ਲਾਲਰੇਮਸਿਆਮੀ
ਲਾਲਰੇਮਸਿਆਮੀ (ਜਨਮ 30 ਮਾਰਚ 2000) ਮਿਜ਼ੋਰਮ, ਭਾਰਤ ਦੀ ਪੇਸ਼ੇਵਰ ਹਾਕੀ ਖਿਡਾਰਨ ਹੈ। ਉਹ ਭਾਰਤੀ ਰਾਸ਼ਟਰੀ ਟੀਮ ਲਈ ਫਾਰਵਰਡ ਵਜੋਂ ਖੇਡਦੀ ਹੈ।[1] ਲਾਲਰੇਮਸਿਆਮੀ ਅਠਾਰਾਂ ਮੈਂਬਰੀ ਟੀਮ ਦਾ ਹਿੱਸਾ ਸੀ ਜਿਸ ਨੇ 2018 ਵਿਸ਼ਵ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਇਸ ਤੋਂ ਬਾਅਦ ਦੀਆਂ ਏਸ਼ੀਆਈ ਖੇਡਾਂ ਵਿੱਚ ਟੀਮ ਵੱਲੋਂ ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ ਏਸ਼ੀਆਈ ਮੈਡਲ ਜਿੱਤਣ ਵਾਲੀ ਮਿਜ਼ੋਰਮ ਦੀ ਪਹਿਲੀ ਖਿਡਾਰਨ ਬਣ ਗਈ।[2]
ਉਸ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਸਾਲ 2019 ਦੇ ਉੱਭਰਦੇ ਸਿਤਾਰੇ ਦਾ ਖਿਤਾਬ ਦਿੱਤਾ ਗਿਆ। ਲਾਲਰੇਮਸਿਆਮੀ ਇਹ ਖਿਤਾਬ ਹਾਸਲ ਕਰਨ
ਲਾਲਰੇਮਸਿਆਮੀ | |
---|---|
ਜਨਮ | 30 ਮਾਰਚ 2000 ਕਸਬਾ ਆਈਜ਼ੋਲ |
ਰਾਸ਼ਟਰੀਅਤਾ | ਭਾਰਤੀ |
ਵਾਲੀ ਪਹਿਲੀ ਭਾਰਤੀ ਔਰਤ ਹੈ।[3]
ਨਿੱਜੀ ਜ਼ਿੰਦਗੀ ਅਤੇ ਪਿਛੋਕੜ
[ਸੋਧੋ]ਲਾਲਰੇਮਸਿਆਮੀ ਦਾ ਜਨਮ ਕੋਲਾਸਿੱਬ ਕਸਬੇ ਦੇ ਇੱਕ ਖੇਤੀਬਾੜੀ ਵਾਲੇ ਪਰਿਵਾਰ ਵਿੱਚ ਹੋਇਆ। ਇਹ ਕਸਬਾ ਆਈਜ਼ੋਲ, ਮਿਜ਼ੋਰਮ ਤੋਂ ਲਗਭਗ 80 ਮੀਲ ਦੂਰ ਹੈ। ਉਸ ਦੇ ਪਿਤਾ ਲਲਥਾਨਸੰਗ ਜ਼ੋਟ ਇੱਕ ਕਿਸਾਨ ਅਤੇ ਉਸ ਦੀ ਮਾਤਾ ਲਾਜ਼ਰਮਾਵੀ ਇੱਕ ਘਰੇਲੂ ਔਰਤ ਹੈ। 10 ਭੈਣ-ਭਰਾਵਾਂ ਵਿੱਚੋ ਇੱਕ ਲਾਲਰੇਮਸਿਆਮੀ ਨੇ ਬਚਪਨ ਵਿੱਚ ਹੀ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ। ਜਦੋਂ ਉਹ 11 ਸਾਲ ਦੀ ਸੀ ਤਾਂ ਉਸ ਨੂੰ ਮਿਜ਼ੋਰਮ ਦੀ ਸਰਕਾਰ ਦੁਆਰਾ ਥੀਨਜ਼ਅਵਾਲ ਵਿੱਚ ਚਲਾਈ ਜਾਣ ਵਾਲੀ ਹਾਕੀ ਅਕੈਡਮੀ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ। ਸਾਲ 2016 ਵਿੱਚ ਉਹ ਦਿੱਲੀ ਦੀ ਰਾਸ਼ਟਰੀ ਹਾਕੀ ਅਕੈਡਮੀ ਵਿੱਚ ਸ਼ਾਮਲ ਹੋਈ। ਇਸ ਸਮੇਂ ਦੌਰਾਨ ਹਿੰਦੀ ਭਾਸ਼ਾ ਨਾਲ ਸੰਘਰਸ਼ ਕਰਦਿਆਂ, ਟੀਮ ਦੇ ਸਹਿਯੋਗੀਆਂ ਦੀ ਮਦਦ ਨਾਲ ਭਾਸ਼ਾ ’ਤੇ ਆਪਣੀ ਪਕੜ ਬਣਾਈ। ਉਸ ਨੂੰ ਟੀਮ ਵਲੋਂ ‘ਸਿਆਮੀ’ ਆਖਿਆ ਜਾਂਦਾ ਹੈ।[4][2]
ਪੇਸ਼ੇਵਰ ਪ੍ਰਾਪਤੀਆਂ
[ਸੋਧੋ]ਲਾਲਰੇਮਸਿਆਮੀ ਅੰਡਰ 18 ਭਾਰਤੀ ਟੀਮ ਦਾ ਹਿੱਸਾ ਸੀ ਜੋ ਸਾਲ 2016 ਵਿੱਚ ਏਸ਼ੀਆ ਕੱਪ ਵੀ ਖੇਡੀ। ਉਸ ਨੇ ਏਸ਼ੀਅਨ ਯੂਥ ਓਲੰਪਿਕ ਖੇਡਾਂ ਦੇ ਕੁਆਲੀਫਾਈ ਵਿੱਚ ਅੰਡਰ 18 ਦੀ ਨੁਮਾਇੰਦਗੀ ਕੀਤੀ, ਜਿਸ ਵਿੱਚ ਉਹ ਦੂਜੇ ਸਥਾਨ ’ਤੇ ਰਹੀ। ਲਾਲਰੇਮਸਿਆਮੀ ਨੇ ਪੰਜ ਮੈਚਾਂ ਵਿੱਚ ਸੱਤ ਗੋਲ ਕਰਕੇ ਟੂਰਨਾਮੈਂਟ ਪੂਰਾ ਕੀਤਾ।[4] ਉਸ ਨੂੰ ਸੀਨੀਅਰ ਟੀਮ ਵਿੱਚ ਸ਼ਾਮਲ ਕੀਤਾ ਗਿਆ ਜੋ 2017 ਏਸ਼ੀਆਈ ਕੱਪ ਵਿੱਚ ਸੋਨੇ ਦਾ ਤਮਗਾ ਜਿੱਤਣ ਲਈ ਗਈ। ਇਹ ਭਾਰਤੀ ਮਹਿਲਾ ਹਾਕੀ ਟੀਮ ਲਈ ਬਹੁਤ ਵੱਡੀ ਜਿੱਤ ਸੀ ਜੋ ਪੂਰੇ 13 ਸਾਲਾਂ ਬਾਅਦ ਇਸ ਟੀਮ ਨੇ ਹਾਸਲ ਕੀਤੀ।[5]
ਲਾਲਰੇਮਸਿਆਮੀ ਨੂੰ ਉਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਜਿਸ ਨੇ 2018 ਏਸ਼ੀਅਨ ਚੈਂਪੀਅਨਜ਼ ਟ੍ਰਾਫੀ ਵਿੱਚ ਹਿੱਸਾ ਲਿਆ ਸੀ ਅਤੇ ਦੂਸਰਾ ਸਥਾਨ ਹਾਸਲ ਕੀਤਾ ਸੀ। ਉਸ ਨੇ 5 ਮੈਚਾਂ ਵਿੱਚ ਕੁੱਲ 31 ਮਿੰਟ ਮੈਦਾਨ ਵਿੱਚ ਬਣੀ ਰਹੀ ਤੇ ਦੋ ਗੋਲ ਕੀਤੇ ਜਿਸ ਵਿੱਚ ਇਕ ਅਹਿਮ ਫਾਈਨਲ ਰਾਉਂਡ ਰੋਬਿਨ ਮੈਚ ਵਿੱਚ ਇੱਕ ਬਰਾਬਰੀ ਕਰਨ ਵਾਲਾ ਗੋਲ ਵੀ ਸ਼ਾਮਲ ਸੀ। ਨਤੀਜੇ ਵਜੋਂ ਉਸ ਨੂੰ ਟੂਰਨਾਮੈਂਟ ਦਾ ਅੰਡਰ-21 ਉੱਭਰਦਾ ਸਟਾਰ ਐਵਾਰਡ ਦਿੱਤਾ ਗਿਆ।[4] ਲਾਲਰੇਮਸਿਆਮੀ ਨੂੰ ਫਿਰ 2018 ਦੇ ਵਿਸ਼ਵ ਕੱਪ ਲਈ 18 ਮੈਂਬਰੀ ਟੀਮ ’ਚ 18 ਸਾਲ ਦੀ ਸਭ ਤੋਂ ਛੋਟੀ ਖਿਡਾਰੀ ਦੇ ਰੂਪ ਵਿੱਚ ਚੁਣਿਆ ਗਿਆ ।
ਉਸ ਤੋਂ ਬਾਅਦ ਲਾਲਰੇਮਸਿਆਮੀ ਨੂੰ ਵਿਸ਼ਵ ਕੱਪ 2018 ਲਈ 18 ਮੈਂਬਰੀ ਟੀਮ ਵਿੱਚ ਚੁਣਿਆ ਗਿਆ ਸੀ।[4] ਲੀਗ ਖੇਡਾਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਲਾਲਰੇਮਸਿਆਮੀ ਨੇ ਇਟਲੀ ਦੇ ਵਿਰੁੱਧ ਕਰਾਸਓਵਰ ਮੈਚ ਵਿੱਚ ਟੂਰਨਾਮੈਂਟ ਦਾ ਪਹਿਲਾ ਤੇ ਇਕਲੌਤਾ ਗੋਲ ਕੀਤਾ। ਭਾਰਤ ਕੁਆਰਟਰ ਫਾਈਨਲ ’ਚ ਪੁਹੰਚ ਕੇ ਹਾਰ ਗਈ ਅਤੇ 8ਵੇਂ ਸਥਾਨ ’ਤੇ ਰਹੀ। ਇਸ ਤੋਂ ਪਹਿਲਾ ਭਾਰਤੀ ਮਹਿਲਾ ਹਾਕੀ ਟੀਮ 1974 ਵਿੱਚ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਪਹੁੰਚੀ ਸੀ।[6]
ਲਾਲਰੇਮਸਿਆਮੀ ਨੇ ਵਿਸ਼ਵ ਕੱਪ ਤੋਂ ਬਾਅਦ ਹੋਈਆਂ ਜਕਾਰਤਾ ਏਸ਼ੀਆਈ ਖੇਡਾਂ ਵਿੱਚ 4 ਗੋਲ ਕੀਤੇ। ਪਹਿਲਾ ਗੋਲ ਇੰਡੋਨੇਸ਼ੀਆ ਖਿਲਾਫ਼ ਗਰੁੱਪ ਪੜਾਅ ਦੀ ਖੇਡ ਦੇ 24ਵੇਂ ਮਿੰਟ ਵਿੱਚ ਆਇਆ ਤੇ ਉਸ ਦੀ ਟੀਮ ਨੇ 8-0 ਨਾਲ ਜਿੱਤ ਦਰਜ ਕੀਤੀ। ਉਸ ਨੇ ਅਗਲੇ ਮੈਚ ਵਿੱਚ ਕਜ਼ਾਕਿਸਤਾਨ ’ਤੇ 21-0 ਨਾਲ ਮਿਲੀ ਜਿੱਤ ਵਿੱਚ ਇੱਕ ਹੈਟ੍ਰਿਕ ਦਿੱਤੀ ਜਿੱਤ ਦੇ ਅੰਤਰ ਮੁਤਾਬਿਕ ਭਾਰਤ ਦਾ ਦੂਜਾ ਸਰਵੋਤਮ ਸਥਾਨ ਰਿਹਾ।[7] ਚੰਗੇ ਪ੍ਰਦਰਸ਼ਨ ਦੇ ਬਾਅਦ ਉਸ ਦੀ ਟੀਮ ਫਾਈਨਲ ਵਿੱਚ ਜਪਾਨ ਤੋਂ 1-2 ਦੇ ਫਰਕ ਨਾਲ ਹਾਰ ਗਈ ਤੇ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਦੌਰਾਨ ਲਾਲਰੇਮਸਿਆਮੀ ਮਿਜ਼ੋਰਮ ਤੋਂ ਏਸ਼ੀਅਨ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਖਿਡਾਰਣ ਬਣ ਗਈ।[8]
ਖੇਡਾਂ ਦੇ ਇਤਿਹਾਸ ਵਿੱਚ ਪਹਿਲਾ ਮੌਕਾ ਸੀ ਕਿ ਉਸ ਸਾਲ ਬਿਉਨਸ ਆਇਰਸ ਯੂਥ ਓਲੰਪਿਕ ਦੇ ਪੰਜ ਸਾਈਡ ਈਵੈਂਟ ਵਿੱਚ ਉਸ ਨੇ ਭਾਰਤ ਨੂੰ ਚਾਂਦੀ ਦਾ ਤਮਗਾ ਦਿਵਾਇਆ। ਲਾਲਰੇਮਸਿਆਮੀ ਨੇ ਮੁਕਾਬਲੇ ਵਿੱਚ 9 ਗੋਲ ਕੀਤੇ ਜਿਸ ਵਿੱਚ ਆਸਟਰੀਆ, ਉਰੂਗਵੇ ਅਤੇ ਵੈਨੂਆਟੂ ਵਿਰੁੱਧ ਬ੍ਰੇਸ ਸ਼ਾਮਲ ਸਨ।[9] [10]
ਲਾਲਰੇਮਸਿਆਮੀ ਨੇ ਜਨਵਰੀ 2019 ਵਿੱਚ ਸਪੇਨ ਦੇ ਟੂਰ ਦੌਰਾਨ ਆਪਣੀ ਟੀਮ ਨੂੰ 5-2 ਦੇ ਸਕੋਰ ਨਾਲ ਜਿੱਤ ਦਵਾਈ।[11]
ਤਮਗੇ
[ਸੋਧੋ]ਇੰਡੀਆ ਏਸ਼ੀਆਈ ਚੈਂਪੀਅਨਜ਼ ਟਰਾਫੀ
[ਸੋਧੋ]ਚਾਂਦੀ ਦਾ ਤਮਗਾ- ਦੂਜਾ ਸਥਾਨ 2018 ਡੋਂਗਾਏ ਸ਼ਹਿਰ
ਏਸ਼ੀਆਈ ਖੇਡਾਂ
[ਸੋਧੋ]ਚਾਂਦੀ ਦਾ ਤਮਗਾ-ਦੂਜਾ ਸਥਾਨ 2018 ਜਕਾਰਤਾ
ਯੂਥ ਓਲੰਪਿਕ
[ਸੋਧੋ]ਚਾਂਦੀ ਦਾ ਤਮਗਾ- ਦੂਜਾ ਸਥਾਨ 2018 ਬਿਉਨਸ ਆਇਰਸ
ਹਵਾਲੇ
[ਸੋਧੋ]- ↑ "International Hockey Federation". tms.fih.ch. Retrieved 2021-02-18.
- ↑ 2.0 2.1 "Lalremsiami first Mizo sportsperson to win an Asiad medal". web.archive.org. 2018-09-03. Archived from the original on 2018-09-03. Retrieved 2021-02-18.
{{cite web}}
: Unknown parameter|dead-url=
ignored (|url-status=
suggested) (help) - ↑ Feb 11, TIMESOFINDIA COM / Updated:; 2020; Ist, 09:56. "lalremsiami: India's Lalremsiami named FIH Rising Star of 2019 | Hockey News - Times of India". The Times of India (in ਅੰਗਰੇਜ਼ੀ). Retrieved 2021-02-18.
{{cite web}}
:|last2=
has numeric name (help)CS1 maint: extra punctuation (link) CS1 maint: numeric names: authors list (link) - ↑ 4.0 4.1 4.2 4.3 "'As long as they're talking about hockey I can catch up'". ESPN (in ਅੰਗਰੇਜ਼ੀ). 2018-05-22. Retrieved 2021-02-18.
- ↑ "Women's Asia Cup 2017: From Rani Rampal to Savita Punia, players who won the title for India after 13 years - Sports News , Firstpost". Firstpost. 2017-11-06. Retrieved 2021-02-18.
- ↑ "Women's Hockey World Cup: Indian Women Lose To Ireland In Quarter-Finals Via Shoot Off | Hockey News". NDTVSports.com (in ਅੰਗਰੇਜ਼ੀ). Retrieved 2021-02-18.
- ↑ "Asiad hockey: Indian women's team mauls Kazakhstan 21-0 - Sportstarlive". web.archive.org. 2018-09-03. Archived from the original on 2018-09-03. Retrieved 2021-02-18.
{{cite web}}
: Unknown parameter|dead-url=
ignored (|url-status=
suggested) (help) - ↑ Ganesan, Uthra (2018-08-31). "Asian Games: India women claim silver in hockey after 1-2 loss to Japan". The Hindu (in Indian English). ISSN 0971-751X. Retrieved 2021-02-18.
- ↑ "Youth Olympics: Indian women's hockey team thrash Vanuatu 16-0". Rediff (in ਅੰਗਰੇਜ਼ੀ). Retrieved 2021-02-18.
- ↑ "Youth Olympics: Indian women's hockey team thrash Vanuatu 16-0". Rediff (in ਅੰਗਰੇਜ਼ੀ). Retrieved 2021-02-18.
- ↑ "Hockey: Lalremsiami brace helps India defeat Spain 5-2". web.archive.org. 2019-02-06. Archived from the original on 2019-02-06. Retrieved 2021-02-18.
{{cite web}}
: Unknown parameter|dead-url=
ignored (|url-status=
suggested) (help)