ਮੱਲੂਪੋਤਾ
ਮੱਲੂਪੋਤਾ ਭਾਰਤੀ ਪੰਜਾਬ ਵਿੱਚ ਨਵਾਂਸ਼ਹਿਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਪਿੰਡ ਹੈ ਰਾਹੋਂ - ਚੰਡੀਗੜ੍ਹ ਰੋਡ ਤੋਂ 8 ਕਿਲੋਮੀਟਰ ਫਾਸਲੇ ਤੇ ਵਸਿਆ ਹੈ, ਅਤੇ ਇਸਦਾ ਆਪਣਾ ਰੇਲਵੇ ਸਟੇਸ਼ਨ ਹੈ। ਕੁੱਲ ਰਕਬਾ 55 ਏਕੜ (220,000 ਵਰਗ ਮੀਟਰ) ਹੈ। [1]
ਇਹ ਇੱਕ ਇਤਿਹਾਸਕ ਪਿੰਡ ਹੈ, ਜਿਸ ਵਿੱਚ ਉਨ੍ਹਾਂ 22 ਮੰਜੀਆਂ ਵਿੱਚੋਂ ਇੱਕ ਹੈ ਜੋ ਸਿੱਖ ਧਰਮ ਨੂੰ ਦੁਨੀਆਂ ਵਿੱਚ ਫੈਲਾਉਣ ਲਈ ਤੀਜੇ ਸਿੱਖ ਗੁਰੂ - ਗੁਰੂ ਅਮਰਦਾਸ ਜੀ ਨੇ ਸਥਾਪਿਤ ਕੀਤੀਆਂ ਸਨ। ਇਸ ਪਿੰਡ ਨੇ ਅੱਜ ਵੀ ਉਸ ਥਾਂ ਨੂੰ ਆਪਣੀ ਮੂਲ ਬਣਤਰ ਵਿੱਚ ਰੱਖਿਆ ਹੋਇਆ ਹੈ।
ਮੱਲੂਪੋਤਾ ਦੀ ਸਥਾਪਨਾ ਬਾਬਾ ਖ਼ਾਨ ਦਾਸ ਨੇ ਕੀਤੀ ਸੀ। ਮੱਲੂਪੋਤਾ ਵਿਚ ਉਨ੍ਹਾਂ ਦੇ ਨਾਂ 'ਤੇ ਇਕ ਮੰਦਰ ਹੈ ਅਤੇ ਪਿੰਡ ਦੇ ਬਹੁਤੇ ਲੋਕ ਭਾਵੇਂ ਕਿਸੇ ਵੀ ਧਰਮ ਦੇ ਹੋਣ ਬਾਬਾ ਖ਼ਾਨ ਦਾਸ ਨੂੰ ਸੰਤ ਜਾਂ ਅਰਧ ਭਗਵਾਨ ਮੰਨਦੇ ਹਨ।
ਦਸੰਬਰ 2020 ਵਿੱਚ, ਇਸ ਪਿੰਡ ਦੇ ਲੋਕਾਂ ਦੇ ਯਤਨਾਂ ਦੀ 2020 ਦੇ ਭਾਰਤੀ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਉਨ੍ਹਾਂ ਦੇ ਯੋਗਦਾਨ ਸਦਕਾ ਬਹੁਤ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ 10 ਕੁਇੰਟਲ ਦੇਸੀ ਪਿੰਨੀਆਂ ਵੰਡੀਆਂ। [2]