ਯੂਕ੍ਰੇਨ ਉੱਤੇ ਰੂਸੀ ਹਮਲਾ, 2022

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੂਸੀ ਮਨਸਬਦਾਰਾਂ ਦੇ ਹਮਲਾ ਨਾ ਕਰਨ ਦੇ ਦਾਅਵੇ[ਸੋਧੋ]

ਸਰਹੱਦ ਉੱਤੇ ਫੌਜ ਲਗਾਉਣਾ ਦੇ ਬਾਵਜੂਦ ਵੀ, ਰੂਸੀ ਮਨਸਬਦਾਰਾਂ ਦਾ ਇਹ ਹੀ ਕਹਿਣਾ ਸੀ ਕਿ ਉਹ ਯੂਕ੍ਰੇਨ ਉੱਤੇ ਹਮਲਾ ਨਹੀਂ ਕਰਨਗੇ। 12 ਨਵੰਬਰ, 2021 ਨੂੰ, ਪੁਤਿਨ ਦੇ ਬੁਲਾਰੇ ਡਮੀਟ੍ਰੀ ਪੇਸ਼ਕੋਵ ਨੇ ਕਿਹਾ ਕਿ "ਰੂਸ ਕਿਸੇ ਨੂੰ ਵੀ ਡਰਾਉਂਦਾ ਜਾਂ ਧਮਕਾਉਂਦਾ ਨਹੀਂ ਹੈ" ਅਤੇ 12 ਦਸੰਬਰ 2021 ਨੂੰ ਆਖਿਆ ਕਿ ਯੂਕ੍ਰੇਨ ਦੇ ਪ੍ਰਤੀ ਤਣਾਅ "ਇਸ ਲਈ ਬਣਾਇਆ ਜਾ ਰਿਹਾ ਸੀ ਤਾਂ ਕਿ ਰੂਸ ਦੀ ਛਵੀ ਹੋਰ ਵਿਗਾੜੀ ਜਾ ਸਕੇ"।

ਯੂਕ੍ਰੇਨ ਉੱਤੇ ਰੂਸੀ ਹਮਲਾ, 2022
ਯੂਕ੍ਰੇਨ-ਰੂਸੀ ਜੰਗ ਦਾ ਹਿੱਸਾ
ਤਸਵੀਰ:ਯੂਕ੍ਰੇਨ ਉੱਤੇ ਰੂਸੀ ਹਮਲਾ, 2022.svg
ਫਰਮਾ:01 ਫਰਮਾ:ਮਾਰਚ ਫਰਮਾ:2022 ਤੱਕ ਦੇ ਫੌਜ ਦੇ ਹਾਲ
       ਯੂਕ੍ਰੇਨ
       ਰੂਸ ਅਤੇ ਰੂਸੀ ਵੱਖਵਾਦੀਆਂ ਦੇ ਕਬਜ਼ੇ ਹੇਠ ਯੂਕ੍ਰੇਨੀ ਇਲਾਕੇ
See also: ਯੂਕ੍ਰੇਨ-ਰੂਸੀ ਜੰਗ ਦਾ ਵਿਸਥਾਰ ਸਹਿਤ ਨਕਸ਼ਾ
ਮਿਤੀ24 ਫਰਵਰੀ 2022 (2022-ਫਰਵਰੀ-24) – ਹੁਣ ਤੱਕ (1 ਸਾਲ, 11 ਮਹੀਨੇ, 3 ਹਫਤੇ ਅਤੇ 4 ਦਿਨ)
ਥਾਂ/ਟਿਕਾਣਾ
{{{place}}}
ਹਾਲਤ

ਚੱਲ ਰਿਹਾ

 • ਰੂਸੀ ਫੌਜ ਰੂਸ, ਕ੍ਰੀਮੀਆ, ਅਤੇ ਬੇਲਾਰੂਸ ਰਾਹੀਂ ਯੂਕ੍ਰੇਨ ਵਿੱਚ ਵੜਦੀ ਹੈ
 • ਰੂਸੀ ਮਿਸਾਈਲਾਂ ਫੌਜੀ ਅੱਡਿਆਂ, ਹਵਾਈ ਅੱਡਿਆਂ, ਅਤੇ ਯੂਕ੍ਰੇਨ ਦੇ ਵੱਡੇ ਸ਼ਹਿਰ ਜਿਵੇਂ ਕਿ ਕੀਵ, ਲਵੀਵ, ਖਾਰਕੀਵ, ਅਤੇ ਓਦੇਸਾ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ
Belligerents
 • ਰੂਸ
 • ਡੋਨੇਟਸਕ ਜਮਹੂਰੀਅਤ
 • ਲੁਹਾਂਸਕ ਜਮਹੂਰੀਅਤ
 • ਬੇਲਾਰੂਸ
 • ਯੂਕ੍ਰੇਨ
  Commanders and leaders
  • ਵਲਾਦੀਮੀਰ ਪੁਤਿਨ
  • ਮਿਖੈਲ ਮਿਸ਼ੁਸਤਿਨ
  • ਸਰਜੇ ਸ਼ੋਏਗੁ
  • ਵੈਲੇਰੀ ਗੇਰਾਸਿਮੋਵ
  • ਵਲਾਦੀਮੀਰ ਕੋਲੋਕੋਲਟਸੇਵ
  • ਡੈਨਿਸ ਪੁਸ਼ਿਲਿਨ
  • ਵਲਾਦੀਮੀਰ ਪਾਸ਼ਕੋਵ
  • ਲਿਓਨਿਦ ਪਾਸੇਚਨਿਕ
  • ਸਰਜੇ ਕੋਜ਼ਲੋਵ
 • ਵੋਲੋਦਿਮਿਰ ਜ਼ੈਲੈਂਸਕੀ
 • ਡੈਨਿਸ ਸ਼ਮਿਹਾਲ
 • ਓਲੇਕਸੀ ਰੇਜ਼ਨਿਕੋਵ
 • ਡੈਨਿਸ ਮੋਨਾਸਟਿਰਸਕਿ
 • ਓਲੇਕਸੀ ਡਾਨਿਲੋਵ
 • ਵੈਲੇਰੀ ਜ਼ਾਲੁਜ਼ਹਨੀ
 • ਸੇਰਹੀ ਸ਼ਾਪਤਾਲਾ
 • ਰੁਸਲਨ ਖੋਮਚਾਕ
 • ਓਲੇਕਸਾਂਡਰ ਸਿਰਸਕੀ
 • ਵਿਤਾਲੀ ਕਲਿਟਸਚਕੋ
 • Strength
 • ਰੂਸ:
 • ਤਕਰੀਬਨ 175,000-190,000
 • ਡੋਨੇਟਸਕ ਜਮਹੂਰੀਅਤ:
 • 20,000
 • ਲੁਹਾਂਸਕ ਜਮਹੂਰੀਅਤ:
 • 14,000
 • ਯੂਕ੍ਰੇਨ:
 • 209,000 (ਹਥਿਆਰਬੰਦ ਫੌਜ)
 • 102,000 (ਪੈਰਾਮਿਲਟਰੀ)
 • 900,000 (ਰਿਜ਼ਰਵ)
 • Order of battle for the 2022 Russian invasion of Ukraine
  Casualties and losses

  {{plainlist|* ਰੂਸ

  • ਰੂਸ ਮੁਤਾਬਕ (27 ਫਰਵਰੀ)
  • ਥੋੜਾ ਨੁਕਸਾਨ ਹੋਇਆ, ਪਰ ਕੋਈ ਅਧਿਕਾਰਤ ਗਿਣਤੀ ਨਹੀਂ* 200 ਕਬਜ਼ੇ ਵਿੱਚ
  • Ukraine
  • ਯੂਕ੍ਰੇਨ ਮੁਤਾਬਕ::
  • 110+ ਫ਼ੌਜੀਆਂ ਦੀ ਮੌਤ[1][2]
  • ਰੂਸ ਮੁਤਾਬਕ::
  • 470+ ਕਬਜ਼ੇ ਵਿੱਚ[3][4]
  • ਯੂਕ੍ਰੇਨ ਮੁਤਾਬਕ: 352 ਨਾਗਰਿਕਾਂ ਦੀ ਮੌਤ, 1,684 ਜ਼ਖ਼ਮੀ[13]
  • ਸੰਯੁਕਤ ਰਾਸ਼ਟਰ ਮੁਤਾਬਕ: 102+ ਨਾਗਰਿਕਾਂ ਦੀ ਮੌਤ, 406+ ਜ਼ਖ਼ਮੀ[14]
  • Per UN: 660,000 ਸ਼ਰਨਾਰਥੀ[15][16]
  • Per EU: ~7 million internally displaced persons[17]
  • 19 foreign citizens killed[lower-alpha 1]
  ਫਰਮਾ:ਯੂਕ੍ਰੇਨ-ਰੂਸੀ ਜੰਗ

  24 ਫਰਵਰੀ, 2022 ਨੂੰ ਰੂਸ ਨੇ ਆਪਣੇ ਦੱਖਣੀ-ਲਹਿੰਦੇ ਪਾਸੇ ਵੱਲੋਂ ਯੂਕ੍ਰੇਨ ਉੱਤੇ ਇੱਕ ਬਹੁਤ ਵੱਡਾ ਹਮਲਾ ਕੀਤਾ, ਜੋ ਕਿ ਉਸ ਦਾ ਇੱਕ ਗੁਆਂਢੀ ਮੁਲਕ ਹੈ। ਇਹ ਦੋਵੇਂ ਮੁਲਕ 2014 ਤੋਂ ਹੀ ਇੱਕ ਜੰਗ ਦੀ ਕਗਾਰ 'ਤੇ ਚੱਲ ਰਹੇ ਸਨ। ਯੂਕ੍ਰੇਨ ਦੇ 2004 ਦੇ ਮਾਣ ਦੇ ਇਨਕਲਾਬ (ਰੈਵੋਲਿਊਸ਼ਨ ਔਫ਼ ਡਿਗਨਿਟੀ) ਤੋਂ ਬਾਅਦ, ਰੂਸ ਨੇ ਯੂਕ੍ਰੇਨ ਤੋਂ ਕ੍ਰੀਮੀਆ ਹੱਥਿਆ ਲਿਆ ਅਤੇ ਰੂਸ ਨੇ ਕੁੱਝ ਵੱਖਵਾਦੀ ਤਾਕਤਾਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਨੇ ਚੜ੍ਹਦੇ ਯੂਕ੍ਰੇਨ ਵੱਲ ਡੋਨਬਸ ਹੱਥਿਆ ਲਿਆ, ਜਿਸ ਕਾਰਣ ਡੋਨਬਸ ਇਲਾਕੇ ਵਿੱਚ ਅੱਠ ਵਰ੍ਹੇ ਲੰਮੀ ਜੰਗ ਚੱਲੀ। ਕਈ ਖ਼ਬਰਾਂ ਦਾ ਤਾਂ ਇਹ ਕਹਿਣਾ ਹੈ ਕਿ ਯੂਰਪ ਵਿੱਚ ਸੰਸਾਰ ਜੰਗ 2 ਤੋਂ ਬਾਅਦ ਇਹ ਸਭ ਤੋਂ ਵੱਡਾ ਫੌਜੀ ਹਮਲਾ ਹੈ।

  ਹਮਲੇ ਤੋਂ ਕਈ ਸਮੇਂ ਪਹਿਲਾਂ 2021 ਦੀ ਮੁੱਢ ਵਿੱਚ ਹੀ ਰੂਸੀ ਫੌਜ ਨੂੰ ਯੂਕ੍ਰੇਨ ਦੀ ਸਰਹੱਦ ਤੇ ਤੈਨਾਤ ਕਰ ਦਿੱਤਾ ਗਿਆ ਸੀ। ਸੰਯੁਕਤ ਰਾਜ ਅਮਰੀਕਾ ਅਤੇ ਕਈ ਹੋਰ ਮੁਲਕਾਂ ਨੇ ਰੂਸ ਉੱਤੇ ਇਲਜਾਮ ਲਗਾਇਆ ਕਿ ਰੂਸ ਇੱਕ ਹਮਲੇ ਦੀ ਤਾਕ ਵਿੱਚ ਹੈ, ਪਰ ਰੂਸੀ ਮੁਖੀਆਂ ਨੇ ਉਸ ਵੇਲੇ ਇਸ ਇਲਜਾਮ ਨੂੰ ਗਲਤ ਦੱਸਿਆ। ਇਸ ਸਭ ਦੇ ਦੌਰਾਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 1997 ਤੋਂ ਬਾਅਦ ਨਾਟੋ ਦੇ ਫੈਲਾਅ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਉਸਦੇ ਮੁਲਕ ਲਈ ਖਤਰਨਾਕ ਹੈ ਅਤੇ ਅਪੀਲ ਕੀਤੀ ਕਿ ਯੂਕ੍ਰੇਨ ਕਦੇ ਵੀ ਨਾਟੋ ਦਾ ਹਿੱਸਾ ਨਾ ਬਣ ਸਕੇ। ਪੁਤਿਨ ਨੇ ਕਈ ਹੋਰ ਸਵਾਲ ਵੀ ਕੀਤੇ ਜਿਵੇਂ ਕਿ ਯੂਕ੍ਰੇਨ ਦੀ ਹੋਂਦ ਉੱਤੇ ਸਵਾਲ ਕੀਤਾ ਅਤੇ ਕਿਹਾ ਕਿ ਸੋਵੀਅਤ ਸੰਘ ਵਿੱਚੋਂ ਯੂਕ੍ਰੇਨ ਦੀ ਸਿਰਜਣਾ ਇੱਕ ਗਲਤ ਫੈਸਲਾ ਸੀ। 21 ਫਰਵਰੀ, 2022 ਨੂੰ, ਰੂਸ ਨੇ ਡੋਨੇਟਸਕ ਜਮਹੂਰੀਅਤ ਅਤੇ ਲੁਹਾਂਸਕ ਜਮਹੂਰੀਅਤ ਦੋਵਾਂ ਦੀ ਹੋਂਦ ਮੰਨੀ। ਅਗਲੇ ਦਿਨ, ਰੂਸੀ ਦੀ ਸੰਘ ਸਭਾ ਨੇ ਪੁਤਿਨ ਨੂੰ ਰੂਸ ਤੋਂ ਬਾਹਰ ਰੂਸ ਦੀ ਫੌਜ ਵਰਤਣ ਦੀ ਇਜਾਜਤ ਦਿੱਤੀ, ਅਤੇ ਰੂਸ ਨੇ ਆਪਣੇ ਫੌਜੀ ਵੱਖਵਾਦੀਆਂ ਦੇ ਕਬਜੇ ਹੇਠਲੇ ਇਲਾਕਿਆਂ ਵਿੱਚ ਭੇਜ ਦਿੱਤੇ।

  24 ਫਰਵਰੀ ਨੂੰ ਤਕਰੀਬਨ 05:00 EET (ਲਹਿੰਦਾ ਯੂਰਪੀ ਸਮਾਂ), ਪੁਤਿਨ ਨੇ ਲਹਿੰਦੇ ਯੂਕ੍ਰੇਨ ਵਿੱਚ ਇੱਕ "ਖਾਸ ਫੌਜੀ ਕਾਰਵਾਈ" ਦਾ ਐਲਾਨ ਕੀਤਾ: ਕੁੱਝ ਘੜੀਆਂ ਬਾਅਦ, ਯੂਕ੍ਰੇਨ ਦੀਆਂ ਥਾਵਾਂ ਜਿਸ ਵਿੱਚ ਯੂਕ੍ਰੇੜ ਦੀ ਰਾਜਧਾਨੀ ਕੀਵ ਵੀ ਸ਼ਾਮਲ ਹੈ ਉਨ੍ਹਾਂ ਉੱਤੇ ਮਿਸਾਈਲਾਂ ਡਿੱਗੀਆਂ। ਯੂਕ੍ਰੇਨ ਦੀ ਸਟੇਟ ਬੌਰਡਰ ਸਰਵਿਸ ਨੇ ਕਿਹਾ ਕਿ ਯੂਕ੍ਰੇਨ ਦੀ ਰੱਸ ਅਤੇ ਬੇਲਾਰੂਸ ਨਾਲ ਲੱਗਦੀ ਸਰਹੱਦ 'ਤੇ ਹਮਲਾ ਹੋਇਆ ਹੈ। ਦੋ ਘੰਟਿਆਂ ਬਾਅਦ, ਰੂਸੀ ਫ਼ੌਜਾਂ ਯੂਕ੍ਰੇਨ ਵਿੱਚ ਵੜ ਗਈਆਂ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਮਾਰਸ਼ਲ ਕਨੂੰਨ ਲਾਗੂ ਕਰ ਦਿੱਤਾ।

  ਇਸ ਹਮਲੇ ਦੀ ਸੰਸਾਰ ਪੱਧਰ ਤੇ ਨਿੰਦਾ ਕੀਤੀ ਗਈ, ਜਿਸ ਵਿੱਚ ਰੂਸ ਉੱਤੇ ਕਈ ਪਾਬੰਦੀਆਂ ਵੀ ਲਗਾਈਆਂ ਗਈਆਂ, ਜਿਸ ਕਾਰਣ ਰੂਸ ਦੀ ਅਰਥਵਿਵਸਥਾ ਢਿੱਠ ਗਈ। ਪੂਰੀ ਦੁਨੀਆ ਵਿੱਚ ਹਮਲੇ ਖਿਊ ਰੋਸ ਮੁਜ਼ਾਹਰੇ ਕੱਢੇ ਗਏ, ਅਤੇ ਰੂਸ ਕੀਤੇ ਜਾ ਰਹੇ ਮੁਜ਼ਾਹਰਿਆਂ ਵਿੱਚ ਬਹੁਗਿਣਤੀ ਵਿੱਚ ਗਿਰਫ਼ਤਾਰੀਆਂ ਹੋਈਆਂ। ਹਮਲੇ ਦੇ ਦੌਰਾਨ ਅਤੇ ਪਹਿਲਾਂ ਵੀ ਕਈ ਲਹਿੰਦੇ ਮੁਲਕ ਯੂਕ੍ਰੇਨ ਦੀ ਹਥਿਆਰਾਂ ਦੇ ਮਾਮਲੇ ਵਿੱਚ ਸਹਾਇਤਾ ਕਰਦੇ ਪਏ ਹਨ।

  ਪਿਛੋਕੜ[ਸੋਧੋ]

  ਸੋਵੀਅਤ ਸੰਘ ਤੋਂ ਬਾਅਦ ਅਤੇ ਸੰਤਰੀ ਇਨਕਲਾਬ (ਔਰੇਂਜ ਰੈਵੋਲਿਊਸ਼ਨ)[ਸੋਧੋ]

  1991 ਵਿੱਚ ਸੋਵੀਅਤ ਸੰਘ ਦੇ ਢਿੱਠਣ ਤੋਂ ਬਾਅਦ, ਯੂਕ੍ਰੇਨ ਅਤੇ ਰੂਸ ਦੇ ਸੰਬੰਧ ਨਜ਼ਦੀਕੀ ਸਨ, ਯੂਕ੍ਰੇਨ ਨੇ ਰੂਸ, ਸੰਯੁਕਤ ਬਾਦਸ਼ਾਹੀ, ਸੰਯੁਕਤ ਰਾਜ ਅਮਰੀਕਾ ਦੇ ਕਹਿਣ 'ਤੇ ਬੁਡਾਪੇਸਟ ਮੈਮੋਰੈਂਡਮ ਔਨ ਸਿਕਿਔਰਿਟੀ ਐਸ਼ਇਔਰੈਂਸ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ ਅਤੇ ਆਪਣੇ ਸਾਰੇ ਪ੍ਰਮਾਣੂ ਹਥਿਆਰ ਛੱਡਣ ਵਾਸਤੇ ਮੰਨ੍ਹ ਗਿਆ ਅਤੇ ਇਹ ਵੀ ਇਕਰਾਰ ਕੀਤਾ ਕਿ ਉਹ ਯੂਕ੍ਰੇਨ ਦੀ ਕਿਸੇ ਵੀ ਹਮਲੇ ਦੌਰਾਨ ਸਹਾਇਤਾ ਕਰਨਗੇ। ਪੰਦ ਵਰ੍ਹਿਆਂ ਬਾਅਦ, ਰੂਸ, ਚਾਰਟਰ ਫੌਰ ਯੂਰਪੀਅਨ ਸਿਕਿਔਰਿਟੀ ਦਾ ਉਹ ਹਸਤਾਖਰ ਸੀ, ਜਿਸ ਨੇ ਇਸ ਗੱਲ 'ਤੇ ਦਬਾਅ ਪਾਇਆ ਕਿ "ਜਿਵੇਂ-ਜਿਵੇਂ ਉਹ ਮੁਲਕ ਤਰੱਕੀ ਕਰਨਗੇ ਉਹ ਹਿੱਸੇਦਾਰ ਮੁਲਕ ਆਪਣੀਆਂ ਸੁਰੱਖਿਆ ਤਰਤੀਬਾਂ ਚੁਣ ਜਾਂ ਬਦਲ ਸਕਦਾ ਹਨ, ਜਿਸ ਹੇਠ ਗੱਠਜੋੜਾਂ ਦੇ ਸਮਝੌਤੇ ਵੀ ਆਉਂਦੇ ਹਨ।

  2004 ਵਿੱਚ, ਉਸ ਵੇਲੇ ਯੂਕ੍ਰੇਨ ਦੇ ਪ੍ਰਧਾਨ ਮੰਤਰੀ, ਵਿਕਟਰ ਯਾਨੂਕੋਵਿਚ ਨੂੰ ਵੋਟਾਂ ਵਿੱਚ ਗੜਬੜੀ ਹੋਣ ਦੇ ਇਲਜਾਮਾਂ ਕਾਰਣ ਵੀ ਯੂਕ੍ਰੇਨੀ ਰਾਸ਼ਟਰਪਤੀ ਚੋਣਾਂ ਦਾ ਜੇਤੂ ਐਲਾਨਿਆ ਗਿਆ। ਇਸ ਐਲਾਨ ਕਾਰਣ ਲੋਕਾਂ ਵਿੱਚ ਬਹੁਤ ਵੱਧ ਰੋਸ ਸੀ ਕਿਉਂਕਿ ਉਹ ਵਿਰੋਧ ਧਿਰ ਦੇ ਉਮੀਦਵਾਰ, ਵਿਕਟਰ ਯੁਸ਼ਚੈਂਕੋ ਦੇ ਸਮੱਰਥਨ ਵਿੱਚ ਸਨ, ਅਤੇ ਇਸ ਕਾਰਣ ਬਹੁਤ ਮੁਜ਼ਾਹਰੇ ਹੋਏ ਜਿਸ ਨੂੰ ਬਾਅਦ ਵਿੱਚ ਸੰਤਰੀ ਇਨਕਲਾਬ (ਔਰੇਂਜ ਰੈਵੋਲਿਊਸ਼ਨ) ਦੇ ਨਾਂਮ ਨਾਲ ਜਾਣਿਆ ਜਾਣ ਲੱਗਾ। ਇਸ ਇਨਕਲਾਬ ਦੇ ਕੁੱਝ ਮਹੀਨਿਆਂ ਦੌਰਾਨ, ਵਿਕਟਰ ਯੁਸ਼ਚੈਂਕੋ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ, ਅਤੇ ਕੁੱਝ ਸਮੇਂ ਬਾਅਦ ਕਈ ਡਾਕਟਰਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਟੀਸੀਡੀਡੀ ਡਾਇਔਕਸਿਨ ਨਾਲ ਜ਼ਹਿਰ ਦਿੱਤਾ ਗਿਆ ਹੈ। ਵਿਕਟਰ ਯੁਸ਼ਚੈਂਕੋ ਦਾ ਮੰਨਣਾ ਸੀ ਕਿ ਇਸ ਪਿੱਛੇ ਰੂਸੀ ਹੱਥ ਹੈ। ਜਦੋਂ ਯੂਕ੍ਰੇਨ ਦੀ ਸੁਪਰੀਮ ਕੋਰਟ ਨੇ 2004 ਵਿੱਚ ਹੋਈਆਂ ਚੋਣਾਂ ਦੇ ਨਤੀਜੇ ਰੱਦ ਕਰ ਦਿੱਤਾ ਤਾਂ ਇੱਕ ਵਾਰ ਮੁੜ ਚੋਣਾਂ ਕਰਵਾਈਆਂ ਗਈਆਂ, ਜਿਹਦੇ ਵਿੱਚ ਵਿਕਟਰ ਯੁਸ਼ਚੈਂਕਓ ਅਤੇ ਯੂਲੀਆ ਟਾਇਮੋਸ਼ੈਂਕੋ ਸੱਤਾ ਵਿੱਚ ਆਏ ਅਤੇ ਵਿਕਟਰ ਯਾਨੂਕੋਵਿਚ ਵਿਰੋਧੀ ਧਿਰ ਬਣ ਗਏ।

  ਵਿਕਟਰ ਯਾਨੂਕੋਵਿਚ ਨੇ ਮੁੜ ਤੋਂ 2010 ਵਿੱਚ ਯੂਕ੍ਰੇਨ ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ ਕੀਤਾ, ਜਿਹਦੇ ਵਿੱਚ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ।

  ਯੂਰੋਮੈਡਨ, ਡਿਗਨਿਟੀ ਦਾ ਇਨਕਲਬ, ਅਤੇ ਡੈਨਬਾਸ ਦੀ ਜੰਗ[ਸੋਧੋ]

  ਯੂਰੋਮੈਡਨ ਮੁਜ਼ਾਹਰੇ 2013 ਵਿੱਚ ਸ਼ੁਰੂ ਹੋਏ, ਜਿਸ ਦਾ ਕਾਰਣ ਯੂਕ੍ਰੇਨੀ ਸਰਕਾਰ ਦਾ ਯੂਰਪੀ ਸੰਘ-ਯੂਕ੍ਰਨੇ ਐਸੋਸੀਏਸ਼ਨ ਸਮਝੌਤੇ ਨੂੰ ਨਕਾਰਨਾ ਦਾ ਫੈਸਲਾ ਸੀ, ਅਤੇ ਇਸ ਦੇ ਉਲਟ ਉਹ ਰੂਸ ਅਤੇ ਯੂਰੇਸ਼ੀਆਈ ਆਰਥਿਕ ਸੰਘ ਦੇ ਕਰੀਬ ਹੋਣਾ ਚਾਹੁੰਦੇ ਸਨ। ਹਫ਼ਤਿਆਂ ਤੋਂ ਚੱਲ ਰਹੇ ਮੁਜ਼ਾਹਰਿਆਂ, ਯਾਨੂਕੋਵਿਚ ਅਤੇ ਯੂਕ੍ਰੇਨੀ ਪਾਰਲੀਮੈਂਟ ਦੇ ਵਿਰੋਧੀ ਧਿਰ ਦੇ ਕੁੱਝ ਹੋਰ ਮੁੱਖੀਆਂ ਨੇ 21 ਫਰਵਰੀ 2014 ਨੂੰ ਇੱਕ ਸਮਝੌਤਾ ਕੀਤਾ ਜਿਸ ਵਿੱਚ ਛੇਤੀਂ ਚੋਣਾਂ ਕਰਾਉਣ ਦੀ ਮੰਗ ਸੀ। ਅਗਲੇ ਦਿਨ, ਯਾਨੂਕੋਵਿਚ ਇੱਕ ਮਹਾ ਅਭਿਯੋਗ ਤੋਂ ਪਹਿਲਾਂ ਕੀਵ ਸ਼ਹਿਰ ਛੱਡ ਕੇ ਚੱਲੇ ਗਏ ਜਿਸ ਮਹਾ ਅਭਿਯੋਗ ਹੇਠ ਯਾਨੂਕੋਵਿਚ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ, ਜਿਸ ਕਾਰਣ ਮੁਲਕ ਤਣਾਅ ਦਾ ਮਹੌਲ ਬਣ ਗਿਆ।

  ਤਣਾਅ ਤੋਂ ਬਾਅਦ ਮਾਰਚ 2014 ਵਿੱਚ ਰੂਸ ਨੇ ਡੋਨਬਾਸ ਦੀ ਜੰਗ ਵਿੱਚ ਕ੍ਰੀਮੀਆ ਹੱਥਿਆ ਲਿਆ, ਜੋ ਕਿ ਅਪ੍ਰੈਲ 2014 ਵਿੱਚ ਰੂਸ ਦੀ ਸਹਾਇਤਾ ਨਾਲ ਡੋਨੇਟਸਕ ਅਤੇ ਲੁਹਾਂਸਕ ਜਮਹੂਰੀਅਤ ਦੀ ਸਿਰਜਣਾ ਤੋਂ ਸ਼ੁਰੂ ਹੋਇਆ ਸੀ। ਰੂਸੀ ਫ਼ੌਜਾਂ ਵੀ ਇਸ ਸੰਘਰਸ਼ ਵਿਚ ਸ਼ਾਮਲ ਸਨ, ਪਰ ਰੂਸ ਇਸ ਗੱਲ ਨੂੰ ਹਮੇਸ਼ਾ ਤੋਂ ਨਕਾਰਿਆ ਹੈ। ਸਤੰਬਰ 2014 ਅਤੇ ਫਰਵਰੀ 2015 ਵਿੱਚ ਮਿੰਸਕ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ ਸਨ ਤਾਂ ਕਿ ਲੜਾਈ ਖ਼ਤਮ ਹੋ ਸਕੇ, ਪਰ ਸੀਜ਼ਫਾਇਰਜ਼ ਬਾਰ-ਬਾਰ ਨਾਕਾਮ ਹੁੰਦੀਆਂ ਰਹੀਆਂ ਹਨ।

  ਜੁਲਾਈ 2021 ਵਿੱਚ, ਪੁਤਿਨ ਨੇ ਇੱਕ ਲੇਖ ਛਪਵਾਇਆ ਜਿਸਦੇ ਸਿਰਲੇਖ ਔਨ ਦਾ ਹਿਸਟੌਰਿਕਲ ਯੂਨਿਟੀ ਔਫ਼ ਰਸ਼ੀਅਨਜ਼ ਅਤੇ ਯੂਕ੍ਰੇਨੀਅਨਜ਼ (ਪੰਜਾਬੀ: ਰੂਸੀਆਂ ਅਤੇ ਯੂਕ੍ਰੇਨੀਆਂ ਦੀ ਇਤਹਾਸਕ ਏਕਤਾ 'ਤੇ) ਸੀ, ਜਿਸ ਵਿੱਚ ਉਸਨੇ ਇਸ ਗੱਲ 'ਤੇ ਦਬਾਅ ਪਾਇਆ ਕਿ ਰੂਸੀ ਅਤੇ ਯੂਕ੍ਰੇਨੀ ਲੋਕ ਇੱਕ ਹੀ ਹਨ। ਅਮਰੀਕੀ ਇਤਿਹਾਸਕਾਰ ਟਿਮੋਥੀ ਡੀ. ਸਨਾਈਡਰ ਦੇ ਵਿਚਾਰਾਂ ਨੂੰ ਸਾਮਰਾਜਵਾਦੀ ਦੱਸਿਆ। ਬਰਤਾਨਵੀ ਪੱਤਰਕਾਰ ਐਡਵਰਡ ਲੂਕਸ ਨੇ ਇਜ ਨੂੰ ਇਤਿਹਾਸਕ ਸੋਧਵਾਦ ਆਖਿਆ। ਕੁੱਝ ਹੋਰ ਨਿਰੀਖਕਾਂ ਨੇ ਰੂਸੀ ਲੀਡਰਸ਼ਿਪ ਕੋਲ਼ ਮਾਡਰਨ ਯੂਕ੍ਰੇਨ ਅਤੇ ਉਸਦੇ ਇਤਿਹਾਸ ਦੀ ਗਲਤ ਤਸਵੀਰ ਹੋਣ ਦਾ ਇਲਜਾਮ ਲਾਇਆ। ਯੂਕ੍ਰੇਨ ਅਤੇ ਯੂਰਪ ਦੇ ਹੋਰ ਮੁਲਕ ਜਿਨ੍ਹਾਂ ਦੀ ਸਰਹੱਦ ਰੂਸ ਨਾਲ ਲੱਗਦੀ ਹੈ, ਉਨ੍ਹਾਂ ਨੇ ਪੁਤਿਨ 'ਤੇ ਇਲਜਾਮ ਲਾਇਆ ਕਿ ਉਹ ਸੋਵੀਅਤ ਸੰਘ ਨੂੰ ਸਿਰਜਣਾ ਚਾਹੁੰਦਾ ਹੈ ਅਤੇ ਹਮਲਾਵਰ ਫ਼ੌਜੀ ਨੀਤੀਆਂ ਦੇ ਪੱਖ ਵਿੱਚ ਹੈ।

  ਸ਼ੁਰੂਆਤ[ਸੋਧੋ]

  ਯੂਕ੍ਰੇਨ ਦੀ ਸਰਹੱਦ 'ਤੇ ਰੂਸੀ ਫੌਜ ਦੀ ਤੈਨਾਤੀ[ਸੋਧੋ]

  ਮਾਰਚ ਤੋਂ ਅਪ੍ਰੈਲ 2021 ਤੱਕ, ਰੂਸ ਨੇ ਰੂਸ-ਯੂਕ੍ਰੇਨ ਸਰਹੱਦ 'ਤੇ ਆਪਣੀ ਫ਼ੌਜ ਨੂੰ ਤੈਨਾਤ ਕਰਨਾ ਸ਼ੁਰੂ ਕੀਤਾ। ਫੌਜ ਦੀ ਤੈਨਾਤੀ ਦਾ ਦੂਜਾ ਭਾਗ ਅਕਤੂਬਰ 2021 ਤੋਂ ਫਰਵਰੀ 2022 ਤੱਕ ਚੱਲਿਆ। ਰੂਸੀ ਹੱਥਿਆਰ ਜਿਨ੍ਹਾਂ ਉੱਤੇ Z ਨਿਸ਼ਾਨ ਬਣਿਆ ਹੋਇਆ ਸੀ, ਜੋ ਕਿ ਇੱਕ ਸਿਰਿਲਿਕ ਅੱਖਰ ਨਹੀਂ ਹੈ, ਉਹ ਹੱਥਿਆਰ ਸਰਹੱਦ ਉੱਤੇ ਵੇਖੇ ਗਏ। 22 ਫਰਵਰੀ, 2022 ਨੂੰ ਟੈਂਕ, ਲੜਾਕੂ ਵਾਹਨ, ਅਤੇ ਹੋਰ ਸਾਜੋ-ਸਮਾਨ ਜਿਨ੍ਹਾਂ ਉੱਤੇ ਵੀ Z ਨਿਸ਼ਾਨ ਸੀ, ਸਰਹੱਦ ਉੱਤੇ ਵੇਖੇ ਗਏ। ਵੇਖਣ ਵਾਲਿਆਂ ਦਾ ਸੋਚਣਾ ਸੀ ਕਿ ਇਹ ਸਾਰਾ ਕੁੱਝ ਛੋਟੀਆਂ-ਮੋਟੀਆਂ ਝੜਪਾਂ ਰੋਕਣ ਲਈ ਕੀਤਾ ਜਾਂਦਾ ਪਿਆ ਹੈ।

  ਰੂਸੀ ਮਨਸਬਦਾਰਾਂ ਦੇ ਹਮਲਾ ਨਾ ਕਰਨ ਦੇ ਦਾਅਵੇ[ਸੋਧੋ]

  ਸਰਹੱਦ ਉੱਤੇ ਫੌਜ ਲਗਾਉਣਾ ਦੇ ਬਾਵਜੂਦ ਵੀ, ਰੂਸੀ ਮਨਸਬਦਾਰਾਂ ਦਾ ਇਹ ਹੀ ਕਹਿਣਾ ਸੀ ਕਿ ਉਹ ਯੂਕ੍ਰੇਨ ਉੱਤੇ ਹਮਲਾ ਨਹੀਂ ਕਰਨਗੇ। 12 ਨਵੰਬਰ, 2021 ਨੂੰ, ਪੁਤਿਨ ਦੇ ਬੁਲਾਰੇ ਡਮੀਟ੍ਰੀ ਪੇਸ਼ਕੋਵ ਨੇ ਕਿਹਾ ਕਿ "ਰੂਸ ਕਿਸੇ ਨੂੰ ਵੀ ਡਰਾਉਂਦਾ ਜਾਂ ਧਮਕਾਉਂਦਾ ਨਹੀਂ ਹੈ" ਅਤੇ 12 ਦਸੰਬਰ 2021 ਨੂੰ ਆਖਿਆ ਕਿ ਯੂਕ੍ਰੇਨ ਦੇ ਪ੍ਰਤੀ ਤਣਾਅ "ਇਸ ਲਈ ਬਣਾਇਆ ਜਾ ਰਿਹਾ ਸੀ ਤਾਂ ਕਿ ਰੂਸ ਦੀ ਛਵੀ ਹੋਰ ਵਿਗਾੜੀ ਜਾ ਸਕੇ"।

  ਯੂਕ੍ਰੇਨ ਉੱਤੇ ਰੂਸੀ ਹਮਲਾ, 2022
  ਯੂਕ੍ਰੇਨ-ਰੂਸੀ ਜੰਗ ਦਾ ਹਿੱਸਾ
  ਤਸਵੀਰ:ਯੂਕ੍ਰੇਨ ਉੱਤੇ ਰੂਸੀ ਹਮਲਾ, 2022.svg
  ਫਰਮਾ:01 ਫਰਮਾ:ਮਾਰਚ ਫਰਮਾ:2022 ਤੱਕ ਦੇ ਫੌਜ ਦੇ ਹਾਲ
         ਯੂਕ੍ਰੇਨ
         ਰੂਸ ਅਤੇ ਰੂਸੀ ਵੱਖਵਾਦੀਆਂ ਦੇ ਕਬਜ਼ੇ ਹੇਠ ਯੂਕ੍ਰੇਨੀ ਇਲਾਕੇ
  See also: ਯੂਕ੍ਰੇਨ-ਰੂਸੀ ਜੰਗ ਦਾ ਵਿਸਥਾਰ ਸਹਿਤ ਨਕਸ਼ਾ
  ਮਿਤੀ24 ਫਰਵਰੀ 2022 (2022-ਫਰਵਰੀ-24) – ਹੁਣ ਤੱਕ (1 ਸਾਲ, 11 ਮਹੀਨੇ, 3 ਹਫਤੇ ਅਤੇ 4 ਦਿਨ)
  ਥਾਂ/ਟਿਕਾਣਾ
  {{{place}}}
  ਹਾਲਤ

  ਚੱਲ ਰਿਹਾ

  • ਰੂਸੀ ਫੌਜ ਰੂਸ, ਕ੍ਰੀਮੀਆ, ਅਤੇ ਬੇਲਾਰੂਸ ਰਾਹੀਂ ਯੂਕ੍ਰੇਨ ਵਿੱਚ ਵੜਦੀ ਹੈ
  • ਰੂਸੀ ਮਿਸਾਈਲਾਂ ਫੌਜੀ ਅੱਡਿਆਂ, ਹਵਾਈ ਅੱਡਿਆਂ, ਅਤੇ ਯੂਕ੍ਰੇਨ ਦੇ ਵੱਡੇ ਸ਼ਹਿਰ ਜਿਵੇਂ ਕਿ ਕੀਵ, ਲਵੀਵ, ਖਾਰਕੀਵ, ਅਤੇ ਓਦੇਸਾ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ
  Belligerents
 • ਰੂਸ
 • ਡੋਨੇਟਸਕ ਜਮਹੂਰੀਅਤ
 • ਲੁਹਾਂਸਕ ਜਮਹੂਰੀਅਤ
 • ਬੇਲਾਰੂਸ
 • ਯੂਕ੍ਰੇਨ
  Commanders and leaders
  • ਵਲਾਦੀਮੀਰ ਪੁਤਿਨ
  • ਮਿਖੈਲ ਮਿਸ਼ੁਸਤਿਨ
  • ਸਰਜੇ ਸ਼ੋਏਗੁ
  • ਵੈਲੇਰੀ ਗੇਰਾਸਿਮੋਵ
  • ਵਲਾਦੀਮੀਰ ਕੋਲੋਕੋਲਟਸੇਵ
  • ਡੈਨਿਸ ਪੁਸ਼ਿਲਿਨ
  • ਵਲਾਦੀਮੀਰ ਪਾਸ਼ਕੋਵ
  • ਲਿਓਨਿਦ ਪਾਸੇਚਨਿਕ
  • ਸਰਜੇ ਕੋਜ਼ਲੋਵ
 • ਵੋਲੋਦਿਮਿਰ ਜ਼ੈਲੈਂਸਕੀ
 • ਡੈਨਿਸ ਸ਼ਮਿਹਾਲ
 • ਓਲੇਕਸੀ ਰੇਜ਼ਨਿਕੋਵ
 • ਡੈਨਿਸ ਮੋਨਾਸਟਿਰਸਕਿ
 • ਓਲੇਕਸੀ ਡਾਨਿਲੋਵ
 • ਵੈਲੇਰੀ ਜ਼ਾਲੁਜ਼ਹਨੀ
 • ਸੇਰਹੀ ਸ਼ਾਪਤਾਲਾ
 • ਰੁਸਲਨ ਖੋਮਚਾਕ
 • ਓਲੇਕਸਾਂਡਰ ਸਿਰਸਕੀ
 • ਵਿਤਾਲੀ ਕਲਿਟਸਚਕੋ
 • Strength
 • ਰੂਸ:
 • ਤਕਰੀਬਨ 175,000-190,000
 • ਡੋਨੇਟਸਕ ਜਮਹੂਰੀਅਤ:
 • 20,000
 • ਲੁਹਾਂਸਕ ਜਮਹੂਰੀਅਤ:
 • 14,000
 • ਯੂਕ੍ਰੇਨ:
 • 209,000 (ਹਥਿਆਰਬੰਦ ਫੌਜ)
 • 102,000 (ਪੈਰਾਮਿਲਟਰੀ)
 • 900,000 (ਰਿਜ਼ਰਵ)
 • Order of battle for the 2022 Russian invasion of Ukraine
  Casualties and losses

  {{plainlist|* ਰੂਸ

  • ਰੂਸ ਮੁਤਾਬਕ (27 ਫਰਵਰੀ)
  • ਥੋੜਾ ਨੁਕਸਾਨ ਹੋਇਆ, ਪਰ ਕੋਈ ਅਧਿਕਾਰਤ ਗਿਣਤੀ ਨਹੀਂ* 200 ਕਬਜ਼ੇ ਵਿੱਚ
  • Ukraine
  • ਯੂਕ੍ਰੇਨ ਮੁਤਾਬਕ::
  • 110+ ਫ਼ੌਜੀਆਂ ਦੀ ਮੌਤ[29][2]
  • ਰੂਸ ਮੁਤਾਬਕ::
  • 470+ ਕਬਜ਼ੇ ਵਿੱਚ[3][30]
  • ਯੂਕ੍ਰੇਨ ਮੁਤਾਬਕ: 352 ਨਾਗਰਿਕਾਂ ਦੀ ਮੌਤ, 1,684 ਜ਼ਖ਼ਮੀ[36]
  • ਸੰਯੁਕਤ ਰਾਸ਼ਟਰ ਮੁਤਾਬਕ: 102+ ਨਾਗਰਿਕਾਂ ਦੀ ਮੌਤ, 406+ ਜ਼ਖ਼ਮੀ[37]
  • Per UN: 660,000 ਸ਼ਰਨਾਰਥੀ[38][16]
  • Per EU: ~7 million internally displaced persons[17]
  • 19 foreign citizens killed[lower-alpha 2]
  ਫਰਮਾ:ਯੂਕ੍ਰੇਨ-ਰੂਸੀ ਜੰਗ

  ਹਵਾਲੇ[ਸੋਧੋ]

  1. "Artillery kills 70 Ukraine soldiers". AP News. Associated Press. Associated Press. 1 March 2022. Retrieved 1 March 2022.{{cite web}}: CS1 maint: url-status (link)
  2. 2.0 2.1 "Ukraine says more than 40 of its soldiers, 10 civilians killed". www.timesofisrael.com. AFP. 24 February 2022. Archived from the original on 24 February 2022. Retrieved 24 February 2022.
  3. 3.0 3.1 "Russia Says Destroyed Over 70 Ukraine Military Targets". The Moscow Times. 24 February 2022. Archived from the original on 24 February 2022. Retrieved 24 February 2022.
  4. "Over 470 Ukrainian troops surrender near Kharkiv – Russian Defense Ministry". Interfax. 27 February 2022. Archived from the original on 27 February 2022. Retrieved 27 February 2022.
  5. Zinets, Natalia; Marrow, Alexander (24 February 2022). "Ukrainian military plane shot down, five killed – authorities". Reuters. Archived from the original on 24 February 2022. Retrieved 24 February 2022.
  6. 6.0 6.1 Chance, Matthew; Lister, Tim; Smith-Spark, Laura; Regan, Helen (25 February 2022). "Battle for Ukrainian capital underway as Russian troops seek to encircle Kyiv". CNN. Retrieved 25 February 2022.
  7. Guy, Jack (28 February 2022). "World's largest plane destroyed in Ukraine". CNN. Retrieved 28 February 2022.
  8. "AN-225 Destroyed by Russian forces at Gostomel". airlineratings.com. 27 February 2022.
  9. 9.0 9.1 9.2 9.3 9.4 9.5 "Russian Armed Forces destroy 821 Ukrainian military infrastructure facilities – Russian Defense Ministry". Archived from the original on 26 February 2022. Retrieved 26 February 2022.
  10. "Russian Armed Forces hit over 1,000 Ukraine's military targets since start of operation - Russian Defense Ministry". Archived from the original on 27 February 2022. Retrieved 27 February 2022.
  11. 11.0 11.1 11.2 11.3 "Russian forces say destroyed 1,114 elements of Ukrainian military infrastructure". Interfax. Archived from the original on 28 February 2022. Retrieved 28 February 2022.
  12. "Russian Defense Ministry reports use of Navy, 8 Ukrainian military boats destroyed". Interfax. 26 February 2022. Retrieved 25 February 2022.
  13. "Russia's invasion of Ukraine kills 352 civilians, including 14 children". Reuters. 27 February 2022. Archived from the original on 27 February 2022. Retrieved 27 February 2022.
  14. "Security Council: Ukraine" (in en). UN. 28 February 2022. SC/14812. https://www.un.org/press/en/2022/sc14812.doc.htm. Retrieved on 28 ਫ਼ਰਵਰੀ 2022. 
  15. Brezar, Aleksandar (28 February 2022). "Ukraine war: More than half a million refugees have fled in just over four days, says UN". Euronews. Retrieved 28 February 2022.
  16. 16.0 16.1 "Mapped: Where Ukrainian refugees are fleeing to". Axios. 28 February 2022.
  17. 17.0 17.1 "EU says expects millions of displaced Ukrainians". Reuters. 27 February 2022. Retrieved 28 February 2022.
  18. "Two more Greek expats killed in strikes in Ukraine". Proto Thema. 28 February 2022.
  19. "Several Azerbaijani people killed in Ukraine". 27 February 2022. Archived from the original on 27 February 2022. Retrieved 27 February 2022.
  20. Shakir, Layal (25 February 2022). "Kurdish student reportedly killed in Ukraine-Russia conflict". Rudaw. Archived from the original on 27 February 2022.
  21. "Ukraine: Death of an Algerian student by a missile attack". 27 February 2022. Retrieved 27 February 2022.
  22. Sam Hall; Marcus Parekh; Maighna Nanu; Grace Millimaci; Julie Hosking; Genevieve Holl-Allen (28 February 2022). "Russia-Ukraine latest news: Russia 'used vacuum bomb', Ukraine ambassador claims". Archived from the original on 1 March 2022. Retrieved 28 February 2022.
  23. Malsin, Jared. "Turkish-Owned Ship Hit by Bomb Off Coast of Odessa". Wall Street Journal. Archived from the original on 24 February 2022. Retrieved 25 February 2022.
  24. Stan, Filip (25 February 2022). "Alertă în Marea Neagră! Navă a Republicii Moldova, atacată de ruși. Anunțul făcut de Ministerul Apărării din Ucraina" (in ਰੋਮਾਨੀਆਈ). România TV. Archived from the original on 26 February 2022.
  25. Mihăescu, Alexandru (25 February 2022). "O navă sub pavilionul Republicii Moldova a fost lovită de un obuz în Marea Neagră / Tot echipajul e format din marinari ruși". G4Media (in ਰੋਮਾਨੀਆਈ). Archived from the original on 26 February 2022.
  26. "Panama-flagged ship attacked by Russian Navy". Newsroom Panama. 25 February 2022. Archived from the original on 26 February 2022.
  27. Adjn, Adis (25 February 2022). "Two more ships hit in the Black Sea". Splash 247. Archived from the original on 26 February 2022. Retrieved 25 February 2022.
  28. Yee, Lizzy; Jozuka, Emi (26 February 2022). "Japanese-owned cargo ship hit by a missile off Ukrainian coast". CNN News. Archived from the original on 26 February 2022. Retrieved 25 February 2022.
  29. "Artillery kills 70 Ukraine soldiers". AP News. Associated Press. Associated Press. 1 March 2022. Retrieved 1 March 2022.{{cite web}}: CS1 maint: url-status (link)
  30. "Over 470 Ukrainian troops surrender near Kharkiv – Russian Defense Ministry". Interfax. 27 February 2022. Archived from the original on 27 February 2022. Retrieved 27 February 2022.
  31. Zinets, Natalia; Marrow, Alexander (24 February 2022). "Ukrainian military plane shot down, five killed – authorities". Reuters. Archived from the original on 24 February 2022. Retrieved 24 February 2022.
  32. Guy, Jack (28 February 2022). "World's largest plane destroyed in Ukraine". CNN. Retrieved 28 February 2022.
  33. "AN-225 Destroyed by Russian forces at Gostomel". airlineratings.com. 27 February 2022.
  34. "Russian Armed Forces hit over 1,000 Ukraine's military targets since start of operation - Russian Defense Ministry". Archived from the original on 27 February 2022. Retrieved 27 February 2022.
  35. "Russian Defense Ministry reports use of Navy, 8 Ukrainian military boats destroyed". Interfax. 26 February 2022. Retrieved 25 February 2022.
  36. "Russia's invasion of Ukraine kills 352 civilians, including 14 children". Reuters. 27 February 2022. Archived from the original on 27 February 2022. Retrieved 27 February 2022.
  37. "Security Council: Ukraine" (in en). UN. 28 February 2022. SC/14812. https://www.un.org/press/en/2022/sc14812.doc.htm. Retrieved on 28 ਫ਼ਰਵਰੀ 2022. 
  38. Brezar, Aleksandar (28 February 2022). "Ukraine war: More than half a million refugees have fled in just over four days, says UN". Euronews. Retrieved 28 February 2022.
  39. "Two more Greek expats killed in strikes in Ukraine". Proto Thema. 28 February 2022.
  40. "Several Azerbaijani people killed in Ukraine". 27 February 2022. Archived from the original on 27 February 2022. Retrieved 27 February 2022.
  41. Shakir, Layal (25 February 2022). "Kurdish student reportedly killed in Ukraine-Russia conflict". Rudaw. Archived from the original on 27 February 2022.
  42. "Ukraine: Death of an Algerian student by a missile attack". 27 February 2022. Retrieved 27 February 2022.
  43. Sam Hall; Marcus Parekh; Maighna Nanu; Grace Millimaci; Julie Hosking; Genevieve Holl-Allen (28 February 2022). "Russia-Ukraine latest news: Russia 'used vacuum bomb', Ukraine ambassador claims". Archived from the original on 1 March 2022. Retrieved 28 February 2022.
  44. Malsin, Jared. "Turkish-Owned Ship Hit by Bomb Off Coast of Odessa". Wall Street Journal. Archived from the original on 24 February 2022. Retrieved 25 February 2022.
  45. Stan, Filip (25 February 2022). "Alertă în Marea Neagră! Navă a Republicii Moldova, atacată de ruși. Anunțul făcut de Ministerul Apărării din Ucraina" (in ਰੋਮਾਨੀਆਈ). România TV. Archived from the original on 26 February 2022.
  46. Mihăescu, Alexandru (25 February 2022). "O navă sub pavilionul Republicii Moldova a fost lovită de un obuz în Marea Neagră / Tot echipajul e format din marinari ruși". G4Media (in ਰੋਮਾਨੀਆਈ). Archived from the original on 26 February 2022.
  47. "Panama-flagged ship attacked by Russian Navy". Newsroom Panama. 25 February 2022. Archived from the original on 26 February 2022.
  48. Adjn, Adis (25 February 2022). "Two more ships hit in the Black Sea". Splash 247. Archived from the original on 26 February 2022. Retrieved 25 February 2022.
  49. Yee, Lizzy; Jozuka, Emi (26 February 2022). "Japanese-owned cargo ship hit by a missile off Ukrainian coast". CNN News. Archived from the original on 26 February 2022. Retrieved 25 February 2022.


  ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found