ਲੀਓ ਫਰੋਬੀਨੀਅਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੀਓ ਵਿਕਟਰ ਫਰੋਬੀਨੀਅਸ ਇੱਕ ਪ੍ਰਸਿੱਧ ਜਰਮਨ ਜੀਵ ਵਿਗਿਆਨੀ ਅਤੇ "ਪੁਰਾਤਤਵ ਵਿਗਿਆਨੀ" ਰਿਹਾ ਹੈ ਜਿਸਦੀ ਜਰਮਨ ਪੁਰਾਤਤਵ ਵਿਗਿਆਨ ਵਿੱਚ ਇੱਕ ਮਹਾਨ ਸਖ਼ਸ਼ੀਅਤ ਵਜੋਂ ਸ਼ਾਮਿਲ ਹੈ।

ਜੀਵਨ[ਸੋਧੋ]

ਲੀਓ ਦਾ ਜਨਮ 29 ਜੂਨ 1873 ਨੂੰ ਬਰਲਿਨ ਵਿੱਚ ਪਿਤਾ ਪ੍ਰਸ਼ੀਅਨ ਅਫ਼ਸਰ ਦੇ ਘਰ ਹੋਇਆ। ਇਸਦੀ ਮੌਤ 9 ਅਗਸਤ 1938 ਨੂੰ ਬਿਗਾਨ ਜੋਲੋ, ਲੋਗੋਮੈਓਰੇ, ਪਾਈਡਮੋਂਟ, ਇਟਲੀ ਵਿੱਚ ਹੋਈ। 1918 ਤੱਕ ਇਸਨੇ ਵਿਦੇਸ਼ਾ ਦੀ ਯਾਤਰਾ ਕੀਤੀ। 1929 ਈਸਵੀ ਦੇ ਵਿਚ ਇਸਨੇ ਇੰਸਟੀਚਿਊਟ ਫ਼ੋਰ ਕਲਚਰ ਮੋਰਫੋਲੋਜ਼ ਦੀ ਮਿਊਨਿਚ ਦੇ ਵਿੱਚ ਸਥਾਪਨਾ ਕੀਤੀ। 1932 ਈਸਵੀ ਦੇ ਵਿੱਚ ਇਹ ਇੱਕ ਫ੍ਰੈਂਕਫ਼ਰਟ ਯੂਨੀਵਰਸਿਟੀ ਸਤਿਕਾਰਯੋਗ ਪ੍ਰੋਫ਼ੈਸਰ ਬਣ ਗਿਆ। 1935 ਈਸਵੀ ਵਿੱਚ ਇਹ ਮਿਉਂਸੀਪਲ ਏਥਨੋਗ੍ਰਾਫ਼ਿਕ ਮਿਉਜ਼ੀਅਮ ਦਾ ਡਾਇਰੈਕਟਰ ਬਣ ਗਿਆ। ਵਿਸ਼ਵਯੁੱਧ (1916-1917) ਸਮੇਂ ਇਸਨੇ ਆਪਣਾ ਸਮਾਂ ਰੋਮਾਨੀਆ ਵਿੱਚ ਬਤੀਤ ਕੀਤਾ। ਇੱਥੇ ਹੀ ਇਸਨੇ ਜਰਮਨ ਆਰਮੀ ਦੇ ਨਾਲ ਵਿਗਿਆਨਕ ਉਦੇਸ਼ ਲਈ ਯਾਤਰਾ ਕੀਤੀ। 1930 ਈਸਵੀ ਵਿੱਚ ਇਸਨੇ ਅਟਲਾਂਟਿਸ ਦੀ ਹੋਂਦ ਦਾ ਸਬੂਤ ਲੱਭਿਆ।

ਪ੍ਰਾਪਤੀ[ਸੋਧੋ]

ਲੀਓ ਨੂੰ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਇਸਦੇ ਕੰਮ ਕਾਰਨ ਜਾਣਿਆ ਜਾਣ ਲੱਗਿਆ ਕਿਉਂਕਿ ਇਸਨੇ ਅਫਰੀਕਾ ਦੇ ਇਤਿਹਾਸ ਦਾ ਗਹਿਰਾ ਅਧਿਐਨ ਕੀਤਾ। ਫਰੋਬੀਨੀਅਸ ਦੁਆਰਾ ਹੀ "ਅਫਰੀਕਾ ਕਲਾ" ਨੂੰ ਯੂਰਪ ਵਿੱਚ ਲਿਆਂਦਾ ਗਿਆ ਸੀ। ਇਹ "ਨੈਗਰੀਟਿਊਡ" ਦੀ ਖੋਜ ਕਰਤਾ , ਲਿਓਪੋਲਡ ਸੈਡਰ ਸੈਨਗੋਰ, ਤੋਂ ਖ਼ਾਸ ਤੌਰ ਤੇ ਪ੍ਰਭਾਵਿਤ ਸੀ।

  • ਲਿਓਪੋਲਡ ਨੇ ਇਹ ਦਾਅਵਾ ਕੀਤਾ, "ਫਰੋਬੀਨੀਅਸ ਨੇ ਅਫਰੀਕਾ ਨੂੰ ਉਸਦਾ ਸਨਮਾਨ ਤੇ ਆਦਰ-ਮਾਣ ਵਾਪਿਸ ਦੁਆਇਆ।"
  • ਔਟੋ ਰੈਂਕ ਨੇ ਫਰੋਬੀਨੀਅਸ ਦੀ ਕਿਤਾਬ "ਆਰਟ ਅਤੇ ਆਰਟਿਸਟ" ਲਈ ਆਪਣੇ ਵਿਚਾਰ ਦਿੱਤੇ।

ਕਾਰਜ[ਸੋਧੋ]

  • Die Geheimbünde Afrikas (Hamburg 1894)
  • Der westafrikanische Kulturkreis. Petermanns Mitteilungen 43/44, 1897/98
  • Weltgeschichte des Krieges (Hannover 1903)
  • Der schwarze Dekameron: Belege und Aktenstücke über Liebe, Witz und Heldentum in Innerafrika (Berlin 1910)
  • Unter den unsträflichen Äthiopen (Berlin 1913)
  • Paideuma (München 1921)
  • Dokumente zur Kulturphysiognomik. Vom Kulturreich des Festlandes (Berlin 1923)
  • Erythräa. Länder und Zeiten des heiligen Königsmordes (Berlin 1931)
  • Kulturgeschichte Afrikas (Zürich 1933)
  • Erdlebte Erdteile (unknown location or date)

ਹਵਾਲੇ[ਸੋਧੋ]