ਰਾਚੇਲ ਕਾਰਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਚੇਲ ਕਾਰਸਨ
ਰਾਚੇਲ ਕਾਰਸਨ, 1940
Fish & Wildlife Service employee photo
ਜਨਮਰਾਚੇਲ ਲੂਇਸ ਕਾਰਸਨ
(1907-05-27)ਮਈ 27, 1907
ਸਪਰਿੰਗਡੇਲ, ਪੇਨਸੀਲਵਾਨਿਆ,ਯੂ.ਐਸ
ਮੌਤਅਪ੍ਰੈਲ 14, 1964(1964-04-14) (ਉਮਰ 56)
ਸਿਲਵਰ ਸਪਰਿੰਗ, ਮੈਰੀਲੈਂਡ, ਯੂ.ਐਸ.
ਵੱਡੀਆਂ ਰਚਨਾਵਾਂਦ ਸੀ ਅਰਾਉਂਡ ਅਸ (1951)
ਦ ਐਜ ਆਫ਼ ਦ ਸੀ (1955)
ਸਾਇਲੈਂਟ ਸਪਰਿੰਗ (1962)
ਅਲਮਾ ਮਾਤਰਚਾਥਮ ਯੂਨੀਵਰਸਿਟੀ (ਬੀਏ),
ਜਾਹਨ ਹੋਪਕਿਨਸ ਯੂਨੀਵਰਸਿਟੀ (ਮਾਸਟਰ ਆਫ਼ ਸਾਇੰਸ)
ਕਿੱਤਾਸਮੁੰਦਰੀ ਜੀਵ ਵਿਗਿਆਨੀ, ਲੇਖਕ ਅਤੇ ਵਾਤਾਵਰਨਵਾਦੀ
ਵਿਧਾਨੇਚਰ ਰਾਈਟਿੰਗ

ਰਾਚੇਲ ਲੂਇਸ ਕਾਰਸਨ (27 ਮਈ, 1907 – 14 ਅਪ੍ਰੈਲ, 1964) ਇੱਕ ਅਮਰੀਕੀ ਸਮੁੰਦਰੀ ਜੀਵ ਵਿਗਿਆਨਕ, ਲੇਖਕ ਅਤੇ ਸੁਰੱਖਿਆਵਾਦੀ ਸੀ ਜਿਸਨੇ "ਸਾਇਲੈਂਟ ਸਪਰਿੰਗ" ਨਾਮੀ ਕਿਤਾਬ ਲਿਖੀ ਅਤੇ ਹੋਰ ਲਿਖਤਾਂ ਨੂੰ ਵਿਸ਼ਵ ਵਾਤਾਵਰਣ ਅੰਦੋਲਨ ਨੂੰ ਅੱਗੇ ਵਧਾਉਣ ਦਾ ਸਿਹਰਾ ਜਾਂਦਾ ਹੈ।

ਕਾਰਸਨ ਨੇ ਆਪਣਾ ਕੈਰੀਅਰ ਯੂ.ਐਸ. ਬਿਊਰੋ ਆਫ਼ ਫ਼ਿਸ਼ਰਇਜ਼ ਵਿੱਚ ਬਤੌਰ ਇੱਕ ਜੀਵ ਵਿਗਿਆਨੀ ਬਣਾਇਆ, ਅਤੇ 1950 ਵਿਆਂ ਵਿੱਚ ਇੱਕ ਪੂਰਨ ਲੇਖਕ ਵੀ ਬਣ ਗਈ ਸੀ। ਉਸਦੀ ਵਿਆਪਕ ਤੌਰ ਤੇ 1951 ਦੀ ਸਭ ਤੋਂ ਵੱਧ ਬਿਕਣ ਵਾਲੀ ਕਿਤਾਬ "ਦ ਸੀਅ ਆਰਾਉਂਡ ਅਸ" ਸੀ ਜਿਸ ਲਈ ਉਸਨੂੰ ਇੱਕ ਯੂਐਸ ਨੈਸ਼ਨਲ ਬੁੱਕ ਅਵਾਰਡ ਦਿੱਤਾ ਗਿਆ ਇੱਕ ਪ੍ਰਤਿਭਾਸ਼ਾਲੀ ਲੇਖਕ ਵਜੋਂ ਮਾਨਤਾ, ਅਤੇ ਵਿੱਤੀ ਸੁਰੱਖਿਆ ਮਿਲੀ। ਉਸਦੀ ਅਗਲੀ ਕਿਤਾਬ "ਦ ਐਜ ਆਫ ਦ ਸੀਅ" ਅਤੇ ਉਸਦੀ ਪਹਿਲੀ ਕਿਤਾਬ 'ਅੰਡਰ ਦ ਸੀ ਵਿੰਡ' ਦੇ ਮੁੜ ਜਾਰੀ ਕੀਤੇ ਗਏ ਸੰਸਕਰਨ ਵੀ ਵੇਚਣ ਵਾਲੇ ਸਨ। ਇਹ ਸਮੁੰਦਰੀ ਤਿਕੜੀ ਸਮੁੰਦਰੀ ਜੀਵਨ ਨੂੰ ਸਮੁੰਦਰ ਤੋਂ ਡੂੰਘਾਈ ਤੱਕ ਖੋਜ ਕੀਤੀ ਹੈ। 

ਜੀਵਨ ਅਤੇ ਕਾਰਜ[ਸੋਧੋ]

ਮੁੱਢਲਾ ਜੀਵਨ[ਸੋਧੋ]

Carson's childhood home is now preserved as the Rachel Carson Homestead (photo taken November 7, 2009)

ਰਾਚੇਲ ਕਾਰਸਨ ਦਾ ਜਨਮ 27 ਮਈ, 1907 ਨੂੰ ਪੇਂਸਿਲਵੇਨੀਆ ਦੇ ਸਪਰਿੰਗ ਡੇਲ ਦੇ ਨੇੜੇ ਇਕ ਪਰਿਵਾਰਕ ਫਾਰਮ, ਜੋ ਪਿਟੱਸਬਰਗ ਤੋਂ ਐਲੇਗੇਨੀ ਰਿਵਰ ਤੱਕ ਸੀ, ਵਿੱਚ ਹੋਇਆ। ਉਹ ਮਾਰੀਆ ਫ੍ਰਾਇਜ਼ਰ ਦੀ ਅਤੇ ਰੋਬਰਟ ਵਾਰਡਨ ਕਾਰਸਨ, ਇੱਕ ਇੰਸ਼ੋਰੈਂਸ ਸੇਲਸਮੈਨ, ਦੀ ਧੀ ਸੀ।[1] ਉਸਨੇ ਆਪਣੀ ਜ਼ਿੰਦਗੀ ਦਾ ਬੁਹਤ ਸਮਾਂ 65-ਏਕੜ (26 ਹੈਕਟਰ) ਫਾਰਮ ਵਿੱਚ ਬਿਤਾਇਆ। ਇੱਕ ਆਵੇਦਕ ਪਾਠਕ ਸੀ, ਉਸਨੇ ਅੱਠ ਸਾਲ ਦੀ ਉਮਰ ਵਿੱਚ ਕਹਾਣੀਆਂ (ਅਕਸਰ ਪਸ਼ੂਆਂ ਨੂੰ ਸ਼ਾਮਲ ਕਰਨਾ) ਲਿਖਣਾ ਸ਼ੁਰੂ ਕੀਤਾ ਅਤੇ ਉਸਦੀ ਪਹਿਲੀ ਕਹਾਣੀ 10 ਸਾਲ ਦੀ ਉਮਰ ਵਿੱਚ ਛੱਪੀ। ਉਹ ਖ਼ਾਸ ਕਰਕੇ ਸੇਂਟ ਨਿਕੋਲਸ ਮੈਗਜ਼ੀਨ (ਜਿਸਦੀ ਪਹਿਲੀ ਪ੍ਰਕਾਸ਼ਿਤ ਕਹਾਣੀਆਂ ਸਨ), ਬੈਟ੍ਰਿਕਸ ਪੋਟਰ ਦੇ ਕੰਮ ਅਤੇ ਜੀਨ ਸਟ੍ਰੈਟਨ-ਪੌਰਟਰ ਦੇ ਨਾਵਲ, ਅਤੇ ਉਸਦੇ ਕਿਸ਼ੋਰੀ ਸਾਲਾਂ ਵਿੱਚ, ਹਰਮਨ ਮੇਲਵਿਲ, ਜੋਸਫ਼ ਕਨਰਾਡ ਅਤੇ ਰਾਬਰਟ ਲੂਈਸ ਸਟਵੇਨਸਨ ਨੇ ਵਿਸ਼ੇਸ਼ ਤੌਰ ਤੇ ਆਨੰਦ ਮਾਣਿਆ। ਕੁਦਰਤੀ ਸੰਸਾਰ, ਖਾਸ ਕਰਕੇ ਸਮੁੰਦਰ, ਉਸ ਦੇ ਪਸੰਦੀਦਾ ਸਾਹਿਤ ਦਾ ਆਮ ਥਰਿੱਡ ਸੀ। ਕਾਰਸਨ ਨੇ 10ਵੀਂ ਜਮਾਤ ਵਿੱਚ ਸਪਰਿੰਗਡੇਲ'ਸ ਦੇ ਛੋਟੇ ਜਿਹੇ ਸਕੂਲ ਵਿਚ ਦਾਖ਼ਲਾ ਲਿਆ, ਫਿਰ ਨੇੜਲੇ ਪਾਰਨਾਸੁਸ, ਪੈਨਸਿਲਵੇਨੀਆ ਵਿੱਚ ਹਾਈ ਸਕੂਲ ਪੂਰਾ ਕਰ ਲਿਆ, ਉਸ ਨੇ 1925 ਵਿਚ 45 ਬੱਚਿਆਂ ਦੀ ਕਲਾਸ ਵਿੱਚ ਅਵੱਲ ਨੰਬਰ ਤੋਂ ਗ੍ਰੈਜੁਏਸ਼ਨ ਪੂਰੀ ਕੀਤੀ।[2]

ਕਾਰਜਾਂ ਦੀ ਸੂਚੀ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

ਕਾਰਜੀ ਹਵਾਲੇ[ਸੋਧੋ]

ਇਹ ਵੀ ਪੜ੍ਹੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਕਾਰਸਨ-ਸੰਬੰਧੀ ਸੰਸਥਾਵਾਂ

  • ਦ ਰਾਚੇਲ ਕਾਰਸਨ ਹੋਮਸਟੀਡ 
  • ਸਾਇਲੈਂਟ ਸਪਰਿੰਗ ਇੰਸਟੀਚਿਊਟ
  • ਰਾਚੇਲ ਕਾਰਸਨ ਟਰੇਲਸ ਕਾਨਸਰਵੰਸੀ
  • ਰਾਚੇਲ ਕਾਰਸਨ ਇੰਸਟੀਚਿਊਟ