ਰਜ਼ਮਨਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰੂਕਲਿਨ ਅਜਾਇਬਘਰ ਵਿਖੇ ਰਜ਼ਮਨਾਮਾ ਦਾ ਇੱਕ ਸਫ਼ਾ।

ਰਜ਼ਮਨਾਮਾ (ਫ਼ਾਰਸੀ: رزم نامہ ਜੰਗ ਦੀ ਕਿਤਾਬ) ਮਹਾਭਾਰਤ ਦਾ ਫ਼ਾਰਸੀ ਅਨੁਵਾਦ ਹੈ ਜੋ ਕਿ ਬਾਦਸ਼ਾਹ ਅਕਬਰ ਦੇ ਸਮੇਂ ਵਿੱਚ ਕਰਵਾਇਆ ਗਿਆ।

1574 ਵਿੱਚ ਅਕਬਰ ਨੇ ਫ਼ਤਿਹਪੁਰ ਸੀਕਰੀ ਵਿਖੇ ਮਕਤਬਖਾਨਾ (ਅਨੁਵਾਦਘਰ) ਸ਼ੁਰੂ ਕੀਤਾ। ਇਸ ਦੇ ਨਾਲ ਅਕਬਰ ਨੇ ਰਾਜਤਰੰਗਿਨੀ, ਰਾਮਾਇਣ ਅਤੇ ਮਹਾਭਾਰਤ ਵਰਗੇ ਸੰਸਕ੍ਰਿਤ ਗ੍ਰੰਥਾਂ ਨੂੰ ਫ਼ਾਰਸੀ ਵਿੱਚ ਅਨੁਵਾਦ ਕਰਨ ਲਈ ਸਰਸਪਰਤੀ ਦਿੱਤੀ।[1]

ਪਹਿਲਾ ਅਨੁਵਾਦ[ਸੋਧੋ]

ਮਹਾਭਾਰਤ ਨੂੰ ਫ਼ਾਰਸੀ ਵਿੱਚ ਅਨੁਵਾਦ ਕਰਨ ਦਾ ਹੁਕਮ 1582 ਵਿੱਚ ਦਿੱਤਾ ਗਿਆ ਅਤੇ ਉਸਦੇ 1 ਲੱਖ ਸ਼ਲੋਕਾਂ ਦਾ ਅਨੁਵਾਦ 1584 ਤੋਂ 1586 ਤੱਕ ਕੀਤਾ ਗਿਆ। ਇਸ ਅਨੁਵਾਦ ਸਮੇਂ ਮੁਸ਼ਫ਼ੀਕ ਨੇ ਤਸਵੀਰਾਂ ਬਣਾਉਣ ਦਾ ਕਾਰਜ ਕੀਤਾ ਜਿਸ ਨਾਲ ਮਹਾਭਾਰਤ ਦੀ ਕਥਾ ਨੂੰ ਸਮਝਣ ਵਿੱਚ ਸੌਖ ਹੁੰਦੀ ਹੈ। ਇਸ ਸਮੇਂ ਇਸ ਅਨੁਵਾਦ ਦੀ ਇੱਕ ਨਕਲ ਜੈਪੁਰ ਸ਼ਹਿਰ ਦੇ "ਮਹਿਲ ਅਜਾਇਬਘਰ" ਵਿਖੇ ਮੌਜੂਦ ਹੈ।[2]

ਦੂਜਾ ਅਨੁਵਾਦ[ਸੋਧੋ]

ਇਸ ਕਿਤਾਬ ਦਾ ਦੂਜਾ ਅਨੁਵਾਦ 1598 ਤੋਂ 1599 ਦੇ ਵਿੱਚ ਕੀਤਾ ਗਿਆ। ਪਹਿਲੇ ਅਨੁਵਾਦ ਦੀ ਤੁਲਨਾ ਵਿੱਚ ਦੂਜਾ ਅਨੁਵਾਦ ਵਿੱਚ ਜ਼ਿਆਦਾ ਵਿਸਥਾਰ ਹੈ। ਇਸ ਵਿੱਚ 161 ਚਿੱਤਰ ਮੌਜੂਦ ਸਨ। ਇਸ ਅਨੁਵਾਦ ਦੀਆਂ ਕਈ ਨਕਲਾਂ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਤੋਹਫ਼ੇ ਵਜੋਂ ਦਿੱਤੀਆਂ ਗਈਆਂ।

ਹਵਾਲੇ[ਸੋਧੋ]