀ ਨਹੀਂ ਹੋ ਸਕਦੀ। ਮੋਦਕ ਅਤੇ ਭਗਵਾਨ ਗਣੇਸ਼ ਦਾ ਕੀ ਸਬੰਧ ਹੈ?
ਹਿੰਦੂ ਪੁਰਾਣ ਦੇ ਅਨੁਸਾਰ, ਇਹ ਮਿਠਾਈ ਭਗਵਾਨ ਗਣੇਸ਼ ਨੂੰ ਸਭ ਤੋਂ ਪਸੰਦ ਹੈ । ਪੁਰਾਣਾਂ ਦੇ ਅਨੁਸਾਰ, ਦੇਵੀ ਅਨੁਸੂਈਆ ਨੇ ਨੂੰ ਪਰਿਵਾਰ ਸਾਹਿਤ ਆਪਣੇ ਘਰ ਖਾਨੇ ਲਈ ਬੁਲਾਇਆ।ਇਸ ਨਿਮੰਤ੍ਰਣ ਨੂੰ ਸਵੀਕਾਰ ਕਰ ਭਗਵਾਨ ਸ਼ਿਵ ਪਰਿਵਾਰ ਦੇ ਨਾਲ ਪਹੁੰਚਦੇ ਹਨ।ਦੇਵੀ ਅਨੁਸੂਈਆ ने ਸਬ ਨੂੰ ਬੇਨਤੀ ਕੀਤੀ ਕੇ ਜਦੋਂ ਗਣਪਤੀ ਬੱਪਾ ਭੋਜਨ ਕਰ ਲੈਣ ਫੇਰ ਬਾਕੀ ਸਭ ਭੋਜਨ ਕਰਨ । ਪਰ ਛੋਟੇ ਤੋਂ ਗਣਪਤੀ ਬਾਰ-ਬਾਰ ਖਾਣਾ ਮੰਗਵਾਉਂਦੇ ਹਨ। ਇਹ ਵੇਖ ਮਾਤਾ ਪਾਰਵਤੀ ਨੇ ਗਣਪਤਿ ਨੂੰ ਇਕ ਮੋਦਕ ਦਿੱਤਾ ਜਿਸ ਨੂੰ ਖਾ ਕੇ ਬੱਪਾ ਨੇ ਇਕ ਲੰਬੀ ਡਕਾਰ ਲਈ ,ਅਤੇ ਤ੍ਰਿਪਤ ਹੋ ਗਏ |ਮਾਂ ਪਾਰਵਤੀ ਨੇ ਦੇਵੀ ਅਨੁਸੂਈਆ ਨੂੰ ਬੇਨਤੀ ਕੀਤੀ ਹੈ ਕਿ ਹੁਣ ਉਹ ਬਾਕੀ ਸਭ ਨੂੰ ਨੂੰ ਭੋਜਨ ਲਈ ਬੈਠਾ ਸਕਦੀ ਹੈ, ਦੇਵੀ ਅਨੁਸੂਈਆ ਇਹ ਵੇਖ ਹੈਰਾਨ ਹੋਈ ਅਤੇ ਮਾਤਾ ਪਾਰਵਤੀ ਤੋਂ ਇਸਦੀ ਰੇਸਿਪੀ ਮੰਗੀ । ਇਸ ਤੋਂ ਬਾਅਦ ਮਾ ਪਾਰਵਤੀ ਨੇ ਕਿਹਾ ਕੇ ਜੋ ਓਹਨਾ ਦੇ ਪੁਤਰ ਨੂੰ ਮੋਦਕ ਦਾ ਭੋਗ ਲਗੇਗਾ ਓਸਦੀ ਮਨੋਕਾਮਨਾ ਪੂਰੀ ਹੋਵੇਗੀ
ਮੋਦਕ ਬਾਰੇ ਜਰੂਰੀ ਗੱਲਾਂ
[ਸੋਧੋ]ਮੋਦਕ ਦੇ ਕਈ ਤਰ੍ਹਾਂ ਦੇ ਸੁਆਦ ਹੁੰਦੇ ਹਨ।
ਮੋਦਕ ਕਈ ਤਰ੍ਹਾਂ ਦੇ ਆਕਾਰ ਹੁੰਦੇ ਹਨ।
ਮੋਦਕ ਦਾ ਸਭ ਤੋਂ ਰਵਾਇਤੀ ਰੂਪ ਸਟੀਮ ਮੋਦਕ ਹੁੰਦਾ ਹੈ।
ਮੋਦਕ ਚੌਲਾਂ ਦੇ ਆਟੇ ਤੋਂ ਬਣਾਇਆ ਜਾਂਦਾ ਹੈ।
ਮੋਦਕ ਵਿੱਚ ਨਾਰੀਅਲ, ਗੁੜ, ਅਤੇ ਮਸਾਲਿਆਂ ਦਾ ਮਿਸ਼ਰਣ ਭਰੇਆ ਜਾਂਦਾ ਹੈ।
ਮੋਦਕ ਬਣਾਉਣ ਵਿੱਚ ਸੁੱਕੇ ਮੇਵੇਆਂ ਦਾ ਵੀ ਉਪਯੋਗ ਕੀਤਾ ਜਾਂਦਾ ਹੈ।
ਮੋਦਕ ਖਾਂ ਦੇ ਫਾਇਦੇ
[ਸੋਧੋ]ਮੋਦਕ ਖਾਨ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਹੁੰਦਾ ਹੈ, ਵਜ਼ਨ ਘਟਨ ਵਿੱਚ ਵੀ ਮਦਦਗਾਰ ਹੁੰਦਾ ਹੈ ।
~~~~
ਫੋਟੋ ਗੈਲਰੀ
[ਸੋਧੋ]-
ਮੋਦਕ ਦਾ ਪ੍ਰਭੂ ਗਣੇਸ਼ ਨੂੰ ਭੋਗ ਲਗਾਇਆ ਜਾਂਦਾ ਹੈ।
-
ਉਕਦੀਚੇ ਮੋਦਕ
ਹਵਾਲੇ
[ਸੋਧੋ]- ↑ Innovative yet delicious modak recipes http://www.dnaindia.com/lifestyle/1884683/report-innovative-yet-delicious-modak-recipes