ਰੌਬਿਨਸਨ ਕਰੂਸੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੌਬਿਨਸਨ ਕਰੂਸੋ
ਪਹਿਲੇ ਐਡੀਸ਼ਨ ਦਾ ਟਾਈਟਲ ਪੇਜ਼
ਲੇਖਕਡੈਨੀਅਲ ਡੈਫੋ
ਚਿੱਤਰਕਾਰਅਣਜਾਣ ਕਲਾਕਾਰ ਦੁਆਰਾ ਡਿਜ਼ਾਇਨ ਕੀਤੇ ਜਾਣ ਤੋਂ ਬਾਅਦ ਜੌਹਨ ਕਲਾਰਕ ਅਤੇ ਜੌਹਨ ਪਾਈਨ ਦੀ ਉੱਕਰੀ ਹੋਈ ਇੱਕੋ ਇੱਕ ਤਸਵੀਰ [1]
ਦੇਸ਼ਯੂਨਾਈਟਿਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾਅਡਵੈਂਚਰ, ਹਿਸਟੋਰੀਕਲ ਫਿਕਸ਼ਨ
ਪ੍ਰਕਾਸ਼ਕਡਬਲਯੂ. ਟੇਲਰ
ਪ੍ਰਕਾਸ਼ਨ ਦੀ ਮਿਤੀ
25 ਅਪ੍ਰੈਲ 1719 (304 ਸਾਲ ਪਹਿਲਾਂ) (1719-04-25)
ਇਸ ਤੋਂ ਬਾਅਦਰੌਬਿਨਸਨ ਕਰੂਸੋ ਦੇ ਅੱਗਲੇ ਸਾਹਸੀ ਕਾਰਨਾਮੇ  

ਰੌਬਿਨਸਨ ਕਰੂਸੋ[a] /ˌrɒbɪnsən ˈkrs/ ਡੈਨੀਅਲ ਡੈਫੋ ਦਾ ਇੱਕ ਨਾਵਲ ਹੈ ਜੋ ਪਹਿਲੀ ਵਾਰ 25 ਅਪ੍ਰੈਲ 1719 ਨੂੰ ਪ੍ਰਕਾਸ਼ਿਤ ਹੋਇਆ ਸੀ। ਪਹਿਲੇ ਐਡੀਸ਼ਨ ਵਿੱਚ ਬਿਰਤਾਂਤਕਾਰ ਰੌਬਿਨਸਨ ਕਰੂਸੋ ਦਾ ਇਸ ਦੇ ਲੇਖਕ ਵਜੋਂ ਨਾਮ ਦਿੱਤਾ ਗਿਆ, ਬਹੁਤ ਸਾਰੇ ਪਾਠਕਾਂ ਨੇ ਇਸ ਤੇ ਵਿਸ਼ਵਾਸ ਕਰ ਲਿਆ ਕਿ ਉਹ ਅਸਲੀ ਵਿਅਕਤੀ ਸੀ ਅਤੇ ਕਿਤਾਬ ਵਿੱਚ ਸੱਚੀਆਂ ਘਟਨਾਵਾਂ ਤੇ ਅਧਾਰਿਤ ਸਫਰਨਾਮਾ ਸੀ। [2]

ਚਿੱਠੀਆਂ ਦੇ ਰੂਪ ਵਿੱਚ, ਇਕਬਾਲੀਆ, ਅਤੇ ਉਪਦੇਸ਼ਾਤਮਕ ਰੂਪ ਵਿਚ ਇਸ ਕਿਤਾਬ ਨੂੰ ਟਾਈਟਲ ਪਾਤਰ (ਜਿਸਦਾ ਜਨਮ ਦਾ ਨਾਮ ਰੌਬਿਨਸਨ ਕਰੁਟਜਨੇਰ ਹੈ) ਦੀ ਆਤਮਕਥਾ ਵਜੋਂ ਪੇਸ਼ ਕੀਤਾ ਜਾਂਦਾ ਹੈ—ਨੌਜਵਾਨ ਰੌਬਿਨਸਨ ਕਰੂਸੋ ਦਾ ਜਹਾਜ਼ ਤਬਾਹ ਹੋ ਗਿਆ ਸੀ, ਉਸਦਾ ਆਦਮਖ਼ੋਰਾਂ, ਬੰਦੀਆਂ ਅਤੇ ਵਿਦਰੋਹੀਆਂ ਨਾਲ ਵਾਹ ਪਿਆ ਆਖਰ ਉਹ ਬਚ ਜਾਂਦਾ ਹੈ ਅਤੇ 28 ਸਾਲ ਇੱਕ ਦੂਰ ਦੁਰਾਡੇ ਤਪਤ-ਖੰਡੀ ਟਾਪੂ ਉੱਤੇ ਬਿਤਾਉਂਦਾ ਹੈ। ਇਸ ਕਹਾਣੀ ਨੂੰ ਸਕਾਟਲੈਂਡ ਦੇ ਇੱਕ ਨਾਗਰਿਕ ਅਲੈਗਜੈਂਡਰ ਸੇਲਕਿਰਕ ਦੇ ਜੀਵਨ ਤੇ ਆਧਾਰਿਤ ਸਮਝਿਆ ਜਾਂਦਾ ਹੈ, ਜੋ ਕਿ ਜਹਾਜ਼ ਡੁੱਬਣ ਤੋਂ ਬਚ ਕੇ ਚਾਰ ਸਾਲ ਤਕ "ਮੇਸ ਅ ਤਾਇਰੇ" ਨਾਮਕ ਇੱਕ ਸ਼ਾਂਤ ਮਹਾਂਸਾਗਰੀ ਵਿੱਚ ਟਾਪੂ, ਜੋ ਹੁਣ ਚਿਲੀ ਦਾ ਹਿੱਸਾ ਹੈ, ਤੇ ਰਿਹਾ ਸੀ। ਇਸ ਟਾਪੂ ਨੂੰ 1966 ਵਿੱਚ ਰੌਬਿਨਸਨ ਕ੍ਰੂਸਯ ਆਈਲੈਂਡ ਦਾ ਨਾਂ ਦਿੱਤਾ ਗਿਆ ਸੀ,[3] ਪਰ ਕਈ ਸਾਹਿਤਕ ਸਰੋਤਾਂ ਦਾ ਵੀ ਸੁਝਾਅ ਦਿੱਤਾ ਜਾਂਦਾ ਹੈ।

ਇਸਦੀ ਸਰਲ ਬਿਰਤਾਂਤ ਸ਼ੈਲੀ ਦੇ ਬਾਵਜੂਦ, ਰੌਬਿਨਸਨ ਕਰੂਸੋ ਨੂੰ ਸਾਹਿਤਕ ਸੰਸਾਰ ਵਿੱਚ ਬੜਾ ਸੁਹਣਾ ਹੁੰਗਾਰਾ ਮਿਲਿਆ ਸੀ ਅਤੇ ਅਕਸਰ ਸਾਹਿਤਕ ਵਿਧਾ ਦੇ ਰੂਪ ਵਿੱਚ ਯਥਾਰਥਵਾਦੀ ਗਲਪ ਦੀ ਸ਼ੁਰੂਆਤ ਦਾ ਲਖਾਇਕ ਮੰਨਿਆ ਜਾਂਦਾ ਹੈ। ਇਸ ਨੂੰ ਆਮ ਤੌਰ ਤੇ ਪਹਿਲਾ ਅੰਗਰੇਜ਼ੀ ਨਾਵਲ ਲਈ ਇੱਕ ਦਾਅਵੇਦਾਰ ਵਜੋਂ ਵੇਖਿਆ ਜਾਂਦਾ ਹੈ।[4]  1719 ਦੇ ਅੰਤ ਤੋਂ ਪਹਿਲਾਂ, ਇਹ ਕਿਤਾਬ ਪਹਿਲਾਂ ਹੀ ਚਾਰ ਐਡੀਸ਼ਨਾਂ ਤੱਕ ਚੱਲ ਚੁੱਕੀ ਸੀ ਅਤੇ ਇਹ ਇਤਿਹਾਸ ਦੀਆਂ ਸਭ ਤੋਂ ਵੱਧ ਪ੍ਰਕਾਸ਼ਿਤ ਹੋਈਆਂ ਕਿਤਾਬਾਂ ਵਿੱਚੋਂ ਇੱਕ ਬਣ ਗਈ ਹੈ, ਜਿਸ ਦੀਆਂ ਨਕਲਾਂ ਨਾ ਸਿਰਫ ਸਾਹਿਤ ਵਿੱਚ ਬਲਕਿ ਫਿਲਮ, ਟੈਲੀਵਿਜਨ ਅਤੇ ਰੇਡੀਓ ਤੇ ਵੀ ਵਰਤੀਆਂ ਗਈਆਂ ਹਨ ਅਰਥਾਤ ਇਸਦਾ ਨਾਮ ਇੱਕ ਵਿਧਾ, ਰਾਬਿਨਸਨੇਡ ਨੂੰ ਦਾ ਪਰਿਭਾਸ਼ਕ ਅੰਗ ਬਣ ਗਿਆ।

ਪਲਾਟ ਸੰਖੇਪ[ਸੋਧੋ]

ਕਰੂਸੇ ਦੇ ਟਾਪੂ, ਉਰਫ਼ "ਨਿਰਾਸ਼ਾ ਦੇ ਟਾਪੂ", ਦਾ ਤਸਵੀਰੀ ਨਕਸ਼ਾ ਕਿਤਾਬ ਦੀਆਂ ਘਟਨਾਵਾਂ ਨੂੰ ਦਰਸਾਉਂਦਾ ਹੈ। 

ਕਰੂਸੋ (ਜਰਮਨ ਨਾਮ "ਕਰੁਤਜਨੇਰ" ਤੋਂ ਬਿਗੜ ਕੇ ਬਣਿਆ ਪਰਿਵਾਰ ਦਾ ਨਾਂ) ਅਗਸਤ 1651 ਵਿਚ ਕਿੰਗਸਟਨ ਤੋਂ ਆਪਣੇ ਮਾਪਿਆਂ ਦੀ ਇੱਛਾ ਦੇ ਵਿਰੁੱਧ ਸਮੁੰਦਰੀ ਸਫ਼ਰ ਤੇ ਜਾ ਰਿਹਾ ਸੀ। ਉਸ ਦੇ ਮਾਪੇ ਉਸਨੂੰ ਵਕੀਲ ਜਾਂ ਕਾਨੂੰਨਦਾਨੀ ਬਣਾਉਣਾ ਚਾਹੁੰਦੇ ਸੀ। ਉਸ ਦਾ ਜਹਾਜ਼ ਤੂਫ਼ਾਨ ਵਿਚ ਤਬਾਹ ਹੋ ਜਾਂਦਾ ਹੈ। ਪਰ ਸਮੁੰਦਰ ਦੇ ਲਈ ਉਸਦੀ ਤਾਂਘ ਇੰਨੀ ਮਜ਼ਬੂਤ ਰਹਿੰਦੀ ਹੈ ਕਿ ਉਹ ਦੁਬਾਰਾ ਫਿਰ ਸਮੁੰਦਰ ਵਿੱਚ ਠਿੱਲ੍ਹ ਪੈਂਦਾ ਹੈ। ਇਹ ਯਾਤਰਾ ਵੀ ਤਬਾਹੀ ਵਿਚ ਖ਼ਤਮ ਹੁੰਦੀ ਹੈ, ਕਿਉਂਕਿ ਜਹਾਜ਼ ਨੂੰ ਸਮੁੰਦਰੀ ਡਾਕੂਆਂ ਫੜ ਲਿਆ ਹੈ ਅਤੇ ਕਰੂਸੋ ਨੂੰ ਇਕ ਮੂਰ ਗ਼ੁਲਾਮ ਬਣਾ ਲੈਂਦਾ ਹੈ। ਦੋ ਸਾਲ ਬਾਅਦ ਉਹ ਇਕ ਕਿਸ਼ਤੀ ਵਿਚ ਜ਼ੂਰੀ ਨਾਂ ਦੇ ਲੜਕੇ ਨੂੰ ਨਾਲ ਲੈ ਕੇ ਬਚ ਨਿਕਲਦਾ ਹੈ; ਅਫ਼ਰੀਕਾ ਦੇ ਪੱਛਮੀ ਕੰਢੇ ਤੋਂ ਇਕ ਪੁਰਤਗਾਲੀ ਜਹਾਜ਼ ਦਾ ਕਪਤਾਨ ਉਸ ਨੂੰ ਬਚਾ ਲੈਂਦਾ ਹੈ। ਇਹ ਜਹਾਜ਼ ਬ੍ਰਾਜ਼ੀਲ ਨੂੰ ਜਾ ਰਿਹਾ ਹੈ। ਕਰੂਸੇ ਜ਼ੂਰੀ ਨੂੰ ਕਪਤਾਨ ਕੋਲ ਵੇਚ ਦਿੰਦਾ ਹੈ। ਕਪਤਾਨ ਦੀ ਮਦਦ ਨਾਲ, ਕਰੂਸੋ ਇੱਕ ਤਬਾਕੂ ਦਾ ਬਾਗ ਲੈ ਲੈਂਦਾ ਹੈ। 

ਕਈ ਸਾਲ ਬਾਅਦ, ਕਰੂਸੋ ਅਟਲਾਂਟਿਕ ਸਲੇਵ ਵਪਾਰ ਦੀ ਇਕ ਮੁਹਿੰਮ ਵਿਚ ਹਿੱਸਾ ਲੈਂਦਾ ਹੈ, ਅਫ਼ਰੀਕਾ ਤੋਂ ਗ਼ੁਲਾਮ ਲਿਆਉਂਣਾ ਚਾਹੁੰਦਾ ਹੈ। ਪਰ ਉਸਦਾ ਜਹਾਜ਼ ਇਕ ਸਮੁੰਦਰੀ ਤੂਫ਼ਾਨ ਵਿਚ 30 ਸਤੰਬਰ 1659 ਨੂੰ ਓਰਿਨੋਕੋ ਦਰਿਆ ਦੇ ਮੁਹਾਨੇ ਤੇ ਤਬਾਹ ਹੋ ਜਾਂਦਾ ਹੈ। ਇਸ ਟਾਪੂ ਤੇ ਜਿਸ ਨੂੰ ਉਹ ਨਿਰਾਸ਼ਾ ਦੇ ਟਾਪੂ ਕਹਿੰਦਾ ਹੈ ਉਹ ਇੱਕਲਾ ਬਚ ਜਾਂਦਾ ਹੈ।[5]ਉਸ ਨੇ ਅਕਸ਼ਾਂਸ਼ ਰੇਖਾ 9 ਡਿਗਰੀ ਅਤੇ 22 ਮਿੰਟ ਉੱਤਰ ਵੇਖਦਾ ਹੈ। ਉਹ ਆਪਣੇ ਟਾਪੂ ਉੱਤੇ ਪੈਨਗੁਇਨ ਅਤੇ ਸੀਲ ਮੱਛੀਆਂ ਵੇਖਦਾ ਹੈ। ਯਾਤਰੀਆਂ ਵਿੱਚੋਂ ਉਸ ਦੇ ਨਾਲ ਤਿੰਨ ਜਾਨਵਰ ਹੋਰ ਸਨ, ਇੱਕ ਕਪਤਾਨ ਦੇ ਕੁੱਤਾ ਅਤੇ ਦੋ ਬਿੱਲੀਆਂ, ਜੋ ਬਚ ਗਏ ਸਨ।


ਪਾਤਰ[ਸੋਧੋ]

  • ਰੌਬਿਨਸਨ ਕਰੂਸੋ: ਨਾਵਲ ਦਾ ਬਿਰਤਾਂਤਕਾਰ ਜੋ ਸਮੁੰਦਰੀ ਜਹਾਜ਼ ਨੂੰ ਤਬਾਹ ਕਰ ਦਿੰਦਾ ਹੈ।
  • ਸ਼ੁੱਕਰ: ਇੱਕ ਕੈਰੀਬੀਅਨ ਕਬੀਲਾ ਜੋ ਕਰੂਸੋ ਨੇ ਨਰਭਾਈ ਤੋਂ ਬਚਾਇਆ, ਅਤੇ ਬਾਅਦ ਵਿੱਚ "ਸ਼ੁੱਕਰ" ਦਾ ਨਾਮ ਦਿੱਤਾ। ਉਹ ਕਰੂਸੋ ਦਾ ਸੇਵਕ ਅਤੇ ਦੋਸਤ ਬਣ ਜਾਂਦਾ ਹੈ।
  • ਜ਼ੂਰੀ: ਰੋਵਰ ਦੇ ਕੈਪਟਨ ਤੋਂ ਗੁਲਾਮੀ ਤੋਂ ਬਚਣ ਤੋਂ ਬਾਅਦ ਕਰੂਸੋ ਦਾ ਨੌਕਰ। ਉਸ ਨੂੰ ਬਾਅਦ ਵਿੱਚ ਪੁਰਤਗਾਲੀ ਸਮੁੰਦਰੀ ਕਪਤਾਨ ਨੂੰ ਇੱਕ ਇੰਡੈਂਟਡ ਨੌਕਰ ਵਜੋਂ ਦਿੱਤਾ ਜਾਂਦਾ ਹੈ।
  • ਵਿਧਵਾ: ਕ੍ਰੂਸੋ ਦਾ ਦੋਸਤ ਜੋ ਦੂਰ ਹੋਣ ਦੌਰਾਨ ਉਸ ਦੀਆਂ ਜਾਇਦਾਦਾਂ ਨੂੰ ਦੇਖਦਾ ਹੈ।
  • ਪੁਰਤਗਾਲੀ ਸਮੁੰਦਰੀ ਕਪਤਾਨ: ਗ਼ੁਲਾਮੀ ਤੋਂ ਬਚਣ ਤੋਂ ਬਾਅਦ ਕਰੂਸੋ ਨੂੰ ਬਚਾਉਂਦਾ ਹੈ। ਬਾਅਦ ਵਿੱਚ ਉਸਦੇ ਪੈਸੇ ਦੀ ਮਦਦ ਨਾਲ ਪੌਦੇ ਲਗਾਉਦਾ ਹੈ।
  • ਸਪੈਨਿਸ਼: ਕਰੂਸੋ ਦੁਆਰਾ ਬਚਾਇਆ ਗਿਆ ਇੱਕ ਆਦਮੀ ਜੋ ਬਾਅਦ ਵਿੱਚ ਉਸ ਨੂੰ ਟਾਪੂ ਤੋਂ ਬਚਣ ਵਿੱਚ ਮਦਦ ਕਰਦਾ ਹੈ।
  • ਰੌਬਿਨਸਨ ਕਰੂਸੋ ਦਾ ਪਿਤਾ: ਕ੍ਰੂਟਜ਼ਨੇਰ ਨਾਮ ਦਾ ਇੱਕ ਵਪਾਰੀ।
  • ਰੋਵਰ ਦਾ ਕਪਤਾਨ: ਸੈਲੀ ਦਾ ਮੂਰਿਸ਼ ਸਮੁੰਦਰੀ ਡਾਕੂ ਜੋ ਕਰੂਸੋ ਨੂੰ ਫੜ ਲੈਂਦਾ ਹੈ ਅਤੇ ਗ਼ੁਲਾਮ ਬਣਾਉਂਦਾ ਹੈ।
  • ਗੱਦਾਰ ਚਾਲਕ ਦਲ ਦੇ ਮੈਂਬਰ: ਵਿਦਰੋਹੀ ਜਹਾਜ਼ ਦੇ ਮੈਂਬਰ ਜੋ ਨਾਵਲ ਦੇ ਅੰਤ ਵਿੱਚ ਦਿਖਾਈ ਦਿੰਦੇ ਹਨ
  • ਦ ਸੇਵੇਜ਼: ਕੈਨੀਬਲਸ ਜੋ ਕਰੂਸੋ ਦੇ ਟਾਪੂ 'ਤੇ ਆਉਂਦੇ ਹਨ ਅਤੇ ਜੋ ਕਰੂਸੋ ਦੇ ਧਾਰਮਿਕ ਅਤੇ ਨੈਤਿਕ ਵਿਸ਼ਵਾਸਾਂ ਦੇ ਨਾਲ-ਨਾਲ ਉਸਦੀ ਆਪਣੀ ਸੁਰੱਖਿਆ ਲਈ ਖ਼ਤਰੇ ਦੀ ਪ੍ਰਤੀਨਿਧਤਾ ਕਰਦੇ ਹਨ।

ਧਰਮ[ਸੋਧੋ]

ਰੌਬਿਨਸਨ ਕਰੂਸੋ 1719 ਵਿੱਚ 18ਵੀਂ ਸਦੀ ਦੇ ਗਿਆਨ ਕਾਲ ਦੌਰਾਨ ਪ੍ਰਕਾਸ਼ਿਤ ਹੋਇਆ ਸੀ। ਨਾਵਲ ਵਿੱਚ, ਕਰੂਸੋ ਨੇ ਈਸਾਈ ਧਰਮ ਦੇ ਵੱਖ-ਵੱਖ ਪਹਿਲੂਆਂ ਅਤੇ ਉਸਦੇ ਵਿਸ਼ਵਾਸਾਂ 'ਤੇ ਰੌਸ਼ਨੀ ਪਾਈ ਹੈ। ਕਿਤਾਬ ਨੂੰ ਇੱਕ ਅਧਿਆਤਮਿਕ ਸਵੈ-ਜੀਵਨੀ ਮੰਨਿਆ ਜਾ ਸਕਦਾ ਹੈ ਕਿਉਂਕਿ ਧਰਮ ਬਾਰੇ ਕਰੂਸੋ ਦੇ ਵਿਚਾਰ ਉਸਦੀ ਕਹਾਣੀ ਦੇ ਸ਼ੁਰੂ ਤੋਂ ਅੰਤ ਤੱਕ ਨਾਟਕੀ ਢੰਗ ਨਾਲ ਬਦਲਦੇ ਹਨ।

ਕਿਤਾਬ ਦੇ ਸ਼ੁਰੂ ਵਿੱਚ, ਕਰੂਸੋ ਘਰ ਤੋਂ ਦੂਰ ਸਮੁੰਦਰੀ ਸਫ਼ਰ ਨਾਲ ਸਬੰਧਤ ਹੈ, ਜਿਸ ਤੋਂ ਬਾਅਦ ਉਹ ਸਮੁੰਦਰ ਵਿੱਚ ਹਿੰਸਕ ਤੂਫ਼ਾਨਾਂ ਨਾਲ ਮਿਲਦਾ ਹੈ। ਉਹ ਪ੍ਰਮਾਤਮਾ ਨਾਲ ਵਾਅਦਾ ਕਰਦਾ ਹੈ ਕਿ, ਜੇ ਉਹ ਉਸ ਤੂਫ਼ਾਨ ਤੋਂ ਬਚ ਗਿਆ, ਤਾਂ ਉਹ ਇੱਕ ਕਰਜ਼ਵਾਨ ਈਸਾਈ ਆਦਮੀ ਹੋਵੇਗਾ ਅਤੇ ਆਪਣੇ ਮਾਪਿਆਂ ਦੀ ਇੱਛਾ ਅਨੁਸਾਰ ਘਰ ਚਲਾ ਜਾਵੇਗਾ। ਹਾਲਾਂਕਿ, ਜਦੋਂ ਕਰੂਸੋ ਤੂਫਾਨ ਤੋਂ ਬਚ ਜਾਂਦਾ ਹੈ ਤਾਂ ਉਸਨੇ ਸਮੁੰਦਰੀ ਸਫ਼ਰ ਜਾਰੀ ਰੱਖਣ ਦਾ ਫੈਸਲਾ ਕੀਤਾ ਅਤੇ ਨੋਟ ਕੀਤਾ ਕਿ ਉਹ ਆਪਣੇ ਉਥਲ-ਪੁਥਲ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਿਆ।

ਹਵਾਲੇ[ਸੋਧੋ]

  1. "The Primitive Crusoe, 1719–1780". Picturing the First Castaway: the Illustrations of Robinson Crusoe - Paul Wilson and Michael Eck. Archived from the original on 28 ਮਾਰਚ 2013. Retrieved 25 June 2012. {{cite web}}: Unknown parameter |dead-url= ignored (help)
  2. Fiction as Authentic as Fact
  3. Severin, Tim - In search of Robinson Crusoe - New York, Basic Books, 2002 ISBN 0-465-07698-X - pp. 23–24
  4. "Defoe", The Oxford Companion to English Literature, ed. Margaret Drabble. (Oxford: Oxforsd University Press,1996), p. 265.
  5. Robinson Crusoe, Chapter 23.