ਸਮੱਗਰੀ 'ਤੇ ਜਾਓ

ਮੰਨਾਰਾ ਚੋਪੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੰਨਾਰਾ ਚੋਪੜਾ
ਮੰਨਾਰਾ ਚੋਪੜਾ
ਜਨਮ
ਬਾਰਬੀ ਹਾਂਡਾ

(1991-03-29) 29 ਮਾਰਚ 1991 (age 33)
ਪੇਸ਼ਾਅਭਿਨੇਤਰੀ, ਮਾਡਲ
ਸਰਗਰਮੀ ਦੇ ਸਾਲ2014–ਹੁਣ ਤੱਕ
ਰਿਸ਼ਤੇਦਾਰਪ੍ਰਿਯੰਕਾ ਚੋਪੜਾ (ਭੈਣ)

ਮੰਨਾਰਾ ਚੋਪੜਾ ਇੱਕ ਭਾਰਤ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ, ਜੋ ਹਿੰਦੀ ਅਤੇ ਤੇਲਗੂ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਉਹ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ[1][2], ਪ੍ਰੀਨਿਤੀ ਚੋਪੜਾ[3], ਅਤੇ ਮੀਰਾ ਚੋਪੜਾ[4] ਦੀ ਚਚੇਰੀ ਭੈਣ ਹੈ, ਉਸਨੇ ਬਾਲੀਵੁੱਡ ਵਿੱਚ ਜਿੱਦ (2014) ਫ਼ਿਲਮ ਰਾਹੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।

ਜੀਵਨ

[ਸੋਧੋ]

ਮਨਾਰਾ ਦਾ ਜਨਮ(29 ਮਾਰਚ 1991) ਬੋਰਾਕੋ, ਝਾਰਖੰਡ ਵਿੱਚ ਹੋਇਆ। ਬਚਪਨ ਵਿੱਚ ਪਹਿਲਾਂ ਮਨਾਰਾ ਦਾ ਨਾਂ ਬਾਰਬੀ ਹਾਂਡਾ ਰੱਖਿਆ ਗਿਆ ਅਤੇ ਬਾਅਦ ਵਿੱਚ ਉਸ ਦਾ ਅਸਲੀ ਨਾਂ ਮਨਾਰਾ ਰੱਖਿਆ। ਮਨਾਰਾ ਦੀ ਮਾਂ ਜੇਵਰਾਤ ਡਿਜ਼ਾਇਨਕਾਰ (ਜੁਵੈਲਰੀ ਡਿਜ਼ਾਇਨਰ) ਅਤੇ ਪਿਤਾ ਇੱਕ ਵਕ਼ੀਲ ਹਨ। ਮਨਾਰਾ ਦੀ ਇੱਕ ਛੋਟੀ ਭੈਣ, ਮੈਥਾਲੀ ਹੈ। ਉਹ ਦਿੱਲੀ ਵਿੱਚ ਵੱਡੀ ਹੋਈ ਅਤੇ ਦਿੱਲੀ ਦੇ ਮੰਨੇ-ਪ੍ਰਮੰਨੇ ਸਮਰ ਫ਼ੀਲਡਸ ਸਕੂਲ,ਨਿਊ ਦਿੱਲੀ ਤੋਂ ਆਪਣੀ ਸਿੱਖਿਆ ਪ੍ਰਾਪਤ ਕੀਤੀ।

ਕੈਰੀਅਰ

[ਸੋਧੋ]

ਪੜ੍ਹਾਈ ਪੂਰੀ ਹੋਣ ਤੋਂ ਬਾਅਦ,ਮਨਾਰਾ ਮੁੰਬਈ ਚਲੀ ਗਈ,ਜਿੱਥੇ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਅਤੇ ਫਿਰ ਮਸ਼ਹੂਰੀਆਂ ਵਿੱਚ ਕੰਮ ਕਰਨ ਲਗ ਪਈ। ਉਸਨੇ ਤੇਰ੍ਹਾਂ ਮਸ਼ਹੂਰੀਆਂ ਕੀਤੀਆਂ ਜਿਹਨਾਂ ਵਿੱਚੋਂ ਤਿੰਨ ਉਸਨੇ ਆਪਣੀ ਕਜ਼ਨ ਪ੍ਰਿਯੰਕਾ ਚੋਪੜਾ ਨਾਲ ਕੀਤੀਆਂ।

ਹਵਾਲੇ

[ਸੋਧੋ]
  1. "Priyanka Chopra's cousin, Mannara is riding high on success". Timesofindia.indiatimes.com (11 January 2016). Retrieved on 2016-12-29.