ਸਮੱਗਰੀ 'ਤੇ ਜਾਓ

ਰੋਹਜ਼ਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਹਜ਼ਿਨ
ਲੇਖਕਰਹਿਮਾਨ ਅੱਬਾਸ
ਦੇਸ਼ਭਾਰਤ
ਭਾਸ਼ਾਉਰਦੂ
ਪ੍ਰਕਾਸ਼ਨ2016

ਰੋਹਜ਼ਿਨ ਰਹਿਮਾਨ ਅੱਬਾਸ ਦਾ ਚੌਥਾ ਨਾਵਲ ਹੈ। ਇਸ ਨਾਵਲ ਲਈ ਉਸ ਨੇ 2018 ਵਿੱਚ ਭਾਰਤ ਦਾ ਸਰਵਉੱਚ ਸਾਹਿਤਕ ਪੁਰਸਕਾਰ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕੀਤਾ।[1][2][3][4] ਅਰਸ਼ੀਆ ਪ੍ਰਕਾਸ਼ਨ, ਦਿੱਲੀ ਦੁਆਰਾ 2016 ਵਿੱਚ ਪ੍ਰਕਾਸ਼ਿਤ ਇਸ ਨਾਵਲ ਨੂੰ14 ਫਰਵਰੀ 2016 ਨੂੰ ਜਸ਼ਨ-ਏ-ਰੇਖਤਾ, ਦਿੱਲੀ ਵਿਖੇ ਲਾਂਚ ਕੀਤਾ ਗਿਆ। ਉਦੋਂ ਤੋਂ, ਰੋਹਜ਼ਿਨ ਭਾਰਤ, ਪਾਕਿਸਤਾਨ, ਮੱਧ ਪੂਰਬ, ਕੈਨੇਡਾ, ਸਵਿਟਜ਼ਰਲੈਂਡ ਅਤੇ ਜਰਮਨੀ ਵਿੱਚ ਵਿਆਪਕ ਤੌਰ 'ਤੇ ਚਰਚਾ ਵਿੱਚ ਰਿਹਾ ਹੈ।[5][6][7][8][9][10][11] ਲੇਖਕ ਉਨ੍ਹਾਂ ਬੱਚਿਆਂ ਦੇ ਮਨੋਵਿਗਿਆਨਕ ਸਦਮੇ ਨੂੰ ਦਰਸਾਉਣ ਲਈ ਸ਼ਬਦ- 'ਰੋਹਜ਼ਿਨ' ਨੂੰ ਵਰਤਦਾ ਹੈ ਜੋ ਆਪਣੇ ਮਾਪਿਆਂ ਦੇ ਵਿਸ਼ਵਾਸਘਾਤ ਜਾਂ ਉਨ੍ਹਾਂ ਨੂੰ ਕਿਸੇ ਹੋਰ ਨਾਲ ਸੌਂਦੇ ਹੋਏ ਦੇਖਦੇ ਹਨ।[12][13] ਗਲੋਬਲ ਸਾਊਥ ਵਿੱਚ ਆਲੋਚਕ ਰੋਹਜ਼ਿਨ ਨੂੰ ਉਰਦੂ ਸਾਹਿਤ ਵਿੱਚ ਇੱਕ ਸਾਹਿਤਕ ਮੀਲ ਪੱਥਰ ਸਮਝਦੇ ਹਨ।[14]

ਅੰਗਰੇਜ਼ੀ ਅਨੁਵਾਦ[ਸੋਧੋ]

ਪੈਂਗੁਇਨ ਰੈਂਡਮ ਹਾਊਸ ਨੇ ਮਈ 2022 ਵਿੱਚ ਰੋਹਜ਼ਿਨ ਨੂੰ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਕੀਤਾ[15][16][17][18][19] ਅਤੇ ਇਸਨੂੰ ਜੇ.ਸੀ.ਬੀ. ਇਨਾਮ ਲਈ ਸੂਚੀਬੱਧ ਕੀਤਾ ਗਿਆ ਹੈ, ਜੋ ਕਿ ਭਾਰਤ ਦਾ ਸਭ ਤੋਂ ਅਮੀਰ ਸਾਹਿਤਕ ਇਨਾਮ ਹੈ।[20][21][22][23][24] [25] ਡੇਕੈਨਹੈਰਲਡ ਲਿਖਦਾ ਹੈ ਕਿ ਰੋਹਜ਼ਿਨ ਅਜੋਕੇ ਸਮੇਂ ਦੇ ਸਭ ਤੋਂ ਪਰੇਸ਼ਾਨ ਕਰਨ ਵਾਲੇ ਨਾਵਲਾਂ ਵਿੱਚੋਂ ਇੱਕ ਹੈ, ਜਿਸਦਾ ਪੜ੍ਹਨਾ ਪਾਠਕ ਨੂੰ ਕਈ ਦਿਨਾਂ ਲਈ ਪਰੇਸ਼ਾਨ ਕਰ ਛੱਡਦਾ ਹੈ।[26]

ਸੰਖੇਪ[ਸੋਧੋ]

ਦੋ ਮੁੱਖ ਪਾਤਰ ਅਸਰਾਰ ਅਤੇ ਹਿਨਾ ਹਨ। ਕਹਾਣੀ ਮੁੰਬਈ ਅਧਾਰਿਤ ਹੈ। ਨਾਵਲ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸ਼ਹਿਰ ਡੁੱਬ ਜਾਂਦਾ ਹੈ ਅਤੇ ਉਹ ਦਿਨ ਅਸਰਾਰ ਅਤੇ ਹਿਨਾ ਦੀ ਜ਼ਿੰਦਗੀ ਦਾ ਆਖਰੀ ਦਿਨ ਹੁੰਦਾ ਹੈ। ਫਲੈਸ਼ਬੈਕ ਇੱਕ ਕਹਾਣੀ ਦੱਸਦੀ ਹੈ ਜੋ ਮਿਥਿਹਾਸ, ਦੰਤਕਥਾ, ਧਰਮ, ਜਾਦੂ ਯਥਾਰਥਵਾਦ, ਲਿੰਗਕਤਾ, ਸੰਵੇਦਨਾ, ਪਿਆਰ ਅਤੇ ਵਫ਼ਾਦਾਰੀ ਨਾਲ ਸੰਬੰਧਿਤ ਹੈ। ਕਿਸੇ ਵੀ ਕਿਸਮ ਦੀਆਂ ਪਰੰਪਰਾਵਾਂ ਦੀ ਬਹੁਤੀ ਚਿੰਤਾ ਤੋਂ ਬਿਨਾਂ ਸਮਕਾਲੀ ਜੀਵਨਸ਼ੈਲੀ 'ਤੇ ਸਵਾਲ ਉਠਾਉਣ ਦੇ ਅਰਥਾਂ ਵਿੱਚ ਇਹ ਪੁਸਤਕ ਅਸਲ ਵਿੱਚ ਆਧੁਨਿਕ ਹੈ।[10][27][28] [29]

ਰਿਸੈਪਸ਼ਨ[ਸੋਧੋ]

ਬਹੁਤ ਸਾਰੇ ਵਿਦਵਾਨ ਅਤੇ ਸਾਹਿਤਕ ਆਲੋਚਕ ਰੋਹਜ਼ਿਨ ਨੂੰ ਪਿਛਲੇ ਕੁਝ ਦਹਾਕਿਆਂ ਵਿੱਚ ਉਰਦੂ ਵਿੱਚ ਲਿਖਿਆ ਸਭ ਤੋਂ ਸੁੰਦਰ ਅਤੇ ਰਚਨਾਤਮਕ ਨਾਵਲ ਮੰਨਦੇ ਹਨ।[30][31][32] ਆਲੋਚਕ ਅਤੇ ਸਾਹਿਤ ਅਕਾਦਮੀ (ਨਵੀਂ ਦਿੱਲੀ) ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੋਪੀ ਚੰਦ ਨਾਰੰਗ ਨੇ ਕਿਹਾ ਕਿ ਰੋਹਜ਼ਿਨ ਉਰਦੂ ਗਲਪ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਹੈ।[33] ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਾਹਿਤਕ ਆਲੋਚਕ ਨਿਜ਼ਾਮ ਸਿੱਦੀਕੀ ਨੇ ਕਿਹਾ ਹੈ ਕਿ ਰੋਹਜ਼ਿਨ ਜਿੰਨਾ ਵੱਡਾ ਨਾਵਲ 21ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਉਰਦੂ ਵਿੱਚ ਨਹੀਂ ਆਇਆ।[34][35]

2017 ਵਿੱਚ ਹਿੰਦੂ ਲਿਟਰੇਰੀ ਫਾਰ ਲਾਈਫ ਫੈਸਟੀਵਲ ਨੇ ਰੋਹਜ਼ਿਨ 'ਤੇ ਇੱਕ ਸੈਸ਼ਨ ਦੀ ਮੇਜ਼ਬਾਨੀ ਕੀਤੀ, ਜਿੱਥੇ ਆਲੋਚਕ, ਸ਼ੈਫੇ ਕਿਦਵਈ ਨੇ ਲੇਖਕ ਨਾਲ ਨਾਵਲ ਬਾਰੇ ਚਰਚਾ ਕੀਤੀ। ਸੀਮਾਂਚਲ ਲਿਟਰੇਰੀ ਫੈਸਟੀਵਲ, ਟੀ.ਆਈ.ਐਸ.ਐਸ. ਅਤੇ ਦੇਹਰਾਦੂਨ ਲਿਟਰੇਚਰ ਫੈਸਟੀਵਲ ਨੇ ਲੇਖਕ ਨੂੰ ਨਾਵਲ ਨੂੰ ਪੜ੍ਹਨ ਲਈ ਸੱਦਾ ਦਿੱਤਾ। 2016 ਵਿੱਚ, ਰਾਵਲ ਟੀਵੀ, ਕੈਨੇਡਾ ਦੇ ਉਰਦੂ ਟੈਲੀਵਿਜ਼ਨ ਨੈੱਟਵਰਕ ਨੇ ਇਸ ਨਾਵਲ ਉੱਤੇ ਇੱਕ ਘੰਟੇ ਦੀ ਬਹਿਸ ਦਾ ਪ੍ਰਸਾਰਣ ਕੀਤਾ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਆਲੋਚਕਾਂ ਨੇ ਹਿੱਸਾ ਲਿਆ।[36]

ਰੋਹਜ਼ਿਨ ਨੇ ਜਰਮਨ ਭਾਸ਼ਾ ਵਿਗਿਆਨੀ ਅਤੇ ਉਰਦੂ ਅਨੁਵਾਦਕ, ਅਲਮਥ ਡੀਗੇਨਰ ਦਾ ਧਿਆਨ ਖਿੱਚਿਆ, ਜਿਸ ਨੇ ਇਸ ਦਾ ਜਰਮਨ ਸਿਰਲੇਖ "ਡਾਈ ਸਟੈਡਟ, ਦਾਸ ਮੀਰ, ਡਾਈ ਲੀਬੇ" (ਸ਼ਹਿਰ, ਸਮੁੰਦਰ ਅਤੇ ਪਿਆਰ) ਅਧੀਨ ਦ੍ਰੋਪਦੀ ਵਰਲਾਗ ਲਈ ਅਨੁਵਾਦ ਕੀਤਾ। ਅਨੁਵਾਦਿਤ ਸੰਸਕਰਣ ਫਰਵਰੀ 2018 ਵਿੱਚ ਸਵਿਟਜ਼ਰਲੈਂਡ ਵਿੱਚ ਲਾਂਚ ਕੀਤਾ ਗਿਆ ਸੀ।[37][38] ਰਹਿਮਾਨ ਅੱਬਾਸ ਨੂੰ 23 ਮਾਰਚ ਤੋਂ 15 ਜੂਨ 2018 ਤੱਕ ਸਾਹਿਤਕ ਦੌਰੇ ਲਈ ਜਰਮਨੀ ਬੁਲਾਇਆ ਗਿਆ ਸੀ। ਰੋਹਜ਼ਿਨ ਦੀਆਂ ਰੀਡਿੰਗਾਂ ਸਾਊਥ ਏਸ਼ੀਅਨ ਇੰਸਟੀਚਿਊਟ (ਹਾਈਡਲਬਰਗ ਯੂਨੀਵਰਸਿਟੀ), ਬੋਨ ਯੂਨੀਵਰਸਿਟੀ, ਈਵ. ਅਕੈਡਮੀ (ਵਿਲਿਗਸਟ), ਭਾਰਤੀ ਕੌਂਸਲੇਟ (ਫ੍ਰੈਂਕਫਰਟ), ਕੈਫੇ ਮਾਉਸਕਲਿਕ, ਟਿਸ਼ ਹੋਚਸਟ, ਪਾਕਬਨ (ਫ੍ਰੈਂਕਫਰਟ), ਲੋਕਲੇਜ਼ੀਤੁੰਗ, ਗੋਂਸੇਨਹਾਈਮ (ਮੇਨਜ਼), ਫਲਜ਼ਰ ਹੋਫ ਸ਼ੋਨੌ (ਬੇਈ, ਹਾਈਡਲਬਰਗ), ਬਿਕਲਮੈਨ ਫੈਮਿਲੀ (ਹਾਈਡਲਬਰਗ) ਅਤੇ ਹੋਰ ਥਾਵਾਂ ਵਿਚ ਕੀਤੀਆਂ ਗਈਆਂ।[39]

ਹਵਾਲੇ[ਸੋਧੋ]

 1. "Sahitya Akademi announces 2018 awards in 24 languages, Rahman Abbas bags Urdu award | The Siasat Daily - Archive". siasat.com. 6 December 2018. Retrieved 15 June 2020.
 2. "Mumbai-based writer Rahman Abbas wins Sahitya Akademi Award". The Hindu. 2018-12-06. ISSN 0971-751X. Retrieved 15 June 2020.
 3. "Lokmat ePaper: Marathi News Paper - Online English, Hindi & Marathi Paper - Daily News ePaper- Today's News Papers - लोकमत वृत्तपत्रे". epaperlokmat.in. Retrieved 4 January 2018.[permanent dead link]
 4. "رحمن عباس کے ناول 'روحزن' کو ریاستی اکیڈمی کا انعام - Scholars Impact News". Scholarsimpact.com. Archived from the original on 7 ਜੁਲਾਈ 2018. Retrieved 4 January 2018. {{cite web}}: Unknown parameter |dead-url= ignored (|url-status= suggested) (help)
 5. "Rahman Abbas' 'Rohzin': First Urdu novel to be discussed in Germany | Cafe Dissensus Everyday". cafedissensusblog.com. 10 May 2018. Retrieved 15 June 2020.
 6. "The City as Protagonist".
 7. "South Asia Institute - Modern South Asian Languages and Literatures - News and Events". sai.uni-heidelberg.de. Retrieved 15 June 2020.
 8. "علمی اورادبی سرگرمیوں کے حوالے سے شعبۂ اردو ممبئی یونیورسٹی کی فعالیت لائق ستائش : پروفیسر اعجاز". Dailysalar.com. Archived from the original on 7 ਅਕਤੂਬਰ 2022. Retrieved 4 January 2018.
 9. "امن و محبت کے غیر رسمی سفیر - Dunya Pakistan". Dunyapakistan.com. 18 April 2016. Archived from the original on 26 ਸਤੰਬਰ 2017. Retrieved 4 January 2018. {{cite web}}: Unknown parameter |dead-url= ignored (|url-status= suggested) (help)
 10. 10.0 10.1 "'روحزن'... بے نام رشتوں کی کہانی". Jang.com.pk. Retrieved 4 January 2018.
 11. "The City As Protagonist". Thebookreviewindia.org. Retrieved 4 January 2018.
 12. "Book Review: Rohzin by Rahman Abbas". 8 February 2018.
 13. "The City as Protagonist".
 14. "Defying Boundaries with Rohzin". 13 August 2022.
 15. "Review: Rohzin by Rahman Abbas". 5 August 2022.
 16. Zaidi, Annie (25 May 2022). "In Sahitya Akademi winner Rahman Abbas' 'Rohzin' Mumbai is a protean beast says Annie Zaidi". The Hindu.
 17. "Sahitya Akademi winning Urdu novel 'Rohzin' to release in English in May - Times of India". The Times of India.
 18. "English translation of Sahitya Akademi winner 'Rohzin' to release next month". 25 April 2022.
 19. "Rohzin: With gift of English translation, Rahman Abbas' novel could turn wheels of Urdu literature". 29 June 2022.
 20. "JCB Prize for Literature announces 2022's longlist of 10 'incredible' books". 3 September 2022.
 21. "JCB Prize for Literature 2022: Six translations (Two from Urdu) feature in the longlist of 10 novels".
 22. "2022 JCB Prize for Literature unveils longlist for fifth edition". 5 September 2022.
 23. "India - JCB Prize for Literature announces 2022's longlist". 4 September 2022.
 24. "Longlist of JCB Prize for Literature 2022 announced".
 25. https://www.thejcbprize.org/
 26. "A disquieting look at desire". 18 September 2022.
 27. "Password - Rawal TV". Rawal.tv. Archived from the original on 28 ਜਨਵਰੀ 2018. Retrieved 4 January 2018. {{cite web}}: Unknown parameter |dead-url= ignored (|url-status= suggested) (help)
 28. "In writing fiction…you cannot avoid politics". TNS - The News on Sunday. Archived from the original on 20 ਅਪ੍ਰੈਲ 2018. Retrieved 4 January 2018. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 29. "Rahman Abbas' novel Rohzin is a love story that portrays modern Muslim life in multi-cultural".
 30. "Rohzin: A monologue to soul - The Indian Awaaz". theindianawaaz.com. 23 May 2016. Archived from the original on 16 ਦਸੰਬਰ 2017. Retrieved 4 January 2018.
 31. "रोहज़िन : मुंबई और यथार्थ की कहानी - जानकी पुल - A Bridge of World's Literature". Jankipul.com. 19 May 2017. Retrieved 4 January 2018.
 32. "ऐसा नॉवेल, जिसे पढ़ने के लिए उर्दू सीखी जा सकती है - जानकी पुल - A Bridge of World's Literature". Jankipul.com. 19 March 2017. Retrieved 4 January 2018.
 33. "Bombay is the cultural and psychic cradle of my characters: Rahman Abbas". 5 September 2022.
 34. "اردو نیور اکسپریس". Urdunewsexpress.com. Archived from the original on 17 ਜਨਵਰੀ 2018. Retrieved 4 January 2018.
 35. "'Writers and thinkers should speak up'". Frontline.in. 30 March 2016. Retrieved 4 January 2018.
 36. "Rohzin: First Urdu novel to be discussed in Germany". kitaab. 12 May 2018. Retrieved 15 June 2020.
 37. "Die Stadt, das Meer, die Liebe". lokalezeitung.de. 12 May 2018. Retrieved 15 June 2020.
 38. "Die Stadt, das Meer, die Liebe - Rahman Abbas' grosser Mumbai-Roman | Literaturhaus Zürich | Literatur". kulturzueri.ch. Retrieved 15 June 2020.
 39. "Rohzin in Germany – The Urdu novel that has attracted readers in the West". kitaab. 3 July 2018. Retrieved 15 June 2020.

ਬਿਬਲੀਓਗ੍ਰਾਫੀ[ਸੋਧੋ]

 • ਰੋਹਜ਼ਿਨ ਪਹਿਲਾ ਐਡੀਸ਼ਨ 2016 ISBN 9789383322503 ਪਬਲੀਕੇਸ਼ਨ ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।