ਸਮੱਗਰੀ 'ਤੇ ਜਾਓ

ਰੌਮਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੌਮਵਾਦ (Esperanto: Raŭmismo) 1980 ਵਿੱਚ ਰੌਮ ਦੇ ਮੈਨੀਫੈਸਟੋ ਨਾਲ ਸ਼ੁਰੂ ਹੋਈ ਇੱਕ ਵਿਚਾਰਧਾਰਾ ਹੈ ਜਿਸਨੇ ਪਰੰਪਰਾਵਾਦੀ ਐੱਸਪੇਰਾਂਤੋ ਲਹਿਰ ਨੂੰ ਰੱਦਿਆ ਅਤੇ ਸਾਰੇ ਐੱਸਪੇਰਾਂਤੀਸਤਾਂ ਨੂੰ "ਸਵੈ-ਚੁਣੀ ਡਾਇਸਪੋਰਿਕ ਘੱਟ ਗਿਣਤੀ" ਕਿਹਾ। ਇਸਦੀ ਵਰਤੋਂ ਐੱਸਪੇਰਾਂਤੋ ਸਿਵੀਤੋ (English: Esperanto Citizens' Community) ਦੇ ਮੈਬਰਾਂ ਦੀ ਵਿਚਾਰਧਾਰਾ ਲਈ ਵੀ ਕੀਤੀ ਜਾਂਦੀ ਹੈ, ਭਾਵੇਂ ਉਹ ਇਹ ਲਹਿਰ ਨੂੰ ਸਵੀਕਾਰਦੇ ਹੋਣ ਅਤੇ ਮੈਨੀਫੈਸਟੋ ਨਾਲ ਅਸਹਿਮਤੀ ਰੱਖਦੇ ਹੋਣ।

ਐੱਸਪੇਰਾਂਤੋ ਲਹਿਰ (according to the Enciklopedio de Esperanto) ਨੂੰ ਸ਼ੁਰੂ ਕਰਨ ਪਿੱਛੇ ਵਿਚਾਰ ਇਹੀ ਸੀ ਕਿ ਵੱਖ-ਵੱਖ ਦੇਸ਼ਾਂ ਵਿਚਾਲੇ ਇੱਕ ਸਰਲ ਅਤੇ ਅਸਾਨੀ ਨਾਲ ਸਿੱਖੀ ਜਾਣ ਵਾਲੀ ਭਾਸ਼ਾ ਸਿਰਜੀ ਜਾਏ ਜਿਸ ਨਾਲ ਹੱਦਾਂ-ਸਰਹੱਦਾਂ ਵਿੱਚ ਇੱਕ ਸਭਿਆਚਾਰਕ ਸਾਂਝ ਪੈਦਾ ਹੋ ਸਕੇ। ਲਹਿਰ ਦਾ ਮੁੱਖ ਉਦੇਸ਼ ਐੱਸਪੇਰਾਂਤੋ ਨੂੰ ਵਿਸ਼ਵ ਭਰ ਵਿੱਚ ਸਾਂਝੀ ਭਾਸ਼ਾ ਵਜੋਂ ਸਥਾਪਿਤ ਕਰਨਾ ਸੀ। 

ਬਾਹਰੀ ਕੜੀਆਂ

[ਸੋਧੋ]

ਰੌਮਵਾਦ ਦੀ ਆਲੋਚਨਾ

[ਸੋਧੋ]