ਪ੍ਰੀਨਿਤੀ ਚੋਪੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੀਨਿਤੀ ਚੋਪੜਾ
Chopra looking away from the camera
2017 ਵਿੱਚ ਚੋਪੜਾ
ਮੂਲ ਨਾਮਪ੍ਰੀਨਿਤੀ ਚੋਪੜਾ
ਜਨਮ (1988-10-22) ਅਕਤੂਬਰ 22, 1988 (ਉਮਰ 30)
ਅੰਬਾਲਾ, ਹਰਿਆਣਾ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਮੈਨਚੇਸਟਰ ਬਿਜਨਸ ਸਕੂਲ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2011–ਹੁਣ ਤੱਕ

ਪ੍ਰੀਨਿਤੀ ਚੋਪੜਾ (ਜਨਮ: 22 ਅਕਤੂਬਰ,1988) ਇੱਕ ਭਾਰਤੀ ਅਦਾਕਾਰਾ ਹੈ ਜਿਸਨੇ ਹਿੰਦੀ ਫ਼ਿਲਮਾਂ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਚੋਪੜਾ ਸ਼ੁਰੂ ਵਿਚ ਨਿਵੇਸ਼ ਬੈਕਿੰਗ ਵਿਚ ਕਰੀਅਰ ਬਣਾਉਣਾ ਚਾਹੁੰਦੀ ਸੀ, ਪਰ ਮੈਨਚੈਸਟਰ ਬਿਜ਼ਨਸ ਸਕੂਲ ਤੋਂ ਬਿਜ਼ਨਸ, ਵਿੱਤ ਅਤੇ ਅਰਥ-ਸ਼ਾਸਤਰ ਵਿੱੱਚ ਤੀਹਰੀ ਸਨਮਾਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਹ 2009 ਵਿੱੱਚ ਆਰਥਿਕ ਮੰਦਵਾੜੇ ਦੇ ਦੌਰਾਨ ਭਾਰਤ ਵਾਪਸ ਪਰਤ ਕੇ ਯਸ਼ ਰਾਜ ਫਿਲਮਜ਼ ਵਿੱਚ ਜਨਤਕ ਸੰਬੰਧਾਂ ਦੇ ਸਲਾਹਕਾਰ ਵਜੋਂ ਸ਼ਾਮਲ ਹੋਈ। ਬਾਅਦ ਵਿੱਚ, ਉਸਨੇ ਇੱਕ ਅਦਾਕਾਰਾ ਦੇ ਰੂਪ ਵਿੱਚ ਕੰਪਨੀ ਨਾਲ ਇੱਕ ਇਕਰਾਰਨਾਮਾ ਕੀਤਾ।

ਚੋਪੜਾ ਨੇ 2011 ਵਿੱਚ ਰੋਮਾਂਟਿਕ ਕਾਮੇਡੀ 'ਲੇਡੀਜ਼ ਵਰਸਿਜ਼ ਰਿਕੀ ਬਹਿਲ' ਨਾਲ ਆਪਣਾ ਕੈਰੀਅਰ ਸ਼ੁਰੂ ਕੀਤਾ, ਜਿਸ ਲਈ ਉਸਨੇ ਫ਼ਿਲਮਫ਼ੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ ਲਈ ਫਿਲਮਫੇਅਰ ਅਵਾਰਡ ਜਿੱਤਿਆ ਅਤੇ ਇੱਕ ਵਧੀਆ ਸਹਾਇਕ ਅਭਿਨੇਤਰੀ ਨਾਮਜ਼ਦਗੀ ਪ੍ਰਾਪਤ ਕੀਤੀ। ਉਸ ਨੇ ਬਾਕਸ ਆਫਿਸ 'ਤੇ ਆਪਣੀ ਪ੍ਰਮੁੱਖ ਭੂਮਿਕਾ ਲਈ- ਇਸ਼ਕਜਾਦੇ (2012), ਸ਼ੁੱੱਧ ਦੇਸੀ ਰੋਮਾਂਸ (2013) ਅਤੇ 'ਹਸੀ ਤੋ ਫਸੀ' (2014) ਫਿਲਮਾਂ ਲਈ ਪ੍ਰਸ਼ੰਸਾ ਹਾਸਲ ਕੀਤੀ। ਅਦਾਕਾਰੀ ਤੋਂ ਤਿੰਨ ਸਾਲਾਂ ਦੀ ਛੁੱਟੀ ਤੋਂ ਬਾਅਦ, ਉਸਨੇ ਬਲਾਕਬਲਟਰ ਕਾਮੇਡੀ ਗੋਲਮਾਲ ਅਗੇਂਨ (2017) ਵਿੱੱਚ ਕੰਮ ਕੀਤਾ, ਜੋ ਕਿ ਵੱਡੀਆਂ ਭਾਰਤੀ ਫਿਲਮਾਂ ਵਿਚੋਂ ਇੱੱਕ ਸੀ।

ਮੁੱਢਲਾ ਜੀਵਨ ਅਤੇ ਕੈਰੀਅਰ[ਸੋਧੋ]

Manchester Business School: large, red-brick building with trees in front
ਚੋਪੜਾ ਨੇ ਮੈਨਚੇਸ੍ਟਰ ਬਿਜਨੇਸ ਸਕੂਲ ਤੋਂ ਬਿਜਨਸ, ਵਿੱਤ ਅਤੇ ਅਰਥਸ਼ਾਸਤਰ ਵਿੱਚ ਤੀਹਰੀ ਆਨਰੇਜ਼ ਦੀ ਡਿਗਰੀ ਹਾਸਲ ਕੀਤੀ।

ਪ੍ਰੀਨਿਤੀ ਚੋਪੜਾ ਦਾ ਜਨਮ 22 ਅਕਤੂਬਰ 1988 ਨੂੰ ਅੰਬਾਲਾ, ਹਰਿਆਣਾ ਵਿੱੱਚ ਇੱੱਕ ਪੰਜਾਬੀ ਪਰਿਵਾਰ ਵਿੱੱਚ ਹੋਇਆ ਸੀ।[1][2][3] ਉਸ ਦੇ ਪਿਤਾ, ਪਵਨ ਚੋਪੜਾ, ਭਾਰਤੀ ਫੌਜ ਦੇ ਅੰਬਾਲਾ ਛਾਉਣੀ ਵਿੱੱਚ ਇੱੱਕ ਵਪਾਰੀ ਅਤੇ ਸਪਲਾਇਰ ਹਨ ਅਤੇ ਉਸ ਦੀ ਮਾਂ ਰੀਨਾ ਚੋਪੜਾ ਹੈ। ਉਸ ਦੇ ਦੋ ਭਰਾ ਹਨ: ਸ਼ਿਵੰਗ ਅਤੇ ਸਹਜ; ਅਦਾਕਾਰਾਵਾਂ ਪ੍ਰਿਯੰਕਾ ਚੋਪੜਾ, ਮੀਰਾ ਚੋਪੜਾ ਮੰਨਾਰਾ ਚੋਪੜਾ ਉਸ ਦੀਆਂ ਚਚੇਰੀਆਂ ਭੈਣਾਂ ਹਨ।[4][5][6] ਚੋਪੜਾ ਨੇ ਕਾਨਵੈਂਟ ਆਫ਼ ਜੀਜਸ ਅਤੇ ਮੈਰੀ, ਅੰਬਾਲਾ ਤੋਂ ਪੜ੍ਹਾਈ ਕੀਤੀ।[7] ਦ ਹਿੰਦੂ ਵਿੱੱਚ ਪ੍ਰਕਾਸ਼ਿਤ ਇੱਕ ਇੰਟਰਵਿਊ ਵਿੱਚ, ਉਸਨੇ ਦੱਸਿਆ ਕਿ ਉਹ ਇੱਕ ਬਹੁਤ ਵਧੀਆ ਵਿਦਿਆਰਥੀ ਸੀ ਅਤੇ ਹਮੇਸ਼ਾ ਇੱਕ ਨਿਵੇਸ਼ ਬੈਂਕਰ ਬਣਨਾ ਚਾਹੁੰਦੀ ਸੀ।[8]

ਹਵਾਲੇ[ਸੋਧੋ]

  1. "Birthday Bells". Dainik Bhaskar. Archived from the original on 4 October 2013. Retrieved 19 February 2013. 
  2. Bhattacharya, Budhaditya (22 June 2012). "Films for real!". The Hindu. Archived from the original on 31 March 2013. Retrieved 31 March 2013. 
  3. "Parineeti Chopra: Who is she?". India Today. 11 April 2012. Archived from the original on 9 April 2013. Retrieved 9 April 2013. 
  4. Sharma, Amrapali (10 February 2012). "Parineeti Chopra blindly follows Priyanka". The Times Of India. Retrieved 1 February 2013. 
  5. "Priyanka's family thrilled". The Tribune. 1 December 2000. Archived from the original on 21 November 2013. Retrieved 2 September 2012. 
  6. "Here's Priyanka Chopra's another cousin on the block!". India Today. 5 June 2012. Archived from the original on 29 November 2014. Retrieved 25 June 2013. 
  7. Singh, Suhani (1 March 2013). "6 Stars in the Making". India Today. Archived from the original on 9 April 2013. Retrieved 9 April 2013. 
  8. ਹਵਾਲੇ ਵਿੱਚ ਗਲਤੀ:Invalid <ref> tag; no text was provided for refs named real2