ਰੋਜ਼ੇ ਮਾਰਟਿਨ ਡੂ ਗਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਜ਼ੇ ਮਾਰਟਿਨ ਦੂ ਗਾਰ
ਜਨਮ(1881-03-23)23 ਮਾਰਚ 1881
Neuilly-sur-Seine, Hauts-de-Seine
ਮੌਤ22 ਅਗਸਤ 1958(1958-08-22) (ਉਮਰ 77)
Sérigny, Orne
ਰਾਸ਼ਟਰੀਅਤਾਫਰਾਂਸੀਸੀ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ
1937
ਦਸਤਖ਼ਤ
ਰੋਜ਼ੇ ਮਾਰਟਿਨ ਡੂ ਗਾਰ ਦਾ ਮਕਬਰਾ

ਰੋਜ਼ੇ ਮਾਰਟਿਨ ਡੂ ਗਾਰ (ਫ਼ਰਾਂਸੀਸੀ: [dy gaʁ]; 23 ਮਾਰਚ 1881 – 22 ਅਗਸਤ 1958) ਇੱਕ ਫਰਾਂਸੀਸੀ ਨਾਵਲਕਾਰ, 1937 ਵਿੱਚ ਸਾਹਿਤ ਦੇ ਲਈ ਨੋਬਲ ਪੁਰਸਕਾਰ ਜੇਤੂ ਸੀ।  

ਜੀਵਨੀ[ਸੋਧੋ]

ਰੋਜ਼ੇ ਮਾਰਟਿਨ ਡੂ ਗਾਰ (1881-1958) ਦਾ ਜਨਮ ਨੂਲੀ-ਸੁਰ-ਸੇਨ ਵਿਚ ਹੋਇਆ ਸੀ। ਉਸ ਨੇ ਦੋ ਵਧੀਆ ਪੈਰਿਸ ਦੀਆਂ ਸਿਖਿਆ ਸੰਸਥਾਵਾਂ ਵਿੱਚ ਸਕੂਲੀ ਪੜ੍ਹਾਈ ਕੀਤੀ ਅਤੇ 1906 ਵਿਚ ਇਕੋਲੇ ਡੇ ਚਾਰਟਸ ਤੋਂ ਗ੍ਰੈਜੂਏਸ਼ਨ ਕੀਤੀ, ਜਿਸ ਵਿਚ ਪੁਰਾਤੱਤਵ ਵਿਗਿਆਨ ਵਿਸ਼ੇ ਤੇ ਥੀਸੀਸ ਦੇ ਨਾਲ ਪ੍ਰਾਚੀਨ-ਵਿਗਿਆਨੀ-ਪਾਲੀਓਗ੍ਰਾਫਰ ਦੀ ਡਿਗਰੀ ਹਾਸਲ ਕੀਤੀ। ਇਕ ਪਾਲੀਓਗ੍ਰਾਫਰ ਅਤੇ ਪ੍ਰਾਚੀਨਤਾ ਖੋਜੀ ਦੇ ਤੌਰ ਤੇ ਉਸਨੇ ਆਪਣੀਆਂ ਰਚਨਾਵਾਂ ਵਿੱਚ ਨਿਰਪੱਖਤਾ ਦੀ ਭਾਵਨਾ ਅਤੇ ਵੇਰਵਿਆਂ ਲਈ ਸੁਹਿਰਦਤਾ ਲਿਆਦੀ, ਅਤੇ ਦਸਤਾਵੇਜ਼ੀਕਰਨ ਅਤੇ ਵਿਅਕਤੀਗਤ ਵਿਕਾਸ ਨਾਲ ਸਮਾਜਿਕ ਹਕੀਕਤ ਦੇ ਸੰਬੰਧਾਂ ਪ੍ਰਤੀ ਉਸਦੇ ਸਰੋਕਾਰ ਕਾਰਨ, ਉਸ ਦੀ ਗਲਪ ਰਚਨਾ 19 ਵੀਂ ਸਦੀ ਦੀਆਂ ਯਥਾਰਥਵਾਦੀ ਅਤੇ ਪ੍ਰਕਿਰਤੀਵਾਦੀ ਪਰੰਪਰਾਵਾਂ ਨਾਲ ਜੁੜੀ ਹੋਈ ਹੈ। 

ਰਚਨਾਤਮਿਕਤਾ[ਸੋਧੋ]

ਰੋਜ਼ੇ ਮਾਰਟਿਨ ਨੇ ਆਪਣੀ ਸਿਰਜਣਾਤਮਕ ਗਤੀਵਿਧੀ ਸ਼ੁਰੂ ਕੀਤੀ, ਤਾਂ ਉਸ ਨੇ ਤਾਲਸਟਾਏ ਦੇ ਨਾਵਲਾਂ ਵਰਗੀ ਸ਼ੈਲੀ ਵਿੱਚ ਇੱਕ ਨਾਵਲ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਉਹ ਆਪਣੇ ਕੰਮ ਤੋਂ ਸੰਤੁਸ਼ਟ ਨਾ ਹੋ ਸਕਿਆ ਅਤੇ ਨਾਵਲ ਉੱਤੇ ਕੰਮ ਕਰਨਾ ਬੰਦ ਕਰ ਦਿੱਤਾ। ਉਸ ਨੇ ਆਪਣਾ ਅਗਲਾ ਨਾਵਲ, ਦੇਵੇਨੀਆ! (Devenir!, 1908) ਆਤਮਕਥਾ ਸਬੰਧੀ ਤੱਤਾਂ ਨਾਲ ਲਿਖ਼ਿਆ ਅਤੇ ਲੇਖਕ ਦੇ ਖ਼ਰਚੇ ਤੇ ਛਪਿਆ। ਇਸ ਸਮੇਂ ਤੋਂ ਉਹ ਸਾਹਿਤਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਜੁੜ ਗਿਆ। ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਸਮੇਂ ਉਸ ਨੂੰ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਉਸ ਨੂੰ ਪੱਛਮੀ ਫਰੰਟ ਤੇ ਲੜਾਈ ਵਿੱਚ ਗਿਆ। ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਉਹ ਪੈਰਿਸ ਦੇ ਥੀਏਟਰ ਵਿਚ ਕੰਮ ਕਰਨ ਲੱਗ ਪਿਆ ਅਤੇ 1920 ਤੋਂ ਬਾਅਦ ਉਹ ਕੇਂਦਰੀ ਫ਼ਰਾਂਸ ਚਲੇ ਗਿਆ ਜਿੱਥੇ ਉਹ ਆਪਣੇ ਮਾਪਿਆਂ ਦੀ ਐਸਟੇਟ ਵਿਚ ਰਹਿਣ ਲੱਗਿਆ ਅਤੇ ਆਪਣੇ ਸਭ ਤੋਂ ਮਸ਼ਹੂਰ ਨਾਵਲ "ਥੀਬੋਜ਼" (The Thibaults) ਤੇ ਕੰਮ ਸ਼ੁਰੂ ਕਰ ਦਿੱਤਾ।  

ਉਹ ਥੀਬੋਜ਼ ਲਈ ਸਭ ਤੋਂ ਮਸ਼ਹੂਰ ਹੈ, ਜੋ ਇਕ ਬਹੁ-ਜਿਲਦੀ ਨਾਵਲ ਲੜੀ ਹੈ ਜੋ ਦੋ ਭਰਾਵਾਂ, ਐਂਟੋਇਨ ਅਤੇ ਜੈਕ ਥੀਬੋ ਦੀ ਕਿਸਮਤ ਦਾ ਇਕ ਖੁਸ਼ਹਾਲ ਕੈਥੋਲਿਕ ਬੁਰਜ਼ੁਆ ਪਰਿਵਾਰ ਵਿਚ ਉਨ੍ਹਾਂ ਦੀ ਪਾਲਣਾ ਤੋਂ ਲੈ ਕੇ ਪਹਿਲੇ ਵਿਸ਼ਵ ਯੁੱਧ ਦੇ ਅਖੀਰ ਤੱਕ ਰੀਵਿਊ ਕਰਦਾ ਹੈ। ਲੇਖਕ ਨੂੰ 1937 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਮੁੱਖ ਤੌਰ ਤੇ ਇਸੇ ਨਾਵਲ ਲੜੀ ਦੇ ਅਧਾਰ ਤੇ ਸਨਮਾਨਿਤ ਕੀਤਾ ਗਿਆ ਸੀ।[1]


1922 ਅਤੇ 1929 ਦੇ ਵਿਚਕਾਰ ਨਾਵਲ ਦੇ ਛੇ ਭਾਗ ਪ੍ਰਕਾਸ਼ਿਤ ਕੀਤੇ ਗਏ ਸਨ। ਖਰੜੇ ਵਿਚ ਸੱਤਵਾਂ ਭਾਗ ਛੱਡ ਦੇਣ ਤੋਂ ਬਾਅਦ, ਉਸਨੇ 1936 ਅਤੇ 1940 ਵਿਚ ਦੋ ਹੋਰ ਭਾਗ ਪ੍ਰਕਾਸ਼ਿਤ ਕੀਤੇ। 1930 ਦੇ ਦਹਾਕੇ ਵਿਚ ਯੂਰਪ ਵਿਚ ਗੜਬੜ ਵਾਲੀ ਕੌਮਾਂਤਰੀ ਸਥਿਤੀ ਦੀ ਛਾਂ ਹੇਠ ਲਿਖੇ ਗਏ ਇਹ ਪਿਛਲੇ ਦੋ ਭਾਗ ਪਹਿਲਾਂ ਵਾਲੇ ਸਾਰੇ ਛੇ ਭਾਗਾਂ ਨਾਲੋਂ ਵੱਡੇ ਹਨ। ਇਨ੍ਹਾਂ ਦਾ ਫ਼ੋਕਸ ਉਨ੍ਹਾਂ ਰਾਜਨੀਤਕ ਅਤੇ ਇਤਿਹਾਸਕ ਸਥਿਤੀਆਂ ਤੇ ਕੇਂਦਰਤ ਹੈ ਜੋ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਵੱਲ ਲੈ ਗਈਆਂ ਅਤੇ ਅੱਗੇ ਕਹਾਣੀ ਨੂੰ 1918 ਤੱਕ ਲੈ ਜਾਇਆ ਗਿਆ ਹੈ। 

ਮਾਰਟਿਨ ਡੂ ਗਾਰ ਨੇ ਕਈ ਹੋਰ ਨਾਵਲ ਲਿਖੇ, ਜਿਨ੍ਹਾਂ ਵਿੱਚ ਜੌਨ ਬਰੋਈਸ (Jean Barois) ਸ਼ਾਮਲ ਸੀ, ਜੋ ਕਿ ਡੇਰੇਅਫਸ ਮਾਮਲੇ ਦੇ ਇਤਿਹਾਸਕ ਪ੍ਰਸੰਗ ਦੇ ਵਿੱਚ ਵਾਪਰਦਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ, ਉਹ ਨੀਸ ਵਿਚ ਰਿਹਾ ਜਿਥੇ ਉਸਨੇ ਇਕ ਨਾਵਲ (Souvenirs du lieutenant-colonel de Maumort) ਤਿਆਰ ਕੀਤਾ ਜੋ ਉਸਦੀ ਮੌਤ ਸਮੇਂ ਤੱਕ ਅਧੂਰਾ ਰਿਹਾ। ਇਹ ਮਰਨ ਉਪਰੰਤ 1983 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਉਨ੍ਹਾਂ ਦੇ ਹੋਰ ਕੰਮਾਂ ਵਿੱਚ ਨਾਟਕ ਅਤੇ ਲੰਬੇ ਸਮੇਂ ਤੋਂ ਮਿੱਤਰ ਰਹੇ ਆਂਡਰੇ ਜੀਦ ਦੀਆਂ ਯਾਦਾਂ ਸ਼ਾਮਲ ਹਨ। 

ਰੋਜ਼ੇ ਮਾਰਟਿਨ ਡੂ ਗਾਰ ਦੀ ਮੌਤ 1958 ਵਿੱਚ ਹੋਈ ਸੀ ਅਤੇ ਉਨ੍ਹਾਂ ਨੂੰ ਫਰਾਂਸ ਦੇ ਨੀ ਸ਼ਹਿਰ ਦੇ ਇੱਕ ਉਪਨਗਰ ਸਿਮੀਜ਼ ਵਿੱਚ ਸਿਮੀਜ਼ ਮੱਠ ਦੇ ਕਬਰਸਤਾਨ ਵਿੱਚ ਦਫਨਾਇਆ ਗਿਆ ਸੀ। 

ਅੰਸ਼ਕ ਪੁਸਤਕ ਸੂਚੀ [ਸੋਧੋ]

  • Devenir ! (1908)
  • Jean Barois (1913)
  • Les Thibault (1922–1940) 
  • Vieille France (1933)
  • Notes sur André Gide (1951)
  • Souvenirs du lieutenant-colonel de Maumort  )

ਹਵਾਲੇ[ਸੋਧੋ]

  • Claude Sicard, Roger Martin Du Gard. Les années d'apprentissage littéraire (1881-1910), Champion, 1976.

ਬਾਹਰੀ ਲਿੰਕ[ਸੋਧੋ]

  1. "The Nobel Prize in Literature 1937". Nobelprize.org. 29 January 2013