ਮੌਲਾਨਾ ਮਹਿਮੂਦ ਮਦਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੌਲਾਨਾ ਮਹਿਮੂਦ ਮਦਨੀ
MahmoodMadani.png
ਮੂਲ ਨਾਮ محمود مدنی
ਜਨਮ1964
ਦੇਵਬੰਦ
ਰਾਸ਼ਟਰੀਅਤਾਭਾਰਤੀ
ਜਮੀਅਤ ਉਲੇਮਾ-ਏ-ਹਿੰਦ
ਮਾਤਾ-ਪਿਤਾ
  • ਅਸਦ ਸ਼ਰਾਬ (father)

ਮਹਿਮੂਦ ਮਦਨੀ ਇੱਕ ਭਾਰਤੀ ਸਿਆਸਤਦਾਨ ਅਤੇ ਇਸਲਾਮੀ ਵਿਦਵਾਨ ਹੈ। ਉਹ 2006 ਤੋਂ 2012 ਤੱਕ ਰਾਜ ਸਭਾ ਦਾ ਮੈਂਬਰ ਰਿਹਾ।[1] ਉਹ ਜਮੀਅਤ ਉਲੇਮਾ-ਏ-ਹਿੰਦ ਨਾਮਕ ਮੁਸਲਮਾਨ ਸੰਗਠਨ ਦਾ ਜਨਰਲ ਸਕੱਤਰ ਵੀ ਹੈ।

ਉਹ ਸ਼ਬਦ ਜਿਹਾਦ ਦੇ ਕੱਟੜਪੰਥੀ ਦੁਰਉਪਯੋਗ ਦਾ ਸਖ਼ਤ ਵਿਰੋਧ ਕਰਦਾ ਹੈ। ਉਸ ਦਾ ਮੰਨਣਾ ਹੈ ਕਿ ਇਸਲਾਮ ਵਿੱਚ ਆਤੰਕਵਾਦ ਦਾ ਕੋਈ ਸਥਾਨ ਨਹੀਂ ਹੈ।

ਜ਼ਿੰਦਗੀ[ਸੋਧੋ]

ਉਸ ਦਾ ਜਨਮ 3 ਮਾਰਚ 1964 ਨੂੰ ਦੇਵਬੰਦ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਨੇ 1992 ਵਿੱਚ ਆਪਣੀ ਸਿੱਖਿਆ ਦਾਰੁਲ ਉਲੂਮ ਦੇਵਬੰਦ ਤੋਂ ਹਾਸਲ ਕੀਤੀ ਸੀ। ਬਾਬਰੀ ਮਸਜਦ ਢਹਾਈ ਦੇ ਦੌਰਾਨ ਫਿਰਕੂ ਦੰਗਿਆਂ ਨੇ ਮਦਨੀ ਨੂੰ ਕਾਫ਼ੀ ਠੇਸ ਪਹੁੰਚਾਈ ਸੀ।

ਇਸਦੇ ਬਾਅਦ ਉਹ 2006 ਵਿੱਚ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋਇਆ ਅਤੇ ਰਾਜ ਸਭਾ ਦੇ ਮੈਂਬਰ ਚੁਣਿਆ ਗਿਆ। ਮਦਨੀ ਨੇ ਪ੍ਰਸਿੱਧੀ ਹਾਸਲ ਕੀਤੀ ਸੀ ਜਦੋਂ ਉਸ ਨੇ ਪੂਰਵ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ ਮੁਸ਼ੱਰਫ਼ ਨੂੰ ਕਿਹਾ ਕਿ ਉਸ ਨੂੰ ਭਾਰਤੀ ਮੁਸਲਮਾਨਾਂ ਦੇ ਮਾਮਲਿਆਂ ਵਿੱਚ ਦਖਲਅੰਦਾਜ ਨਹੀਂ ਕਰਨਾ ਚਾਹੀਦਾ। [2] ਮਹਿਮੂਦ ਮਦਨੀ ਦੋ ਰਾਸ਼ਟਰ ਸਿਧਾਂਤ ਅਤੇ ਭਾਰਤ ਵੰਡ ਦੇ ਖਿਲਾਫ ਵੀ ਬੋਲ ਚੁੱਕਿਆ ਹੈ।

ਹਵਾਲੇ[ਸੋਧੋ]