ਰੇਖ਼ਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੇਖ਼ਤਾ
ਇਲਾਕਾ ਦੱਖਣ ਏਸ਼ੀਆ
Era
ਭਾਸ਼ਾਈ ਪਰਿਵਾਰ
ਲਿਖਤੀ ਪ੍ਰਬੰਧ ਨਸਤਲਿਕ
ਬੋਲੀ ਦਾ ਕੋਡ
ਆਈ.ਐਸ.ਓ 639-3
Linguist List ਉਰਦ-ਰੇਕ

ਰੇਖ਼ਤਾ (ਉਰਦੂ: ریختہ‎, ਹਿੰਦੀ: रेख़्ता rextā), ਹਿੰਦੁਸਤਾਨੀ ਭਾਸ਼ਾ ਦਾ ਨਾਮ ਪਿਆ ਜਦੋਂ ਇਸ ਦਾ ਉਪਭਾਸ਼ਾਈ ਅਧਾਰ ਦਿੱਲੀ ਦੀ ਖੜੀਬੋਲੀ ਉਪਭਾਸ਼ਾ ਵੱਲ ਚਲਾ ਗਿਆ। ਰੇਖ਼ਤਾ ਦਾ ਮਤਲਬ ਹੈ "ਬਿਖਰਿਆ", ਯਾਨੀ ਇਹ ਓਨੀ ਫ਼ਾਰਸੀਕ੍ਰਿਤ ਨਹੀਂ ਸੀ ਜਿੰਨੀ ਬਾਅਦ ਨੂੰ ਹੋ ਗਈ।[1] 17ਵੀਂ ਸਦੀ ਦੇ ਅੰਤਲੇ ਅਰਸੇ ਅਰਸੇ ਤੋਂ 18ਵੀਂ ਸਦੀ ਦੀ ਸਮਾਪਤੀ ਦੇ ਸਾਲਾਂ ਤੱਕ ਇਹਦਾ ਖੂਬ ਬੋਲਬਾਲਾ ਰਿਹਾ, ਫਿਰ ਇਹਦੀ ਥਾਂ ਹਿੰਦੀ/ਹਿੰਦਵੀ) ਨੇ ਅਤੇ ਬਾਅਦ ਨੂੰ ਹਿੰਦੁਸਤਾਨੀ ਅਤੇ ਉਰਦੂ, ਨੇ ਲੈ ਲਈ। ਵੈਸੇ ਇਹਦੀ ਖਿੰਡਰੀ ਖਿੰਡਰੀ ਵਰਤੋਂ 19ਵੀਂ ਸਦੀ ਦੇ ਅੰਤ ਤੱਕ ਹੁੰਦੀ ਰਹੀ। ਰੇਖ਼ਤਾ-ਸ਼ੈਲੀ ਦੀ ਸ਼ਾਇਰੀ ਅੱਜ ਵੀ ਉਰਦੂ ਬੋਲਦੇ ਸੱਜਣ ਕਰਦੇ ਹਨ।[2]

ਰੇਖ਼ਤਾ ਉਰਦੂ ਜ਼ਬਾਨ ਕੀ ਅਦਬੀ ਬੋਲੀ ਹੈ। ਮਸ਼ਹੂਰ ਸ਼ਾਇਰ ਮਿਰਜ਼ਾ ਅਸਦ ਉੱਲ੍ਹਾ ਖ਼ਾਨ ਗ਼ਾਲਿਬ ਨੇ ਰੇਖ਼ਤਾ ਦੇ ਬਾਰੇ ਕਿਹਾ ਸੀ ਕਿ

ਰੇਖ਼ਤਾ ਕੇ ਤੁਮ ਹੀ ਨਹੀਂ ਉਸਤਾਦ ਗ਼ਾਲਿਬ (ريختے کے تم ہی استاد نہیں ہو غالب),
ਸੁਨਾ ਹੈ ਅਗਲੇ ਜ਼ਮਾਨੇ ਮੇਂ ਕੋਈ ਮੀਰ ਭੀ ਥਾ (کہتے ہیں اگلے زمانے میں كوٸی میر بھی تھا)

ਹਵਾਲੇ[ਸੋਧੋ]