ਸਮੱਗਰੀ 'ਤੇ ਜਾਓ

ਰੋਜ਼ਾਲਿੰਡ ਫ੍ਰੈਂਕਲਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੋਜ਼ਾਲਿੰਡ ਫ੍ਰੈਂਕਲਿਨ (25 ਜੁਲਾਈ 1920 - 16 ਅਪ੍ਰੈਲ 1958)[1] ਨੇ ਡੀਐਨਏ (ਡੀਆਕਸੀਰਾਇਬੋਨਿਉਕਲਿਕ ਐਸਿਡ), ਆਰਏਨਏ (ਰਾਇਬੋਨਿਉਕਲਿਕ ਐਸਿਡ), ਵਾਇਰਸ, ਕੋਲੇ ਦੀ ਅਣੂ ਬਣਤਰ ਨੂੰ ਸਮਝਣ ਲਈ ਯੋਗਦਾਨ ਦਿੱਤਾ ਹੈ।[2] ਕੋਲੇ ਅਤੇ ਵਾਇਰਸ ' ਤੇ ਉਸ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਹੈ ਪਰ ਡੀਐਨਏ ਨੂੰ ਖੋਜਣ ਲਈ ਉਸਦੇ ਯੋਗਦਾਨ ਨੂੰ ਉਨ੍ਹਾਂ ਦੇ ਮਰਨ ਉਪਰੰਤ ਮਾਨਤਾ ਦਿੱਤੀ ਗਈ ਹੈ।

ਇੱਕ ਮੋਹਰੀ ਬ੍ਰਿਟਿਸ਼ ਯਹੂਦੀ ਪਰਿਵਾਰ ਵਿੱਚ ਪੈਦਾ ਹੋਈ ਫ੍ਰੈਂਕਲਿਨ ਨੇ ਨੌਰਲੈੰਡ ਜਗ੍ਹਾ ਵਿੱਚ ਇੱਕ ਪ੍ਰਾਈਵੇਟ ਸਕੂਲ, ਪੱਛਮੀ ਲੰਡਨ, ਸਸੈਕਸ ਵਿੱਚ ਨੌਜਵਾਨ ਮਹਿਲਾਵਾਂ ਲਈ ਬਣੇ ਲਿੰਡੋਸ ਸਕੂਲ ਅਤੇ ਸੰਤ ਪੌਲਸ ਦੇ ਕੁੜੀਆਂ ਦੇ ਸਕੂਲ ਤੋਂ ਆਪਣੀ ਮੁਢਲੀ ਪੜ੍ਹਾਈ ਕੀਤੀ।

ਫਿਰ ਉਨ੍ਹਾਂ ਨੇ ਜੈਵਿਕ ਵਿਗਿਆਨ ਵਿੱਚ ਗ੍ਰੈਜੁਏਸ਼ਨ ਨਿਊਨਮ ਕਾਲਜ, ਕੈੰਮਬ੍ਰਿਜ ਤੋਂ 1941 ਵਿੱਚ ਪੂਰੀ ਕੀਤੀ। ਅਨੁਸੰਧਾਨ ਛਾਤਰਵ੍ਰਿਤੀ ਮਿਲਣ ਤੇ ਉਨ੍ਹਾਂ ਨੇ ਕੈੰਮਬ੍ਰਿਜ ਵਿਸ਼ਵਵਿਦਿਆਲਿਆ ਵਿੱਚ ਭੌਤਿਕ ਰਸਾਇਣ ਪ੍ਰਯੋਗਸ਼ਾਲਾ ਵਿਖੇ ਰੋਨਾਲਡ ਜੋਰਜ ਨਾਲ ਕੰਮ ਕਰਨਾ ਸ਼ੁਰੂ ਕੀਤਾ ਜਿਸ ਵਿੱਚ ਜੋਸ਼ ਦੀ ਘਾਟ ਨੇ ਉਸਨੂੰ ਨਿਰਾਸ਼ ਕੀਤਾ।[3]

ਖੁਸ਼ਕਿਸਮਤੀ ਨਾਲ, ਬ੍ਰਿਟਿਸ਼ ਕੋਲਾ ਉਪਯੋਗਤਾ ਰਿਸਰਚ ਐਸੋਸੀਏਸ਼ਨ (BCURA) ਨੇ ਉਸ ਨੂੰ 1942 ਵਿਚ ਇਕ ਖੋਜ ਸਥਿਤੀ ਦੀ ਪੇਸ਼ਕਸ਼ ਕੀਤੀ ਹੈ, ਅਤੇ ਇਹ ਕੰਮ ਉਸਨੂੰ 1945 ਵਿੱਚ ਪੀਐਚ.ਡੀ. ਦੀ ਡਿਗਰੀ ਲੈਣ ਵਿੱਚ ਵੀ ਸਹਾਈ ਹੋਇਆ। ਇਸਤੋਂ ਬਾਦ ਉਹ ਪੈਰਿਸ ਵਿੱਚ ਅੱਗੇ ਅਨੁਸੰਧਾਨ ਕਰਨ ਚਲੇ ਗਏ ਅਤੇ ਉੱਥੇ ਹੀ ਉਹ ਨਿਪੁੰਨ ਐਕਸ-ਰੇ ਕ੍ਰਿਸਟੈਲੋਗ੍ਰਾਫ਼ਰ ਬਣੇ। 1951ਵਿੱਚ ਉਹ ਕਿੰਗਜ਼ ਕਾਲਜ, ਲੰਦਨ ਵਿਖੇ ਸ਼ੋਧ ਸਹਿਯੋਗੀ ਬਣੇ ਅਤੇ ਉੱਥੇ ਉਨ੍ਹਾਂ ਨੇ ਐਕਸ-ਰੇ ਦੇ ਵਿਵਰਤਨ 'ਤੇ ਕੰਮ ਕੀਤਾ ਜਿਸ ਦੇ ਫਲਸਰੂਪ ਡਬਲ ਹੀਲਿਕਸ ਡੀਐਨਏ ਦੀ ਥਿਊਰੀ ਦੀ ਸ਼ੋਧ ਵਿੱਚ ਸਹੂਲਤ ਹੋਈ।[4] 1953 ਵਿੱਚ ਉੱਥੋਂ ਦੇ ਨਿਰਦੇਸ਼ਕ ਅਤੇ ਇੱਕ ਸਹਿਕਰਮੀ [[ਮੌਰਿਸ ਵਿਲਕਿੰਸ]] ਨਾਲ ਮੱਤਭੇਦ ਹੋਣ ਕਾਰਣ ਉਨ੍ਹਾਂ ਦਾ ਤਬਾਦਲਾ ਜ਼ਬਰਦਸਤੀ ਬਿਰਬੇਕ ਕਾਲਜ ਦਾ ਕਰ ਦਿੱਤਾ ਗਿਆ ਜਿੱਥੇ ਉਨ੍ਹਾਂ ਨੂੰ ਭੌਤਿਕ ਵਿਗਿਆਨ ਵਿਭਾਗ ਦਾ ਮੁਖੀ ਬਣਾਇਆ ਗਿਆ ਅਤੇ ਇੱਕ ਵੱਖਰੀ ਸ਼ੋਧ ਟੀਮ ਦੇ ਪੇਸ਼ਕਸ਼ ਵੀ ਕੀਤੀ ਗਈ। 1958 ਵਿੱਚ 37 ਸਾਲ ਦੀ ਉਮਰ ਤੇ ਉਨ੍ਹਾਂ ਦੀ ਅੰਡਕੋਸ਼ ਕੈੰਸਰ ਨਾਲ ਮੌਤ ਹੋ ਗਈ।

ਰੋਜ਼ਾਲਿੰਡ ਫ੍ਰੈਂਕਲਿਨ
ਜਨਮ
ਰੋਜ਼ਾਲਿੰਡ ਫ੍ਰੈਂਕਲਿਨ

ਫਰਮਾ:ਜਨਮਦਿਨ
ਮੌਤ
ਮੌਤ ਦਾ ਕਾਰਨਅੰਡਕੋਸ਼ ਕੈੰਸਰ
ਕਬਰਵਿਲਸਡਨ ਯੂਨਾਈਟਿਡ ਸਾਇਨਾਗੌਜ ਕਬਰਸਤਾਨ
51°32′41″N 0°14′24″W / 51.5447°N 0.2399°W / 51.5447; -0.2399
ਰਾਸ਼ਟਰੀਅਤਾਅੰਗ੍ਰੇਜ਼
ਅਲਮਾ ਮਾਤਰਨਿਊਹਮ ਕਾਲਜ, ਕੈੰਮਬ੍ਰਿਜ
ਲਈ ਪ੍ਰਸਿੱਧ
ਵਿਗਿਆਨਕ ਕਰੀਅਰ
ਖੇਤਰ
ਅਦਾਰੇ
ਡਾਕਟੋਰਲ ਵਿਦਿਆਰਥੀਰੇਮੰਡ ਗੌਸਲਿੰਗ

ਡੀਐਨਏ 'ਤੇ ਉਸ ਦਾ ਕੰਮ ਖ਼ਤਮ ਹੋਣ ਬਾਅਦ, ਫਰਾਕਲਿੰਨ ਨੇ ਬਿਰਬੇਕ ਵਿੱਚ ਵਾਇਰਸ ਦੇ ਅਣੂ ਬਣਤਰ 'ਤੇ ਕੰਮ ਦੀ ਅਗਵਾਈ ਕੀਤੀ। ਉਸਦੀ ਟੀਮ ਦੇ ਸਦੱਸ ਹਾਰੂਨ Klug ਨੇ ਖੋਜ ਜਾਰੀ ਰੱਖੀ ਅਤੇ ਰਸਾਇਣ ਵਿਗਿਆਨ ਵਿੱਚ 1982 ਵਿੱਚ ਉਸ ਨੂੰ ਨੋਬਲ ਪੁਰਸਕਾਰ ਮਿਲਿਆ।

ਹਵਾਲੇ

[ਸੋਧੋ]
  1. {{cite web |url=https://profiles.nlm.nih.gov/ps/retrieve/Narrative/KR/p-nid/183 |title=The Rosalind Franklin Papers, Biographical Information |work=profiles.nlm.nih.gov |accessdate=13 November 2011}}
  2. {{cite web |url=https://profiles.nlm.nih.gov/ps/retrieve/Narrative/KR/p-nid/186 |title=The Rosalind Franklin Papers, The Holes in Coal: Research at BCURA and in Paris, 1942–1951 |work=profiles.nlm.nih.gov |accessdate=13 November 2011}}
  3. Glynn, p. 60
  4. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-10-17. Retrieved 2017-03-05. {{cite web}}: Unknown parameter |dead-url= ignored (|url-status= suggested) (help)