ਰਾਜ (ਰਾਜ ਪ੍ਰਬੰਧ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਸ਼ਵ ਦੇ ਵਰਤਮਾਨ ਰਾਜ

ਰਾਜ ਇੱਕ ਸੰਗਠਿਤ ਸਿਆਸੀ ਭਾਈਚਾਰਾ ਹੁੰਦਾ ਹੈ ਜਿਹੜਾ ਕਿ ਇੱਕ ਸਰਕਾਰ ਅਧੀਨ ਹੁੰਦਾ ਹੈ[1]। ਰਾਜ ਮੁੱਖ ਰੂਪ ਵਿੱਚ ਸਰਬ ਸੱਤਾਧਾਰੀ ਹੁੰਦੇ ਹਨ। ਰਾਜ ਸ਼ਬਦ ਕਈ ਪ੍ਰਸੰਗਾਂ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਕਿ ਕਿਸੇ ਦੇਸ਼ ਦੇ ਵੱਖ ਵੱਖ ਸੂਬਿਆਂ ਨੂੰ ਵੀ ਰਾਜ ਕਿਹਾ ਜਾਂਦਾ ਹੈ, ਪਰ ਅੰਤਰਰਾਸ਼ਟਰੀ ਕਾਨੂੰਨ ਵਿੱਚ ਰਾਜ ਤੋਂ ਭਾਵ ਕਿਸੇ ਦੇਸ਼ ਤੋਂ ਹੁੰਦਾ ਹੈ।

ਪਰਿਭਾਸ਼ਾ[ਸੋਧੋ]

ਰਾਜ ਦੀ ਕਿਸੇ ਇੱਕ ਪਰਿਭਾਸ਼ਾ ਨੂੰ ਲੈ ਕੇ ਅਕਾਦਮਿਕ ਸਹਿਮਤੀ ਬਹੁਤ ਘੱਟ ਹੈ[2]। ਰਾਜ ਸ਼ਬਦ ਵੱਖ ਵੱਖ ਪਰ ਇੱਕ ਦੂਜੇ ਨਾਲ ਸਬੰਧਿਤ ਸਿਧਾਂਤਾਂ ਲਈ ਵਰਤਿਆ ਜਾਂਦਾ ਹੈ। ਰਾਜ ਸ਼ਬਦ ਨੂੰ ਪਰਿਭਾਸ਼ਿਤ ਕਰਨਾ ਇੱਕ ਸਿਧਾਂਤਕ ਝਗੜਾ ਹੈ ਕਿਉਂਕਿ ਅਲੱਗ-ਅਲੱਗ ਪਰਿਭਾਸ਼ਾਵਾਂ ਅਲੱਗ-ਅਲੱਗ ਸਿਧਾਂਤਾਂ ਵੱਲ ਲੈ ਕੇ ਜਾਂਦੀਆਂ ਹਨ।[3] ਜੈਫਰੀ ਅਤੇ ਪੇਂਟਰ ਦੇ ਅਨੁਸਾਰ "ਜੇ ਅਸੀਂ ਰਾਜ ਨੂੰ ਇੱਕ ਯੁੱਗ ਜਾਂ ਸਮੇਂ ਤੇ ਪਰਿਭਾਸ਼ਤ ਕਰ ਦਿੰਦੇ ਹਨ ਤਾਂ ਕਿਸੇ ਹੋਰ ਸਮੇਂ ਜਾਂ ਸਥਾਨ ਤੇ ਜਿਸ ਨੂੰ ਅਸੀਂ ਰਾਜ ਹੀ ਸਮਝਾਂਗੇ ਉਸ ਦੀਆਂ ਵਿਸ਼ੇਸ਼ਤਾਵਾਂ ਜਾਂ ਤੱਤ ਕੁਝ ਹੋਰ ਹੀ ਹੋ ਸਕਦੀਆਂ ਹਨ।"

ਆਮ ਤੌਰ ਤੇ ਵਰਤੀ ਜਾਣ ਵਾਲੀ ਪਰਿਭਾਸ਼ਾ ਮੈਕਸ ਵੈਬਰ ਦੀ ਹੈ ਜਿਸ ਅਨੁਸਾਰ, ਰਾਜ ਇੱਕ ਜਰੂਰੀ ਰਾਜਨੀਤਿਕ ਸੰਗਠਨ ਹੈ ਜਿਸਦੀ ਇੱਕ ਕੇਂਦਰ ਸਰਕਾਰ ਹੁੰਦੀ ਹੈ ਅਤੇ ਜਿਸਦਾ ਕਿ ਰਾਜ ਵਿੱਚ ਅਨੁਸ਼ਾਸ਼ਨ ਲਈ ਵਰਤੀ ਜਾਣ ਵਾਲੀ ਸ਼ਕਤੀ ਤੇ ਪੂਰਾ ਏਕਾਧਿਕਾਰ ਹੁੰਦਾ ਹੈ। ਰਾਜ ਦੀਆਂ ਆਮ ਸੰਸਥਾਵਾਂ ਦੀ ਸ਼੍ਰੇਣੀ ਵਿੱਚ ਪ੍ਰਸ਼ਾਸ਼ਨਿਕ ਨੌਕਰਸ਼ਾਹੀ, ਕਾਨੂੰਨੀ ਸਿਸਟਮ, ਮਿਲਟਰੀ ਅਤੇ ਧਰਮ ਵਰਗੀਆਂ ਸੰਸਥਾਵਾਂ ਆਉਂਦੀਆਂ ਹਨ।[4][5][6][7][8]

ਪੂੰਜੀਵਾਦੀ ਰਾਜ-ਵਿਵਸਥਾ ਦਾ ਪਿਰਾਮਿਡ

ਹਵਾਲੇ[ਸੋਧੋ]

  1. Thompson, Della, ed. (1995). "state". Concise Oxford English Dictionary (9th ed.). Oxford University Press. 3 (also State) a an organized political community under one government; a commonwealth; a nation. b such a community forming part of a federal republic, esp the United States of America
  2. Cudworth et al., 2007: p. 1
  3. Painter, Joe; Jeffrey, Alex (2009). Political Geography (2nd Edition ed.). London: SAGE Publications Ltd. p. 21. ISBN 978-1-4129-0138-3. {{cite book}}: |edition= has extra text (help)
  4. Dubreuil, Benoít (2010). Human Evolution and the Origins of Hierarchies: The State of Nature. Cambridge University Press. p. 189. ISBN 978-0-521-76948-8.
  5. Gordon, Scott (2002). Controlling the State: Constitutionalism from Ancient Athens to Today. Harvard University Press. p. 4. ISBN 978-0-674-00977-6.
  6. Hay, Colin (2001). Routledge Encyclopedia of International Political Economy. New York, NY: Routledge. pp. 1469–1474. ISBN 0-415-14532-5.
  7. Donovan, John C. (1993). People, power, and politics: an introduction to political science. Rowman & Littlefield. p. 20. ISBN 978-0-8226-3025-8.
  8. Shaw, Martin (2003). War and genocide: organized killing in modern society. Wiley-Blackwell. p. 59. ISBN 978-0-7456-1907-1.