ਰਾਜ ਕਪੂਰ
ਰਾਜ ਕਪੂਰ | |
---|---|
![]() | |
ਜਨਮ | ਰਣਬੀਰ ਰਾਜ ਪ੍ਰਿਥਵੀਰਾਜ ਕਪੂਰ 14 ਦਸੰਬਰ 1924 |
ਮੌਤ | 2 ਜੂਨ 1988 |
ਹੋਰ ਨਾਮ | ਸ਼ੋ ਮੈਨ |
ਪੇਸ਼ਾ | ਐਕਟਰ, ਨਿਰਮਾਤਾ, ਨਿਰਦੇਸ਼ਕ |
ਸਰਗਰਮੀ ਦੇ ਸਾਲ | (1935–1985) |
ਜੀਵਨ ਸਾਥੀ | ਕ੍ਰਿਸ਼ਨਾ ਕਪੂਰ |
ਬੱਚੇ | ਰਿਸ਼ੀ ਕਪੂਰ ਰਣਧੀਰ ਕਪੂਰ ਰਾਜੀਵ ਕਪੂਰ ਰਿਤੂ ਨੰਦਾ ਰੀਮਾ ਕਪੂਰ |
ਰਿਸ਼ਤੇਦਾਰ | ਕਪੂਰ ਪਰਵਾਰ |
ਦਸਤਖ਼ਤ | |
![]() |
ਰਾਜ ਕਪੂਰ (ਹਿੰਦੀ: राज कपूर), (راج کپور ਉਰਦੂ/ਸ਼ਾਹਮੁਖੀ), (14 ਦਸੰਬਰ 1924 – 2 ਜੂਨ 1988) ਪ੍ਰਸਿੱਧ ਅਭਿਨੇਤਾ, ਨਿਰਮਾਤਾ ਅਤੇ ਫ਼ਿਲਮ ਨਿਰਦੇਸ਼ਕ ਸਨ। ਨਹਿਰੂਵਾਦੀ ਸਮਾਜਵਾਦ ਤੋਂ ਪ੍ਰੇਰਿਤ ਆਪਣੀਆਂ ਸ਼ੁਰੁਆਤੀ ਫਿਲਮਾਂ ਤੋਂ ਲੈ ਕੇ ਪ੍ਰਭਾਵਸ਼ਾਲੀ ਪ੍ਰੇਮ ਕਹਾਣੀਆਂ ਨੂੰ ਪਰਦੇ ਉੱਤੇ ਪੇਸ਼ ਕਰਕੇ ਉਨ੍ਹਾਂ ਨੇ ਹਿੰਦੁਸਤਾਨੀ ਫਿਲਮ ਜਗਤ ਵਿੱਚ ਯਾਦਗਾਰੀ ਪੈੜਾਂ ਛੱਡੀਆਂ। ਭਾਰਤ ਵਿੱਚ ਉਹ ਆਪਣੇ ਸਮੇਂ ਦੇ ਸਭ ਤੋਂ ਵੱਡੇ ਸ਼ੋਮੈਨ ਸਨ।[1][2] ਸੋਵੀਅਤ ਯੂਨੀਅਨ ਅਤੇ ਮਧ-ਪੂਰਬ ਵਿੱਚ ਰਾਜ ਕਪੂਰ ਦੀ ਲੋਕਪ੍ਰਿਅਤਾ ਦੰਦਕਥਾ ਬਣ ਚੁੱਕੀ ਹੈ। ਉਨ੍ਹਾਂ ਨੇ ਭਾਰਤ ਵਿੱਚ ਨੌਂ ਫਿਲਮ ਫੇਅਰ ਅਵਾਰਡ ਜਿੱਤੇ ਅਤੇ ਦੋ ਫਿਲਮਾਂ ਅਵਾਰਾ ਅਤੇ ਬੂਟ ਪਾਲਿਸ਼ ਕੈਨਜ ਫਿਲਮ ਫੈਸਟੀਵਲ ਲਈ ਨਾਮਜਦ ਹੋਈਆਂ। ਉਨ੍ਹਾਂ ਦੀ ਫਿਲਮਾਂ (ਖਾਸਕਰ ਸ਼੍ਰੀ 420) ਵਿੱਚ ਬੰਬਈ ਦੀ ਜੋ ਮੂਲ ਤਸਵੀਰ ਪੇਸ਼ ਕੀਤੀ ਗਈ ਹੈ, ਉਹ ਫਿਲਮ ਨਿਰਮਾਤਾਵਾਂ ਨੂੰ ਅਜੇ ਵੀ ਆਕਰਸ਼ਤ ਕਰਦੀ ਹੈ। ਰਾਜ ਕਪੂਰ ਦੀਆਂ ਫਿਲਮਾਂ ਦੀਆਂ ਕਹਾਣੀਆਂ ਆਮ ਤੌਰ ਤੇ ਉਨ੍ਹਾਂ ਦੇ ਜੀਵਨ ਨਾਲ ਜੁਡ਼ੀਆਂ ਹੁੰਦੀਆਂ ਸਨ ਅਤੇ ਆਪਣੀ ਜਿਆਦਾਤਰ ਫਿਲਮਾਂ ਦੇ ਮੁੱਖ ਅਦਾਕਾਰ ਵੀ ਉਹ ਖੁਦ ਆਪ ਹੀ ਹੁੰਦੇ ਸਨ।
ਕਪੂਰ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਮਹਾਨ ਅਤੇ ਸਭਤੋਂ ਵੱਧ ਪ੍ਭਾਵਸ਼ਾਲੀ ਫ਼ਿਲਮ ਨਿਰਮਾਤਾਵਾਂ ਅਤੇ ਅਭਿਨੇਤਾਵਾਂ ਵਿੱਚੋ ਇੱਕ ਸਮਝਿਆ ਜਾਂਦਾ ਹੈ I ਉਹ ਭਾਰਤ ਵਿੱਚ ਕਈ ਅਵਾਰਡਾਂ ਦੇ ਜੇਤੂ ਸਨ, ਜਿਸ ਵਿੱਚ 3 ਨੈਸ਼ਨਲ ਫ਼ਿਲਮ ਅਵਾਰਡ ਅਤੇ 11 ਫ਼ਿਲਮ ਫ਼ੇਅਰ ਅਵਾਰਡ ਸ਼ਾਮਲ ਸਨ I ਫ਼ਿਲਮ ਫ਼ੇਅਰ ਲਾਈਫਟਾਇਮ ਐਚੀਵਮੈਂਟ ਅਵਾਰਡ ਰਾਜ ਕਪੂਰ ਦੇ ਨਾਮ ਤੇ ਹੀ ਰਖਿਆ ਗਿਆ ਹੈ I ਉਹ ਕਾਨਸ ਫ਼ਿਲਮ ਸਮਾਰੋਹ ਵਿੱਚ ਆਪਣੀ ਫ਼ਿਲਮ ਅਵਾਰਾ (1951) ਅਤੇ ਬੂਟ ਪਾਲਿਸ਼ (1954) ਲਈ ਦੋ ਬਾਰ ਪਾਮ ਡਿ’ਓਰ ਗ੍ਰੈੰਡ ਪੁਰਸਕਾਰ ਲਈ ਨਾਮਜ਼ਦ ਵੀ ਕੀਤੇ ਗਏ I ਅਵਾਰਾ ਫ਼ਿਲਮ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਉਹਨਾਂ ਨੂੰ ਟਾਇਮਸ ਮੈਗਜ਼ੀਨ ਦੁਆਰਾ ਚੋਟੀ ਦੇ ਦਸ ਮਹਾਨ ਪ੍ਰਦਰਸ਼ਨਾਂ ਵਿੱਚੋ ਪਹਿਲਾਂ ਸਥਾਨ ਦਿੱਤਾ ਗਿਆ I[3]
ਉਹਨਾਂ ਦੀ ਫ਼ਿਲਮਾਂ ਨੇ ਦੁਨਿਆ ਭਰ ਦੇ ਦਰਸ਼ਕਾਂ ਦਾ ਧਿਆਨ ਆਪਣੇ ਵਲ ਖਿਚਿਆ, ਜਿਹਨਾਂ ਵਿੱਚ ਖਾਸ ਤੌਰ ਤੇ ਏਸ਼ੀਆ ਅਤੇ ਯੂਰਪ ਦੇ ਦਰਸ਼ਕਾਂ ਸ਼ਾਮਲ ਸਨ I ਉਹਨਾਂ ਨੂੰ ਭਾਰਤੀਯ ਫ਼ਿਲਮ ਇੰਡਸਟਰੀ ਦਾ ਕਲਾਰਕ ਗੈਬਲ ਬੁਲਾਇਆ ਜਾਂਦਾ ਸੀ I[4]
ਸਾਲ 1971 ਵਿੱਚ ਕਲਾ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਲਈ, ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੁਸ਼ਨ ਨਾਲ ਸਨਮਾਨਿਤ ਕੀਤਾ ਗਿਆ I[5] ਭਾਰਤ ਸਰਕਾਰ ਨੇ ਸਾਲ 1987 ਵਿੱਚ ਉਹਨਾਂ ਨੂੰ ਭਾਰਤੀ ਸਿਨੇਮਾ ਦੇ ਸਭਤੋਂ ਵੱਡੇ ਅਵਾਰਡ ਦਾਦਾ ਸਾਹਿਬ ਫ਼ਾਲਕੇ ਅਵਾਰਡ ਪ੍ਦਾਨ ਕੀਤਾ I
ਸ਼ੁਰੂਆਤੀ ਜ਼ਿੰਦਗੀ ਅਤੇ ਪਿਠਭੂਮੀ[ਸੋਧੋ]
ਰਾਜ ਕਪੂਰ ਦਾ ਜਨਮ ਪੇਸ਼ਾਵਰ ਦੇ ਕਿੱਸਾ ਖਾਨਵੀ ਬਜ਼ਾਰ ਦੇ ਨੇੜੇ ਢਾਕਿ ਮੁਨਾਵੱਵਰ ਸ਼ਾਹ (ਜੋ ਉਸ ਵੇਲੇ ਭਾਰਤ ਵਿੱਚ ਸੀ ਅਤੇ ਆਧੁਨਿਕ ਦਿਨਾਂ ਵਿੱਚ ਪਖਤੂਨਖਵਾ, ਪਾਕਿਸਤਾਨ ਵਿੱਚ ਹੈ) ਵਿੱਚ ਇੱਕ ਪੰਜਾਬੀ ਹਿੰਦੂ ਪਰਿਵਾਰ ਵਿੱਚ ਹੋਇਆ I ਉਹਨਾਂ ਦੇ ਪਿਤਾ ਦਾ ਨਾਂ ਪਿ੍ਰਥਵੀਰਾਜ ਕਪੂਰ ਸੀ ਅਤੇ ਮਾਤਾ ਰਾਮਸਰਨੀ ਦੇਵੀ ਕਪੂਰ ਸਨ I ਉਹ ਆਪਣੇ 6 ਭੈਣ ਭਰਾਵਾਂ ਵਿੱਚੋ ਸਭਤੋਂ ਵੱਡੇ ਸਨ I[[6][7] ਉਹ ਦੀਵਾਨ ਭਾਸ਼ੇਸ਼ਵਰਨਾਥ ਕਪੂਰ ਦੇ ਪੋਤੇ ਅਤੇ ਦੀਵਾਨ ਕੇਸ਼ਾਵਮਲ ਕਪੂਰ ਦੇ ਪੜਪੋਤੇ ਸਨ, ਜੋਕਿ ਮਸ਼ਹੂਰ ਕਪੂਰ ਪਰਿਵਾਰ ਦੇ ਹਿੱਸੇ ਸਨ I ਉਹਨਾਂ ਦੇ ਭਰਾ ਅਭਿਨੇਤਾ ਸ਼ਸ਼ੀ ਕਪੂਰ ਅਤੇ ਸਵਰਗਵਾਸੀ ਸ਼ਮੀ ਕਪੂਰ ਹਨ I ਉਹਨਾਂ ਦੀ ਇੱਕ ਭੈਣ ਵੀ ਸੀ ਜਿਸਦਾ ਨਾਂ ਉਰਮਿਲਾ ਸਿਆਲ ਸੀ I ਉਹਨਾਂ ਦੇ ਦੋ ਭੈਣ- ਭਰਾ ਬਚਪਨ ਵਿੱਚ ਹੀ ਚੱਲ ਵਸੇ I ਫਿਰ ਬਾਅਦ ਵਿੱਚ ਉਹ ਪੇਸ਼ਾਵਰ ਨੂੰ ਛੱਡਕੇ, ਨਿਵਾਸ ਅਤੇ ਸਿਖਿਆ ਲਈ ਮੌਜੂਦਾ ਭਾਰਤ ਵਿੱਚ ਆ ਗਏ I
ਰਾਜ ਕਪੂਰ ਨੇ 1930 ਦੇ ਦਸ਼ਕ ਵਿੱਚ ਦੇਹਰਾਦੂਨ ਦੇ ਕੌਲੋਨਿਲ ਬਰਾਉਨ ਕੈਮਬ੍ਰਿਜ ਸਕੂਲ [8] ਤੋਂ ਅਤੇ ਸੇਂਟ ਜ਼ੈਵਿਅਰ ਕਾਲਜੀਏਟ ਸਕੂਲ [9] ਤੋਂ ਸਿਖਿਆ ਪ੍ਰਾਪਤ ਕੀਤੀ I
ਕਰੀਅਰ[ਸੋਧੋ]
ਦਸ ਸਾਲ ਦੀ ਉਮਰ ਵਿੱਚ ਉਹ ਪਹਿਲੀ ਵਾਰ ਫ਼ਿਲਮਾਂ ਵਿੱਚ ਵਿੱਚ ਨਜ਼ਰ ਆਏ I ਉਹਨਾਂ ਨੇ ਸਾਲ 1935 ਵਿੱਚ ਆਈ ਫ਼ਿਲਮ ਇੰਕਲਾਬ ਕੰਮ ਕੀਤਾ I ਅਗਲੇ 12 ਸਾਲਾਂ ਤੱਕ ਕਈ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਰਾਜ ਕਪੂਰ ਨੂੰ ਪਹਿਲੀ ਵਾਰ ਮੁੱਖ ਭੁਮਿਕਾ ਨਿਭਾਉਣ ਦਾ ਮੌਕਾ, ਸਾਲ 1947 ਵਿੱਚ ਆਈ ਫ਼ਿਲਮ ਨੀਲ ਕਮਲ ਵਿੱਚ ਮਧੁਬਾਲਾ ਨਾਲ (ਜੋਕਿ ਉਹਨਾਂ ਦੇ ਨਾਲ ਮੁੱਖ ਭੁਮਿਕਾ ਵਿੱਚ ਸੀ) ਮਿਲਿਆ I ਸਾਲ 1948 ਵਿੱਚ, 24 ਸਾਲ ਦੀ ਉਮਰ ਵਿੱਚ, ਉਹਨਾਂ ਨੇ ਆਰ. ਕੇ. ਫ਼ਿਲਮਸ ਨਾਂ ਦਾ ਆਪਣਾ ਸਟੁਡਿਓ ਸਥਾਪਿਤ ਕਰਕੇ ਉਹ ਆਪਣੇ ਸਮੇਂ ਦੇ ਸਭਤੋਂ ਘੱਟ ਉਮਰ ਵਾਲੇ ਫ਼ਿਲਮ ਨਿਰਦੇਸ਼ਕ ਬਣ ਗਏ ਜਿਸਨੇ ਸ਼ੁਰੂਆਤੀ ਨਿਰਦੇਸ਼ਨ ਵਿੱਚ ਅੱਗ ਫ਼ਿਲਮ ਵਿੱਚ ਨਰਗਿਸ, ਕਾਮੀਨੀ, ਕੌਸ਼ਲ ਅਤੇ ਪ੍ਰੇਮਨਾਥ ਦੇ ਨਾਲ ਨਾਲ ਆਪ ਵੀ ਅਭਿਨੇ ਕੀਤਾ I
ਇਹ ਵੀ ਵੇਖੋ[ਸੋਧੋ]
ਬਾਹਰਲੇ ਲਿੰਕ[ਸੋਧੋ]
- 12 Indians who are famous in Russia
- The Raj Kapoor Fan Club Archived 2022-04-09 at the Wayback Machine.
- The Kapoor Family Site
ਹਵਾਲੇ[ਸੋਧੋ]
- ↑ best actor directors, from india. "great actor directors from hindiland". boxofficenews. Archived from the original on 14 ਮਈ 2013. Retrieved 28 October 2012.
{{cite news}}
: Unknown parameter|dead-url=
ignored (help) - ↑ Allmusic biography
- ↑ "All-Time 100 Movies". Time. 12 February 2005. Archived from the original on 11 October 2011.
- ↑ Film World. T.M. Ramachandran. 1965.
- ↑ "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015.
{{cite web}}
: Unknown parameter|dead-url=
ignored (help) - ↑ "Prithviraj Kapoor: A centenary tribute". Daily Times / University of Stockholm. Archived from the original on 5 ਮਈ 2009. Retrieved 3 November 2007.
{{cite web}}
: Unknown parameter|dead-url=
ignored (help) - ↑ "Prithviraj Kapoor:". Kapoor Family Page. Retrieved 3 November 2007.
- ↑ Jain, Madhu (2009). The Kapoors: The First Family of Indian Cinema (Revised ed.). Penguin Group India. ISBN 978-0-14306-589-0.
- ↑ Ultra, Nihil (22 January 2009). "Xaviers 150". The Telegraph (Calcutta). Retrieved 1 May 2016.
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |