ਰਾਊਕੇ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਛੇਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਰਾਊਕੇ ਕਲਾਂ
ਛੇਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਰਾਊਕੇ ਕਲਾਂ

ਰਾਊਕੇ ਕਲਾਂ ਮੋਗਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਸ ਪਿੰਡ ਦੀ ਇਤਿਹਾਸਿਕ ਮਹੱਤਤਾ ਇਹ ਹੈ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦਾ ਜਨਮ ਹੋਇਆ ਸੀ। ਇਹ ਬਾਬਾ ਬਘੇਲ ਸਿੰਘ ਦਾ ਜੱਦੀ ਪਿੰਡ ਹੈ ਜੋ ਦਿੱਲੀ ਦਾ ਝੰਡਾ ਲਹਿਰਾਉਣ ਵਾਲਾਂ ਪਹਿਲਾ ਸਿੱਖ ਜਰਨੈਲ ਸੀ। ਪਿੰਡ ਰਾਊਕੇ ਕਲਾਂ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਮਾਲਵਾ ਖਿੱਤੇ ਵਿੱਚ ਰਾਊਕੇ ਕਲਾਂ ਇਕੱਲਾ ਅਜਿਹਾ ਪਿੰਡ ਹੈ ਜਿਸ ਵਿੱਚ ਛੇਵੇਂ ਪਾਤਿਸ਼ਾਹ ਦੇ ਦੋ ਅਸਥਾਨ ਹਨ। ਇਤਿਹਾਸਕਾਰਾਂ ਅਨੁਸਾਰ ਛੇਵੇਂ ਪਾਤਿਸ਼ਾਹ ਜਦੋਂ ਮਾਲਵਾ ਖੇਤਰ ਵਿੱਚ ਆਏ ਤਾਂ ਡਰੋਲੀ ਭਾਈ ਤੋਂ ਤਖਤੂਪੁਰਾ/ਲੋਪੋ ਨੂੰ ਜਾਦੇ ਸਮੇਂ ਰਾਊਕੇ ਕਲਾਂ ਵਿੱਚ ਰੁਕੇ ਸਨ। ਉਹਨਾਂ ਦੇ ਨਾਲ ਕੁਝ ਸਿੰਘ ਵੀ ਸਨ। ਗੁਰੂ ਸਾਹਿਬ ਪਹਿਲਾਂ ਤਾਂ ਪਿੰਡ ਦੇ ਵਿੱਚ ਵਾਲੀ ਜਗ੍ਹਾ ਤੇ ਡੇਰੇ ਲਾਏ ਜਿਸ ਕਿੱਲੇ ਨਾਲ ਗੁਰੂ ਸਾਹਿਬ ਦਾ ਘੌੜਾ ਬੰਨਿਆਂ ਸੀ ਉਹ ਗੁਰੂ ਦੀ ਕ੍ਰਿਪਾ ਨਾਲ ਹਰਾ ਹੋ ਗਿਆ ਅਤੇ ਜੰਡ ਬਣ ਗਿਆ। ਉਸ ਜਗ੍ਹਾ ਤੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦਾ ਨਾਮ ਗੁਰਦੁਆਰਾ ਜੰਡ ਸਾਹਿਬ (ਪਾਤਿਸ਼ਾਹੀ ਛੇਵੀਂ) ਹੈ। ਜਿਸ ਵਿੱਚ ਸ਼ਹੀਦ ਜਥੇਦਾਰ ਚੜਤ ਸਿੰਘ ਜੀ ਦੇ ਸਪੁੱਤਰ ਭਾਈ ਕੁਲਵੰਤ ਸਿੰਘ ਰਾਊਕੇ ਪ੍ਰਧਾਨ ਦੀ ਸੇਵਾ ਨਿਭਾ ਰਹੇ ਹਨ|

ਹੋਰ ਜਾਣਕਾਰੀ[ਸੋਧੋ]

ਪਿੰਡ ਰਾਊਕੇ ਕਲਾਂ, ਜ਼ਿਲ੍ਹਾ ਮੋਗਾ ਦਾ ਇਹ ਪਿੰਡ ਮੋਗਾ-ਬਰਨਾਲਾ ਸੜਕ ਤੋਂ ਛਿਪਦੀ ਵਾਲੇ ਪਾਸੇ 3 ਕਿਲੋਮੀਟਰ ਦੀ ਦੂਰੀ ਤੇ ਸਥਿੱਤ ਹੈ। ਇਸ ਨੂੰ ਬੱਧਨੀ ਕਲਾਂ ਤੋਂ ਲਿੰਕ ਸੜਕ ਦੇ ਜਰੀਏ ਜਾਇਆ ਜਾ ਸਕਦਾ ਹੈ। ਇਸ ਪਿੰਡ ਦੀ ਮੋੜੀ ਬਾਬਾ ਰਾਊ ਜੀ ਨੇ ਆਪਣੇ ਕਰਕਮਲਾ ਨਾਲ ਗੱਡੀ ਸੀ ਜਿਥੋ ਇਸ ਪਿੰਡ ਬੱਜਣਾ ਸੁਰੂ ਹੋਇਆ। ਬਾਬਾ ਰਾਊ ਜੋ ਕਿ ਧਾਲੀਵਾਲ ਗੋਤ ਨਾਲ ਸਬੰਧ ਰੱਖਦਾ ਸੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਦਾ ਸਿਪਾਹੀ ਸੀ ਬਾਬਾ ਰਾਊ ਦੀ ਪੀੜੀ ਵਿੱਚੋਂ ਹੀ ਬਾਬਾ ਬਘੇਲ ਸਿੰਘ ਅਤੇ ਸਰਦਾਰਨੀ ਸਦਾ ਕੌਰ ਹੋਏ ਹਨ ਜੱਥੇਦਾਰ ਬਘੇਲ ਸਿੰਘ ( ਦਿੱਲੀ ਫਤਿਹ ਕਰਨ ਵਾਲੇ) ਅਤੇ ਸਰਦਾਰਨੀ ਸਦਾ ਕੌਰ ( ਮਹਾਰਾਜਾ ਰਣਜੀਤ ਸਿੰਘ ਦੀ ਸੱਸ)  ਇਸ ਪਿੰਡ ਦੇ ਹੀ ਹਨ। ਇਸ ਤੋਂ ਇਲਾਵਾ ਸ਼ਹੀਦ ਚੜਤ ਸਿੰਘ ਸਰਦਾਰ ਗੁਰਨਾਮ ਸਿੰਘ ਵੀ ਰਾਊਕੇ ਕਲਾਂ ਦੇ ਹਨ।

ਮੀਡੀਆ/ਅਖਬਾਰ[ਸੋਧੋ]

ਇਸ ਪਿੰਡ ਵਿੱਚ ਡੇਲੀ ਰਾਊਕੇ ਨਿਊਜ ਨਾਮ ਦਾ ਇੱਕ ਔਨਲਾਈਨ ਅਖਬਾਰ ਚੱਲ ਰਿਹਾ ਹੈ ਜੋ ਕਿ ਪਿੰਡ ਦੀਆਂ ਖਬਰਾਂ ਨੂੰ ਦੇਸ਼ਾਂ ਵਿਦੇਸ਼ਾ ਵਿੱਚ ਬੈਠੇ ਪਿੰਡ ਵਾਸੀਆਂ ਤੱਕ ਪਹੁੰਚਾਉਦਾ ਹੈ। ਇਸ ਪੇਜ ਨੂੰ ਇੱਕ ਸੁਸਾਇਟੀ ਡੇਲੀ ਰਾਊਕੇ ਨਿਊਜ ਵੈਲਫੇਅਰ ਸੁਸਾਇਟੀ ਚਲਾ ਰਹੀ ਹੈ। ਡਾ ਅਵਤਾਰ ਸਿੰਘ ਦੇਵਗਨ ਇਸ ਸੁਸਾਇਟੀ ਦੇ ਪ੍ਰਧਾਨ ਹਨ ਅਤੇ ਸੁੱਖੀ ਧਾਲੀਵਾਲ ਡੇਲੀ ਰਾਊਕੇ ਨਿਊਜ ਦੇ ਸਰਪ੍ਰਸਤ ਹਨ।[1]

ਸਰਪੰਚ[ਸੋਧੋ]

ਇਸ ਸਮੇਂ ਰਾਊਕੇ ਕਲਾਂ ਦੇ ਸਰਪੰਚ ਸ: ਜਰਨੈਲ ਸਿੰਘ (ਬੱਗੀ) ਹਨ। ਜਿੰਨਾ ਨੇ 2018 ਦੇ ਵਿੱਚ ਅਜਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਸਰਪੰਚ ਬਣੇ ਹਨ। ਜਰਨੈਲ ਸਿੰਘ ਹੁਣ ਤੱਕ ਦੇ ਬਣੇ ਸਰਪੰਚਾ ਵਿੱਚ ਸਭ ਤੋਂ ਘੱਟ ਉਮਰ ਦੇ ਸਰਪੰਚ ਹਨ। ਚੋਣ ਲੜਨ ਸਮੇਂ ਉਹਨਾਂ ਦੀ ਉਮਰ ਲਗਭਗ 30 ਸਾਲ ਸੀ ਅਤੇ ਉਹ ਪਹਿਲੀ ਵਾਰ ਰਾਜਨੀਤੀ ਵਿੱਚ ਆਏ ਹਨ। [1]

ਛੇਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਰਾਊਕੇ ਕਲਾਂ[ਸੋਧੋ]

ਛੇਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਰਾਊਕੇ ਕਲਾਂ

ਪਿੰਡ ਰਾਊਕੇ ਕਲਾਂ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਮਾਲਵਾ ਖਿੱਤੇ ਵਿੱਚ ਰਾਊਕੇ ਕਲਾਂ ਇਕੱਲਾ ਅਜਿਹਾ ਪਿੰਡ ਹੈ ਜਿਸ ਵਿੱਚ ਛੇਵੇਂ ਪਾਤਿਸ਼ਾਹ ਦੇ ਦੋ ਅਸਥਾਨ ਹਨ। ਇਤਿਹਾਸਕਾਰਾਂ ਅਨੁਸਾਰ ਛੇਵੇਂ ਪਾਤਿਸ਼ਾਹ ਜਦੋਂ ਮਾਲਵਾ ਖੇਤਰ ਵਿੱਚ ਆਏ ਤਾਂ ਡਰੋਲੀ ਭਾਈ ਤੋਂ ਤਖਤੂਪੁਰਾ/ਲੋਪੋ ਨੂੰ ਜਾਦੇ ਸਮੇਂ ਰਾਊਕੇ ਕਲਾਂ ਵਿੱਚ ਰੁਕੇ ਸਨ। ਉਹਨਾਂ ਦੇ ਨਾਲ ਕੁਝ ਸਿੰਘ ਵੀ ਸਨ। ਗੁਰੂ ਸਾਹਿਬ ਪਹਿਲਾਂ ਤਾਂ ਪਿੰਡ ਦੇ ਵਿੱਚ ਵਾਲੀ ਜਗ੍ਹਾ ਤੇ ਡੇਰੇ ਲਾਏ ਜਿਸ ਕਿੱਲੇ ਨਾਲ ਗੁਰੂ ਸਾਹਿਬ ਦਾ ਘੌੜਾ ਬੰਨਿਆਂ ਸੀ ਉਹ ਗੁਰੂ ਦੀ ਕ੍ਰਿਪਾ ਨਾਲ ਹਰਾ ਹੋ ਗਿਆ ਅਤੇ ਜੰਡ ਬਣ ਗਿਆ। ਉਸ ਜਗ੍ਹਾ ਤੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦਾ ਨਾਮ ਗੁਰਦੁਆਰਾ ਜੰਡ ਸਾਹਿਬ (ਪਾਤਿਸ਼ਾਹੀ ਛੇਵੀਂ) ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਪਿੰਡ ਦੇ ਬਾਹਰ-ਵਾਰ ਇੱਕ ਪਾਣੀ ਦੀ ਛੱਪੜੀ ਸੀ ਜਿੱਥੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ। ਕੁਝ ਸਮਾਂ ਗੁਰੂ ਸਾਹਿਬ ਨੇ ਇਸ ਜਗ੍ਹਾ ਡੇਰੇ ਲਗਾਏ। ਜਾਣ ਸਮੇਂ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਜੋ ਵੀ ਇਸ ਜਗ੍ਹਾ ਤੇ ਇਸ਼ਨਾਨ ਕਰੇਗਾ ਉਸਦੇ ਚਮੜੀ ਰੋਗ ਠੀਕ ਹੋਣਗੇ। ਅੱਜ ਇਸ ਅਸਥਾਨ ਉੱਪਰ ਗੁਰਦੁਆਰਾ ਕੇਰਸਰ ਸਾਹਿਬ ਬਣਿਆ ਹੋਇਆ ਹੈ। ਜੋ ਕਿ ਪਿੰਡ ਦੇ ਚੜਦੀ ਵਾਲੇ ਪਾਸੇ ਬੱਧਨੀ ਨੂੰ ਜਾਂਦੇ ਸਮੇਂ ਸੂਏ ਤੋਂ ਪਹਿਲਾਂ ਆਉਂਦਾ ਹੈ। ਇਸ ਜਗ੍ਹਾ ਸੰਗਤਾਂ ਚਮੜੀ ਰੋਗ, ਮੌਕਿਆਂ ਵਾਲੇ ਇਸ਼ਨਾਨ ਕਰਨ ਆਉਂਦੇ ਹਨ ਅਤੇ ਰੋਗ ਮੁਕਤ ਹੁੰਦੇ ਹਨ ਇਸ ਜਗ੍ਹਾ ਸੰਗਤਾਂ ਲੂਣ-ਸੂਣ (ਨਮਕ-ਝਾੜੂ) ਦਾ ਮੱਥਾ ਟੇਕਦੀਆਂ ਹਨ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]