ਸਮੱਗਰੀ 'ਤੇ ਜਾਓ

ਰਹੇਆ ਚੱਕਰਬੋਰਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਹੇਆ ਚੱਕਰਬੋਰਤੀ
ਲੈਕਮੇ ਫੈਸ਼ਨ ਵੀਕ 2016 ਵਿੱਚ ਰਹੇਆ ਚੱਕਰਬੋਰਤੀ
ਜਨਮ (1992-07-01) 1 ਜੁਲਾਈ 1992 (ਉਮਰ 32)
ਰਾਸ਼ਟਰੀਅਤਾਭਾਰਤੀ
ਪੇਸ਼ਾਵੀ.ਜੇ.
ਅਦਾਕਾਰਾ
ਸਰਗਰਮੀ ਦੇ ਸਾਲ2009—ਹੁਣ
ਲਈ ਪ੍ਰਸਿੱਧਮੇਰੇ ਡੈਡ ਕੀ ਮਾਰੂਤੀ

ਰਹੇਆ ਚੱਕਰਬੋਰਤੀ (ਜਨਮ 1 ਜੁਲਾਈ 1992) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ।[1][2] ਉਸ ਨੇ ਐਮ.ਟੀ.ਵੀ. ਇੰਡੀਆ 'ਤੇ ਵੀ.ਜੇ. ਵਜੋਂ ਕੈਰੀਅਰ ਦੀ ਸ਼ੁਰੂਆਤ ਕੀਤੀ।[3] ਉਸ ਨੇ ਆਪਣੀ ਸਕੂਲੀ ਪੜ੍ਹਾਈ ਆਰਮੀ ਪਬਲਿਕ ਸਕੂਲ, ਅੰਬਾਲਾ ਕੈਂਟ ਤੋਂ ਕੀਤੀ।

ਕੈਰੀਅਰ

[ਸੋਧੋ]

ਰਹੇਆ ਦਾ ਜਨਮ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ।[4] ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਐਮ.ਟੀ.ਵੀ. ਇੰਡੀਆ ਦੇ ਟੀ.ਵੀ.ਐਸ. ਸਕੂਟੀ ਤੀਨ ਦੀਵਾ ਨਾਲ ਕੀਤੀ, ਜਿਥੇ ਉਹ ਰਨਰ-ਅਪ ਰਹੀ ਸੀ। ਉਸ ਤੋਂ ਬਾਅਦ ਉਸਨੇ ਐਮ.ਟੀ.ਵੀ. ਦਿੱਲੀ ਦੇ ਵੀ.ਜੇ ਦਾ ਐਡੀਸ਼ਨ ਦਿੱਤਾ ਅਤੇ ਜਿਸ ਵਿਚ ਉਹ ਚੁਣੀ ਗਈ। ਉਸਨੇ ਐਮ.ਟੀ.ਵੀ. ਦੇ ਸ਼ੋਆ ਸਮੇਤ ਪੇਪਸੀ ਐਮ.ਟੀ.ਵੀ.ਵਾਸਸਪ, ਟਿਕ ਟੈਕ ਕਾਲਜ ਬੀਟ ਅਤੇ ਐਮ.ਟੀ.ਵੀ. ਗੋਨ ਇਨ 60 ਸੈਂਕਡ ਵੀ ਹੋਸਟ ਕੀਤੇ।

ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਉਸਨੇ 2012 ਵਿਚ ਤੇਲਗੂ ਫ਼ਿਲਮ ਤੁਨੇਗਾ ਤੁਨੇਗਾ ਨਾਲ ਕੀਤੀ, ਜਿਸ ਵਿੱਚ ਉਸਨੇ ਨਿਧੀ ਦੀ ਭੂਮਿਕਾ ਨਿਭਾਈ। 2013 ਵਿਚ ਉਸ ਨੇ ਬਾਲੀਵੁੱਡ ਫ਼ਿਲਮ ਮੇਰੇ ਡੈਡ ਕੀ ਮਾਰੂਤੀ ਵਿੱਚ ਜਸਲੀਨ ਦੀ ਭੂਮਿਕਾ ਨਿਭਾਈ। 2014 ਵਿਚ ਉਸਨੇ ਸੋਨਾਲੀ ਕੇਬਲ ਫ਼ਿਲਮ ਵਿੱਚ ਸੋਨਾਲੀ ਦੇ ਕਰੈਕਟਰ ਵਜੋਂ ਕੰਮ ਕੀਤਾ।[5]

2017 ਵਿਚ ਉਸ ਨੂੰ ਬੈਂਕ ਚੋਰ ਫ਼ਿਲਮ ਵਿੱਚ ਵੇਖਿਆ ਗਿਆ।[6] ਇਸ ਤੋਂ ਇਲਾਵਾ ਉਸਨੇ ਹਾਫ਼ ਗਰਲਫ੍ਰੈਂਡ ਅਤੇ ਦੋਬਾਰਾ: ਸੀ ਯੂਅਰ ਇਵਿਲ ਵਿੱਚ ਵੀ ਕੰਮ ਕੀਤਾ।[7] 2018 ਵਿਚ ਉਸ ਨੇ ਜਲੇਬੀ ਫ਼ਿਲਮ ਵਿੱਚ ਆਇਸ਼ਾ ਦੀ ਭੂਮਿਕਾ ਨਿਭਾਈ।[8]

ਫ਼ਿਲਮੋਗ੍ਰਾਫੀ

[ਸੋਧੋ]

ਫ਼ਿਲਮਾਂ

[ਸੋਧੋ]
ਸਾਲ ਫ਼ਿਲਮ ਭੂਮਿਕਾ ਭਾਸ਼ਾ ਹਵਾਲੇ
2012 ਤੁਨੇਗਾ ਤੁਨੇਗਾ ਨਿਧੀ ਤੇਲਗੂ
2013 ਮੇਰੇ ਡੈਡ ਕੀ ਮਾਰੂਤੀ ਜਸਲੀਨ ਹਿੰਦੀ
2014 ਸੋਨਾਲੀ ਕੇਬਲ ਸੋਨਾਲੀ
2017 ਦੋਬਾਰਾ: ਸੀ ਯੂਅਰ ਏਵਿਲ ਤਾਨੀਆ
ਹਾਫ਼ ਗਰਲਫ੍ਰੈਂਡ ਅੰਸ਼ਿਕਾ
ਬੈਂਕ ਚੋਰ ਗਾਯਤ੍ਰੀ ਗੰਗੋਲੀ
2018 ਜਲੇਬੀ ਆਇਸ਼ਾ

ਟੈਲੀਵਿਜ਼ਨ

[ਸੋਧੋ]
ਸਿਰਲੇਖ ਭੂਮਿਕਾ ਚੈਨਲ
ਟੀ.ਵੀ.ਐਸ. ਸਕੂਟੀ ਤੀਨ ਦੀਵਾ ਉਮੀਦਵਾਰ ਐਮ.ਟੀ.ਵੀ.ਇੰਡੀਆ
ਪੈਪਸੀ ਐਮ.ਟੀ.ਵੀ. ਵਾਸਸਪ ਮੇਜ਼ਬਾਨ
ਗੋਨ ਇਨ 60 ਸੈਂਕਡ
ਟਿਕ ਟੈਕ ਕਾਲਜ ਬੀਟ

ਹਵਾਲੇ

[ਸੋਧੋ]
  1. "Rhea Chakraborty wants to do meaningful roles". The Times of India. Retrieved 2018-09-03.
  2. "Rhea Chakraborty sizzles in bikini on the beaches of Maldives. See pics" (in ਅੰਗਰੇਜ਼ੀ). Retrieved 2018-09-03.
  3. "Female VJs giving tough competition to their male counterparts". dna (in ਅੰਗਰੇਜ਼ੀ (ਅਮਰੀਕੀ)). 2010-05-17. Retrieved 2018-09-03.
  4. "Everyone thinks I am Punjabi: Rhea Chakraborty". The Times of India. Retrieved 2018-09-03.
  5. "Sonali Cable: The story behind Ali and Rhea's crackling chemistry". The Times of India. Retrieved 2018-09-03.
  6. "Rhea Chakraborty heats up the action in Bank Chor!". The Times of India. Retrieved 2018-09-03.
  7. "Rhea Chakraborty bags a role in 'Half Girlfriend'". The Times of India. Retrieved 2018-09-03.
  8. "'Jalebi' First Look Poster: Love in an Age of Bewilderment". The Quint (in ਅੰਗਰੇਜ਼ੀ). Retrieved 2018-09-03.