ਸਮੱਗਰੀ 'ਤੇ ਜਾਓ

ਰੱਬੋਂ ਉੱਚੀ

ਗੁਣਕ: 30°36′49″N 75°59′53″E / 30.613741°N 75.998164°E / 30.613741; 75.998164
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੱਬੋਂ ਉੱਚੀ
ਪਿੰਡ
ਪਿੰਡ ਰੱਬੋਂ ਉੱਚੀ
ਰੱਬੋਂ ਉੱਚੀ is located in ਪੰਜਾਬ
ਰੱਬੋਂ ਉੱਚੀ
ਰੱਬੋਂ ਉੱਚੀ
ਪੰਜਾਬ, ਭਾਰਤ ਵਿੱਚ ਸਥਿਤੀ
ਰੱਬੋਂ ਉੱਚੀ is located in ਭਾਰਤ
ਰੱਬੋਂ ਉੱਚੀ
ਰੱਬੋਂ ਉੱਚੀ
ਰੱਬੋਂ ਉੱਚੀ (ਭਾਰਤ)
ਗੁਣਕ: 30°36′49″N 75°59′53″E / 30.613741°N 75.998164°E / 30.613741; 75.998164
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
Established1999
ਬਲਾਕਡੇਹਲੋਂ
ਉੱਚਾਈ
200 m (700 ft)
ਆਬਾਦੀ
 (2011 ਜਨਗਣਨਾ)
 • ਕੁੱਲ
1.238
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
141119
ਟੈਲੀਫ਼ੋਨ ਕੋਡ01628******
ਵਾਹਨ ਰਜਿਸਟ੍ਰੇਸ਼ਨPB:55/ PB:10
ਨੇੜੇ ਦਾ ਸ਼ਹਿਰਮਲੌਦ

ਰੱਬੋਂ ਉੱਚੀ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਡੇਹਲੋਂ ਤਹਿਸੀਲ ਪਾਇਲ ਦਾ ਇੱਕ ਪਿੰਡ ਹੈ।

ਇਸ ਪਿੰਡ ਦੇ ਨਾਲ਼ ਲਗਦੇ ਪਿੰਡ

[ਸੋਧੋ]
  1. ਰੱਬੋਂ ਨੀਵੀਂ
  2. ਬਾਬਰਪੁਰ
  3. ਚੋਮੋਂ
  4. ਲਸਾੜਾ
  5. ਉਕਸੀ ਦੁਧਾਲ
  6. ਲਸੋਈ ਹਨ।

ਮਹਾਨ ਹਸਤੀਆਂ

[ਸੋਧੋ]

ਸ਼ਹੀਦ ਭਾਈ ਮਹਾਰਾਜ ਸਿੰਘ ਜੀ ਦਾ ਜਨਮ ਏਸੇ ਪਿੰਡ ਦੇ ਵਿਚ 1780 ਨੂੰ ਹੋਇਆ ਸੀ,ਆਪ ਜੀ ਨੂੰ ਅੰਗ੍ਰੇਜਾਂ ਦੁਵਾਰਾ ਜਲਾਵਤਨ ਕਰਕੇ ਸਿੰਘਾਪੁਰ ਵਿਚ ਭੇਜ ਦਿੱਤਾ ਗਿਆ ,ਜਿਥੇ ਉਹ 1856 ਨੂੰ ਸ਼ਹੀਦ ਹੋ ਗਏ ਸਨ। ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਦਾ ਜਨਮ ਵੀ ਇਸੇ ਪਿੰਡ ਰੱਬੋਂ ਉੱਚੀ ਦੇ ਵਿੱਚ 1935 ਵਿੱਚ ਹੋਇਆ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀਐਚ.ਡੀ. ਕਰਨ ਵਾਲੀ ਉਹ ਪਹਿਲੀ ਔਰਤ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।[ਹਵਾਲਾ ਲੋੜੀਂਦਾ]

ਟਿਵਾਣਾ ਨੂੰ 1971 ਵਿੱਚ ਆਪਣੇ ਨਾਵਲ ਏਹੁ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।[1]


ਗੈਲਰੀ

[ਸੋਧੋ]
ਗੁਰਦੁਆਰਾ ਸਾਹਿਬ ਪਿੰਡ ਰੱਬੋਂ ਉੱਚੀ
ਗੁਰਦੁਆਰਾ ਸਾਹਿਬ ਪਿੰਡ ਰੱਬੋਂ ਉੱਚੀ

ਕੂਕਾ ਲਹਿਰ ਦੇ ਸ਼ਹੀਦ

[ਸੋਧੋ]
ਪਿੰਡ ਰੱਬੋਂ ਉੱਚੀ

[2]

ਹਵਾਲੇ

[ਸੋਧੋ]
  1. "..:: SAHITYA : Akademi Awards ::." sahitya-akademi.gov.in. Retrieved 2021-05-02.
  2. http://pbplanning.gov.in/districts/Deloh.pdf