ਯੋਕਾਨ
ਯੋਕਾਨ | |
---|---|
![]() | |
ਸਰੋਤ | |
ਸੰਬੰਧਿਤ ਦੇਸ਼ | ਜਪਾਨ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਅਗਰ, ਚੀਨੀ, ਲਾਲ ਬੀਨ ਪੇਸਟ |
ਯੋਕਾਨ (羊羹 ) ਇੱਕ ਗਾੜੀ ਜੈਲੀ ਵਾਲੀ ਮਿਠਾਈ ਹੁੰਦੀ ਹੈ ਜੋ ਕੀ ਲਾਲ ਬੀਨ ਦੇ ਪੇਸਟ, ਅਗਰ ਤੇ ਚੀਨੀ ਤੋਂ ਬਣਦੀ ਹੈ। ਇਹ ਡੱਬੇ ਦੇ ਅਕਾਰ ਵਿੱਚ ਕੱਟੀ ਜਾਂਦੀ ਹੈ ਤੇ ਫਾੜੀਆਂ ਕੱਟਕੇ ਖਾਈ ਜਾਂਦੀ ਹੈ। ਇਹ ਦੋ ਭਾਂਤੀ ਦੀ ਹੁੰਦੀ ਹੈ: ਨੇਰੀ ਯੋਕਾਨ ਤੇ ਮੀਜ਼ੁ ਯੋਕਾਨ। ਮਿਜ਼ੁ ਦਾ ਅਰਥ ਪਾਣੀ ਹੁੰਦਾ ਹੈ ਤੇ ਇਹ ਵੱਦ ਪਾਣੀ ਦੇ ਹੋਣ ਦਾ ਸੰਕੇਤ ਕਰਦੀ ਹੈ। ਮੀਜ਼ੁ ਯੋਕਾਨ ਅਕਸਰ ਠੰਡਾ ਹੁੰਦਾ ਹੈ ਤੇ ਗਰਮੀਆਂ ਵਿੱਚ ਖਾਇਆ ਜਾਂਦਾ ਹੈ।
ਕਿਸਮਾਂ[ਸੋਧੋ]
ਆਮਤਰ ਤੇ ਯੋਕਾਨ ਜਪਾਨ ਵਿੱਚ ਪਾਇਆ ਜਾਂਦਾ ਹੈ ਪਰ ਇਹ ਜਾਦਾਤਰ ਲਾਲ ਬੀਨ ਦੇ ਪੇਸਟਜਾਨ ਚਿੱਟੀ ਬੀਨ ਦੇ ਪੇਸਟਨਾਲ ਬੰਦਾ ਹੈ। ਇਹ ਵਾਲਾ ਯੋਕਾਨ ਅਕਸਰ ਦੁੱਦ ਵਾਲਾ ਤੇ ਪਾਰਦਰਸ਼ੀ ਹੁੰਦਾ ਹੈ ਤੇ ਇਸ ਦਾ ਸਵਾਦ ਵੀ ਲਾਲ ਬੀਨ ਪੇਸਟ ਵਾਲੀ ਯੋਕਾਨ ਨਾਲੋਂ ਹਲਕਾ ਹੁੰਦਾ ਹੈ। ਤੇ ਇਸਨੂੰ ਵਧੀਆ ਤਰੀਕੇ ਨਾਲੋਂ ਸੁਆਦੀ ਬਣਾਇਆ ਜਾ ਸਕਦਾ ਹੈ ਤੇ ਗ੍ਰੀਨ ਟੀ ਨਾਲ ਰੰਗ ਕਿੱਤਾ ਜਾ ਸਕਦਾ ਹੈ। ਯੋਕਾਨ ਵਿੱਚ ਕਟੇ ਹੋਏ ਅੰਜੀਰ, ਅਤੇ ਮਿੱਠੇ ਆਲੂ, ਮੀਠੀ ਅਜ਼ੁਕੀ ਫਲੀਆਂ, ਚੇਸਟਨਟ ਆਦਿ ਪਾਏ ਜਾਂਦੇ ਹਨ। ਚੀਨੀ ਦੀ ਥਾਂ ਸ਼ਾਹਿਦ, ਸ਼ੱਕਰ ਆੜੇ ਵੀ ਵਰਤੇ ਜਾ ਸਕਦੇ ਹਨ। ਸ਼ਿਓ ਯੋਕਾਨ ਵਿੱਚ ਨਮਕ ਵੀਏ ਪੈਂਦਾ ਹੈ।[1]
ਇਤਿਹਾਸ[ਸੋਧੋ]
ਸ਼ੁਰੂਆਤ ਵਿੱਚ ਚੀਨੀ ਮਿਠਾਈ ਜਾਂ ਫੇਰ ਜੈਲੇਟਿਨ ਤੋਂ ਬਣਿਆ ਪਦਾਰਥ ਉਬਲੀ ਹੋਈ ਭੇੜ ਤੋਂ ਬਣਦਾ ਸੀ। ਇਸਨੂੰ ਜਪਾਨ ਵਿੱਚ ਜ਼ੇਨ ਬੁੱਧ ਨੇ ਸ਼ਾਮਲ ਕਿੱਤਾ ਸੀ। ਕਿਉਂਕਿ ਬੁੱਧ ਧਰਮ ਵਿੱਚ ਕਤਲ ਕਰਨਾ ਮਨਾ ਹੈ ਏਸ ਕਾਰਨ ਜਾਨਵਰ ਦੀ ਜੈਲੇਟਿਨ ਨੂੰ ਆਟੇ ਤੇ ਅਜ਼ੁਕੀ ਫਲੀਆਂਨਾਲ ਬਦਲ ਦਿੱਤਾ ਗਿਆ ਸੀ। 'ਅਗਰ' 1800 ਵਿੱਚ ਏਦੋ ਕਾਲ ਵਿੱਚ ਆਇਆ ਸੀ ਜੋ ਕੀ ਉਸ ਸਮੇਂ ਵੀ ਬਹੁਤ ਹੀ ਮਸ਼ਹੂਰ ਮਿਠਾਈ ਸੀ।[2] ਇਸਨੂੰ ਬਹੁਤ ਦੇਰ ਤੱਕ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ।
ਹਵਾਲੇ[ਸੋਧੋ]
- ↑ 栗子羊羹 at 搜搜问问 wenwen.soso.com in Chinese
- ↑ 'Yōkan', Japan Wagashi Association, 2011 (translated from Japanese)
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |