ਮੰਨੂ ਭੰਡਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੰਨੂ ਭੰਡਾਰੀ
Manu Bhandari bharat-s-tiwari-photography-IMG 7163 December 27, 2015.jpg
ਮੰਨੂ ਭੰਡਾਰੀ
ਜਨਮ (1931-04-03) 3 ਅਪ੍ਰੈਲ 1931 (ਉਮਰ 89)
ਭਾਨਪੁਰਾ, ਮੱਧ ਪ੍ਰਦੇਸ਼
ਸਾਥੀਰਾਜੇਂਦ੍ਰ ਯਾਦਵ

ਮੰਨੂ ਭੰਡਾਰੀ (ਹਿੰਦੀ: मन्नू भंडारी) (ਜਨਮ: 3 ਅਪ੍ਰੈਲ 1931) ਹਿੰਦੀ ਦੀ ਪ੍ਰਸਿੱਧ ਕਹਾਣੀਕਾਰ ਹੈ। ਮੱਧ ਪ੍ਰਦੇਸ਼ ਵਿੱਚ ਮੰਦਸੌਰ ਜਿਲ੍ਹੇ ਦੇ ਭਾਨਪੁਰਾ ਪਿੰਡ ਵਿੱਚ ਜਨਮੀ ਮੰਨੂ ਦਾ ਬਚਪਨ ਦਾ ਨਾਮ ਮਹੇਂਦ੍ਰ ਕੁਮਾਰੀ ਸੀ। ਲੇਖਕ ਵਜੋਂ ਉਸ ਨੇ ਮੰਨੂ ਨਾਮ ਦੀ ਚੋਣ ਕੀਤੀ। ਕੋਲਕਾਤਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਕੇ ਉਸ ਨੇ 1953 ਐਮ.ਏ ਹਿੰਦੀ, ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਕੀਤੀ[1] ਅਤੇ ਸਾਲਾਂ ਤੱਕ ਦਿੱਲੀ ਦੇ ਮੀਰਾਂਡਾ ਹਾਊਸ ਵਿੱਚ ਅਧਿਆਪਕਾ ਰਹੀ। ਸਤਿਯੁਗ ਵਿੱਚ ਧਾਰਾਵਾਹਿਕ ਵਜੋਂ ਪ੍ਰਕਾਸ਼ਿਤ ਨਾਵਲ 'ਆਪਕਾ ਬੰਟੀ' (आपका बंटी) ਅਤੇ 'ਮਹਾਭੋਜ' (महाभोज) ਲਈ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਮੰਨੂ ਭੰਡਾਰੀ ਵਿਕਰਮ ਯੂਨੀਵਰਸਿਟੀ, ਉੱਜੈਨ ਵਿੱਚ ਪ੍ਰੇਮਚੰਦ ਸਿਰਜਨਪੀਠ ਦੀ ਅਧਿਅਕਸ਼ਾ ਵੀ ਰਹੀ। ਲਿਖਣ ਦੇ ਕਲਾ ਉਸ ਨੂੰ ਵਿਰਾਸਤ ਵਿੱਚ ਮਿਲੀ ਸੀ। ਉਸ ਦੇ ਪਿਤਾ ਸੁਖ ਸੰਪਤਰਾਏ ਵੀ ਮਸ਼ਹੂਰ ਲੇਖਕ ਸਨ।

ਰਚਨਾਵਾਂ[ਸੋਧੋ]

ਕਹਾਣੀ-ਸੰਗ੍ਰਹ[ਸੋਧੋ]

  • ਏਕ ਪਲੇਟ ਸੈਲਾਬ
  • ਮੈਂ ਹਾਰ ਗਈ
  • ਤੀਨ ਨਿਗਾਹੋਂ ਕੀ ਏਕ ਤਸਵੀਰ
  • ਯਹੀ ਸਚ ਹੈ
  • ਤ੍ਰਿਸ਼ੰਕੂ
  • ਸ਼੍ਰੇਸ਼ਟ ਕਹਾਣੀਆਂ
  • ਆਂਖੋਂ ਦੇਖਾ ਝੂਠ
  • ਨਾਯਕ ਖਲਨਾਯਕ ਵਿਦੂਸ਼ਕ

ਨਾਵਲ[ਸੋਧੋ]

  • ਆਪਕਾ ਬੰਟੀ
  • ਮਹਾਭੋਜ, ਸ੍ਵਾਮੀ
  • ਏਕ ਇੰਚ ਮੁਸਕਾਨ ਔਰ ਕਲਵਾ
  • ਏਕ ਕਹਾਨੀ ਯਹ ਭੀ

ਪਟਕਥਾਵਾਂ[ਸੋਧੋ]

  • ਰਜਨੀ
  • ਨਿਰਮਲਾ
  • ਸਵਾਮੀ
  • ਦਰਪਣ

ਨਾਟਕ[ਸੋਧੋ]

  • ਬਿਨਾ ਦੀਵਾਰੋਂ ਕਾ ਘਰ

ਹਵਾਲੇ[ਸੋਧੋ]