ਸਮੱਗਰੀ 'ਤੇ ਜਾਓ

ਯੂ ਏ ਖਾਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯੂ ਏ ਖਾਦਰ
ਜਨਮ1935
ਬਿਲੀਨ, ਰੰਗੂਨ, ਬਰਮਾ
ਕਿੱਤਾਲੇਖਕ
ਰਾਸ਼ਟਰੀਅਤਾਭਾਰਤੀ

ਯੂ ਏ ਖਾਦਰ ਇਕ ਭਾਰਤੀ ਲੇਖਕ ਹੈ। ਉਸਨੇ ਮਲਿਆਲਮ ਵਿੱਚ ਨਾਵਲ, ਛੋਟੇ ਨਾਵਲ, ਛੋਟੀਆਂ ਕਹਾਣੀਆਂ, ਸਫ਼ਰਨਾਮੇ ਅਤੇ ਗ਼ੈਰ-ਗਲਪ ਰਚਨਾਵਾਂ ਪ੍ਰਕਾਸ਼ਤ ਕੀਤੀਆਂ ਹਨ। ਉਸ ਦੀਆਂ ਰਚਨਾਵਾਂ ਦਾ ਅੰਗਰੇਜ਼ੀ, ਹਿੰਦੀ ਅਤੇ ਕੰਨੜ ਸਮੇਤ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।

ਜੀਵਨੀ

[ਸੋਧੋ]

ਯੂ ਏ ਖਾਦਰ ਦਾ ਜਨਮ 1935 ਵਿੱਚ, ਰੰਗੂਨ (ਯਾਂਗਨ), ਬਰਮਾ (ਮਿਆਂਮਾਰ) ਦੇ ਨੇੜੇ ਇਰਾਵਦੀ ਨਦੀ ਦੇ ਕੰਢੇ, ਬਲੀਨ ਪਿੰਡ ਵਿੱਚ ਹੋਇਆ ਸੀ। [1] ਉਸ ਦੇ ਪਿਤਾ ਉੱਸਾਂਗਾਂਤਾਕਾਥੂ ਮੋਇਥੂਤੀ ਹਾਜੀ ਭਾਰਤ ਦੇ ਕੇਰਲਾ ਦੇ ਕੁਇਲਾਂਦੀ ਤੋਂ ਸਨ, ਜਦੋਂ ਕਿ ਉਸ ਦੀ ਮਾਂ ਮਮੈਦੀ ਮੂਲ ਰੂਪ ਵਿੱਚ ਬਰਮੀ ਸੀ। ਖਾਦਰ ਦੇ ਜਨਮ ਤੋਂ ਤਿੰਨ ਦਿਨਾਂ ਬਾਅਦ  ਮਮੈਦੀ ਦੀ ਚੇਚਕ ਨਾਲ ਮੌਤ ਹੋ ਗਈ ਸੀ। ਲੜਕੇ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਗਈ ਸੀ, ਪਰ ਕੁਝ ਸਾਲਾਂ ਬਾਅਦ ਦੂਸਰੀ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੇ, ਲੜਕੇ ਅਤੇ ਪਰਿਵਾਰ ਨੂੰ ਬਰਮਾ ਵਿੱਚ ਆਪਣੀ ਰਿਹਾਇਸ਼ ਛੱਡਕੇ ਸੁਰੱਖਿਅਤ ਜ਼ੋਨਾਂ ਵਿੱਚ ਜਾਣਾ ਪਿਆ ਸੀ। ਸੱਤ ਸਾਲ ਦੀ ਉਮਰ ਵਿਚ, ਖਾਦਰ ਭਾਰਤ ਪਰਤ ਆਇਆ ਅਤੇ ਕੁਇਲਾਂਦੀ ਵਿਚ ਆਪਣੇ ਪਿਤਾ ਦੇ ਜੱਦੀ ਸਥਾਨ 'ਤੇ ਇਕ ਮਲਯਾਲੀ ਵਜੋਂ ਵੱਡਾ ਹੋਇਆ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਕੁਇਲਾਂਦੀ ਹਾਈ ਸਕੂਲ ਤੋਂ ਕੀਤੀ ਅਤੇ ਮਦਰਾਸ ਕਾਲਜ ਆਫ਼ ਆਰਟਸ ਤੋਂ ਪੇਂਟਿੰਗ ਦੀ ਡਿਗਰੀ ਪ੍ਰਾਪਤ ਕੀਤੀ। ਖਾਦਰ ਨੇ ਮਦਰਾਸ ਵਿਚ ਇਕ ਵਿਦਿਆਰਥੀ ਵਜੋਂ ਆਪਣੇ ਜੀਵਨ ਕਾਲ ਦੌਰਾਨ ਕੇ.ਏ. ਕੋਡੂੰਗਲੂਰ ਅਤੇ ਸੀ.ਐਚ. ਮੁਹੰਮਦ ਕੋਇਆ ਵਰਗੇ ਲੇਖਕਾਂ ਨਾਲ ਸੰਪਰਕ ਵਿੱਚ ਆਇਆ, ਜੋ ਉਸ ਦੀ ਜ਼ਿੰਦਗੀ ਦਾ ਇਕ ਨਵਾਂ ਮੋੜ ਸੀ। [2] ਇਹ ਸੀ.ਐੱਚ. ਮੁਹੰਮਦ ਕੋਇਆ ਸੀ ਜਿਸ ਨੇ ਉਸਨੂੰ ਵੈਕੋਮ ਮੁਹੰਮਦ ਬਸ਼ੀਰ ਦੀ ਬਾਲਿਆਕਲਾਸਿਖੀ ਦੇ ਕੇ ਪੜ੍ਹਨ ਦੀ ਦੁਨੀਆ ਵਿੱਚ ਦੀਖਿਆ ਦਿੱਤੀ। [3]

ਖਾਦਰ ਦੀ ਪਹਿਲੀ ਕਹਾਣੀ ਚੰਦਰਿਕਾ ਹਫ਼ਤਾਵਾਰੀ ਵਿੱਚ 1953 ਵਿੱਚ ਪ੍ਰਕਾਸ਼ਤ ਹੋਈ ਸੀ। ਕਹਾਣੀ ਇੱਕ ਅਸਲ ਜ਼ਿੰਦਗੀ ਦੀ ਘਟਨਾ 'ਤੇ ਅਧਾਰਤ ਸੀ ਜਿਸ ਵਿੱਚ ਲੇਖਕ ਨੂੰ ਇੱਕ ਦੋਸਤ ਲਈ ਵਿਆਹ ਦੇ ਤੋਹਫ਼ੇ ਦੇ ਰੂਪ ਵਿੱਚ ਇੱਕ ਡਿਨਰ ਸੈੱਟ ਖਰੀਦਣ ਲਈ ਆਪਣੀ ਘੜੀ ਵੇਚਣੀ ਪਈ। ਜਦੋਂ ਖਾਦਰ ਕਹਾਣੀ ਨੂੰ ਕਾਗਜ਼ 'ਤੇ ਉਤਾਰ ਰਿਹਾ ਸੀ ਤਾਂ ਉਸ ਨੇ ਆਪਣੇ ਪਿਤਾ ਅਤੇ ਮਤਰੇਈ ਮਾਂ ਬਾਰੇ ਕਾਫ਼ੀ ਕੁੜੱਤਣ ਨਾਲ ਲਿਖਿਆ ਸੀ। ਉਸਨੇ ਕਹਾਣੀ ਸੀਐਚ ਮੁਹੰਮਦ ਕੋਇਆ ਨੂੰ ਸੌਂਪ ਦਿੱਤੀ, ਜਿਸਨੇ ਇਸਨੂੰ ਚੰਦਰਿਕਾ ਵਿੱਚ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਉਸ ਦੀ ਖ਼ੂਬ ਖਿਚਾਈ ਕੀਤੀ ਸੀ। ਕੋਇਆ ਨੇ ਖਾਦਰ ਨੂੰ ਸੰਦੇਸ਼ ਦਿੱਤਾ ਸੀ ਕਿ ਕਹਾਣੀ ਲਿਖਣ ਦਾ ਮਕਸਦ ਦੂਜਿਆਂ ਬਾਰੇ ਮਾੜਾ ਲਿਖਣਾ ਨਹੀਂ ਸੀ।[3]

ਹਵਾਲੇ

[ਸੋਧੋ]