ਮੰਥਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੰਥਰਾ ਰਾਮਾਇਣ ਵਿੱਚ ਰਾਣੀ ਕੈਕੇਈ ਦੀ ਦਾਸੀ ਸੀ। ਇਹ ਰਾਮਾਇਣ ਦੀ ਇੱਕ ਬਹੁਤ ਮਹੱਤਵਪੂਰਣ ਪਾਤਰ ਹੈ। ਇਸਨੇ ਕੈਕੇਈ ਨੂੰ ਦਸ਼ਰਥ ਤੋਂ ਰਾਮ ਨੂੰ ਬਨਵਾਸ ਅਤੇ ਭਰਤ ਨੂੰ ਰਾਜ ਮੰਗਣ ਲਈ ਰਾਜੀ ਕੀਤਾ।

ਦੰਦ ਕਥਾ[ਸੋਧੋ]

ਇੱਕ ਦੰਦ ਕਥਾ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਪਿਛਲੇ ਜਨਮ ਵਿੱਚ ਮੰਥਰਾ ਦੁੰਦੁਭਿ ਨਾਮ ਦੀ ਇੱਕ ਗੰਧਰਵ ਕੰਨਿਆ ਸੀ। ਰਾਮਚਰਿਤਮਾਨਸ ਦੇ ਅਨੁਸਾਰ ਮੰਥਰਾ ਦਾਸੀ ਦੇ ਕਹਿਣ ਉੱਤੇ ਹੀ ਰਾਮ ਦੇ ਰਾਜਤਿਲਕ ਹੋਣ ਦੇ ਮੌਕੇ ਉੱਤੇ ਕੈਕਈ ਦੀ ਮਤੀ ਫਿਰ ਗਈ ਅਤੇ ਉਸਨੇ ਰਾਜਾ ਦਸ਼ਰਥ ਤੋਂ ਦੋ ਵਰਦਾਨ ਮੰਗੇ। ਪਹਿਲੇ ਵਰ ਵਿੱਚ ਉਸਨੇ ਭਰਤ ਨੂੰ ਰਾਜਪਦ ਅਤੇ ਦੂਜੇ ਵਰ ਵਿੱਚ ਰਾਮ ਲਈ ਚੌਦਾਂ ਸਾਲ ਦਾ ਬਨਵਾਸ ਮੰਗਿਆ।