ਸਮੱਗਰੀ 'ਤੇ ਜਾਓ

ਮੰਗਾਮੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਣੀ ਮੰਗਾਮੱਲ
ਮਦੁਰਈ ਨਾਇਕ ਰਾਜ ਦੀ ਰਾਣੀ ਰੀਜੈਂਟ
ਸ਼ਾਸਨ ਕਾਲ1689– 1704 C.E.
ਪੂਰਵ-ਅਧਿਕਾਰੀRangakrishna Muthu Virappa Nayak
ਵਾਰਸVijaya Ranga Chokkanatha Nayak
ਜਨਮਮਦੁਰਈ
ਮੌਤਸਿਰਸਾ 1705
ਮਦੁਰਈ, ਵਰਤਮਾਨ ਤਾਮਿਲਨਾਡੂ, ਭਾਰਤ
ਜੀਵਨ-ਸਾਥੀਚੋੱਕਾਨਾਥ ਨਾਇਕ
ਸ਼ਾਹੀ ਘਰਾਣਾਮਦੁਰਈ ਨਾਇਕ
ਪਿਤਾਤੁਪਾਕੁਲ ਲਿੰਗਮਾ ਨਾਇਕ

ਰਾਣੀ ਮੰਗਾਮੱਲ (1705 ਵਿੱਚ ਮੌਤ) 1689 ਤੋਂ 1704 ਤੱਕ ਭਾਰਤ ਦੇ ਅਜੋਕੇ ਮਦੁਰਈ ਸ਼ਹਿਰ ਦੇ ਮਦੁਰਈ ਨਾਇਕ ਰਾਜ ਵਿਚ ਆਪਣੇ ਪੋਤੇ ਵੱਲੋਂ ਇੱਕ ਰਾਣੀ ਸ਼ਾਸਕ ਸੀ। ਉਹ ਇੱਕ ਮਸ਼ਹੂਰ ਪ੍ਰਸ਼ਾਸਕ ਸੀ ਜਿਸ ਨੂੰ ਹਾਲੇ ਵੀ ਸੜਕਾਂ ਅਤੇ ਰਸਤਿਆਂ ਦੇ ਨਿਰਮਾਣ ਲਈ ਬਹੁਤ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਉਹ ਕਈ ਹਾਲੇ ਵੀ ਵਰਤੋਂ 'ਚ ਆਉਣ ਵਾਲੇ ਜਨਤਕ ਕੰਮਾਂ ਜਿਵੇਂ ਮੰਦਰਾਂ, ਟੈਂਕ ਅਤੇ ਚੋਲਟਰੀ ਦੀ ਨਿਰਮਾਤਾ ਹੈ। ਉਹ ਆਪਣੇ ਕੂਟਨੀਤਿਕ ਅਤੇ ਸਿਆਸੀ ਹੁਨਰ ਤੇ ਸਫਲ ਫੌਜੀ ਮੁਹਿੰਮਾਂ ਲਈ ਵੀ ਬਿਹਤਰ ਜਾਣੀ ਜਾਂਦੀ ਹੈ। ਉਸ ਦੇ ਸਮੇਂ ਮਦੁਰਈ ਦੀ ਰਾਜਧਾਨੀ ਤਿਰੂਚਿਰਾਪੱਲੀ ਸੀ।

ਪਿਛੋਕੜ

[ਸੋਧੋ]

ਮੰਗਾਮਲ, ਤੁਪਾਕੁਲ ਲਿੰਗਮਾ ਨਾਇਕ ਦੀ ਧੀ ਸੀ, ਜੋ ਮਦੁਰਈ ਸ਼ਾਸਕ ਚੋੱਕਾਨਾਥ (1659 -1682) ਦਾ ਇੱਕ ਜਨਰਲ ਸੀ। ਹਾਲਾਂਕਿ ਚੋੱਕਾਨਾਥ ਨਾਇਕ ਨੇ ਮੰਗਾਮੱਲ ਨਾਲ ਵਿਆਹ ਕਰਵਾਇਆ ਸੀ, ਪਰੰਤੂ ਬਾਅਦ ਵਿਚ ਉਹ ਤੰਨਜਾਵਰ ਦੇ ਸ਼ਾਸਕ ਵਿਜਆਰਾਘਵ ਨਾਇਕ ਦੀ ਬੇਟੀ ਨਾਲ ਵਿਆਹ ਤੋਂ ਬਾਅਦ ਹੀ ਉਹ ਮੁੱਖ ਰਾਣੀ ਬਣ ਗਈ। 1682 ਵਿੱਚ ਚੋੱਕਾਨਾਥ ਦੀ ਮੌਤ ਹੋ ਗਈ, ਇਸ ਤੋਂ ਬਾਅਦ ਉਸ ਨੇ ਤਾਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਰੀਜੈਂਸੀ

[ਸੋਧੋ]

ਰੰਗਕ੍ਰਿਸ਼ਨ ਮੁਥੁ ਵਿਰਪਨਾ ਨਾਇਕ (1682-1689), ਮੰਗਾਮੱਲ ਦਾ ਪੁੱਤਰ ਪੰਦਰਾਂ ਸਾਲ ਦੀ ਉਮਰ ਹੀ ਚੋੱਕਾਨਾਥ ਦਾ ਉਤਰਾਧਿਕਾਰੀ ਬਣਿਆ ਸੀ। ਉਸ ਨੇ ਰਾਜ ਦੀ ਘਟਦੀ ਕਿਸਮਤ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਹਮਰੁਤਬਾ ਔਰੰਗਜ਼ੇਬ ਨੂੰ ਨਜ਼ਰਅੰਦਾਜ਼ ਕਰਦਿਆਂ ਹਿੰਮਤ ਨਾਲ ਆਪਣੇ ਲਈ ਇੱਕ ਨਾਮ ਬਣਾਇਆ। ਪਰ 1686 ਵਿੱਚ ਰਾਮਕ੍ਰਿਸ਼ਨ ਦੀ ਮੌਤ ਹੋ ਗਈ, ਜਦੋਂ ਉਸ ਦੀ ਰਾਣੀ ਗਰਭਵਤੀ ਸੀ। ਉਸ ਨੇ ਇੱਕ ਪੁੱਤਰ, ਵਿਜਿਆ ਰੰਗਾ ਚੋੱਕਾਨਾਥ, ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਰਾਣੀ ਨੇ ਆਪਣੀ ਸੱਸ ਮੰਗਾਮੱਲ ਦੇ ਸਖਤ ਰੋਕਣ ਤੋਂ ਬਾਅਦ ਵੀ ਸਤੀ ਹੋਣ ਦੀ ਠਾਣੀ। ਜਦੋਂ 1689 ਵਿਚ ਤਿੰਨ ਮਹੀਨਿਆਂ ਦੀ ਉਮਰ ਵਿਚ ਮੰਗਾਮਲ ਦੇ ਪੋਤੇ ਬਾਲਕ ਪੋਤੇ ਵਿਜੈ ਰੰਗਾ ਚੋੱਕਾਨਾਥ ਦੀ ਤਾਜਪੋਸ਼ੀ ਹੋਈ ਤਾਂ ਮੰਗਾਮੱਲ ਨੂੰ ਉਸ ਵੱਲੋਂ ਰਿਜੰਟ ਬਣਨ ਲਈ ਮਜਬੂਰ ਹੋਣਾ ਪਿਆ। 1705 ਤੱਕ ਉਸ ਨੇ ਸ਼ਾਸਨ ਕੀਤਾ, ਜਿਸ ਵਿਚ ਦਾਲਾਵੋਈ (ਗਵਰਨਰ ਜਨਰਲ) ਨਰਸੱਪਹੀਆ ਦੀ ਅਗਵਾਈ ਵਾਲੀ ਇਕ ਸਮਰੱਥ ਪ੍ਰਸ਼ਾਸਨਿਕ ਕੌਂਸਲ ਸੀ।

ਸਿਵਿਲ ਪ੍ਰਸਾਸ਼ਨ

[ਸੋਧੋ]

ਮੰਗਾਮੱਲ ਇਕ ਕੁਸ਼ਲ ਅਤੇ ਪ੍ਰਸਿੱਧ ਸ਼ਾਸਕ ਸੀ ਅਤੇ ਦਿਹਾਤੀ ਖੇਤਰਾਂ ਵਿਚ ਉਸ ਦੀਆਂ ਯਾਦਾਂ ਅੱਜ ਵੀ ਕਾਇਮ ਹਨ। ਮੰਗਾਮੱਲ ਨੇ ਸਿਵਿਲ ਪ੍ਰਸ਼ਾਸਨ, ਵਪਾਰ ਅਤੇ ਉਦਯੋਗ ਵਿਚ ਮਿਹਨਤ ਨਾਲ ਕੰਮ ਕੀਤਾ ਅਤੇ ਸਿੰਚਾਈ ਅਤੇ ਸੰਚਾਰ ਵੱਲ ਖ਼ਾਸ ਧਿਆਨ ਦਿੱਤਾ।

ਜਨਤਕ ਕਾਰਜ

[ਸੋਧੋ]

ਕਈ ਸਿੰਜਾਈ ਚੈਨਲਾਂ ਦੀ ਮੁਰੰਮਤ ਕੀਤੀ ਗਈ, ਨਵੀਂਆਂ ਸੜਕਾਂ ਦਾ ਨਿਰਮਾਣ ਕੀਤਾ ਗਿਆ ਅਤੇ ਐਵੇਨਿਊ ਟ੍ਰੀ ਲਗਾਏ ਗਏ। ਕੇਪ ਕੋਮੋਰਿਨ ਦੇ ਹਾਈਵੇਅ ਨੂੰ ਮੂਲ ਤੌਰ 'ਤੇ ਮੰਗਾਮੱਲ ਦੇ ਸਮੇਂ ਬਣਾਇਆ ਗਿਆ ਸੀ ਅਤੇ ਇਸ ਨੂੰ ਮੰਗਾਮੱਲ ਸਲਾਈ ਦੇ ਨਾਂ ਨਾਲ ਜਾਣਿਆ ਜਾਂਦਾ ਸੀ।[1] ਉਸ ਨੇ ਅਨੇਕਾਂ ਜਨਤਕ ਕੰਮਾਂ ਦਾ ਨਿਰਮਾਣ ਕੀਤਾ, ਖਾਸ ਤੌਰ 'ਤੇ ਸ਼ਰਧਾਲੂਆਂ ਲਈ ਚੌਲਟਰੀਆਂ, ਜਿਨ੍ਹਾਂ ਵਿਚੋਂ ਰੇਲਵੇ ਸਟੇਸ਼ਨ ਨੇੜੇ ਮਦੁਰਈ ਵਿਚ ਮੰਗਾਮਲ ਚਤੁਰਮ (ਚੌਲਟਰੀ) ਇਕ ਸਥਾਈ ਯਾਦਗਾਰ ਹੈ।[2]


ਮੌਤ

[ਸੋਧੋ]

ਮੰਗਾਮੱਲ ਦੀ ਮੌਤ (ਲਗਭਗ 1705) ਭੇਤ-ਭਰੇ ਢੰਗ ਨਾਲ ਹੋਈ। ਮੰਗਾਮੱਲ ਦੇ ਪੋਤੇ ਵਿਜੈ ਰੰਗ ਚੋੱਕਾਨਾਥ ਨਾਇਕ ਦੀ ਉਮਰ 1704-1705 ਵਿਚ ਰਾਜ ਕਰਨ ਲਾਇਕ ਹੋਈ ਸੀ। ਤਾਮਿਲਨਾਡੂ ਦੇ ਲੋਕਾਂ ਵਲੋਂ ਉਸ ਨੂੰ ਜ਼ਿਆਦਾ ਆਧੁਨਿਕ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਉਸ ਦੇ ਪ੍ਰਬੰਧਕੀ ਕੰਮਾਂ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਵਿਸ਼ਵਾਸ ਇਹ ਸੀ ਕਿ ਔਰਤਾਂ ਰਾਜ ਦੀ ਗੱਦੀ 'ਤੇ ਨਾ ਹੀ ਢੁੱਕਵੀਆਂ ਹਨ ਅਤੇ ਨਾ ਹੀ ਸਫਲ ਹੋ ਸਕਦੀਆਂ ਹਨ। ਇਸ ਲਈ ਤਾਮਿਲਨਾਡੂ ਵਿਚ ਮੰਗਾਮੱਲ ਇਕ ਸਮਰੱਥ ਅਤੇ ਤਾਕਤਵਰ ਮਹਿਲਾ ਸ਼ਾਸਕ ਦੇ ਤੌਰ 'ਤੇ ਚਮਕਦਾ ਸਿਤਾਰਾ ਹੈ।

ਪੁਸਤਕ ਸੂਚੀ

[ਸੋਧੋ]
  • Rao, Velcheru Narayana, and David Shulman, Sanjay Subrahmanyam. Symbols of substance : court and state in Nayaka period Tamil Nadu (Delhi ; Oxford : Oxford University Press, 1998) ; xix, 349 p., [16] p. of plates : ill., maps ; 22 cm. ; Oxford India paperbacks ; Includes bibliographical references and index ; ISBN 0-19-564399-2.
  • Devakunjari, D., 1921-. Madurai through the ages : from the earliest times to 1801 A.D. general editor, R. Nagaswamy (Madras : Society for Archaeological, Historical, and Epigraphical Research, [1979]) ; 336 p., [26] leaves of plates : ill. ; 22 cm. ; SAHER publication no. 8. ; "Thesis submitted to the University of Madras for the award of Ph.D. degree in the year 1957"—T.p. verso. ; bibliography: p. 334-336.
  • Rajaram, K. (Kumarasamy), 1940-. History of Thirumalai Nayak (Madurai : Ennes Publications, 1982) ; 128 p., [1] leaf of plates : ill., maps ; 23 cm. ; revision of the author's thesis (M. Phil.--Madurai-Kamaraj University, 1978) Includes index ; bibliography p. 119-125 ; on the achievements of Tirumala Nayaka, fl. 1623-1659, Madurai ruler.
  • Balendu Sekaram, Kandavalli, 1909-. The Nayaks of Madura by Khandavalli Balendusekharam (Hyderabad : Andhra Pradesh Sahithya Akademi, 1975) ; 30 p. ; 22 cm. ; "World Telugu Conference publication." ; History of the Telugu speaking Nayaka kings of Pandyan Kingdom, Madurai, 16th-18th century.
  • Sathianathaier, R. History of the Nayaks of Madura [microform] by R. Sathyanatha Aiyar ; edited for the University, with introduction and notes by S. Krishnaswami Aiyangar ([Madras] : Oxford University Press, 1924) ; see also ([London] : H. Milford, Oxford university press, 1924) ; xvi, 403 p. ; 21 cm. ; SAMP early 20th-century Indian books project item 10819.

ਹਵਾਲੇ

[ਸੋਧੋ]
  1. "The Hindu Rani Mangammal Salai". Archived from the original on 2010-02-17. Retrieved 2019-07-20. {{cite web}}: Unknown parameter |dead-url= ignored (|url-status= suggested) (help)
  2. Rani Mangammal Chathram

ਬਾਹਰੀ ਕੜੀਆਂ

[ਸੋਧੋ]