ਸਮੱਗਰੀ 'ਤੇ ਜਾਓ

ਰੇਬਾ ਮੈਕਅੰਟਾਇਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੇਬਾ ਮੈਕਅੰਟਾਇਰ
45 ਵੀਂ ਸਲਾਨਾ ਅਕੈਡਮੀ ਆਫ ਕੰਟਰੀ ਮਿਊਜ਼ਿਕ ਅਵਾਰਡਜ਼ ਵਿਖੇ ਰੇਬਾ ਮੈਕਅੰਟਾਇਰ
ਜਨਵਰੀ 2018 ਵਿੱਚ ਰੇਬਾ 60 ਵੀਂ ਸਲਾਨਾ ਗ੍ਰੈਮੀ ਅਵਾਰਡ ਵਿਖੇ
ਜਨਮ
ਰੇਬਾ ਨੈਲ ਮੈਕਅੰਟਾਇਰ

(1955-03-28) ਮਾਰਚ 28, 1955 (ਉਮਰ 69)
ਮੈਕਅਲੈਸਟਰ, ਓਕਲਾਹੋਮਾ, ਅਮਰੀਕਾ
ਸਿੱਖਿਆਕੀਓਵਾ ਹਾਈ ਸਕੂਲ
ਅਲਮਾ ਮਾਤਰਸਾਊਥਈਸਟਨ ਓਕਲਾਹੋਮਾ ਸਟੇਟ ਯੂਨੀਵਰਸਿਟੀ
ਪੇਸ਼ਾ
  • ਗਾਇਕਾ
  • ਗੀਤਕਾਰ
  • ਅਦਕਾਰਾ
  • ਰਿਕਾਰਡ ਨਿਰਮਾਤਾ
ਸਰਗਰਮੀ ਦੇ ਸਾਲ1975–ਹੁਣ ਤੱਕ
ਜੀਵਨ ਸਾਥੀ
  • ਚਾਰਲੀ ਬੈਟਲਜ਼
    (ਵਿ. 1976; ਤਲਾਕ 1987)
  • ਨਾਰਵੇਲ ਬਲੈਕਸਟੌਕ
    (ਵਿ. 1989; ਤ. 2015)
ਬੱਚੇਸ਼ੇਲਬੀ ਬਲੈਕਸਟੌਕ

ਰੇਬਾ ਨੈਲ ਮੈਕਅੰਟਾਇਰ (ਜਨਮ 28 ਮਾਰਚ 1955) ਇੱਕ ਅਮਰੀਕੀ ਗਾਇਕਾ, ਗੀਤਕਾਰ, ਅਦਾਕਾਰਾ ਅਤੇ ਰਿਕਾਰਡ ਨਿਰਮਾਤਾ ਹੈ। ਉਸਨੇ ਸੰਗੀਤ ਉਦਯੋਗ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ, ਕੀਵੋ ਹਾਈ ਸਕੂਲ ਦੇ ਇੱਕ ਬੈਂਡ ਵਿੱਚ ਵਿਦਿਆਰਥਣ ਵਜੋਂ ਗਾਉਣ ਨਾਲ ਕੀਤੀ।[1] ਆਪਣੀ ਭੈਣ ਦੇ ਨਾਲ ਸਥਾਨਕ ਰੇਡੀਓ ਸ਼ੋਅ 'ਤੇ. ਕਾਲਜ ਦੇ ਦੂਜੇ ਸਾਲ ਵਿੱਚ, ਉਸ ਨੇ ਓਕਲਾਹੋਮਾ ਸਿਟੀ ਦੇ ਰਾਸ਼ਟਰੀ ਰੇਡੀਓ ਵਿਖੇ ਕੌਮੀ ਗੀਤ ਦਾ ਪ੍ਰਦਰਸ਼ਨ ਕੀਤਾ ਅਤੇ ਕਲਾਕਾਰ ਰੈੱਡ ਸਟੀਗਾਲ ਦਾ ਧਿਆਨ ਖਿੱਚਿਆ ਜਿਸ ਨੇ ਉਸਨੂੰ ਨੈਸ਼ਵਿਲ, ਟੇਨੇਸੀ ਲੈ ਆਇਆ। ਉਸਨੇ ਇੱਕ ਸਾਲ ਬਾਅਦ 1975 ਵਿੱਚ ਮਰਕਿਊਰੀ ਰਿਕਾਰਡਜ਼ ਨਾਲ ਇਕਰਾਰਨਾਮੇ 'ਤੇ ਦਸਤਖਤ ਕੀਤੇ। ਉਸਨੇ 1977 ਵਿੱਚ ਆਪਣੀ ਪਹਿਲੀ ਐਲਬਮ ਜਾਰੀ ਕੀਤੀ ਅਤੇ 1983 ਤੱਕ ਲੇਬਲ ਦੇ ਅਧੀਨ ਪੰਜ ਹੋਰ ਸਟੂਡੀਓ ਐਲਬਮਾਂ ਨੂੰ ਜਾਰੀ ਕੀਤਾ।

ਐਮ.ਸੀ.ਏ ਨੈਸ਼ਨਲ ਰਿਕਾਰਡਜ਼ ਨਾਲ ਸਾਈਨ ਕਰ ਕੇ, ਰੇਬਾ ਨੇ ਆਪਣੀ ਦੂਜੀ ਐਲਬਮ, ਮਾਈ ਕਾਈਂਡ ਆਫ ਕੰਟਰੀ (1984) 'ਤੇ ਸਿਰਜਣਾਤਮਕ ਨਿਯੰਤਰਣ ਲਿਆ। ਇਸ ਐਲਬਮ ਨੇ ਭਾਰੀ ਸਫਲਤਾ ਹਾਸਲ ਕੀਤੀ ਅਤੇ ਰੇਬਾ ਨੂੰ 1980 ਅਤੇ 1990 ਦੇ ਦਹਾਕੇ ਦੀਆਂ ਸਫਲ ਐਲਬਮਾਂ ਦੀ ਲੜੀ ਪੇਸ਼ ਕੀਤੀ। ਰੇਬਾ ਨੇ 29 ਸਟੂਡੀਓ ਐਲਬਮਾਂ, 40 ਨੰਬਰ ਇੱਕ ਸਿੰਗਲ, 16 ਨੰਬਰ ਇੱਕ ਐਲਬਮਾਂ ਰਿਲੀਜ਼ ਕੀਤੀਆਂ ਅਤੇ ਉਸਦੀਆਂ 28 ਐਲਬਮਾਂ ਨੂੰ ਰਿਕਾਰਡਿੰਗ ਇੰਡਸਟਰੀ ਐਸੋਸੀਏਸ਼ਨ ਆਫ ਅਮੈਰਿਕਾ ਦੁਆਰਾ ਵਿਕਰੀ ਵਿੱਚ ਸੋਨ, ਪਲੈਟੀਨਮ ਜਾਂ ਮਲਟੀ-ਪਲੈਟੀਨਮ ਪ੍ਰਮਾਣਿਤ ਕੀਤਾ ਗਿਆ ਹੈ। ਉਸ ਨੂੰ ਦੀ ਕੁਈਨ ਆਫ ਕੰਟਰੀ ਵੀ ਕਿਹਾ ਜਾਂਦਾ ਹੈ।[2] ਅਤੇ ਉਹ ਸਭ ਤੋਂ ਵੱਧ ਵਿਕਣ ਵਾਲੇ ਕਲਾਕਾਰਾਂ ਵਿੱਚੋਂ ਇੱਕ ਹੈ, ਜਿਸਦੇ ਨੇ ਦੁਨੀਆ ਭਰ ਵਿੱਚ 80 ਮਿਲੀਅਨ ਤੋਂ ਵੱਧ ਰਿਕਾਰਡ ਵੇਚੇ ਗਏ ਹਨ।[3]

1990 ਦੇ ਦਹਾਕੇ ਦੇ ਸ਼ੁਰੂ ਵਿੱਚ, ਮੈਕਅੰਟਾਇਰ ਨੇ ਫਿਲਮੀ ਜਗਤ ਵਿੱਚ ਪੈਰ ਧਰਿਆ। ਉਸਨੇ ਉਦੋਂ ਤੋਂ ਬ੍ਰੌਡਵੇ ਦੇ ਐਨੀ ਗੈੇਟ ਯੂਅਰ ਗੰਨ ਅਤੇ ਟੈਲੀਵਿਜ਼ਨ ਸਿਟਮ ਕਾਮ ਰੇਬਾ (2001–07) ਵਿੱਚ ਅਭਿਨੈ ਕੀਤਾ ਜਿਸ ਲਈ ਉਸ ਨੂੰ ਟੈਲੀਵਿਜ਼ਨ ਸੀਰੀਜ਼-ਅਭਿਨੇਤਰੀ ਜਾਂ ਕਾਮੇਡੀ ਵਿੱਚ ਇੱਕ ਅਦਾਕਾਰਾ ਦੁਆਰਾ ਸਰਬੋਤਮ ਪ੍ਰਦਰਸ਼ਨ ਲਈ ਗੋਲਡਨ ਗਲੋਬ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।[4]

ਮੁੱਢਲਾ ਜੀਵਨ

[ਸੋਧੋ]

ਰੇਬਾ ਨੈਲ ਮੈਕਅੰਟਾਇਰ ਦਾ ਜਨਮ 28 ਮਾਰਚ 1955 ਨੂੰ ਮੈਕਅਲੈਸਟਰ, ਓਕਲਾਹੋਮਾ, ਅਮਰੀਕਾ ਵਿਖੇ ਜੈਕਲਿਨ ਸਮਿੱਥ ਅਤੇ ਕਲ੍ਰਾਕ ਵਿੰਸੇਂਟ ਮੈਕਅੰਟਾਇਰ ਦੇ ਘਰ ਹੋਇਆ ਸੀ। ਉਸਦੇ ਪਿਤਾ ਅਤੇ ਦਾਦਾ ਜੀ ਸਟੀਰ ਰੋਪਰ ਸਨ। ਉਸਦੇ ਪਿਤਾ ਤਿੰਨ ਵਾਰ (1957, 1958 ਅਤੇ 1961) ਵਿਸ਼ਵ ਚੈਂਪੀਅਨ ਸਟੀਰ ਰੋਪਰ ਸਨ।

ਰੇਬਾ ਦੀ ਮਾਂ ਇੱਕ ਕੰਟ੍ਰੀ ਗਾਇਕਾ ਬਣਨਾ ਚਾਹੁੰਦੀ ਸੀ ਪਰ ਫਿਰ ਉਸਨੇ ਅਧਿਆਪਕ ਬਣਨ ਦਾ ਫੈਸਲਾ ਲੈ ਲਿਆ ਪਰ ਉਸ ਨੇ ਆਪਣੇ ਬੱਚਿਆਂ ਨੂੰ ਗਾਉਣਾ ਸਿਖਾਇਆ ਸੀ। ਰੇਬਾ ਨੇ ਖੁਦ ਗਿਟਾਰ ਵਜਾਉਣਾ ਸਿੱਖਿਆ ਸੀ। 1974 ਵਿੱਚ ਮੈਕਅੰਟਾਇਰ ਨੇ ਐਲੀਮੈਂਟਰੀ ਸਕੂਲ ਅਧਿਆਪਕ ਦੀ ਵਿਉਂਤ ਨਤਲ ਸਾਊਥਈਸਟਨ ਓਕਲਾਹੋਮਾ ਸਟੇਟ ਯੂਨੀਵਰਸਿਟੀ ਵਿੱਚ ਹਿੱਸਾ ਲਿਆ। ਉਹ ਸਕੂਲ ਵਿੱਚ ਬਹੁਤਾ ਨਹੀਂ ਜਾਂਦੀ ਸੀ ਅਤੇ ਸਥਾਨਕ ਪੱਧਰ ਤੇ ਵੀ ਗਾਉਂਦੀ ਰਹਿੰਦੀੀ ਸੀ। ਉਸ ਨੂੰ ਓਕਲਾਹੋਮਾ ਸਿਟੀ ਦੇ ਰਾਸ਼ਟਰੀ ਰੋਡੇਓ ਵਿਖੇ ਰਾਸ਼ਟਰੀ ਗੀਤ ਗਾਉਣ ਲਈ ਨਿਯੁਕਤ ਕੀਤਾ ਗਿਆ ਸੀ। ਕਲਾਕਾਰ ਰੈੱਡ ਸਟੀਗਾਲ ਵੀ ਉਸ ਦਿਨ ਭਾਗ ਲੈ ਰਿਹਾ ਸੀ। ਮੈਕਅੰਟਾਇਰ ਨੇ ਉਸਦਾ ਦਾ ਧਿਆਨ ਖਿੱਚਿਆ ਅਤੇ ਸਟੀਗਾਲ ਉਸਨੂੰ ਨੈਸ਼ਵਿਲ, ਟੇਨੇਸੀ ਲੈ ਆਇਆ। ਉਸਨੇ ਇੱਕ ਸਾਲ ਬਾਅਦ 1975 ਵਿੱਚ ਮਰਕਿਊਰੀ ਰਿਕਾਰਡਜ਼ ਨਾਲ ਇਕਰਾਰਨਾਮੇ 'ਤੇ ਦਸਤਖਤ ਕੀਤੇ।

ਨਿੱਜੀ ਜੀਵਨ

[ਸੋਧੋ]

ਉਸ ਦੇ ਦੋ ਭੈਣ ਅਤੇ ਭਰਾ ਵੀ ਸੰਗੀਤ ਜਗਤ ਵਿੱਚ ਕਰੀਅਰ ਰੱਖਦੇ ਸਨ। ਉਸ ਦੇ ਭਰਾ ਪੇਕ ਨੇ 80 ਦੇ ਦਹਾਕੇ ਦੇ ਅਖੀਰ ਵਿੱਚ ਕੰਟ੍ਰੀ ਸੰਗੀਤ ਉਦਯੋਗ ਵਿੱਚ ਸ਼ੁਰੂਆਤ ਕੀਤੀ ਪਰ ਥੋੜ੍ਹੇ ਸਮੇਂ ਬਾਅਦ ਓਕਲਾਹੋਮਾ ਵਾਪਸ ਪਰਤ ਆਇਆ। ਉਹ ਕੋਲਹਾਟ, ਓਕਲਾਹੋਮਾ ਦੇ ਨੇੜੇ 1000 ਏਕੜ ਦੇ ਖੇਤ ਦਾ ਮਾਲਕ ਅਤੇ ਸੰਚਾਲਨ ਕਰਦਾ ਹੈ। ਉਸ ਦੀ ਭੈਣ ਸੂਜ਼ੀ ਇੱਕ ਸਫਲ ਕ੍ਰਿਸ਼ਚਨ ਸੰਗੀਤ ਗਾਇਕਾ ਹੈ ਜੋ ਆਪਣੇ ਪਤੀ ਨਾਲ ਦੇਸ਼ ਦੀ ਯਾਤਰਾ ਕਰਦੀ ਹੈ ਅਤੇ ਪ੍ਰਦਰਸ਼ਨ ਕਰਦੇ ਹਨ। ਉਸ ਦੀ ਇੱਕ ਵੱਡੀ ਭੈਣ ਐਲਿਸ ਫਾਰਾਨ ਵੀ ਹੈ, ਜੋ ਇੱਕ ਰਿਟਾਇਰਡ ਸੋਸ਼ਲ ਵਰਕਰ ਹੈ ਅਤੇ ਲੇਨ, ਓਕਲਾਹੋਮਾ ਵਿੱਚ ਰਹਿੰਦੀ ਹੈ। ਉਸ ਦੀ ਭਾਣਜੀ, ਕਲੇਮਿਟੀ ਮੈਕਅੰਟਾਇਰ, ਡੇਟਨ ਯੂਨੀਵਰਸਿਟੀ ਵਿੱਚ ਇੱਕ ਸਹਾਇਕ ਬਾਸਕਟਬਾਲ ਕੋਚ ਹੈ।[5]

1976 ਵਿੱਚ, ਮੈਕਅੰਟਾਇਰ ਨੇ ਕੁਸ਼ਤੀ ਚੈਂਪੀਅਨ ਚਾਰਲੀ ਬੈਟਲਜ਼ ਨਾਲ ਵਿਆਹ ਕਰਵਾ ਲਿਆ ਜੋ ਉਸ ਤੋਂ 10 ਸਾਲ ਸੀਨੀਅਰ ਸੀ ਅਤੇ ਦੋ ਕਿਸ਼ੋਰ ਬੇਟੇ ਸਨ। ਜੋੜੇ ਕੋਲ ਓਕਲਾਹੋਮਾ ਵਿੱਚ ਸਾਂਝੇ ਖੇਤ ਸਨ। 1987 ਵਿੱਚ ਮੈਕਅੰਟਾਇਰ ਨੇ ਬੈਟਲਜ਼ ਨੂੰ ਤਲਾਕ ਦੇ ਦਿੱਤਾ ਅਤੇ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਨੈਸਵਿਲ, ਟੇਨੇਸੀ ਚਲੇ ਗਈ।[6][7][8]

1989 ਵਿੱਚ ਮੈਕਅੰਟਾਇਰ ਨੇ ਆਪਣੇ ਮੈਨੇਜਰ ਅਤੇ ਸਾਬਕਾ ਸਟੀਲ ਗਿਟਾਰ ਪਲੇਅਰ, ਨਾਰੇਲ ਬਲੈਕਸਟੌਕ ਨਾਲ ਵਿਆਹ ਕੀਤਾ ਸੀ। ਮਿਲ ਕੇ, ਜੋੜੀ ਨੇ ਮੈਕਅੰਟਾਇਰ ਦੇ ਕਰੀਅਰ ਦੇ ਸਾਰੇ ਪਹਿਲੂਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਬਲੈਕਸਟੌਕ ਨਾਲ ਵਿਆਹ ਕਰਵਾਉਣ 'ਤੇ, ਮੈਕਅੰਟਾਇਰ ਨੇ ਤਿੰਨ ਮਤਰੇਏ ਪੁੱਤਰ - ਸ਼ੈਸਡੀ, ਸ਼ੌਨਾ ਅਤੇ ਬਰੈਂਡਨ ਨੂੰ ਅਪਣਾ ਲਿਆ ਅਤੇ ਫਿਰ ਇੱਕ ਪੁੱਤਰ, ਸ਼ੇਲਬੀ ਸਟੀਵਨ ਮੈਕਐਂਟਰ ਬਲੈਕਸਟੌਕ, ਨੂੰ ਫਰਵਰੀ 1990 ਵਿੱਚ ਜਨਮ ਦਿੱਤਾ। 3 ਅਗਸਤ, 2015 ਨੂੰ, ਮੈਕਅੰਟਾਇਰ ਦੀ ਵੈਬਸਾਈਟ 'ਤੇ ਇੱਕ ਸਾਂਝੇ ਬਿਆਨ 'ਚ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਅਤੇ ਬਲੈਕਸਟੌਕ ਵਿਆਹ ਦੇ 26 ਸਾਲ ਬਾਅਦ, ਕੁਝ ਮਹੀਨਿਆਂ ਲਈ ਵੱਖ ਹੋ ਗਏ ਹਨ।[9]

ਹਵਾਲੇ

[ਸੋਧੋ]
  1. "Reba McEntire Biography". Retrieved September 11, 2011.
  2. "Reba McEntire". EW.com. Archived from the original on March 26, 2007. Retrieved April 17, 2007. {{cite news}}: Unknown parameter |deadurl= ignored (|url-status= suggested) (help)
  3. Boesveld, Sarah (April 13, 2015). "Three decades after her first hit, Reba McEntire — now 60 — is poised for a comeback". National Post. Retrieved July 25, 2015.
  4. Rulmann, William. "Reba McEntire – Biography". AllMusic. Retrieved August 23, 2009.
  5. Hay, Carla. "The Many Sides of Reba McEntire". Lifetime.com. Archived from the original on February 25, 2010. Retrieved September 1, 2009. {{cite web}}: Unknown parameter |deadurl= ignored (|url-status= suggested) (help)
  6. "Reba McEntire Profile". People in the News. Cable news Network LP, LLPP. Retrieved November 24, 2017.
  7. "Dignity Memorial". HIXSON-SULPHUR MEMORIAL FUNERAL HOME. SCI Shared Resources, LLC. Retrieved November 24, 2017.
  8. Monaco, Rachael. "5 moments that changed Reba McEntire's life and career". axs. AXS. Retrieved November 24, 2017.
  9. Saad, Nardine. "Reba McEntire splits from husband-manager Narvel Blackstock". Los Angeles Times.