ਸਮੱਗਰੀ 'ਤੇ ਜਾਓ

ਰੋਜ਼ੀ ਕਾਸਤਰੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਰੀਆ ਡੇਲ ਰੋਸਾਰੀਓ “ਰੋਜ਼ੀ” ਕਾਸਤਰੋ (ਜਨਮ 1947) ਇੱਕ ਸੈਨ ਐਂਤੋਨੀਓ, ਟੈਕਸਸ ਦੀ ਇੱਕ ਅਮਰੀਕੀ ਨਾਗਰਿਕ ਅਧਿਕਾਰ ਕਾਰਕੁਨ ਅਤੇ ਸਿੱਖਿਅਕ ਹੈ, ਜੋ ਕਈ ਪ੍ਰਮੁੱਖ ਸਮੂਹਾਂ ਵਿੱਚ ਸ਼ਾਮਿਲ ਰਹੀ ਹੈ, ਜਿਵੇਂ ਕਿ ਯੰਗ ਡੈਮੋਕ੍ਰੇਟ ਆਫ ਅਮਰੀਕਾ, ਮੈਕਸੀਕਨ ਅਮਰੀਕੀ ਯੁਥ ਆਰਗਨਾਈਜੇਸ਼ਨ, ਕਮੇਟੀ ਬੈਰੀਓ ਬੈਟਰਮੈਂਟ ਅਤੇ ਰਜ਼ਾ ਯੂਨੀਡਾ ਪਾਰਟੀ ਆਦਿ।[1] ਉਹ ਜੂਲੀਅਨ ਕਾਸਤਰੋ ਅਤੇ ਜੋਆਕੁਇਨ ਕਾਸਤਰੋ ਦੀ ਮਾਂ ਹੈ।

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਵਿਕਟੋਰੀਆ ਕਾਸਤਰੋ ਅਤੇ ਐਡਵਰਡ ਪਰੇਜ਼ ਦੇ ਘਰ ਜੰਮੀ, ਰੋਜ਼ੀ ਦੀ ਪਾਲਣ ਉਸਦੀ ਮਾਂ ਅਤੇ ਇੱਕ ਸਰਪ੍ਰਸਤ ਮਾਰਸੀਆ ਗਾਰਸੀਆ ਨੇ ਸਾਨ ਐਂਤੋਨੀਓ ਵਿੱਚ ਕੀਤੀ।[2] ਸੈਨ ਐਂਤੋਨੀਓ ਬੈਰੀਓ ਵਿੱਚ ਵੱਡੀ ਹੋਈ ਕਾਸਤਰੋ ਨੇ ਨਸਲੀ ਅਤੇ ਆਰਥਿਕ ਸੀਮਾਵਾਂ ਦੀ ਹਾਮੀ ਭਰਦਿਆਂ ਸਮਾਜਿਕ ਨਿਆਂ ਵਿੱਚ ਆਪਣੀ ਦਿਲਚਸਪੀ ਦਾ ਜ਼ਿਕਰ ਕੀਤਾ ਜਿਸ ਨੇ ਉਸਦੇ ਪਰਿਵਾਰ, ਖ਼ਾਸਕਰ ਉਸਦੀ ਮਾਂ ਨੂੰ ਪ੍ਰਭਾਵਿਤ ਕੀਤਾ।[3]

ਆਪਣੀ ਵਲੈਡਿਕਟੋਰੀਅਨ ਦਾ ਸਿਰਲੇਖ ਅਤੇ ਹੋਰ ਵਿੱਤੀ ਸਾਧਨਾਂ ਤੋਂ ਪ੍ਰਾਪਤ ਸਕਾਲਰਸ਼ਿਪ ਨਾਲ, ਉਸਨੇ 1971 ਵਿਚ ਸਪੈਨਿਸ਼ ਵਿਚ ਡਿਗਰੀ ਪ੍ਰਾਪਤ ਕੀਤੀ, ਇਸ ਤੋਂ ਪਹਿਲਾਂ ਉਸਨੇ ਅਧਿਆਪਕ ਬਣਨ ਦੇ ਇਰਾਦੇ ਨਾਲ 'ਅਵਰ ਲੇਡੀ ਆਫ ਦ ਲੇਕ ਯੂਨੀਵਰਸਿਟੀ' ਵਿਚ ਸਫ਼ਲਤਾਪੂਰਵਕ ਦਾਖ਼ਲਾ ਲਿਆ। ਓ.ਐਲ.ਐਲ.ਯੂ. ਵਿਚ, ਉਹ ਕੈਥੋਲਿਕ ਯੂਥ ਐਸੋਸੀਏਸ਼ਨ ਵਿਚ ਸ਼ਾਮਿਲ ਹੋ ਗਈ, ਪਰ ਸੰਗਠਨ ਦੁਆਰਾ ਘੱਟਗਿਣਤੀ ਮੈਂਬਰਸ਼ਿਪ ਦੀ ਘਾਟ ਦਾ ਮੁੱਦਾ ਉਠਾਇਆ ਗਿਆ।[4]

ਓ.ਐਲ.ਐਲ.ਯੂ..ਵਿਚ ਹੀ ਕਾਸਤਰੋ ਪਹਿਲਾਂ ਯੰਗ ਡੈਮੋਕਰੇਟਸ ਦੁਆਰਾ ਵਿਦਿਆਰਥੀ ਸਰਗਰਮੀਆਂ ਵਿਚ ਸ਼ਾਮਿਲ ਹੋਈ ਅਤੇ ਇਸਦੇ ਜਵਾਬ ਵਿਚ ਕੈਂਪਸ-ਲੋੜੀਂਦੇ ਯੰਗ ਰਿਪਬਲੀਕਨ ਚੈਪਟਰ ਦਾ ਆਯੋਜਨ ਕੀਤਾ।[3]

ਕਰੀਅਰ ਅਤੇ ਸਰਗਰਮਤਾ

[ਸੋਧੋ]

ਰੋਜ਼ੀ ਨੇ ਪਹਿਲਾਂ ਲਿੰਡਨ ਬੀ. ਜਾਨਸਨ ਦੇ 1964 ਦੇ ਰਾਸ਼ਟਰਪਤੀ ਅਭਿਆਨ ਲਈ ਇੱਕ ਵਲੰਟੀਅਰ ਵਜੋਂ ਕੰਮ ਕੀਤਾ।[3] ਬਾਅਦ ਵਿਚ ਉਹ ਮੈਕਸੀਕਨ ਅਮੈਰੀਕਨ ਏਕਤਾ ਪ੍ਰੀਸ਼ਦ ਵਿਚ ਸ਼ਾਮਿਲ ਹੋ ਗਈ। ਐਮ.ਏ.ਯੂ.ਸੀ. ਨਾਲ ਉਸਨੇ ਹਿੱਸਾ ਲਿਆ ਅਤੇ ਸੈਨ ਐਂਤੋਨੀਓ ਸੇਵਿੰਗਜ਼ ਐਸੋਸੀਏਸ਼ਨ ਦੇ ਸੰਗਠਨ ਦਾ ਬਾਈਕਾਟ ਕਰਨ ਵਿੱਚ ਸਹਾਇਤਾ ਕੀਤੀ।

ਰੋਜ਼ੀ 1971 ਦੀ " ਫ੍ਰੀ ਐਂਜਲਾ ਡੇਵਿਸ " ਮੁਹਿੰਮ ਦੌਰਾਨ ਸਰਗਰਮ ਸੀ, ਅਤੇ ਇਸ ਮਿਆਦ ਦੌਰਾਨ ਉਹ ਯੂਨਾਈਟਿਡ ਸਟੇਟ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੁਆਰਾ ਨਿਗਰਾਨੀ ਹੇਠ ਸੀ।[5]

ਕਾਸਤਰੋ ਨੇ ਟੈਕਸਸ ਵਿਚ ਮੈਕਸੀਕਨ-ਅਮਰੀਕੀ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ ਲਈ ਰਜ਼ਾ ਯੂਨੀਦਾ ਪਾਰਟੀ ਦੀ 1970 ਦੀ ਪਹਿਲਕਦਮੀ ਨਾਲ ਕੰਮ ਕੀਤਾ, ਜਿਸ ਵਿਚ ਉਸਨੇ ਬੇਕਸਾਰ ਕਾਉਂਟੀ ਪਾਰਟੀ ਚੇਅਰ ਦੀ ਜ਼ਿੰਮੇਵਾਰੀ ਨਿਭਾਈ। [6] ਉਸ ਸਮੇਂ ਆਰ.ਯੂ.ਪੀ. ਨੇ ਸ਼ਹਿਰ ਵਿਚ ਅਹੁਦਿਆਂ ਦੀ ਪੈਰਵੀ ਕਰਨ ਲਈ ਸੈਨ ਐਂਤੋਨੀਓ ਕਮੇਟੀ ਨਾਲ ਬੈਰੀਓ ਬੈਟਰਮੈਂਟ ਲਈ ਕੰਮ ਕੀਤਾ। ਸੀ.ਬੀ.ਬੀ. ਨਾਲ ਕਾਸਤਰੋ ਖੁਦ 1971 ਵਿੱਚ ਸੈਨ ਐਂਟੋਨੀਓ ਸਿਟੀ ਕੌਂਸਲ ਲਈ ਉਮੀਦਵਾਰ ਬਣੀ, ਉਸਨੇ ਚਾਰ ਉਮੀਦਵਾਰਾਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। [3]

ਕਾਸਤਰੋ ਨੇ ਸੈਨ ਐਂਤੋਨਿਓ ਵਿਖੇ ਟੈਕਸਸ ਯੂਨੀਵਰਸਿਟੀ ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਪਲੋ ਆਲਟੋ ਕਾਲਜ ਵਿਚ ਕੰਮ ਕੀਤਾ, ਜਿੱਥੇ ਉਸਨੇ ਸਾਲ 2008 ਤੋਂ ਸਟੂਡੈਂਟ ਅਫੇਅਰਜ਼ ਦੇ ਅੰਤਰਿਮ ਡੀਨ ਵਜੋਂ ਸੇਵਾ ਨਿਭਾਈ ਜਦ ਤਕ ਉਹ 2013 ਵਿਚ ਰਿਟਾਇਰ ਨਹੀਂ ਹੋਈ। [4]

ਨਿੱਜੀ ਜ਼ਿੰਦਗੀ ਅਤੇ ਵਿਰਾਸਤ

[ਸੋਧੋ]

ਕਾਸਤਰੋ ਨੇ ਕਮਿਉਨਟੀ ਅਤੇ ਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਲੈਟਿਨਸ ਪ੍ਰਤਿਨਿਧ, ਟੈਕਸਸ ਆਯੋਜਨ ਪ੍ਰਾਜੈਕਟ ਅਤੇ ਏਏਆਰਪੀ ਵਿਚ ਸ਼ਾਮਿਲ ਹੋਣਾ ਜਾਰੀ ਰੱਖਿਆ ਹੈ।

2015 ਵਿੱਚ ਉਹ 'ਸੈਨ ਐਂਤੋਨੀਓ ਵਿਮਨ'ਜ ਹਾਲ ਆਫ ਫੇਮ' ਲਈ ਚੁਣੀ ਗਈ [4] ਅਤੇ 2017 ਵਿੱਚ ਉਸਨੂੰ 'ਅਵਰ ਲੇਡੀ ਆਫ ਦ ਲੇਕ ਯੂਨੀਵਰਸਿਟੀ' ਵੱਲੋਂ ਆਨਰੇਰੀ ਪੀਐਚ.ਡੀ. ਨਾਲ ਸਨਮਾਨਿਤ ਕੀਤਾ ਗਿਆ।[7]

ਕਾਸਤਰੋ ਇਕ ਪ੍ਰਕਾਸ਼ਤ ਕਵੀ ਵੀ ਹੈ, ਉਸਨੇ ਐਥੋਲੋਜੀ ਵਿਚ 'ਐਂਟਰ ਗੁਆਡਲੁਪ ਅ ਮਲੀਂਛੇ: ਤੇਖਾਨਸ ਇਨ ਲਿਟਰੇਚਰ ਐਂਡ ਆਰਟ' ਨਾਲ ਯੋਗਦਾਨ ਪਾਇਆ, ਜਿਸਨੂੰ ਟੈਕਸਾਸ ਪ੍ਰੈਸ ਯੂਨੀਵਰਸਿਟੀ ਦੁਆਰਾ ਸਾਲ 2016 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ।[8]

ਜੋਆਕੁਇਨ ਕਾਸਤਰੋ ਅਤੇ ਜੂਲੀਅਨ ਕਾਸਤਰੋ ਦੋਵਾਂ ਨੇ ਰੋਜ਼ੀ ਦੀ ਸਰਗਰਮੀ ਨੂੰ ਆਪਣੇ ਰਾਜਨੀਤਿਕ ਕਰੀਅਰ ਦੀ ਬੁਨਿਆਦ ਦੱਸਿਆ ਹੈ। ਜੂਲੀਅਨ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ "ਮੇਰੀ ਮਾਂ ਨੇ ਨਾਗਰਿਕ ਅਧਿਕਾਰਾਂ ਲਈ ਸਖਤ ਲੜਾਈ ਲੜੀ ਤਾਂ ਕਿ ਇਕ ਮੋਪ ਦੀ ਬਜਾਏ ਮੈਂ ਇਸ ਮਾਈਕ੍ਰੋਫੋਨ ਨੂੰ ਫੜ ਸਕਾਂ।" [9]

ਬਾਅਦ ਦੀ ਟੈਕਸਸ ਮੰਥਲੀ ਨਾਲ ਇੱਕ ਇੰਟਰਵਿਊ ਵਿੱਚ ਜੂਲੀਅਨ ਨੇ ਇਹ ਵੀ ਨੋਟ ਕੀਤਾ: “ਮਾਰੀਆ ਡੇਲ ਰੋਸਾਰੀਓ ਕਾਸਤਰੋ ਨੇ ਕਦੇ ਵੀ ਰਾਜਨੀਤਿਕ ਅਹੁਦਾ ਨਹੀਂ ਸੰਭਾਲਿਆ। . . ਹਾਲਾਂਕਿ, ਅੱਜ, ਸਾਲਾਂ ਬਾਅਦ, ਮੈਂ ਅਖ਼ਬਾਰਾਂ ਨੂੰ ਪੜ੍ਹਦਾ ਹਾਂ ਅਤੇ ਮੈਂ ਵੇਖਦਾ ਹਾਂ ਕਿ ਹੋਰ ਵਾਲਡੇਜ਼ ਸਕੂਲ ਬੋਰਡਾਂ 'ਤੇ ਬੈਠੇ ਹਨ, ਵੱਡੀ ਗਿਣਤੀ ਵਿੱਚ ਗਾਰਸੀਆ ਹੁਣ ਡਾਕਟਰ, ਵਕੀਲ, ਇੰਜੀਨੀਅਰ, ਅਤੇ ਬੇਸ਼ਕ, ਅਧਿਆਪਕ ਹਨ।" [10]

ਹਵਾਲੇ

[ਸੋਧੋ]
  1. Ruíz, Vicki; Sánchez Korrol, Virginia (2006). Latinas in the United States : a historical encyclopedia. Bloomington: Indiana University Press. ISBN 0253111692. OCLC 74671044.
  2. https://www.expressnews.com/150years/people/article/Rosie-Castro-community-and-political-activist-6153232.php
  3. 3.0 3.1 3.2 3.3 Gutiérrez, José Angel; Meléndez, Michelle; Noyola, Sonia Adriana (2007). Chicanas in charge : Texas women in the public arena. Lanham: AltaMira Press. ISBN 9780759113947. OCLC 648584387.
  4. 4.0 4.1 4.2 "Castro twins' mom pretty impressive herself". ExpressNews.com (in ਅੰਗਰੇਜ਼ੀ (ਅਮਰੀਕੀ)). 2015-03-27. Retrieved 2018-11-05.
  5. Joseph S. Stroud (October 5, 2010). "FBI file on Rev. Black is chapter in city's history". San Antonio Express-News. Retrieved 2018-11-10.
  6. Arlington, State of Texas, University of Texas at. "Tejano Voices | Interviews". library.uta.edu. Retrieved 2018-11-10.{{cite web}}: CS1 maint: multiple names: authors list (link)
  7. "Rosie Castro to be Awarded Honorary Doctorate on Mother's Day". Rivard Report (in ਅੰਗਰੇਜ਼ੀ (ਅਮਰੀਕੀ)). Retrieved 2018-11-05.
  8. Hernández-Avila, Inés; Cantú, Norma E. Entre Guadalupe y Malinche : Tejanas in literature and art (First ed.). Austin. ISBN 9781477307960. OCLC 913469871.
  9. Josh Baugh (September 30, 2012). "From political matriarch Rosie Castro, the sons also rise". San Antonio Express-News. Retrieved 2018-11-10.
  10. Balli, Cecilia (October 2002). "Twins Peak". Texas Monthly. 30 (10): 153.