ਸਮੱਗਰੀ 'ਤੇ ਜਾਓ

ਰੱਬ ਮਰ ਗਿਆ ਹੈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

"ਰੱਬ ਮਰ ਗਿਆ ਹੈ" (ਜਰਮਨ:  „Gott ist tot“ (ਮਦਦ·ਜਾਣੋ); ਰੱਬ ਦੀ ਮੌਤ ਵੀ ਕਿਹਾ ਜਾਂਦਾ ਹੈ)  ਇੱਕ ਵਿਆਪਕ ਤੌਰ ਤੇ ਹਵਾਲੇ ਵਜੋਂ ਵਰਤਿਆ ਜਾਂਦਾ ਬਿਆਨ ਹੈ ਜਿਸ ਦਾ ਜਨਕ ਜਰਮਨ ਫ਼ਿਲਾਸਫ਼ਰ ਫ਼ਰੀਡਰਿਸ਼ ਨੀਤਸ਼ੇ ਹੈ। ਨੀਤਸ਼ੇ ਨੇ ਇਹ ਵਾਕੰਸ਼ ਲਾਖਣਿਕ ਅਰਥ ਵਿੱਚ ਇਹ ਵਿਚਾਰ ਪ੍ਰਗਟ ਕਰਨ ਲਈ ਵਰਤਿਆ ਕਿ ਗਿਆਨ ਦਾ ਯੁਗ ਨੇ ਕਦੇ ਵੀ ਕਿਸੇ ਰੱਬ ਦੇ ਹੋਣ ਵਿੱਚ ਵਿਸ਼ਵਾਸ ਦੀ ਸੰਭਾਵਨਾ ਨੂੰ "ਮਾਰ ਦਿੱਤਾ' ਸੀ। ਦੂਜਿਆਂ, ਜਿਵੇਂ ਕਿ ਰੱਬ ਦੀ ਮੌਤ ਦੇ ਧਰਮ ਸ਼ਾਸਤਰ ਦੇ ਸਭ ਤੋਂ ਸ਼ਕਤੀਸ਼ਾਲੀ ਸਮਰਥਕਾਂ ਨੇ ਇਸ ਵਾਕੰਸ਼ ਨੂੰ ਸ਼ਬਦੀ ਅਰਥ ਵਿਚ ਵਰਤਿਆ ਹੈ, ਮਤਲਬ ਕਿ ਇਕ ਸਮੇਂ ਤੇ ਮੌਜੂਦ ਈਸਾਈ ਰੱਬ ਦੀ ਹੋਂਦ ਖ਼ਤਮ ਹੋ ਗਈ ਹੈ। 

ਇਹ ਵਾਕੰਸ਼ ਪਹਿਲਾਂ ਨੀਤਸ਼ੇ ਦੇ 1882 ਦੇ ਇੱਕ ਸੰਗ੍ਰਹਿ 'ਪ੍ਰਸ਼ੰਨ ਵਿਗਿਆਨ' (Die fröhliche Wissenschaft) ਵਿੱਚ ਪ੍ਰਗਟ ਹੋਇਆ।[1] ਹਾਲਾਂਕਿ, ਇਹ ਨੀਤਸ਼ੇ ਦੇ ਇੰਜ ਜ਼ਾਰਥੁਸਤਰਾ ਬੋਲਿਆ (Also sprach Zarathustra)  ਦੇ ਸੰਦਰਭ ਵਿੱਚ ਸਭ ਤੋਂ ਮਸ਼ਹੂਰ ਹੈ, ਜੋ ਇਸ ਵਾਕੰਸ਼ ਨੂੰ ਪ੍ਰਸਿੱਧ ਬਣਾਉਣ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੈ। ਦੂਜੇ ਦਾਰਸ਼ਨਿਕਾਂ ਨੇ ਵੀ ਪਹਿਲਾਂ ਇਸ ਸੰਕਲਪ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ, ਜਿਨ੍ਹਾਂ ਵਿੱਚ ਫਿਲਿਪ ਮੈਨਲੈਂਡਰ ਅਤੇ ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ ਵੀ ਸ਼ਾਮਲ ਸੀ। Die fröhliche WissenschaftAlso sprach Zarathustra

ਹੇਗਲ ਦੁਆਰਾ ਚਰਚਾ

[ਸੋਧੋ]

ਹਾਲਾਂਕਿ ਬਿਆਨ ਅਤੇ ਇਸਦੇ ਅਰਥ ਨੀਤਸ਼ੇ ਦੇ ਨਾਲ ਜੋੜੇ ਜਾਂਦੇ ਹਨ, ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ ਨੇ ਆਪਣੀ ਪੁਸਤਕ ਆਤਮਾ ਦੇ ਵਰਤਾਰਾ-ਵਿਗਿਆਨ ਵਿੱਚ ਰੱਬ ਦੀ ਮੌਤ ਬਾਰੇ ਸੰਕਲਪ ਤੇ ਚਰਚਾ ਕੀਤੀ ਸੀ। ਉਸ ਦਾ ਵਿਚਾਰ ਹੈ ਕਿ ਰੱਬ ਦੀ ਮੌਤ ਨੂੰ "ਮੁਕਤੀ ਦੇ ਆਮ ਈਸਾਈ ਚੱਕਰ ਦੇ ਆਸਾਨੀ ਨਾਲ ਪਛਾਣੇ ਜਾਣ ਵਾਲੇ ਹਿੱਸੇ ਤੋਂ ਸਿਵਾ ਹੋਰ ਕੁਝ ਵੀ ਨਹੀਂ ਸਮਝਿਆ ਜਾਣਾ ਚਾਹੀਦਾ "।[2] ਬਾਅਦ ਵਿਚ ਹੇਗਲ ਨੇ ਇਹ ਜਾਣ ਲੈਣ ਕਿ ਰੱਬ ਮਰ ਗਿਆ ਹੈ ਦੇ ਵੱਡੇ ਦਰਦ ਬਾਰੇ ਲਿਖਦਾ ਹੈ "ਐਪਰ ਸ਼ੁੱਧ ਸੰਕਲਪ, ਜਾਂ ਅਨੰਤਤਾ, ਸੁੰਨ ਦੇ ਅਥਾਹ ਕੁੰਡ ਵਾਂਗ ਜਿਸ ਵਿਚ ਸਭ ਕੁਝ ਡੁੱਬਿਆ ਹੋਇਆ ਹੈ, ਉਸ ਨੂੰ ਅਵਸ਼ ਬੇਅੰਤ ਦਰਦ ਨੂੰ ਦਰਸਾਉਣਾ ਚਾਹੀਦਾ ਹੈ, ਜੋ ਪਹਿਲਾਂ ਸਿਰਫ ਇਤਿਹਾਸਿਕ ਤੌਰ ਤੇ ਸਭਿਆਚਾਰ ਵਿਚ ਸੀ ਅਤੇ ਉਸ ਅਹਿਸਾਸ ਦੇ ਤੌਰ ਤੇ ਜਿਸ ਉਤੇ ਆਧੁਨਿਕ ਧਰਮ ਟਿਕਿਆ ਹੁੰਦਾ ਹੈ, ਇਹ ਭਾਵਨਾ ਕਿ ਰੱਬ ਖ਼ੁਦ ਆਪ ਮਰ ਗਿਆ ਹੈ, (ਭਾਵਨਾ ਜੋ ਪਾਸਕਲ ਨੇ ਭਾਵੇਂ ਅਨੁਭਵੀ ਤੌਰ ਤੇ ਹੀ ਆਪਣੇ ਕਥਨ ਵਿੱਚ ਪਰਗਟ ਕੀਤੀ ਸੀ: ਕੁਦਰਤ ਇਸੇ ਤਰ੍ਹਾਂ ਹੈ ਕਿ ਇਹ ਹਰ ਥਾਂ, ਮਨੁੱਖ ਦੇ ਅੰਦਰ ਅਤੇ ਬਾਹਰ, ਇੱਕ ਗੁਆਚੇ ਰੱਬ ਦੀ ਨਿਸ਼ਾਨਦੇਹੀ ਕਰਦੀ ਹੈ), ਸਭ ਤੋਂ ਉੱਚੇ ਵਿਚਾਰ ਦੇ ਸਿਰਫ਼ ਇਕ ਪੜਾਅ ਦੇ ਤੌਰ ਤੇ, ਪਰ ਇੱਕ ਪੜਾਅ ਤੋਂ ਵੱਧ ਕੁਝ ਨਹੀਂ।"[3]

ਸੂਚਨਾ

[ਸੋਧੋ]

ਹਵਾਲੇ

[ਸੋਧੋ]
  1. in sections 108 (New Struggles), 125 (The Madman), and for a third time in section 343 (The Meaning of our Cheerfulness).
  2. von der Luft, Eric (Apr–Jun 1984). "Sources of Nietzsche's "God is Dead!" and its Meaning for Heidegger". Journal of the History of Ideas (2): 263–276. See page 265.
  3. Hegel, Georg Wilhelm Friedrich (1845). Philosophische Abhandlungen. p. 153.