ਰੀਡਰ`ਜ਼ ਡਾਇਜੈਸਟ
Editor-in-chief | Bruce Kelley |
---|---|
ਕੁੱਲ ਸਰਕੂਲੇਸ਼ਨ (2016) | 2,662,066[1] |
ਸੰਸਥਾਪਕ | DeWitt Wallace Lila Bell Wallace |
ਪਹਿਲਾ ਅੰਕ | ਫਰਵਰੀ 5, 1922 |
ਕੰਪਨੀ | Trusted Media Brands, Inc. |
ਦੇਸ਼ | United States |
ਅਧਾਰ-ਸਥਾਨ | Manhattan, New York City, New York, U.S. |
ਵੈੱਬਸਾਈਟ | rd |
ISSN | 0034-0375 |
ਰੀਡਰ'ਜ਼ ਡਾਈਜੈਸਟ ਇੱਕ ਅਮਰੀਕੀ ਆਮ-ਦਿਲਚਸਪੀਆਂ ਲਈ ਪਰਿਵਾਰਕ ਮੈਗਜ਼ੀਨ ਹੈ, ਜੋ ਸਾਲ ਵਿੱਚ ਦਸ ਵਾਰ ਪ੍ਰਕਾਸ਼ਿਤ ਹੁੰਦਾ ਹੈ। ਪਹਿਲਾਂ ਚੱਪੇਕੁਆ, ਨਿਊ ਯਾਰਕ ਵਿੱਚ ਅਧਾਰਤ ਸੀ, ਹੁਣ ਇਸਦੇ ਹੈੱਡਕੁਆਟਰ ਮਿਡਟਾਊਨ ਮੈਨਹਟਨ ਵਿੱਚ ਹਨ। ਮੈਗਜ਼ੀਨ ਦੀ ਸਥਾਪਨਾ 1920 ਵਿੱਚ ਡੀਵਿਟ ਵਾਲੇਸ ਅਤੇ ਲੀਲਾ ਬੈੱਲ ਵਾਲੇਸ ਨੇ ਕੀਤੀ ਸੀ। ਕਈ ਸਾਲਾਂ ਤੋਂ, ਰੀਡਰਜ਼ ਡਾਈਜੈਸਟ ਅਮਰੀਕਾ ਵਿਚ ਸਭ ਤੋਂ ਵਧੀਆ ਵਿਕਣ ਵਾਲੇ ਖਪਤ ਮੈਗਜ਼ੀਨਾਂ ਦੀ ਸੂਚੀ ਸੀ; 2009 ਵਿਚ ਬੈਟਰ ਹੋਮਸ ਐਂਡ ਗਾਰਡਨਜ਼ ਨੇ ਇਹ ਜਗਾਹ ਲੈ ਲਈ ਅਤੇ ਇਸ ਇਹ ਵਿਸ਼ੇਸ਼ਤਾ ਖਤਮ ਹੋ ਗਈ। ਮੀਡਿਆਮਾਰਕ ਰਿਸਰਚ (2006) ਦੇ ਅਨੁਸਾਰ, ਰੀਡਰਜ਼ ਡਾਈਜੈਸਟ $100,000+ ਆਮਦਨ ਵਾਲੇ ਘਰਾਂ ਵਿੱਚ ਫਾਰਚੂਨ, ਵਾਲ ਸਟਰੀਟ ਜਰਨਲ, ਬਿਜ਼ਨਸ ਵੀਕ, ਅਤੇ ਇੰਕ. ਸਾਰਿਆਂ ਦੇ ਕੁੱਲ ਜੋੜ ਨਾਲੋਂ ਵੀ ਵਧੇਰੇ ਪਾਠਕਾਂ ਤਕ ਪਹੁੰਚਦਾ ਹੈ।[2]
ਰੀਡਰਜ਼ ਡਾਈਜੈਸਟ ਦੇ ਗਲੋਬਲ ਐਡੀਸ਼ਨਜ਼ 70 ਦੇਸ਼ਾਂ ਤੋਂ ਵੱਧ, 21 ਭਾਸ਼ਾਵਾਂ ਵਿਚ 49 ਐਡੀਸ਼ਨਾਂ ਦੇ ਜ਼ਰੀਏ ਹੋਰ 4 ਕਰੋੜ ਲੋਕਾਂ ਤਕ ਪਹੁੰਚਦੇ ਹਨ। ਇਸ ਰਸਾਲੇ ਦੀ ਡੇਢ ਕਰੋੜ ਦੀ ਗਲੋਬਲ ਸਰਕੂਲੇਸ਼ਨ ਹੈ, ਜਿਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਖਰੀਦੇ ਜਾਣ ਵਾਲਾ ਪ੍ਰਸਾਰਨ ਮੈਗਜ਼ੀਨ ਬਣ ਜਾਂਦਾ ਹੈ।
ਇਹ ਬ੍ਰੇਲ, ਡਿਜੀਟਲ, ਆਡੀਓ ਅਤੇ ਇਕ ਮੋਟੀ ਟਾਈਪ ਵਿੱਚ ਵੀ ਛਪਦਾ ਹੈ ਜਿਸਨੂੰ ਰੀਡਰ`ਜ਼ ਡਾਈਜੈਸਟ ਲਾਰਜ ਪ੍ਰਿੰਟ ਕਿਹਾ ਜਾਂਦਾ ਹੈ। ਇਹ ਮੈਗਜ਼ੀਨ ਕਿਤਾਬੀ ਆਕਾਰ ਦਾ ਹੈ, ਇਸਦੇ ਪੰਨਿਆਂ ਦਾ ਆਕਾਰ ਬਹੁਤੇ ਅਮਰੀਕੀ ਰਸਾਲਿਆਂ ਦੇ ਪੰਨਿਆਂ ਦੇ ਅਕਾਰ ਨਾਲੋਂ ਲੱਗਪੱਗ ਅੱਧਾ ਹੁੰਦਾ ਹੈ। ਇਸ ਲਈ, 2005 ਦੀਆਂ ਗਰਮੀਆਂ ਵਿੱਚ, ਯੂਐਸ ਐਡੀਸ਼ਨ ਨੇ ਨਾਅਰਾ ਅਪਣਾਇਆ: "America in your pocket (ਅਮਰੀਕਾ ਤੁਹਾਡੀ ਜੇਬ ਵਿੱਚ)" ਜਨਵਰੀ 2008 ਵਿੱਚ, ਇਸਨੂੰ ਬਦਲਿਆ ਗਿਆ:"Life well shared." "ਜੀਵਨ ਸਾਂਝਾ ਚੰਗੀ ਤਰ੍ਹਾਂ।"
ਇਤਿਹਾਸ
[ਸੋਧੋ]ਆਰੰਭ ਅਤੇ ਵਿਕਾਸ
[ਸੋਧੋ]1922 ਵਿਚ (96 ਸਾਲ ਪਹਿਲਾਂ), ਡਿਵਿਟ ਵਾਲੇਸ ਨੇ ਮੈਗਜ਼ੀਨ ਸ਼ੁਰੂ ਕੀਤਾ ਸੀ ਜਦੋਂ ਉਹ ਪਹਿਲੇ ਵਿਸ਼ਵ ਯੁੱਧ ਵਿਚ ਪ੍ਰਾਪਤ ਕੀਤੇ ਛੱਰਿਆਂ ਦੇ ਜ਼ਖ਼ਮਾਂ ਤੋਂ ਠੀਕ ਹੋ ਰਿਹਾ ਸੀ।[3]ਵਾਲੇਸ ਨੂੰ ਵੱਖ ਵੱਖ ਮਹੀਨਾਵਾਰ ਮੈਗਜ਼ੀਨਾਂ ਦੇ ਪਾਠਕਾਂ ਦੇ ਮਨਪਸੰਦ ਲੇਖਾਂ ਦਾ ਨਮੂਨਾ ਇਕੱਠਾ ਕਰਨ ਦਾ, ਵਾਰ ਵਾਰ ਉਨ੍ਹਾਂ ਨੂੰ ਪੜ੍ਹਨ, ਸੰਖੇਪ ਕਰਨ ਅਤੇ ਮੁੜ ਲਿਖਣ, ਅਤੇ ਉਹਨਾਂ ਨੂੰ ਇਕ ਰਸਾਲੇ ਵਿਚ ਇਕਠੇ ਕਰ ਕੇ ਛਾਪਣ ਵਿਚਾਰ ਆਇਆ ਸੀ।
ਇਸ ਦੀ ਸਥਾਪਨਾ ਤੋਂ ਬਾਅਦ, ਰੀਡਰ`ਜ਼ ਡਾਇਜੈਸਟ ਨੇ ਸਿਆਸੀ ਅਤੇ ਸਮਾਜਿਕ ਮੁੱਦਿਆਂ ਤੇ ਇਕ ਰੂੜੀਵਾਦੀ[4] ਅਤੇ ਕਮਿਊਨਿਸਟ-ਵਿਰੋਧੀ ਦ੍ਰਿਸ਼ਟੀਕੋਣ ਅਪਣਾਈ ਰੱਖਿਆ ਹੈ। [5] ਵਾਲੇਸ ਨੇ ਸ਼ੁਰੂ ਵਿਚ ਉਮੀਦ ਕੀਤੀ ਸੀ ਕਿ ਜਰਨਲ 5,000 ਡਾਲਰ ਦੀ ਸ਼ੁੱਧ ਆਮਦਨ ਦੇ ਸਕਦਾ ਹੈ। ਸੰਭਾਵੀ ਜਨ-ਮਾਰਕੀਟ ਵਿੱਚ ਪਾਠਕ ਕੀ ਪੜ੍ਹਨਾ ਚਾਹੁੰਦੇ ਸਨ ਇਸ ਬਾਰੇ ਸ਼੍ਰੀ ਵਾਲੇਸ ਦੇ ਮੁਲਾਂਕਣ ਨੇ ਤੇਜ਼ੀ ਨਾਲ ਵਿਕਾਸ ਕੀਤਾ। 1929 ਤਕ, ਇਸ ਮੈਗਜ਼ੀਨ ਦੇ 290,000 ਗਾਹਕ ਸਨ ਅਤੇ ਸਾਲ ਵਿਚ 900,000 ਡਾਲਰ ਦੀ ਕੁੱਲ ਆਮਦਨ ਸੀ। ਪਹਿਲਾ ਅੰਤਰਰਾਸ਼ਟਰੀ ਐਡੀਸ਼ਨ 1938 ਵਿੱਚ ਯੂਨਾਈਟਿਡ ਕਿੰਗਡਮ ਵਿੱਚ ਛਾਪਿਆ ਗਿਆ ਸੀ। ਰੀਡਰ`ਜ਼ ਡਾਇਜੈਸਟ ਦੀ 40 ਵੀਂ ਵਰ੍ਹੇਗੰਢ ਤੋਂ 13 ਭਾਸ਼ਾਵਾਂ ਅਤੇ ਬ੍ਰੇਲ ਵਿੱਚ 40 ਅੰਤਰਰਾਸ਼ਟਰੀ ਐਡੀਸ਼ਨ ਛਪਦੇ ਸਨ ਅਤੇ ਇਹ ਕੈਨੇਡਾ, ਮੈਕਸੀਕੋ, ਸਪੇਨ, ਸਵੀਡਨ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੱਤਰ ਸੀ। ਪੇਰੂ ਅਤੇ ਦੂਜੇ ਦੇਸ਼ਾਂ ਵਿਚ, ਕੁੱਲ ਮਿਲਾ ਕੇ ਇਸਦੇ 23 ਮਿਲੀਅਨ ਗਾਹਕ ਸਨ।
References
[ਸੋਧੋ]- ↑ "Consumer Magazines". Alliance for Audited Media. Archived from the original on ਜਨਵਰੀ 23, 2017. Retrieved October 6, 2016.
{{cite web}}
: Unknown parameter|dead-url=
ignored (|url-status=
suggested) (help) - ↑ Doran, James (November 17, 2006). "Reader's Digest Sold to Private Equity Firm for $2.4bn". The Times. London. Archived from the original on ਜੂਨ 11, 2011. Retrieved October 24, 2008.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ McGuire, Patrick A. (August 25, 1993). "Doing the Right Thing Reader's Digest's Lasting Appeal: Condensed and Conservative". The Baltimore Sun. Archived from the original on 2012-01-11. Retrieved 2011-01-09.
Still, says Mr. Heidenry, the Digest has a blind side. 'It persists in a right wing ideology,' he says, 'and they don't print two sides to a question.'
{{cite news}}
: Unknown parameter|dead-url=
ignored (|url-status=
suggested) (help) CS1 maint: BOT: original-url status unknown (link) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
<ref>
tag defined in <references>
has no name attribute.