ਮੰਦਾਕਿਨੀ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੰਦਾਕਿਨੀ
ਮੰਦਾਕਿਨੀ, ਦਸੰਬਰ 2012
ਜਨਮ
ਯਸਮੀਨ ਯੂਸਫ਼

(1963-07-30) 30 ਜੁਲਾਈ 1963 (ਉਮਰ 60)
ਮੇਰਠ, ਉੱਤਰ ਪ੍ਰਦੇਸ਼, ਭਾਰਤ
ਹੋਰ ਨਾਮਮੰਦਾਕਿਨੀ ਯੂਸਫ਼ ਠਾਕੁਰ
ਪੇਸ਼ਾਅਦਾਕਾਰੀ
ਸਰਗਰਮੀ ਦੇ ਸਾਲ1985–1999
ਜੀਵਨ ਸਾਥੀਡਾ. ਕਗਯੂਰ ਟੀ. ਰਿਨਪੋਚੇ ਠਾਕੁਰ (1990–ਹੁਣ ਤੱਕ)

ਮੰਦਾਕਿਨੀ (ਜਨਮ 30 ਜੁਲਾਈ 1963, ਯਾਸਮੀਨ ਯੂਸੁਫ਼) ਇੱਕ ਸਾਬਕਾ ਬਾਲੀਵੁੱਡ ਅਦਾਕਾਰਾ ਹੈ। ਉਸਨੂੰ 1985 ਫਿਲਮ ਰਾਮ ਤੇਰੀ ਗੰਗਾ ਮੈਲੀ ਵਿੱਚ ਵਧੀਆ ਅਦਾਕਾਰੀ ਲਈ ਜਾਣਿਆ ਜਾਂਦਾ ਹੈ।

ਸ਼ੁਰੂ ਦਾ ਜੀਵਨ[ਸੋਧੋ]

ਮੰਦਾਕਿਨੀ ਦਾ ਜਨਮ ਇੱਕ ਅੰਗਰੇਜ਼ ਭਾਰਤੀ ਪਰਿਵਾਰ ਵਿਚ Meerut ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਮ ਯੂਸੁਫ਼[1] ਜੋ ਕਿ ਬ੍ਰਿਟਿਸ਼ ਸਨ ਅਤੇ ਉਸਦੀ ਮਾਤਾ ਮੁਸਲਿਮ ਸੀ।

ਕੈਰੀਅਰ[ਸੋਧੋ]

ਸ਼ੁਰੂ ਦਾ ਕੈਰੀਅਰ[ਸੋਧੋ]

ਮੇਰਠ ਦੀ ਇੱਕ ਅਣਜਾਣ ਕੁੜੀ ਯਾਸਮੀਨ ਨੂੰ ਫਿਲਮੀ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਤਿੰਨ ਨਿਰਦੇਸ਼ਕਾਂ ਨੇ ਰੱਦ ਕਰ ਦਿੱਤਾ। ਰਣਜੀਤ ਵਿਰਕ ਨੇ ਆਪਣੀ ਫਿਲਮ ਮਜ਼ਲੂਮ ਵਿਚੋਂ ਮੰਦਾਕਿਨੀ ਨੂੰ ਹਟਾ ਕੇ ਮਾਧੁਰੀ ਦੀਕਸ਼ਿਤ ਨੂੰ ਕੰਮ ਦਿੱਤਾ। ਉਸ ਤੋਂ ਬਾਅਦ ਰਾਜ ਕਪੂਰ ਨੇ 1985 ਵਿੱਚ ਉਸ ਨੂੰ 22 ਸਾਲ ਦੀ ਉਮਰ ਦੌਰਾਨ ਫਿਲਮ ਰਾਮ ਤੇਰੀ ਗੰਗਾ Maili  ਵਿੱਚ ਵਿੱਚ ਇੱਕ ਅਗਵਾਈ ਵਾਲੀ ਭੂਮਿਕਾ ਲਈ ਆਪਣੇ ਛੋਟੇ ਬੇਟੇ ਰਾਜੀਵ ਕਪੂਰ ਨਾਲ ਹੀਰੋਇਨ ਚੁਣਿਆ। ਫਿਲਮ ਬਲਾਕ-ਬਸਟਰ ਰਹੀ ਅਤੇ ਮੰਦਾਕਿਨੀ ਨੂੰ ਵਧੀਆ ਅੜਾਕਰੀ ਲਈ ਫਿਲਮਫੇਅਰ ਲਈ ਨਾਮਜ਼ਦਗੀ ਮਿਲੀ।[2]

Mandakiniਮੰਦਾਕਿਨੀ ਨੂੰ ਕੁਝ ਹੋਰ ਸਫਲ ਫਿਲਮ ਜਿਵੇ ਨਾਚ ਨਾਚ  ਵਿੱਚ ਮਿਥੁਨ ਚੱਕਰਵਰਤੀ  ਦੇ ਨਾਲ, ਕਹਾ ਹੈ ਕਨੂੰਨ ਵਿੱਚ ਆਦਿਤਿਆ ਪੰਚੋਲੀ ਅਤੇ ਪਿਆਰ ਕਰਕੇ ਦੇਖੋ  ਵਿੱਚ ਗੋਵਿੰਦਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

ਨਿੱਜੀ ਜ਼ਿੰਦਗੀ[ਸੋਧੋ]

1990 ਵਿੱਚ, ਮੰਦਾਕਿਨੀ ਦਾ ਵਿਆਹ ਇੱਕ ਸਾਬਕਾ ਬੋਧੀ ਭਿਕਸ਼ੂ, ਡਾ ਕਗਯੂਰ ਟੀ. ਰਿਨਪੋਚ ਠਾਕੁਰ ਨਾਲ ਹੋਇਆ। ਠਾਕੁਰ 1970 ਅਤੇ 1980 ਵਿੱਚ ਬਚਪਨ ਦੌਰਾਨ ਹੀ ਮਰਫੀ ਰੇਡੀਓ ਉੱਤੇ ਇਸ਼ਤਿਹਾਰ ਲਈ ਆਪਣੀ ਆਵਾਜ਼ ਦੇਣ ਉੱਤੇ ਪ੍ਰਸਿੱਧੀ ਹਾਸਿਲ ਕੀਤੀ। ਉਨ੍ਹਾਂ ਦੇ ਪੁੱਤਰ ਦਾ ਨਾਮ ਰੱਬੀਲ ਅਤੇ ਇੱਕ ਧੀ ਰਬਜੇ ਇੱਨਨਯਾ ਠਾਕੁਰ ਹੈ।

ਫਿਲਮੋਗਰਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਹੋਰ ਨੋਟਸ
1991 ਦੇਸ਼ਵਾਸੀ ਮਰਯਾਦਾ ਸ਼ਿਵਪਾਲ ਸਿੰਘ
1996 ਜ਼ੋਰਦਾਰ ਨੇਹਾ
1990 ਤਕਦੀਰ ਕ ਤਾਮਾਸ਼ਾ ਰਜਨੀ
1990 ਪਿਆਰ ਕੇ ਨਾਮ ਕੁਰਬਾਨ ਗੌਰੀ
1990 ਦੁਸ਼ਮਣ ਲਕਸ਼ਮੀ
1990 ਜਾਨ-ਏ-ਵਫ਼ਾ
1990 ਨਯਾ ਕਾਨੂੰਨ ਡਾ. ਸੀਮਾ
1990 ਸ਼ਾਨਦਾਰ ਅਨੀਤਾ ਚਊਰਸੀਆ
1990 ਸ਼ੇਸ਼ਨਾਗ
1989 ਲੜਾਈ ਗੀਤਾ ਵਰਮਾ
1989 ਦੇਸ਼ ਕੇ ਦੁਸ਼ਮਣ ਅਨੀਤਾ ਮਦਾਨ
1989 ਹਿਸਾਬ ਖੂਨ ਕਾ ਪ੍ਰੀਤ ਕ. ਕੌਸ਼ਲ
1989 ਨਾ-ਇਨਸਾਫ਼ੀ ਕਮਲੀ
1989 ਜੰਗ-ਬਾਜ ਸੰਗੀਤਾ ਮਾਥੁਰ /ਨੀਨਾ ਨਿੰਜੋ
1989 ਆਖਰੀ ਬਾਜ਼ੀ ਰੀਟਾ
1989 ਕਹਾਂ ਹੈ ਕਾਨੂੰਨ
1989 ਨਾਗ ਨਾਗਿਨ ਇਛਾਧਾਰੀ ਨਾਗਿਨ ਚਾਂਦਨੀ
1988 ਅਗਨੀ ਆਯੁਸ਼ੀ
1988 ਤੇਜ਼ਾਬ ਨਿਤਿਕਾ (ਮਹਿਮਾਨ ਭੂਮਿਕਾ)
1988 ਮਾਲਾਮਾਲ ਹਨੀ
1988 ਹਮ ਤੋਂ ਚਲੇ ਪਰਦੇਸ਼
1988 ਕੋਮਾਂਡੋ ਆਸ਼ਾ ਮਲਹੋਤਰਾ
1988 ਸ਼ੂਰਵੀਰ ਮੀਨਾ
1988 ਜੀਤੇ ਹੈ ਸ਼ਾਨ ਸੇ ਜੁਲੀ
1988 ਪਿਆਰ ਮੁਹੱਬਤ
1987 ਪਰਮ ਧਰਮ ਬਿਜਲੀ
1987 ਹਵਾਲਾਤ ਲੀਲਾ
1987 ਡਾਂਸ ਡਾਂਸ ਜਾਨੀਤਾ
1987 ਭਾਰਗਵਾ ਰਮੂਡੂ (ਤੇਲਗੂ) ਰੋਜਾ
1987 ਪਿਆਰ ਕਰਕੇ ਦੇਖੋ ਉਰਵਸ਼ੀ
1987 ਲੋਹਾ ਸੀਮਾ
1987 ਆਪਣੇ ਆਪਣੇ ਲਲਾ
1986 ਮਜ਼ਲੂਮ ਮੀਨਾ
1986 ਜਾਲ ਮਧੁ
1986 ਆਗ ਔਰ ਸ਼ੋਲਾ ਉਸ਼ਾ
1986 ਜੀਵਾ ਨਲਿਨੀ
1986 ਓਮ
1986 ਸਿੰਹਸਨਮ ਵਿਸ਼ ਕੰਨਿਆ ਤੇਲਗੂ ਫਿਲਮ
1985 ਰਾਮ ਤੇਰੀ ਗੰਗਾ ਮੈਲੀ ਗੰਗਾ ਸਿੰਘ
1985 ਆਰ ਪਾਰ
1985 ਮੇਰਾ ਸਾਥੀ ਸ਼ਾਂਤੀ
1985 ਅੰਤਰਰ ਬਲੋਬਾਸ਼ੀ ਝਿਲਿਕ ਤਪਸ ਦੇ ਨਾਲ ਬੰਗਾਲੀ ਫਿਲਮ
1985 ਅੰਧਾ ਵਿਚਾਰ ਮੁੱਖ ਮਿਥੁਨ ਦੇ ਨਾਲ ਬੰਗਾਲੀ ਫਿਲਮ

ਹਵਾਲੇ[ਸੋਧੋ]

  1. "Actress Mandakini with Husband and Daughter at Durga Jasraj's Daughter's Wedding". Pink Villa. Archived from the original on 10 November 2013. Retrieved 10 November 2013. {{cite web}}: Unknown parameter |dead-url= ignored (|url-status= suggested) (help)
  2. "Filmfare Awards" (PDF). p. 71. Archived from the original (PDF) on 12 ਜੂਨ 2009. Retrieved 14 September 2008.

ਬਾਹਰੀ ਕੜੀਆਂ[ਸੋਧੋ]