ਸਮੱਗਰੀ 'ਤੇ ਜਾਓ

ਰਾਮਵਿਲਾਸ ਸ਼ਰਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਮਵਿਲਾਸ ਸ਼ਰਮਾ
ਜਨਮ(1912-10-10)10 ਅਕਤੂਬਰ 1912
ਉੱਚਾਗਾਂਵ ਸਾਨੀ, ਉਂਨਾਵ ਜਿਲਾ, ਉੱਤਰ ਪ੍ਰਦੇਸ਼
ਮੌਤ30 ਮਈ 2000(2000-05-30) (ਉਮਰ 87)
ਕਿੱਤਾਲੇਖਕ

ਰਾਮਵਿਲਾਸ ਸ਼ਰਮਾ (10 ਅਕਤੂਬਰ 1912– 30 ਮਈ 2000) ਪ੍ਰਸਿੱਧ ਪ੍ਰਗਤੀਸ਼ੀਲ ਸਾਹਿਤ ਆਲੋਚਕ, ਭਾਸ਼ਾ ਵਿਗਿਆਨੀ, ਕਵੀ ਅਤੇ ਚਿੰਤਕ ਸੀ।[1] ਪੇਸ਼ੇ ਤੋਂ ਅੰਗਰੇਜ਼ੀ ਦੇ ਪ੍ਰੋਫੈਸਰ, ਰਿਗਵੇਦ ਅਤੇ ਮਾਰਕਸ ਦੇ ਅਧਿਏਤਾ, ਇਤਿਹਾਸਕਾਰ, ਭਾਸ਼ਾ ਵਿਗਿਆਨੀ, ਰਾਜਨੀਤੀਵਾਨ ਇਹ ਸਭ ਵਿਸ਼ੇਸ਼ਣ ਉਨ੍ਹਾਂ ਤੇ ਲਾਗੂ ਹੁੰਦੇ ਹਨ।

ਜੀਵਨੀ

[ਸੋਧੋ]

ਰਾਮਵਿਲਾਸ ਦਾ ਜਨਮ ਉੱਤਰ ਪ੍ਰਦੇਸ਼ ਦੇ ਉਂਨਾਵ ਜਿਲ੍ਹੇ ਦੇ ਉੱਚਗਾਂਵ ਸਾਨੀ ਵਿੱਚ ਹੋਇਆ ਸੀ।[1] ਉਨ੍ਹਾਂ ਨੇ ਲਖਨਊ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਐਮ.ਏ ਅਤੇ ਪੀ-ਐਚ.ਡੀ ਦੀ ਡਿਗਰੀ 1938 ਵਿੱਚ ਪ੍ਰਾਪਤ ਕੀਤੀ ਅਤੇ ਉਸੇ ਸਾਲ ਹੀ ਅਧਿਆਪਨ ਦੇ ਖੇਤਰ ਵਿੱਚ ਆ ਗਏ। 1943 ਤੋਂ 1974 ਤੱਕ ਬਲੀ ਰਾਜਪੂਤ ਕਾਲਜ, ਆਗਰਾ ਵਿੱਚ ਅੰਗਰੇਜ਼ੀ ਵਿਭਾਗ ਵਿੱਚ ਕਾਰਜ ਕੀਤਾ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਰਹੇ।

ਕੰਮਾਂ ਦੀ ਸੂਚੀ

[ਸੋਧੋ]
  • ਭਾਰਤੀਯ ਸਾਹਿਤਯ ਕੀ ਭੂਮਿਕਾ (ਭਾਰਤੀ ਸਾਹਿਤ ਦੀ ਭੂਮਿਕਾ)
  • ਨਿਰਾਲਾ ਕੀ ਸਾਹਿਤਯ ਸਾਧਨਾ (ਨਿਰਾਲਾ ਦੀ ਸਾਹਿਤਕ ਸਾਧਨਾ - 3 ਭਾਗ)
  • ਪ੍ਰੇਮਚੰਦ ਔਰ ਉਨਕਾ ਯੁਗ (ਪ੍ਰੇਮਚੰਦ ਅਤੇ ਉਹਨਾਂ ਦਾ ਜੁੱਗ)
  • ਆਚਾਰਯ ਰਾਮਚੰਦਰ ਸ਼ੁਕਲਾ ਔਰ ਹਿੰਦੀ ਅਲੋਚਨਾ (ਆਚਾਰੀ ਰਾਮਾਚੰਦਰ ਸ਼ੁਕਲਾ ਅਤੇ ਹਿੰਦੀ ਅਲੋਚਨਾ)
  • ਭਾਰਤੇਂਦੂ ਹਰੀਸ਼ਚੰਦਰ ਔਰ ਹਿੰਦੀ ਨਵਜਾਗਰਣ ਕੀ ਸਮੱਸਯਾਏਂ (ਭਾਰਤੇਂਦੂ ਹਰੀਸ਼ਚੰਦਰ ਅਤੇ ਨਵ-ਜਾਗਰਣ ਦੀਆਂ ਸਮੱਸਿਆਵਾਂ)
  • ਭਾਰਤੇਂਦੂ ਯੁਗ ਔਰ ਹਿੰਦੀ ਭਾਸ਼ਾ ਕੀ ਵਿਕਾਸ ਪ੍ਰੰਪਰਾ (ਭਾਰਤੇਂਦੂ ਜੁੱਗ ਅਤੇ ਹਿੰਦੀ ਭਾਸ਼ਾ ਦੀ ਵਿਕਾਸ ਪਰੰਪਰਾ)
  • ਮਹਾਵੀਰ ਪ੍ਰਸਾਦ ਦਿਵੇਦੀ ਔਰ ਹਿੰਦੀ ਨਵਜਾਗਰਣ(ਮਹਾਵੀਰ ਪ੍ਰਸਾਦ ਦਿਵੇਦੀ ਅਤੇ ਹਿੰਦੀ ਨਵ-ਜਾਗਰਣ)
  • ਨਈਂ ਕਵਿਤਾ ਔਰ ਅਸਤਿਤਵਾਦ (ਨਵੀਂ ਕਵਿਤਾ ਅਤੇ ਅਸਤਿਤਵਾਦ)
  • ਭਾਰਤ ਕੀ ਭਾਸ਼ਾ ਸਮੱਸਯਾ (ਭਾਰਤ ਦੀ ਭਾਸ਼ਾ ਸਮੱਸਿਆ)
  • ਆਸਥਾ ਔਰ ਸੌਂਦਰਿਯ (ਆਸਥਾ ਅਤੇ ਸੌਂਦਰਯ)
  • ਭਾਸ਼ਾ ਕੀ ਸਮਝ (ਭਾਸ਼ਾ ਦੀ ਸਮਝ)
  • ਪ੍ਰੰਪਰਾ ਕਾ ਮੂਲਯਾਂਕਣ (ਪਰੰਪਰਾ ਕਾ ਮੁਲਾਂਕਣ)
  • ਭਾਰਤ ਮੇਂ ਅੰਗਰੇਜ਼ੀ ਰਾਜ ਔਰ ਮਾਰਕਸਵਾਦ (ਭਾਰਤ ਵਿੱਚ ਅੰਗਰੇਜ਼ੀ ਰਾਜ ਅਤੇ ਮਾਰਕਸਵਾਦ - 2 ਭਾਗ)
  • ਮਾਰਕਸ ਔਰ ਪਿਛੜੇ ਹੁਯੇ ਸਮਾਜ (ਮਾਰਕਸ ਅਤੇ ਪਛੜੇ ਹੋਏ ਸਮਾਜ)
  • ਘਰ ਕੀ ਬਾਤ (ਘਰ ਦੀ ਗੱਲ)
  • ਭਾਰਤ ਕੇ ਪ੍ਰਾਚੀਨ ਭਾਸ਼ਾ ਪਰਿਵਾਰ ਔਰ ਹਿੰਦੀ (ਭਾਰਤ ਦੇ ਪ੍ਰਾਚੀਨ ਭਾਸ਼ਾ ਪਰਿਵਾਰ ਅਤੇ ਹਿੰਦੀ - 3 ਭਾਗ)
  • ਧੂਲ (ਧੂੜ)
  • ਏਤਿਹਾਸਿਕ ਭਾਸ਼ਾ ਪਰਿਵਾਰ ਔਰ ਹਿੰਦੀ (ਇਤਿਹਾਸਕ ਭਾਸ਼ਾ ਪਰਿਵਾਰ ਅਤੇ ਹਿੰਦੀ)
  • ਪਸ਼ਚਾਤਯ ਦਰਸ਼ਨ ਔਰ ਸਮਾਜਿਕ ਅੰਤਰਵਿਰੋਧ: ਥੇਲਸ ਸੇ ਮਾਰਕਸ ਤਕ (ਪਸ਼ਚਾਤ ਦਰਸ਼ਨ ਅਤੇ ਸਮਾਜਿਕ ਅੰਤਰਵਿਰੋਧ: ਥੇਲਸ ਤੋਂ ਮਾਰਕਸ ਤੱਕ)

ਹਵਾਲੇ

[ਸੋਧੋ]
  1. 1.0 1.1 ਲਾਲ, ਮੋਹਨ (1992). ਭਾਰਤੀ ਸਾਹਿਤ ਦਾ ਵਿਸ਼ਵਕੋਸ਼ (Encyclopedia of Indian Literature). Sahitya Akademi. p. 820. ISBN 978-81-260-1221-3.