ਰਵਾਂਡਾਈ ਨਸਲਕੁਸ਼ੀ
ਦਿੱਖ
ਰਵਾਂਡਾਈ ਨਸਲਕੁਸ਼ੀ | |
---|---|
ਟਿਕਾਣਾ | ਰਵਾਂਡਾ |
ਮਿਤੀ | 7 ਅਪਰੈਲ – 15 ਜੁਲਾਈ, 1994 |
ਨਿਸ਼ਾਨਾ | ਤੁਤਸੀ ਅਬਾਦੀ |
ਹੱਲੇ ਦੀ ਕਿਸਮ | ਨਸਲਕੁਸ਼ੀ, ਕਤਲੇਆਮ |
ਮੌਤਾਂ | 500,000–1,000,000[1] |
ਅੱਤਿਆਚਾਰੀ | ਹੂਤੂਆਂ ਦੀ ਸਰਕਾਰ, ਇੰਤਰਾਹਾਮਵੇ ਅਤੇ ਇੰਪੂਜ਼ਾਮੁਗਾਂਬੀ ਰਜ਼ਾਕਾਰ ਫ਼ੌਜਾਂ |
ਰਵਾਂਡਾਈ ਨਸਲਕੁਸ਼ੀ ਰਵਾਂਡਾ ਵਿੱਚ ਵੱਧ-ਗਿਣਤੀ ਹੂਤੂਆਂ ਵੱਲੋਂ ਤੁਤਸੀ ਅਤੇ ਨਰਮ-ਖ਼ਿਆਲੀਏ ਹੂਤੂਆਂ ਦਾ ਵੱਡੇ ਪੈਮਾਨੇ ਦਾ ਕੁਲ-ਨਾਸੀਆ ਕਤਲੇਆਮ ਸੀ। 7 ਅਪਰੈਲ 1994 ਤੋਂ ਲੈ ਕੇ ਜੁਲਾਈ ਦੇ ਮੱਧ ਤੱਕ ਲਗਭਗ 100 ਦਿਨਾਂ ਦੇ ਸਮੇਂ ਵਿੱਚ, ਇੱਕ ਅੰਦਾਜ਼ੇ ਦੇ ਮੁਤਾਬਕ, 500,000-1,000,000 ਰਵਾਂਡਾਈ ਲੋਕ ਮਾਰੇ ਗਏ ਸਨ[1] ਭਾਵ ਦੇਸ਼ ਦੀ ਅਬਾਦੀ ਦਾ ਤਕਰੀਬਨ 20% ਅਤੇ ਉਸ ਸਮੇਂ ਰਵਾਂਡਾ ਵਿੱਚ ਰਹਿੰਦੇ ਤੁਤਸੀਆਂ ਦੀ ਅਬਾਦੀ ਦਾ 70%। ਇਸ ਨਸਲਕੁਸ਼ੀ ਦੀ ਵਿਓਂਤਬੰਦੀ ਅਕਾਜ਼ੂ ਨਾਮਕ ਸ਼੍ਰੇਸ਼ਠ ਸਿਆਸੀ ਵਰਗ ਦੇ ਮੈਂਬਰਾਂ ਵੱਲੋਂ ਕੀਤੀ ਗਈ ਸੀ ਜਿਹਨਾਂ ਵਿੱਚੋਂ ਬਹੁਤੇ ਉਸ ਸਮੇਂ ਦੀ ਰਾਸ਼ਟਰੀ ਸਰਕਾਰ ਵਿੱਚ ਉੱਚ ਅਹੁਦਿਆਂ ਉੱਤੇ ਕਾਬਜ਼ ਸਨ। ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲ਼ੇ ਲੋਕਾਂ ਵਿੱਚ ਰਵਾਂਡਾਈ ਫ਼ੌਜ ਦੇ ਤਬਕੇ, ਰਾਸ਼ਟਰੀ ਪੁਲਿਸ (ਜੌਂਡਰਮਰੀ), ਸਰਕਾਰ ਤੋਂ ਹਿਮਾਇਤ-ਪ੍ਰਾਪਤ ਰਜ਼ਾਕਾਰ ਫ਼ੌਜੀ (ਇੰਤਰਾਹਾਮਵੇ ਅਤੇ ਇੰਪੂਜ਼ਾਮੁਗਾਂਬੀ ਸਮੇਤ) ਅਤੇ ਹੂਤੂ ਨਾਗਰਿਕ ਸ਼ਾਮਲ ਸਨ।
ਹਵਾਲੇ
[ਸੋਧੋ]- ↑ 1.0 1.1 See, e.g., Rwanda: How the genocide happened, BBC, April 1, 2004, which gives an estimate of 800,000, and OAU sets inquiry into Rwanda genocide, Africa Recovery, Vol. 12 1#1 (August 1998), p. 4, which estimates the number at between 500,000 and 1,000,000. Seven out of every 10 Tutsis were killed.