ਰਤਨ ਸਿੰਘ ਜੱਗੀ
ਦਿੱਖ
ਡਾ. ਰਤਨ ਸਿੰਘ ਜੱਗੀ ਗੁਰਬਾਣੀ ਅਤੇ ਸਿੱਖ ਲਹਿਰ ਨਾਲ ਸੰਬੰਧਿਤ ਅੱਧੀ ਸਦੀ ਤੋਂ ਵਧ ਸਮੇਂ ਤੋਂ ਸਾਹਿਤ ਰਚਨਾ ਕਰਦੇ ਆ ਰਹੇ ਵੱਡੇ ਵਿਦਵਾਨ ਲੇਖਕ ਹਨ।[1]
ਜੀਵਨ ਤੱਥ
[ਸੋਧੋ]- 1962 ਵਿੱਚ ਦਸਮ ਗ੍ਰੰਥ ਦੇ ਅਧਿਐਨ ਕਰ ਕੇ ਪੰਜਾਬ ਯੂਨੀਵਰਸਿਟੀ ਤੋਂ ਪੀਐਚ ਡੀ ਕੀਤੀ ਸੀ।
- 1973 ਵਿੱਚ ਗੁਰੂ ਨਾਨਕ ਬਾਣੀ ਬਾਰੇ ਖੋਜ ਕਰ ਕੇ ਮਗਧ ਯੂਨੀਵਰਸਿਟੀ ਤੋਂ ਡੀ ਲਿਟ ਕੀਤੀ ਸੀ।
- ਦਿੱਲੀ ਵਿੱਚ ਰਹਿੰਦੇ ਵਕਤ ਐਮ ਏ ਪੰਜਾਬੀ ਅਤੇ ਹਿੰਦੀ ਕਰਨ ਤੋਂ ਬਾਦ ਬੀ ਏ ਤੱਕ ਸੰਸਕ੍ਰਿਤ ਅਤੇ ਫਾਰਸੀ ਕੀਤੀ।
ਅਧਿਆਪਨ ਖੇਤਰ ਵਿੱਚ
[ਸੋਧੋ]- ਸਭ ਤੋਂ ਪਹਿਲਾਂ ਉਹ ਸਰਕਾਰੀ ਕਾਲਜ ਹਿਸਾਰ ਵਿੱਚ ਲੈਕਚਰਾਰ ਨਿਯੁਕਤ ਹੋਏ
- ਜੁਲਾਈ 1963 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪਹੁੰਚ ਗਏ। ਇੱਥੇ ਹੀ ਰੀਡਰ ਬਣੇ ਅਤੇ ਫਿਰ ਪੰਜਾਬੀ ਸਹਿਤ ਅਧਿਐਨ ਵਿਭਾਗ ਦੇ ਨੌ ਸਾਲ ਪ੍ਰੋਫੈਸਰ ਅਤੇ ਮੁੱਖੀ ਰਹੇ।
- 1973 ਵਿੱਚ ਰਾਮ ਚਰਿਤ ਮਾਨਾਸ (ਤੁਲਸੀ ਰਾਮਾਇਣ) ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਅਤੇ ਉਸ ਉੱਤੇ ਸਾਹਿਤ ਅਕਾਦਮੀ ਨਵੀਂ ਦਿੱਲੀ ਤੋਂ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ।
- 1987 ਵਿੱਚ ਉਹ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋ ਗਏ।
ਪੁਸਤਕ ਸੂਚੀ
[ਸੋਧੋ]- ਗੁਰੂ ਨਾਨਕ ਦੀ ਵਿਚਾਰਧਾਰਾ
- ਡਾ. ਮੋਹਨ ਸਿੰਘ ਕਵਿਤਾਵਲੀ
- ਦਸਮ ਗ੍ਰੰਥ ਦਾ ਕਰਤ੍ਰਿਤਵ
- ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ ਉੱਤਰਾਰਧ
- ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ
- ਵਿਚਾਰਧਾਰਾ