ਮੰਗੂ ਰਾਮ ਮੁਗੋਵਾਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੰਗੂ ਰਾਮ ਮੂਗੋਵਾਲੀਆ
ਪੰਜਾਬ ਵਿਧਾਨਸਭਾ ਮੈਂਬਰ
ਦਫ਼ਤਰ ਵਿੱਚ
21 ਮਾਰਚ 1946 – 4 ਜੁਲਾਈ 1947
ਨਿੱਜੀ ਜਾਣਕਾਰੀ
ਜਨਮ 14 ਜਨਵਰੀ 1886(1886-01-14)
ਮੂਗੋਵਾਲ, ਹੁਸ਼ਿਆਰਪੁਰ, ਪੰਜਾਬ, ਬਰਤਾਨਵੀ ਰਾਜ (ਹੁਣ ਭਾਰਤ)
ਮੌਤ 22 ਅਪ੍ਰੈਲ 1980(1980-04-22) (ਉਮਰ 94)
ਸਿਆਸੀ ਪਾਰਟੀ Unionist Party (Punjab) (1946–1947)
ਹੋਰ ਸਿਆਸੀ ਗ਼ਦਰ ਪਾਰਟੀ (1946 ਤੋਂ ਪਹਿਲਾਂ)

ਮੰਗੂ ਰਾਮ (14 ਜਨਵਰੀ, 1886 – 22 ਅਪਰੈਲ 1980), ਮਸ਼ਹੂਰ ਨਾਂ ਬਾਬੂ ਮੰਗੂ ਰਾਮ ਚੌਧਰੀ, ਗ਼ਦਰ ਪਾਰਟੀ ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ ਸੀ। [1] ਉਹ ਚਮਾਰ ਜਾਤੀ ਵਿੱਚੋਂ ਸੀ ਅਤੇ ਦਲਿਤ ਅਛੂਤ ਭਾਈਚਾਰੇ ਦਾ ਆਗੂ ਸੀ। ਉਸਨੇ ਅਛੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ ਪ੍ਰਣਾਈ ਜਥੇਬੰਦੀ, ਆਦਿ ਧਰਮ ਲਹਿਰ ਨੀਂਹ ਰੱਖੀ ਅਤੇ ਇਸ ਲਹਿਰ ਨੂੰ ਮਿਲੀ ਕਾਮਯਾਬੀ ਤੋਂ ਬਾਅਦ 1946 ਵਿੱਚ ਪੰਜਾਬ ਵਿਧਾਨਸਭਾ ਮੈਂਬਰ ਚੁਣਿਆ ਗਿਆ ਸੀ।[2]

ਜ਼ਿੰਦਗੀ[ਸੋਧੋ]

ਬਾਬੂ ਮੰਗੂਰਾਮ ਮੁਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਹਿਲਪੁਰ ਦੇ ਨੇੜੇ, ਪਿੰਡ ਮੁਗੋਵਾਲ ਵਿਖੇ ਪਿਤਾ ਹਰਨਾਮ ਦਾਸ ਅਤੇ ਮਾਤਾ ਅਤਰੀ ਦੇ ਘਰ ਹੋਇਆ। ਉਹ ਅਜੇ ਤਿੰਨ ਸਾਲ ਦੇ ਹੀ ਹੋਏ ਸਨ ਕਿ ਉਸ ਦੀ ਮਾਂ ਦੀ ਮੌਤ ਹੋ ਗਈ। ਪੜ੍ਹਾਈ ਦੀ ਸ਼ੁਰੁਆਤ ਪਿੰਡ ਵਿੱਚ ਹੀ ਇੱਕ ਸਾਧੂ ਕੋਲ ਕੀਤੀ ਅਤੇ 6 ਕੁ ਮਹੀਨਿਆਂ ਬਾਅਦ ਉਹ ਆਪਣੇ ਪਿਤਾ ਨਾਲ ਦੇਹਰਾਦੂਨ ਚਲਿਆ ਗਿਆ। ਉਥੇ ਮੰਗੂਰਾਮ ਪਿੰਡ ਚੂੜਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਲੱਗ ਪਿਆ, ਪਰ ਇੱਕ ਸਾਲ ਬਾਅਦ ਵਾਪਸ ਪਿੰਡ ਆਕੇ ਖਾਲਸਾ ਸਕੂਲ ਮਾਹਿਲਪੁਰ ਵਿੱਚ ਪੜ੍ਹਨ ਲੱਗ ਪਿਆ।[3]1909 ਵਿੱਚ ਬਾਬੂ ਮੰਗੂ ਰਾਮ ਅਮਰੀਕਾ ਚਲੇ ਗਏ। ਇਸੇ ਸਮੇਂ ਸਾਨ ਫਰਾਂਸਿਸਕੋ ਵਿੱਚ ਗ਼ਦਰ ਲਹਿਰ ਸ਼ੁਰੂ ਹੋ ਗਈ ਸੀ। 1913 ਨੂੰ ਸਥਾਪਿਤ ਕੀਤੀ ਗ਼ਦਰ ਲਹਿਰ ਲਈ ਕੰਮ ਸ਼ੁਰੂ ਕਰ ਦਿੱਤਾ। 1925 ਦੇ ਅੰਤ ਵਿੱਚ ਉਨ੍ਹਾਂ ਨੇ ਪਿੰਡ ਵਿੱਚ ਆਦਿ ਧਰਮ ਪ੍ਰਾਇਮਰੀ ਸਕੂਲ ਖੋਲ੍ਹਿਆ ਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। 1926 ਨੂੰ ਇਸ ਸਕੂਲ ਵਿੱਚ ਆਦਿ ਧਰਮ ਮੁਹਿੰਮ ਚਲਾਉਣ ਦਾ ਫ਼ੈਸਲਾ ਲਿਆ ਗਿਆ। 1926 ਵਿੱਚ ਜਲੰਧਰ ਵਿੱਚ ਆਦਿ ਧਰਮ ਸੰਗਠਨ ਦਾ ਪਹਿਲਾ ਦਫ਼ਤਰ ਖੋਲ੍ਹਿਆ ਗਿਆ ਤੇ ਬਾਬੂ ਜੀ ਜਲੰਧਰ ਰਹਿਣ ਲੱਗ ਪਏ, ਜਿੱਥੇ ਉਹ 1940 ਤਕ ਰਹੇ।[4]

ਅੰਤਿਮ ਸਮਾਂ[ਸੋਧੋ]

22 ਅਪਰੈਲ 1980 ਸਾਨੂੰ ਸਦੀਵੀ ਵਿਛੋੜਾ ਦੇ ਗਏ।

ਹਵਾਲੇ[ਸੋਧੋ]

  1. "Remembering Babu Mangu Ram Mugowalia". 
  2. Encyclopaedia of Dalits in India: Leaders. 
  3. http://www.suhisaver.org/index.php?cate=2&&tipid=907
  4. ਕੁਲਦੀਪ ਚੰਦ (April - 26 - 2016). "ਦਲਿਤ ਗ਼ਦਰੀ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ". ਪੰਜਾਬੀ ਟ੍ਰਿਬਿਊਨ. Retrieved 2 ਮਈ 2016.  Check date values in: |access-date=, |date= (help)