ਯਸ਼ਵੰਤ ਵਿਠੋਬਾ ਚਿਤਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯਸ਼ਵੰਤ ਵਿਠੋਬਾ ਚਿਤਾਲl
ಯಶವಂತ ವಿಠೇೂಬಾ ಚಿತ್ತಾಲ
ਜਨਮ(1928-08-03)3 ਅਗਸਤ 1928
ਹਾਨੇਹੱਲੀ, ਉੱਤਰਾ ਕੰਨੜ, ਕਰਨਾਟਕ
ਮੌਤ22 ਮਾਰਚ 2014(2014-03-22) (ਉਮਰ 85)[1]
ਮੁੰਬਈ
ਕੌਮੀਅਤਭਾਰਤੀ
ਕਿੱਤਾਕੈਮਿਸਟ, ਗਲਪ ਲੇਖਕ
ਲਹਿਰਨਯਾ
ਇਨਾਮਸਾਹਿਤ ਅਕਾਦਮੀ ਅਵਾਰਡ,
ਡਾ. ਮਸਤੀ ਅਵਾਰਡ
ਆਦਿਕਵੀ ਪੰਪਾ ਪੁਰਸਕਾਰ
ਵਿਧਾਗਲਪ

ਯਸ਼ਵੰਤ ਵਿਠੋਬਾ ਚਿਤਾਲ ( ਕੰਨੜ: ಯಶವಂತ ವಿಠೇೂಬಾ ಚಿತ್ತಾಲ ) (3 ਅਗਸਤ 1928 – 22 ਮਾਰਚ 2014) ਇੱਕ ਕੰਨੜ ਗਲਪ ਲੇਖਕ ਸੀ। [2] ਜੀ ਐਸ ਅਮੁਰ ਨੇ ਕਿਹਾ: “ਉਸਦੀਆਂ ਛੋਟੀਆਂ ਕਹਾਣੀਆਂ ਵਿਚੋਂ ਬਹੁਤ ਸਾਰੀਆਂ ਬੇਹੱਦ ਸ਼ਾਨਦਾਰ ਹਸਨ, ਅਤੇ ਉਸ ਦੀ ਅੱਡਰੀ ਛੋਹ ਦੀਆਂ ਗਵਾਹ ਹਨ। ਭਾਸ਼ਾ, ਸ਼ੈਲੀ ਅਤੇ ਬਿਰਤਾਂਤ ਦੇ ਨਾਲ ਉਸਨੇ ਜੋ ਪ੍ਰਯੋਗ ਕੀਤੇ, ਉਹ ਬੇਮਿਸਾਲ ਹਨ।” [3]

ਜੀਵਨੀ[ਸੋਧੋ]

ਉਸ ਦਾ ਜਨਮ ਉੱਤਰ ਕੰਨੜ ਜ਼ਿਲ੍ਹਾ, ਹਾਨੇਹੱਲੀ ਵਿੱਚ ਹੋਇਆ ਸੀ। [4] ਉਸਨੇ ਆਪਣੀ ਮੁੱਢਲੀ ਸਕੂਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਅਤੇ ਆਪਣੀ ਹਾਈ ਸਕੂਲ ਦੀ ਗਿੱਬਜ਼ ਹਾਈ ਸਕੂਲ, ਕੁਮਤਾ (1944) ਤੋਂ ਪੂਰੀ ਕੀਤੀ। ਬਾਅਦ ਵਿਚ ਉਸਨੇ ਸਾਇੰਸ ਵਿਚ ਬੈਚਲਰ ਅਤੇ ਤਕਨਾਲੋਜੀ ਵਿਚ ਬੈਚਲਰ ਦੋਨੋਂ ਬੰਬੇ ਯੂਨੀਵਰਸਿਟੀ ਤੋਂ 1955 ਵਿਚ ਚੋਟੀ ਦੇ ਰੈਂਕ ਅਤੇ ਸੋਨੇ ਦੇ ਤਗਮੇ ਨਾਲ ਕੀਤੀਆਂ। ਅਤੇ ਸਟੀਵਨਜ਼ ਇੰਸਟੀਚਿਊਟ ਆਫ਼ ਟੈਕਨਾਲੋਜੀ, ਸੰਯੁਕਤ ਰਾਜ ਤੋਂ ਕੈਮੀਕਲ ਇੰਜੀਨੀਅਰਿੰਗ ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਅਤੇ ਸਾਹਿਤ ਦੇ ਨਾਲ ਨਾਲ ਵਿਗਿਆਨ ਅਤੇ ਤਕਨਾਲੋਜੀ ਵਿਚ ਆਪਣਾ ਕੈਰੀਅਰ ਵੀ ਬਣਾਇਆ।[5] ਪੌਲੀਮਰ ਸਾਇੰਸ ਅਤੇ ਸਿੰਥੈਟਿਕ ਰੈਸਿਨ ਦੇ ਖੇਤਰ ਵਿਚ ਉਸ ਦੇ ਯੋਗਦਾਨ ਨੂੰ ਚੰਗੀ ਤਰ੍ਹਾਂ ਪਛਾਣਿਆ ਜਾਂਦਾ ਹੈ ਅਤੇ ਉਸਨੂੰ ਪਲਾਸਟਿਕ ਅਤੇ ਰਬਰ ਇੰਸਟੀਚਿਊਟ ਆਫ਼ ਲੰਡਨ ਦਾ ਫੈਲੋ ਚੁਣਿਆ ਗਿਆ। [6]

ਹਾਲਾਂਕਿ ਆਪਣੇ ਅਨੇਕਾਂ ਨਾਵਲਾਂ ਅਤੇ ਛੋਟੀਆਂ ਕਹਾਣੀਆਂ ਲਈ ਜਾਣਿਆ ਜਾਂਦਾ ਹੈ, ਚਿਤਾਲ ਨੇ ਸਾਹਿਤਕ ਅਲੋਚਨਾ ਅਤੇ ਲੇਖ ਵੀ ਲਿਖੇ ਹਨ। ਉਸ ਦੀ ਮੁਢਲੀ ਲੇਖਣੀ ਉਸ ਦੇ ਭਰਾ, ਉੱਘੇ ਕਵੀ ਗੰਗਾਧਰ ਚਿਤਾਲ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਇਸ ਤੋਂ ਪਹਿਲਾਂ ਦੀਆਂ ਇਹ ਲਿਖਤਾਂ ਉੱਤਰੀ ਕਨਾਰਾ ਜ਼ਿਲ੍ਹੇ ਵਿਚ ਉਸ ਦੇ ਘਰ ਦੇ ਸਭਿਆਚਾਰ ਨੂੰ ਦਰਸਾਉਂਦੀਆਂ ਹਨ। ਉਸਦੇ ਬਾਅਦ ਦੇ ਨਾਵਲ ਸ਼ਹਿਰੀ ਹਕੀਕਤ ਅਤੇ ਆਧੁਨਿਕ ਭਾਰਤੀ ਜੀਵਨ ਦੀਆਂ ਸੰਬੰਧਿਤ ਪੇਚੀਦਗੀਆਂ ਦੇ ਵਿਸ਼ਿਆਂ ਨੂੰ ਚਿਤਰਦੇ ਹਨ। ਉਨ੍ਹਾਂ ਤੇ ਰੈਡੀਕਲ ਮਾਨਵਵਾਦੀ ਐਮ ਐਨ ਰਾਏ ਅਤੇ ਏਰਿਕ ਫਰੋਮ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਉਸਦੀ ਅਧੀਨਗੀ ਹਮੇਸ਼ਾ ਸਮਕਾਲੀ ਸਮਾਜਿਕ-ਰਾਜਨੀਤਿਕ ਹਕੀਕਤਾਂ ਨਾਲ ਡੂੰਘੀ ਤਰ੍ਹਾਂ ਓਤਪੋਤ ਰਹੀ ਹੈ।[7]

ਉਹ ਬਹੁਤ ਸਾਰੇ ਵੱਕਾਰੀ ਪੁਰਸਕਾਰ ਪ੍ਰਾਪਤ ਕੀਤੇ ਹਨ ਜਿਨ੍ਹਾਂ ਵਿੱਚ 1979, 1980 ਅਤੇ 1990 ਵਿੱਚ ਕਰਨਾਟਕ ਸਾਹਿਤ ਅਕਾਦਮੀ ਅਵਾਰਡ; 1983 ਵਿੱਚ ਕੇਂਦਰੀ ਸਾਹਿਤ ਅਕਾਦਮੀ ਅਵਾਰਡ; ਅਤੇ 1983 ਵਿੱਚ ਡਾ. ਮਸਤੀ ਅਵਾਰਡ ਸ਼ਾਮਲ ਹਨ।

ਹਵਾਲੇ[ਸੋਧੋ]