ਮੱਸਾ
ਮੱਸਾ ਸ਼ਰੀਰ ਤੇ ਕਿਤੇ-ਕਿਤੇ ਕਾਲੇ ਰੰਗ ਦਾ ਉਭਰਿਆ ਹੋਇਆ ਮਾਸ ਦਾ ਛੋਟਾ ਦਾਣਾ ਹੁੰਦਾ ਹੈ ਜੋ ਕਿ ਵਿਗਿਆਨ ਦੇ ਅਨੁਸਾਰ ਇੱਕ ਤਰਾਂ ਦਾ ਚਮੜੀ ਦਾ ਰੋਗ ਮੰਨਿਆ ਜਾਂਦਾ ਹੈ I ਜੋ ਕਿ ਖਾਸ ਤੌਰ ਤੇ ਇਨਸਾਨ ਦੇ ਹੱਥਾਂ ਅਤੇ ਪੈਰਾਂ ਤੇ ਹੁੰਦਾ ਹੈ ਪਰ ਨਾਲ ਹੀ ਇਹ ਸ਼ਰੀਰ ਦੇ ਕਿਸੀ ਵੀ ਹਿੱਸੇ ਤੇ ਹੋ ਸਕਦਾ ਹੈ I ਮੱਸਾ ਇੱਕ ਤਰ੍ਹਾਂ ਦੇ ਵਾਰਿਸ ਦੀ ਲਾਗ ਨਾਲ ਹੁੰਦਾ ਹੈ, ਖਾਸ ਤੌਰ ਤੇ ਇਨਸਾਨੀ ਪੈਪੀਲੋਮਾਵਾਇਰਸ (ਐਚਪੀਵੀ) ਨਾਲ I ਮੱਸੇ ਦੀਆਂ ਤਕਰੀਬਨ 10 ਕਿਸਮਾਂ ਹੁੰਦੀਆਂ ਹਨ- ਜਿਹਨਾਂ ਵਿਚੋਂ ਜ਼ਿਆਦਾਤਰ ਬਹੁਤੇ ਨੁਕਸਾਨ ਵਾਲੀਆਂ ਨਹੀਂ ਹੁੰਦੀਆਂ I ਮੱਸੇ ਇਹ ਕਿਸੇ ਹੋਰ ਤੋਂ ਛੂਤ ਨਾਲ ਹੋ ਸਕਦੇ ਹਨ; ਇਹ ਛੂਆਛੂਤ ਦਾ ਰੋਗ ਵੀ ਹੈ ਅਤੇ ਜ਼ਿਆਦਾਤਰ ਸ਼ਰੀਰ ਵਿੱਚ ਉਸ ਥਾਂ ਤੋਂ ਪਰਵੇਸ਼ ਕਰਦੇ ਹਨ ਜਿੱਥੇ ਚਮੜੀ ਫੱਟੀ ਹੋਵੇ I[1]
ਕਿਸਮਾਂ
[ਸੋਧੋ]ਮੱਸੇ ਦੀਆਂ ਕਿਸਮਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਇਹ ਆਕਾਰ ਅਤੇ ਜਿਸ ਥਾਂ ਤੇ ਹੋਇਆ ਹੈ ਉਸ ਹਿਸਾਬ ਨਾਲ ਵੱਖ ਹੋਣ ਦੇ ਨਾਲ-ਨਾਲ, ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਇਨਸਾਨੀ ਪੈਪੀਲੋਮਾਵਾਇਰਸ ਸ਼ਾਮਲ ਹੈ I[2][3] ਜਿਨ੍ਹਾਂ ਵਿੱਚ ਸ਼ਾਮਲ ਹੈ-
- ਆਮ ਮੱਸੇ (ਵੈਰੁਕਾ ਵਲਗੈਰਿਸ), ਇੱਕ ਉਬਰਿਆ ਹੋਇਆ ਮੱਸਾ ਜਿਸਦੀ ਸਤਹ ਖੁਰਦਰੀ ਹੋਵੇ, ਜੋ ਜ਼ਿਆਦਾਤਰ ਹੱਥਾਂ ਤੇ ਹੋਣ ਦੇ ਨਾਲ-ਨਾਲ, ਸ਼ਰੀਰ ਦੇ ਕਿਸੇ ਵੀ ਹਿੱਸੇ ਤੇ ਹੋ ਸਕਦਾ ਹੈ I
- ਫਲੈਟ ਮੱਸਾ (ਵੈਰੁਕਾ ਪਲਾਨਾ), ਇੱਕ ਛੋਟਾ, ਨਿਰਵਿਘਨ ਵੱਢਣੀ ਮੱਸਾ, ਚਮੜੀ ਰੰਗੀ, ਜੋਕਿ ਬਹੁਤ ਜਿਆਦਾ ਮਾਤਰਾ ਵਿੱਚ ਹੋ ਸਕਦੇ ਹਨ; ਜੋ ਆਮ ਤੋਰ ਤੇ ਮੂੰਹ, ਗਰਦਣ, ਹੱਥਾਂ, ਗੁੱਟਾਂ ਅਤੇ ਗੋਢਿਆਂ ਤੇ ਹੁੰਦੇ ਹਨ I[4]
- ਫੀਲੀਫੋਰਮ ਜਾਂ ਡਿਜੀਟੇਟ ਮੱਸਾ, ਇੱਕ ਧਾਗੇ ਜਾਂ ਉਗਂਲੀ ਵਰਗਾ ਮੱਸਾ, ਜੋ ਆਮ ਤੋਰ ਤੇ ਮੂੰਹ, ਖਾਸ ਤੋਰ ਤੇ ਪਲਕਾਂ ਅਤੇ ਬੂੱਲਾਂ ਦੇ ਨੇੜੇ ਮਿਲਦੇ ਹਨ I
- ਜੈਨਿਟਲ ਮੱਸਾ, (ਵੈਨੇਰਿਯਲ ਮੱਸਾ, ਕੋਨਡਿਲੋਮਾ ਐਕੂਮੀਨੇਟਮ, ਵੈਰੂਕਾ ਐਕੂਮੀਨਾਟਾ), ਇੱਕ ਮੱਸਾ ਜੋ ਜਨਣ ਤੇ ਹੁੰਦਾ ਹੈI
- ਮੌਸੈਕ ਮੱਸਾ, ਤੰਗ ਕਲਸਟਰ ਪਲੈਂਟਰ ਕਿਮਸ ਦੇ ਮੱਸਿਆਂ ਦਾ ਸਮੂਹ, ਆਮ ਤੌਰ ਤੇ ਹੱਥਾਂ ਜਾਂ ਪੈਰਾਂ ਦੀਆਂ ਅੱਡੀਆਂ ਤੇ ਹੋਣ ਵਾਲਾ I
- ਪੈਰੀਉਂਗੁਲ ਮੱਸਾ, ਇੱਕ ਗੋਬੀ- ਦੀ ਤਰਾਂ ਮੱਸਿਆਂ ਦਾ ਝੂੰਡ ਜੋ ਨੋਹਾਂ ਦੇ ਆਲੇ-ਦੁਆਲੇ ਹੁੰਦੇ ਹਨ I
- ਪਲੈਂਟਰ ਮੱਸਾ (ਵੈਰੂਕਾ, ਵੈਰੂਕਾ ਪਲੈਂਟਰਿਸ), ਸਖ਼ਤ ਕਦੇ-ਕਦੇ ਦਰਦਨਾਕ ਮਾਂਸ, ਕਈ ਵਾਰ ਵਿੱਚਕਾਰ ਕਾਲੇ ਨਿਸ਼ਾਨ; ਜਿਆਦਾਤਰ ਪੈਰਾਂ ਦੀਆਂ ਅੱਡੀਆਂ ਤੇ ਦੱਬਾ ਵਾਲੇ ਬਿੰਦੂ I
ਕਾਰਨ
[ਸੋਧੋ]ਮੱਸੇ ਹੋਣ ਦਾ ਕਾਰਨ ਇਨਸਾਨੀ ਪੈਪੀਲੋਮਾਵਾਇਰਸ (ਐਚਪੀਵੀ) ਹੈ I ਪੈਪੀਲੋਮਾ ਵਾਇਰਸ ਦੀ ਤਕਰੀਬਨ 130 ਕਿਸਮਾਂ ਹਨ I[5] ਐਚਪੀਵੀ ਸਕੁਆਮੋਸ ਇਪੀਥੈਲਿਅਮ ਨੂੰ ਲਾਗ ਕਰਦਾ ਹੈ, ਜਿਆਦਾਤਰ ਚਮੜੀ ਜਾਂ ਜੈਨੀਟਲ, ਪਰ ਹਰ ਐਚਪੀਵੀ ਦੀ ਕਿਸਮ ਖਾਸ ਤੋਰ ਤੇ ਸ਼ਰੀਰ ਦੇ ਕੁਝ ਹੀ ਹਿੱਸਿਆਂ ਨੂੰ ਲਾਗ ਕਰਦਾ ਹੈ I ਬਹੁਤ ਸਾਰੇ ਕਿਸਮਾਂ ਦੇ ਐਚਪੀਵੀ ਸ਼ੁਰੂਆਤੀ ਵਿਕਾਸ ਕਰ ਸਕਦੇ ਹਨ, ਜਿਸ ਥਾਂ ਵਿੱਚ ਇਸਦਾ ਲਾਗ ਹੁੰਦਾ ਹੈ ਉਸਨੂੰ ਅਕਸਰ “ਮੱਸਾ” ਜਾਂ “ਪੈਪੀਲੋਮਾ” ਕਹਿੰਦੇ ਹਨ I ਹੋਰ ਕਈ ਤਰ੍ਹਾਂ ਦੇ ਆਮ ਐਚਪੀਵੀ ਅਤੇ ਮੱਸਿਆਂ ਦੀ ਜਾਣਕਾਰੀ ਹੇਠ ਦਿੱਤੀ ਗਈ ਹੈ-
- ਆਮ ਮੱਸੇ- ਐਚਪੀਵੀ ਕਿਸਮਾਂ 2 ਅਤੇ 4 (ਜ਼ਿਆਦਾਤਰ ਆਮ); ਕਿਸਮਾਂ 1,3,26,29 ਅਤੇ 57 ਅਤੇ ਹੋਰ I
- ਕੈਂਸਰ ਅਤੇ ਜੈਨਿਟਲ ਡਿਸਪਲਾਸਿਆ- “ਜ਼ਿਆਦਾ-ਖਤਰੇ ਵਾਲਾ” ਐਚਪੀਵੀ ਕਿਸਮਾਂ ਕੈਂਸਰ ਨਾਲ ਸੰਬੰਧਿਤ ਹਨ, ਖਾਸਕਰ ਸਰਵਾਇਕਲ ਕੈਂਸਰ, ਅਤੇ ਇਸਦੇ ਕਾਰਨ ਕੁਝ ਵਲੱਵਰ ਵੀ ਹੋ ਸਕਦਾ ਹੈ, ਵੈਜਾਇਨਲ,[6] ਪਿਨਾਇਲ, ਐਨਲ[7] ਅਤੇ ਕੁਝ ਓਰੋਫਾਇਰਿਲਜਿਅਲ ਕੈਂਸਰ I “ਘੱਟ - ਖਤਰੇ ਵਾਲੀ” ਕਿਸਮਾਂ, ਮੱਸੇ ਜਾਂ ਕਿਸੀ ਹੋਰ ਹਾਲਾਤਾਂ ਨਾਲ ਸੰਬੰਧਿਤ I[8][6]
- ਜ਼ਿਆਦਾ-ਖਤਰੇ ਵਾਲਾ: 16, 18 (ਜ਼ਿਆਦਾ ਸਰਵਾਇਕਲ ਕੈਂਸਰ ਦਾ ਕਾਰਨ); 31, 33, 35, 39, 45, 52, 58, 59 ਅਤੇ ਹੋਰ I
ਹਵਾਲੇ
[ਸੋਧੋ]- ↑ "Warts Types, Causes, Symptoms, Treatments, Prevention". Webmd.com. 2010-09-02. Retrieved 24th December 2015.
{{cite web}}
: Check date values in:|accessdate=
(help) - ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Wart Removal". drbatul.com. Retrieved 24th December 2015.
{{cite web}}
: Check date values in:|accessdate=
(help) - ↑ de Villiers EM, Fauquet C, Broker TR, Bernard HU, zur Hausen H (Jun 2004). "Classification of papillomaviruses". Virology. 324 (1): 17–27. PMID 15183049.
{{cite journal}}
: CS1 maint: multiple names: authors list (link) - ↑ 6.0 6.1 "FDA Approves Expanded Uses for Gardasil to Include Preventing Certain Vulvar and Vaginal Cancers". 2008-09-12. Retrieved 24th December 2015.
{{cite web}}
: Check date values in:|accessdate=
(help) - ↑ Cortez, Michelle Fay and Pettypiece, Shannon (2008-11-13). "Merck Cancer Shot Cuts Genital Warts, Lesions in Men". Bloomberg News. Retrieved 24th December 2015.
{{cite web}}
: Check date values in:|accessdate=
(help)CS1 maint: multiple names: authors list (link) - ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).