ਲਲਿਤਾ ਪਵਾਰ
ਲਲਿਤਾ ਪਵਾਰ | |
---|---|
ਜਨਮ | ਅੰਬਾ ਲਕਸ਼ਮਨ ਰਾਓ ਸਗੁਨ 18 ਅਪ੍ਰੈਲ 1916 |
ਮੌਤ | 24 ਫਰਵਰੀ 1998 | (ਉਮਰ 81)
ਸਰਗਰਮੀ ਦੇ ਸਾਲ | 1928–1997 |
ਪੁਰਸਕਾਰ | 1959: ਫਿਲਮਫੇਅਰ ਅਵਾਰਡ, ਅਨਾੜੀ ਫਿਲਮ ਵਿੱਚ ਸਹਾਇਕ ਭੂਮਿਕਾ ਨਿਭਾਉਣ ਲਈ 1961: ਸੰਗੀਤ ਨਾਟਕ ਅਕਾਦਮੀ ਅਵਾਰਡ - ਐਕਟਿੰਗ |
ਲਲਿਤਾ ਪਵਾਰ ਇੱਕ ਬੇਹਤਰੀਨ ਭਾਰਤੀ ਅਦਾਕਾਰਾ ਸੀ ਜਿਸ ਨੇ 700 ਦੇ ਲਗਭਗ ਹਿੰਦੀ ਅਤੇ ਮਰਾਠੀ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਨੇ ਭਾਲਜੀ ਪੇਂਢਾਰਕਰ ਦੀ ਫਿਲਮ ਨੇਤਾਜੀ ਪਾਲਕਰ (1938), ਸੰਤ ਦਾਮਾਜੀ ਫਿਲਮ ਅਤੇ ਗੋਰਾ ਕੁੰਭਾਰ ਵਰਗੀਆਂ ਫਿਲਮਾਂ ਵਿੱਚ ਜ਼ਬਰਦਸਤ ਸਹਾਇਕ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਇਸਨੇ ਅਨਾੜੀ (1959), ਸ਼੍ਰੀ 420, ਮਿਸਟਰ ਐਂਡ ਮਿਸਿਜ਼ 55 ਫਿਲਮਾਂ ਅਤੇ ਰਾਮਾਨੰਦ ਸਾਗਰ ਦੇ ਟੀ.ਵੀ. ਸੀਰਿਅਲ ਰਮਾਇਣ ਵਿੱਚ ਮੰਥਰਾ ਦੀ ਯਾਦਗਾਰ ਭੂਮਿਕਾ ਅਦਾ ਕੀਤੀ।
ਜੀਵਨ
[ਸੋਧੋ]ਲਲਿਤਾ ਪਵਾਰ ਜਾਂ ਅੰਬਾ ਲਕਸ਼ਮਨ ਰਾਓ ਸਗੁਨ ਦਾ ਜਨਮ 18 ਅਪਰੈਲ 1916 ਨੂੰ ਨਾਸ਼ਿਕ ਵਿੱਚ ਇੱਕ ਧਾਰਮਿਕ ਪਰਿਵਾਰ ਵਿੱਚ ਹੋਇਆ। ਇਸ ਦਾ ਪਿਤਾ ਨਾਸ਼ਿਕ ਲਕਸ਼ਮਨ ਰਾਓ ਸ਼ਗੁਨ ਰੇਸ਼ਮ ਅਤੇ ਕਪਾਹ ਦੀ ਵਸਤਾਂ ਦਾ ਵਪਾਰ ਕਰਦਾ ਸੀ।[1] ਇਸਨੇ ਆਪਣੀ ਛੋਟੀ ਉਮਰ ਵਿੱਚ ਹੀ ਆਪਣਾ ਫਿਲਮੀ ਕੈਰੀਅਰ ਰਾਜਾ ਹਰੀਸ਼ਚੰਦਰ (1928) ਫਿਲਮ ਤੋਂ ਸ਼ੁਰੂ ਕੀਤਾ ਅਤੇ ਫਿਰ ਇਸਨੇ 1940ਆਂ ਦੀ ਮੂਕ ਫ਼ਿਲਮਾਂ (ਸਾਇਲੈਂਟ ਫ਼ਿਲਮਜ਼) ਵਿੱਚ ਮੁੱਖ ਭੂਮਿਕਾ ਨਿਭਾਈ।
ਲਲਿਤਾ ਪਵਾਰ 1932 ਵਿੱਚ ਕੈਲਾਸ਼ ਨਾਂ ਦੀ ਮੂਕ ਫ਼ਿਲਮ ਵਿੱਚ ਸਹਿ-ਨਿਰਮਾਤਾ ਅਤੇ ਅਦਾਕਾਰਾ ਰਹੀ ਅਤੇ ਇਸ ਤੋਂ ਬਾਅਦ ਇਸਨੇ 1938 ਵਿੱਚ ਦੁਨਿਆ ਕਯਾ ਹੈ ਮੂਕ ਫਿਲਮ ਬਣਾਈ।
ਨਿੱਜੀ ਜੀਵਨ
[ਸੋਧੋ]ਲਲਿਤਾ ਪਵਾਰ ਦਾ ਪਹਿਲਾ ਵਿਆਹ ਗਣਪਤ ਰਾਓ ਪਵਾਰ ਨਾਲ ਹੋਇਆ ਜਿਸ ਦਾ ਪ੍ਰੇਮ ਸੰਬੰਧ ਕੁਝ ਸਮੇਂ ਬਾਅਦ ਇਸ ਦੀ ਛੋਟੀ ਭੈਣ ਨਾਲ ਬਣ ਗਿਆ। ਇਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਮੁੰਬਈ ਵਿੱਚ ਫਿਲਮ ਨਿਰਮਾਤਾ ਰਾਜਕੁਮਾਰ ਗੁਪਤਾ ਨਾਲ ਕਰਵਾਇਆ। ਇਸ ਦੀ ਮੌਤ 24 ਫ਼ਰਵਰੀ 1998 ਵਿੱਚ ਔਂਧ, ਪੂਨਾ, ਵਿੱਚ ਹੋਈ ਜਿੱਥੇ ਇਸ ਨੇ ਕੁਝ ਸਮਾਂ ਬਿਤਾਇਆ ਸੀ। ਇਸ ਦੀ ਮੌਤ ਪਰਿਵਾਰ ਦੀ ਗੈਰ-ਹਾਜ਼ਿਰੀ ਵਿੱਚ ਹੋਈ ਅਤੇ ਇਸ ਉੱਪਰ ਦੋ ਦਿਨ ਤੱਕ ਕਿਸੇ ਨੇ ਕੋਈ ਧਿਆਨ ਨਾ ਦਿੱਤਾ।
ਅਵਾਰਡ
[ਸੋਧੋ]- 1959: ਅਨਾੜੀ (1959) ਵਿੱਚ ਸਹਾਇਕ ਭੂਮਿਕਾ ਅਦਾ ਕਰਣ ਲਈ ਫਿਲਮਫੇਅਰ ਅਵਾਰਡ[2]
- 1961: ਸੰਗੀਤ ਨਾਟਕ ਅਕਾਦਮੀ ਅਵਾਰਡ- ਐਕਟਿੰਗ [3]
ਹਵਾਲੇ
[ਸੋਧੋ]- ↑ "Tribute to Laita Pawar". Screen.
- ↑ Awards Internet Movie Database.
- ↑ Sangeet Natak Akademi Award - Acting Official listing at Sangeet Natak Akademi Official website.