ਸਮੱਗਰੀ 'ਤੇ ਜਾਓ

ਰਜਨੀਸ਼ ਬਹਾਦੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਜਨੀਸ਼ ਬਹਾਦੁਰ
ਰਜਨੀਸ਼ ਬਹਾਦੁਰ
ਜਨਮ
ਰਜਨੀਸ਼ ਬਹਾਦੁਰ

(1957-09-06)ਸਤੰਬਰ 6, 1957
ਮੌਤਫਰਵਰੀ 15, 2022(2022-02-15) (ਉਮਰ 64)
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ
ਪੇਸ਼ਾਡੀਏਵੀ ਕਾਲਜ ਜਲੰਧਰ ਵਿੱਚ ਅਧਿਆਪਕ ਅਤੇ ਸਾਹਿਤ ਆਲੋਚਕ
ਜੱਦੀ ਪਿੰਡ ਮੰਜਾਲ ਕਲਾਂ ਵਿਖੇ 27 ਫ਼ਰਵਰੀ 2022 ਨੂੰ ਰਜਨੀਸ਼ ਬਹਾਦਰ ਸਿੰਘ ਦੀ ਤੇਰ੍ਹਵੀਂ

ਰਜਨੀਸ਼ ਬਹਾਦੁਰ (6 ਸਤੰਬਰ 1957 - 15 ਫ਼ਰਵਰੀ 2022) ਪੰਜਾਬੀ ਸਾਹਿਤ ਦੇ ਅਧਿਆਪਕ ਅਤੇ ਵਿਦਵਾਨ ਆਲੋਚਕ ਅਤੇ ਸੰਪਾਦਕ ਸਨ।

ਜੀਵਨ ਸੰਬੰਧੀ[ਸੋਧੋ]

ਰਜਨੀਸ਼ ਬਹਾਦੁਰ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਜ਼ਾਲ ਵਿੱਚ 6 ਸਤੰਬਰ 1957 ਨੂੰ ਹਰੀ ਸਿੰਘ ਦੇ ਘਰ ਹੋਇਆ। ਉਸਨੇ ਮੁਢਲੀ ਪੜ੍ਹਾਈ ਸਥਾਨਕ ਸਕੂਲਾਂ ਤੋਂ ਕੀਤੀ। ਗਿਆਰਵੀਂ ਐੱਸ.ਡੀ. ਸਕੂਲ ਪਟਿਆਲਾ ਤੋਂ ਕੀਤੀ ਅਤੇ ਫਿਰ ਮਹਿੰਦਰਾ ਕਾਲਜ ਪਟਿਆਲਾ ਤੋਂ ਗਰੈਜੂਏਸ਼ਨ। ਪੋਸਟ-ਗਰੈਜੂਏਸ਼ਨ ਪੜ੍ਹਾਈ ਲਈ ਪੰਜਾਬੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਉਥੋਂ ਐਮ ਏ ਪੰਜਾਬੀ ਕੀਤੀ ਅਤੇ ਫਿਰ ਜਰਨਲਿਜਮ ਦਾ ਡਿਪਲੋਮਾ ਕੀਤਾ। ਬਾਅਦ ਵਿੱਚ ਖੋਜ ਦੇ ਕੰਮ ਲਈ ਜੰਮੂ ਯੂਨੀਵਰਸਿਟੀ ਚਲਿਆ ਗਿਆ। ਫਿਰ ਅਧਿਆਪਕ ਵਜੋਂ ਡੀਏਵੀ ਕਾਲਜ ਜਲੰਧਰ ਵਿੱਚ ਨੌਕਰੀ ਮਿਲ ਗਈ ਜਿਥੋਂ ਉਹ ਸੇਵਾਮੁਕਤ ਹੋਇਆ। ਵਿਦਿਆਰਥੀ ਜੀਵਨ ਸਮੇਂ ਉਹ ਖੱਬੇ-ਪੱਖੀ ਵਿਦਿਆਰਥੀ ਸੰਗਠਨ ਏ ਆਈ ਐਸ ਐਫ ਦਾ ਸਰਗਰਮ ਆਗੂ ਰਿਹਾ ਅਤੇ ਉਹ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਦੀ ਅਧਿਆਪਕ ਜਥੇਬੰਦੀ ਵਿੱਚ ਵੀ ਸਰਗਰਮੀ ਨਾਲ ਭਾਗ ਲੈਂਦਾ ਰਿਹਾ।

1999 ਵਿਚ ਉਹ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਇੰਗਲੈਂਡ ਗਿਆ ਸੀ। ਉਥੋਂ ਵਾਪਸ ਆ ਕੇ ਡਾ. ਸਵਰਨ ਚੰਦਨ ਨਾਲ ਰਲ ਕੇ ਰਜਨੀਸ਼ ਬਹਾਦੁਰ ਨੇ ਪ੍ਰਵਚਨ ਮੈਗਜ਼ੀਨ ਕੱਢਣਾ ਸ਼ੁਰੂ ਕੀਤਾ। ਉਹ ਨਵਾਂ ਜ਼ਮਾਨਾ ਅਖ਼ਬਾਰ ਨਾਲ ਵੀ ਜੁੜਿਆ ਹੋਇਆ ਸੀ। ਪੰਜਾਬੀ ਵਿੱਚ ਜਦੋਂ ਲੋਕ-ਰਾਏ ਦੇ ਆਧਾਰ ‘ਤੇ, ਵਧੀਆ ਪੰਜਾਬੀ ਕਹਾਣੀਆਂ ਚੁਣ ਕੇ ਬੀਬੀ ਸਵਰਨ ਕੌਰ ਯਾਦਗਾਰੀ ਪੁਰਸਕਾਰ ਸ਼ੁਰੂ ਕੀਤਾ ਗਿਆ ਸੀ, ਤਾਂ ਇਸ ਚੋਣ ਲਈ ਆਉਣ ਵਾਲੀਆਂ ਹਰ ਸਾਲ ਦੀਆਂ ਬੇਹਤਹੀਨ ਕਹਾਣੀਆਂ ਦੀਆਂ ਗਿਆਰਾਂ ਦੇ ਕਰੀਬ ਪੁਸਤਕਾਂ ਦੀ ਸੰਪਾਦਨਾ ਕੀਤੀ।

‘ਪ੍ਰਵਚਨ’ ਰਾਹੀਂ ਕਹਾਣੀ ਗੋਸ਼ਟੀ ਦੀ ਸ਼ੁਰੂ ਕੀਤੀ ਗਈ ਪਿਛਲੇ 18 ਸਾਲ ਤੋਂ ਨਿਰੰਤਰ ਜਾਰੀ ਨਿਵੇਕਲੀ ਪਰੰਪਰਾ ਦਾ ਰੂਹੇ-ਰਵਾਂ ਸੀ।

ਪੁਸਤਕਾਂ[ਸੋਧੋ]

ਸੰਪਾਦਿਤ ਕਹਾਣੀ-ਸੰਗ੍ਰਹਿ[ਸੋਧੋ]

ਆਲੋਚਨਾ[ਸੋਧੋ]

  • ਗਲਪ ਅਧਿਅਨ
  • ਸਵਰਾਜਬੀਰ ਦੇ ਨਾਟਕ: ਵਿਚਾਰਧਾਰਕ ਅਧਾਰ
  • ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦਾ ਪਾਠਗਤ-ਵਿਸ਼ਲੇਸ਼ਣ[2]
  • ਅਜੋਕੀ ਪੰਜਾਬੀ ਕਹਾਣੀ: ਕਥਾ ਪ੍ਰਵਚਨ
  • ਪੰਜਾਬੀ ਸਾਹਿਤ ਚਿੰਤਨ: ਆਧਾਰ ਤੇ ਉਸਾਰ
  • ਪੰਜਾਬੀ ਨਾਵਲ: ਵਿਰਾਸਤ ਤੇ ਵਰਤਮਾਨ

ਹੋਰ[ਸੋਧੋ]

  • ਪਰਬਤਾਂ ਸੰਗ ਸੰਵਾਦ (ਸਫ਼ਰਨਾਮਾ)

ਹਵਾਲੇ[ਸੋਧੋ]

  1. [1]
  2. "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2014-04-23. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)