ਰਾਜਾਤਾਲ
ਰਾਜਾਤਾਲ | |
---|---|
ਪਿੰਡ | |
ਗੁਣਕ: 31°32′07″N 74°37′36″E / 31.535281°N 74.626560°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਅੰਮ੍ਰਿਤਸਰ |
ਬਲਾਕ | ਅੰਮ੍ਰਿਤਸਰ |
ਉੱਚਾਈ | 224 m (735 ft) |
ਆਬਾਦੀ (2011 ਜਨਗਣਨਾ) | |
• ਕੁੱਲ | 11,32,761 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 143108 |
ਟੈਲੀਫ਼ੋਨ ਕੋਡ | 01858****** |
ਵਾਹਨ ਰਜਿਸਟ੍ਰੇਸ਼ਨ | PB:17 PB:89 |
ਨੇੜੇ ਦਾ ਸ਼ਹਿਰ | ਅੰਮ੍ਰਿਤਸਰ |
ਰਾਜਾਤਾਲ ਭਾਰਤੀ ਪੰਜਾਬ ਦੇ ਮਾਝੇ ਇਲਾਕੇ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਇੱਕ ਸਰਹੱਦੀ ਪਿੰਡ ਹੈ, ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰੀ ਉੱਤੇ ਤਹਿਸੀਲ ਚੌਗਾਵਾਂ 2 ਦੇ ਅੰਦਰ ਅਤੇ ਵਿਧਾਨ ਸਭਾ ਹਲਕਾ ਅਟਾਰੀ ਦੇ ਅੰਦਰ ਆਉਂਦਾ ਹੈ।
ਪਿੰਡ ਸੰਬੰਧੀ
[ਸੋਧੋ]ਇਸ ਪਿੰਡ ਦੀ ਆਬਾਦੀ 4 ਹਜ਼ਾਰ ਦੇ ਕਰੀਬ ਹੈ। ਇਹ ਪਿੰਡ ਆਧੁਨਿਕ ਸਹੂਲਤਾਂ ਨਾਲ ਮਾਲੋ-ਮਾਲ ਹੈ। ਰਾਜਾਤਾਲ ਦਾ ਸ਼ਬਦੀ ਅਰਥ ਹੈ ‘ਰਾਜੇ ਦਾ ਤਲਾਬ’। ਪਿੰਡ ਦੇ ਬਾਹਰ ਇੱਕ ਵੱਡਾ ਤਲਾਬ ਮੁਗ਼ਲ ਬਾਦਸ਼ਾਹ ਅਕਬਰ ਦੇ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਸਰਪ੍ਰਸਤੀ ਹੇਠ ਰਾਜ ਦਰਬਾਰ ਵਿੱਚ ਅਦਾਲਤੀ ਇਤਿਹਾਸਕਾਰ ਅਬੁਲ ਫ਼ਾਜ਼ਲ ਦੇ ਕਹਿਣ ਅਨੁਸਾਰ ਬਣਵਾਇਆ ਗਿਆ ਸੀ। ਦੀਵਾਨ ਟੋਡਰ ਮੱਲ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਉੱਘਾ ਦਰਬਾਰੀ, ਧਾਰਮਿਕ ਤੇ ਦਿਆਲੂ ਸ਼ਖ਼ਸੀਅਤ ਸੀ।
ਪਿੰਡ ਦਾ ਇਤਿਹਾਸ
[ਸੋਧੋ]ਰਾਜਾਤਾਲ ਇਤਿਹਾਸਕ ਪੱਖ ਤੋਂ ਬਹੁਤ ਅਹਿਮ ਪਿੰਡ ਹੈ। ਇਹ ਪਿੰਡ ਮੁਗ਼ਲ ਕਾਲ ਸਮੇਂ ਇਹ ਸਥਾਨ ਆਗਰਾ ਤੋਂ ਲਾਹੌਰ ਤੱਕ ਜਾਣ ਵਾਲੇ ਸ਼ੇਰਸ਼ਾਹ ਸੂਰੀ ਮਾਰਗ ਸਤਿਥ ਸੀ ਅਤੇ ਇਸਦੀ ਲਾਹੌਰ ਤੋਂ ਦੂਰੀ 24 ਕਿਲੋਮੀਟਰ ਸੀ। ਬਾਦਸ਼ਾਹ ਜਹਾਂਗੀਰ 1621 ਵਿੱਚ ਕਸ਼ਮੀਰ ਤੋਂ ਲਾਹੌਰ ਪਰਤਦੇ ਸਮੇਂ ਰਾਜਾਤਾਲ ਵਿੱਚ ਚਾਰ ਦਿਨ ਠਹਿਰੇ ਸਨ।[1] ਰਾਜਾਤਾਲ ਸਥਿਤ ਤਲਾਬ ਦੇ ਨੇੜੇ ਕਬਰਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਖਾਨਗਾਹਾਂ ਕਿਹਾ ਜਾਂਦਾ ਹੈ। ਮੁਗ਼ਲ ਕਾਲ ਦੇ ਭਵਨ ਨਿਰਮਾਣ ਕਲਾ ਦਾ ਨਮੂਨਾ ਇਨ੍ਹਾਂ ਖਾਨਗਾਹਾਂ ਨੂੰ ਵੇਖਣ ਤੋਂ ਪਤਾ ਲੱਗਦਾ ਹੈ। [2]
ਪਿੰਡ ਦੀਆ ਇਤਿਹਾਸਿਕ ਇਮਾਰਤਾਂ
[ਸੋਧੋ]ਇਸ ਪਿੰਡ ਵਿੱਚ ਇੱਕ ਮਸਜਿਦ ਵੀ ਬਣੀ ਹੋਈ ਹੈ, ਜਿਸ ਨੂੰ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਤਾਜ ਮਹਿਲ ਦੇ ਨਿਰਮਾਤਾ ਵੱਲੋਂ ਬਣਵਾਇਆ ਗਿਆ ਸੀ। ਇੱਥੇ ਇੱਕ ਪੁਰਾਤਨ ਸਰਾਂ ਵੀ ਹੈ, ਜਿਸ ਵਿੱਚ ਭੋਰੇ ਬਣੇ ਹੋਏ ਹਨ। ਇਨ੍ਹਾਂ ਭੋਰਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਸਮੇਂ ਸ਼ੇਰਸ਼ਾਹ ਸੂਰੀ ਮਾਰਗ ਰਸਤੇ ਆਗਰਾ ਤੋਂ ਲਾਹੌਰ ਆਉਣ ਜਾਣ ਵਾਲੇ ਯਾਤਰੀ ਇੱਥੇ ਠਹਿਰਦੇ ਹੋਣਗੇ। ਇਸ ਸਰਹੱਦੀ ਪਿੰਡ ਵਿੱਚ ਕੋਸ਼-ਮੀਨਾਰ ਵੀ ਬਣਿਆ ਹੋਇਆ ਹੈ। ਮੁਗ਼ਲ ਕਾਲ ਸਮੇਂ ਡਾਕ ਪ੍ਰਬੰਧ ਵੀ ਇਨ੍ਹਾਂ ਕੋਸ਼-ਮੀਨਾਰਾਂ ਰਾਹੀਂ ਚਲਦਾ ਸੀ, ਜਿਹੜੇ ਕਲਕੱਤਾ ਤੋਂ ਪਿਸ਼ਾਵਰ ਤੱਕ ਜਾਂਦੇ ਸੜਕੀ ਮਾਰਗ ਉੱਤੇ ਤਿੰਨ-ਤਿੰਨ ਕਿਲੋਮੀਟਰ ਦੀ ਦੂਰੀ ਉੱਤੇ ਕੋਸ਼-ਮੀਨਾਰ ਬਣੇ ਹੋਏ ਹਨ।[3]
ਆਬਾਦੀ ਸੰਬੰਧੀ ਅੰਕੜੇ
[ਸੋਧੋ]ਵਿਸ਼ਾ[4] | ਕੁੱਲ | ਮਰਦ | ਔਰਤਾਂ |
---|---|---|---|
ਘਰਾਂ ਦੀ ਗਿਣਤੀ | 387 | ||
ਆਬਾਦੀ | 2156 | 1162 | 994 |
ਬੱਚੇ (0-6) | 260 | 158 | 102 |
ਅਨੁਸੂਚਿਤ ਜਾਤੀ | 646 | 353 | 293 |
ਪਿਛੜੇ ਕਬੀਲੇ | 0 | 0 | 0 |
ਸਾਖਰਤਾ ਦਰ | 0.6609 | 0.7141 | 0.6009 |
ਕਾਮੇ | 730 | 639 | 91 |
ਮੁੱਖ ਕਾਮੇ | 707 | 0 | 0 |
ਦਰਮਿਆਨੇ ਲੋਕ | 23 | 19 | 4 |
ਪਿੰਡ ਵਿੱਚ ਆਰਥਿਕ ਸਥਿਤੀ
[ਸੋਧੋ]ਪਿੰਡ ਦੇ 89 ਲੋਕ ਖੇਤੀਬਾੜੀ ਦੇ ਕੰਮ ਨਾਲ ਪੂਰੇ ਤਰੀਕੇ ਨਾਲ ਜੁੜੇ ਹੋਏ ਹਨ।
ਪਿੰਡ ਵਿੱਚ ਮੁੱਖ ਥਾਵਾਂ
[ਸੋਧੋ]ਧਾਰਮਿਕ ਥਾਵਾਂ
[ਸੋਧੋ]ਇਤਿਹਾਸਿਕ ਥਾਵਾਂ
[ਸੋਧੋ]ਸਹਿਕਾਰੀ ਥਾਵਾਂ
[ਸੋਧੋ]ਪਿੰਡ ਵਿੱਚ ਖੇਡ ਗਤੀਵਿਧੀਆਂ
[ਸੋਧੋ]ਪਿੰਡ ਵਿੱਚ ਸਮਾਰੋਹ
[ਸੋਧੋ]ਪਿੰਡ ਦੀਆ ਮੁੱਖ ਸਖਸ਼ੀਅਤਾਂ
[ਸੋਧੋ]ਫੋਟੋ ਗੈਲਰੀ
[ਸੋਧੋ]ਪਹੁੰਚ
[ਸੋਧੋ]ਹਵਾਲੇ
[ਸੋਧੋ]- ↑ ਦਿਲਬਾਗ ਸਿੰਘ ਗਿੱਲ (8 ਜੂਨ 2016). "ਇਤਿਹਾਸਕ ਪਿੰਡ ਰਾਜਾਤਾਲ". ਪੰਜਾਬੀ ਟ੍ਰਿਬਿਊਨ. Retrieved 21 ਜੂਨ 2016.
- ↑ "ਆਪਣਾ ਪਿੰਡ". weekly watan. 4 ਜੂਨ 2016. Retrieved 21 ਜੂਨ 2016.[permanent dead link]
- ↑ "ਮਾਝੇ ਦਾ ਇਤਿਹਾਸਕ ਪਿੰਡ". Punjabi Times. 12 ਜੂਨ 2016. Retrieved 21 ਜੂਨ 2016.[permanent dead link]
- ↑ "census2011". 2011. Retrieved 21 ਜੂਨ 2016.